(Source: ECI/ABP News)
Punjab News: ਪੰਜਾਬ ਯੂਥ ਕਾਂਗਰਸ ਦੋਫਾੜ! ਮੋਹਿਤ ਮਹਿੰਦਰਾ ਨੂੰ ਪ੍ਰਧਾਨ ਬਣਾਉਂਦਿਆਂ ਹੀ ਪਾਰਟੀ ’ਚ ਬਗਾਵਤ
Punjab News: ਪੰਜਾਬ ਯੂਥ ਕਾਂਗਰਸ ਦੋਫਾੜ ਹੋ ਗਈ ਹੈ। ਯੂਥ ਕਾਂਗਰਸ ਵਿੱਚ ਨਵੇਂ ਪ੍ਰਧਾਨ ਮੋਹਿਤ ਮਹਿੰਦਰਾ ਦੇ ਨਾਂ ਦੇ ਐਲਾਨ ਨਾਲ ਪਾਰਟੀ ’ਚ ਬਗਾਵਤ ਸ਼ੁਰੂ ਹੋ ਗਈ ਹੈ।
![Punjab News: ਪੰਜਾਬ ਯੂਥ ਕਾਂਗਰਸ ਦੋਫਾੜ! ਮੋਹਿਤ ਮਹਿੰਦਰਾ ਨੂੰ ਪ੍ਰਧਾਨ ਬਣਾਉਂਦਿਆਂ ਹੀ ਪਾਰਟੀ ’ਚ ਬਗਾਵਤ Punjab Youth Congress split! Rebellion in the party as soon as Mohit Mohindra was made the president Punjab News: ਪੰਜਾਬ ਯੂਥ ਕਾਂਗਰਸ ਦੋਫਾੜ! ਮੋਹਿਤ ਮਹਿੰਦਰਾ ਨੂੰ ਪ੍ਰਧਾਨ ਬਣਾਉਂਦਿਆਂ ਹੀ ਪਾਰਟੀ ’ਚ ਬਗਾਵਤ](https://feeds.abplive.com/onecms/images/uploaded-images/2023/08/13/3afecc83735b6744ff927369a2a343f11691899566943647_original.png?impolicy=abp_cdn&imwidth=1200&height=675)
Punjab News: ਪੰਜਾਬ ਯੂਥ ਕਾਂਗਰਸ ਦੋਫਾੜ ਹੋ ਗਈ ਹੈ। ਯੂਥ ਕਾਂਗਰਸ ਵਿੱਚ ਨਵੇਂ ਪ੍ਰਧਾਨ ਮੋਹਿਤ ਮਹਿੰਦਰਾ ਦੇ ਨਾਂ ਦੇ ਐਲਾਨ ਨਾਲ ਪਾਰਟੀ ’ਚ ਬਗਾਵਤ ਸ਼ੁਰੂ ਹੋ ਗਈ ਹੈ। ਨਵੇਂ ਪ੍ਰਧਾਨ ਮੋਹਿਤ ਮਹਿੰਦਰਾ ਨੇ ਆਪਣੇ ਸਾਥੀਆਂ ਨਾਲ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਮੂੰਹ ਮਿੱਠਾ ਕਰਾਇਆ, ਜਦੋਂਕਿ ਵਿਰੋਧ ਕਰਨ ਵਾਲੇ ਅਕਸ਼ੈ ਸ਼ਰਮਾ ਤੇ ਚਸਵਿੰਦਰ ਚਾਹਲ ਨੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਇੰਚਾਰਜ ਨੂੰ ਨਾਲ ਲੈ ਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ।
