ਪੜਚੋਲ ਕਰੋ
(Source: ECI/ABP News)
ਹੁਣ ਹਨੀ ਸਿੰਘ ਦੇ ਨਵੇਂ ਗੀਤ ਨੇ ਪਾਇਆ ਪੁਆੜਾ, ਮਹਿਲਾ ਕਮਿਸ਼ਨ ਨੇ ਮੰਗਿਆ ਬੈਨ
ਰੈਪ ਗਾਇਕ ਹਨੀ ਸਿੰਘ ਫਿਰ ਵਿਵਾਦਾਂ ਵਿੱਚ ਘਿਰ ਗਿਆ ਹੈ। ਉਸ ਦੇ ਗੀਤ ‘ਮੱਖਣਾ’ 'ਤੇ ਕਾਫੀ ਇਤਰਾਜ਼ ਉੱਠੇ ਹਨ। ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਗੀਤ ‘ਮੱਖਣਾ’ 'ਤੇ ਇਤਰਾਜ਼ ਹੈ ਕਿ ਇਸ ਵਿੱਚ ਔਰਤਾਂ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ।
![ਹੁਣ ਹਨੀ ਸਿੰਘ ਦੇ ਨਵੇਂ ਗੀਤ ਨੇ ਪਾਇਆ ਪੁਆੜਾ, ਮਹਿਲਾ ਕਮਿਸ਼ਨ ਨੇ ਮੰਗਿਆ ਬੈਨ Punjab Women Commission demands ban on Honey Singh song Makhna ਹੁਣ ਹਨੀ ਸਿੰਘ ਦੇ ਨਵੇਂ ਗੀਤ ਨੇ ਪਾਇਆ ਪੁਆੜਾ, ਮਹਿਲਾ ਕਮਿਸ਼ਨ ਨੇ ਮੰਗਿਆ ਬੈਨ](https://static.abplive.com/wp-content/uploads/sites/5/2019/06/13132150/Honey-singh.jpg?impolicy=abp_cdn&imwidth=1200&height=675)
ਚੰਡੀਗੜ੍ਹ: ਰੈਪ ਗਾਇਕ ਹਨੀ ਸਿੰਘ ਫਿਰ ਵਿਵਾਦਾਂ ਵਿੱਚ ਘਿਰ ਗਿਆ ਹੈ। ਉਸ ਦੇ ਗੀਤ ‘ਮੱਖਣਾ’ 'ਤੇ ਕਾਫੀ ਇਤਰਾਜ਼ ਉੱਠੇ ਹਨ। ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਗੀਤ ‘ਮੱਖਣਾ’ 'ਤੇ ਇਤਰਾਜ਼ ਹੈ ਕਿ ਇਸ ਵਿੱਚ ਔਰਤਾਂ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ।
ਇਸ ਬਾਰੇ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਧੀਕ ਮੁੱਖ ਸਕੱਤਰ (ਗ੍ਰਹਿ ਤੇ ਨਿਆਂ ਵਿਭਾਗ), ਡੀਜੀਪੀ ਪੰਜਾਬ ਤੇ ਇੰਸਪੈਕਟਰ ਜਨਰਲ ਆਫ ਪੁਲਿਸ (ਕ੍ਰਾਈਮ) ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅਜਿਹੇ ਇਤਰਾਜ਼ਯੋਗ ਗਾਣੇ ’ਤੇ ਪਾਬੰਦੀ ਲਾਈ ਜਾਵੇ।
ਉਨ੍ਹਾਂ ਕਿਹਾ ਕਿ ਗੀਤ ਦੀ ਸ਼ਬਦਾਵਲੀ ਤੇ ਵੀਡੀਓ ਪਰਿਵਾਰ ਵਿੱਚ ਬੈਠ ਕੇ ਸੁਣਨ ਤੇ ਦੇਖਣ ਵਾਲੀ ਨਹੀਂ। ਉਨ੍ਹਾਂ ਪੱਤਰ ਵਿੱਚ ਲਿਖਿਆ ਹੈ ਕਿ ਗਾਣੇ ਵਿੱਚ ਔਰਤਾਂ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀਜੀਪੀ ਦਿਨਕਰ ਗੁਪਤਾ ਨੂੰ ਪੱਤਰ ਲਿਖਣਗੇ ਕਿ ਮਹਿਲਾ ਕਮਿਸ਼ਨ ਵੱਲੋਂ ਕੀਤੀਆਂ ਜਾਂਦੀਆਂ ਸਿਫ਼ਾਰਸ਼ਾਂ ਤਹਿਤ ਪੁਲਿਸ ਤੁਰੰਤ ਕਾਰਵਾਈ ਕਰੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)