ਦੱਸ ਦਈਏ ਕਿ ਬੀਤੇ ਦਿਨ ਅਕਸ਼ੈ ਸ਼ਰਮਾ ਨੇ ਆਪਣੇ ਸਾਥੀਆਂ ਨੂੰ ਲੈ ਕੇ ਦਿੱਲੀ ਵਿੱਚ ਵੀ ਪਾਰਟੀ ਦਫਤਰ ਦੇ ਅੱਗੇ ਰੋਸ ਮੁਜ਼ਾਹਰਾ ਕੀਤਾ ਸੀ। ਸ਼ਨੀਵਾਰ ਨੂੰ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਮੰਗ ਉਠਾਈ ਕਿ ਅਕਸ਼ੈ ਸ਼ਰਮਾ ਨੂੰ ਵਰਕਿੰਗ ਪ੍ਰਧਾਨ ਲਾਇਆ ਜਾਵੇ। ਦੱਸਣਯੋਗ ਹੈ ਥੋੜ੍ਹਾ ਸਮਾਂ ਪਹਿਲਾਂ ਹੋਈਆਂ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਅਕਸ਼ੇ ਸ਼ਰਮਾ ਦੇ ਪੈਨਲ ਦੇ ਬਾਕੀ ਆਗੂ ਜਿੱਤ ਗਏ ਪਰ ਉਹ ਖੁਦ ਚੋਣ ਹਾਰ ਗਏ ਸਨ।
ਇਹ ਵੀ ਪੜ੍ਹੋ: Punjab news: ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅਧਿਆਪਕਾਂ ਲਈ ਵੱਡਾ ਐਲਾਨ, 18 ਅਗਸਤ ਤੱਕ ਪੋਰਟਲ ਖੋਲ੍ਹਣ ਦੇ ਆਦੇਸ਼
ਅਕਸ਼ੈ ਸ਼ਰਮਾ ਕਿਹਾ ਹੈ ਕਿ ਉਨ੍ਹਾਂ ਦੇ ਪੈਨਲ ਦੇ 18 ਜ਼ਿਲ੍ਹਾ ਪ੍ਰਧਾਨ ਤੇ 92 ਹਲਕਾ ਇੰਚਾਰਜ ਚੋਣ ਜਿੱਤ ਸਕਦੇ ਹਨ ਤਾਂ ਉਨ੍ਹਾਂ ਦੀ ਹਾਰ ਕਿਸ ਤਰ੍ਹਾਂ ਹੋ ਸਕਦੀ ਹੈ? ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਪਰਿਵਾਰ ਵੱਲੋਂ ਚੋਣਾਂ ਵਿੱਚ ਮੋਹਿਤ ਮਹਿੰਦਰਾ ਦੀ ਹਮਾਇਤ ਕੀਤੀ ਗਈ ਸੀ।
ਅਹਿਮ ਗੱਲ ਹੈ ਕਕਿ ਪੰਜਾਬ ਦੀ ਕਾਂਗਰਸ ਵਿੱਚ ਤਾਂ ਪਹਿਲਾਂ ਹੀ ਕਈ ਧੜੇ ਹਨ ਤੇ ਹੁਣ ਪੰਜਾਬ ਯੂਥ ਕਾਂਗਰਸ ਵਿਚ ਵੀ ਧੜੇਬੰਦੀ ਬਣ ਗਈ ਹੈ। ਆਉਂਦੇ ਦਿਨਾਂ ਵਿਚ ਇਹ ਗੁੱਟਬੰਦੀ ਹੋਰ ਤੇਜ਼ ਹੋ ਸਕਦੀ ਹੈ। ਵਿਰੋਧੀ ਧਿਰ ਦੇ ਅਗੂ ਪ੍ਰਤਾਪ ਸਿੰਘ ਬਾਜਵਾ ਨੇ ਅਕਸ਼ੈ ਸ਼ਰਮਾ ਦੇ ਧੜੇ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਗੱਲ ਹਾਈਕਮਾਨ ਤੱਕ ਪੁੱਜਦੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Amritsar News: ਗੁਰਦੁਆਰਿਆਂ 'ਚ ਨਹੀਂ ਚੜ੍ਹਾਏ ਜਾ ਸਕਣਗੇ ਖਿਡੌਣੇ ਜਹਾਜ਼, ਵਿਦੇਸ਼ ਜਾਣ ਦੀ ਸੁੱਖਣਾ ਕਰਕੇ ਵਧਿਆ ਰੁਝਾਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)