ਪੜਚੋਲ ਕਰੋ

ਕੈਨੇਡੀਅਨ ਕੁੜੀ ਦੇ ਚੱਕਰਾਂ 'ਚ ਫਸਿਆ ਪੰਜਾਬੀ ਮੁੰਡਾ, 28 ਲੱਖ ਦੀ ਠੱਗੀ ਦਾ ਹੋਇਆ ਸ਼ਿਕਾਰ

ਇਕ ਕੁੜੀ ਨੇ ਆਪਣੀ ਮਾਂ, ਭੈਣ ਅਤੇ ਭਰਾ ਨਾਲ ਮਿਲ ਕੇ ਇੱਕ ਸਾਜਿਸ਼ ਰਚੀ ਅਤੇ ਲੜਕੇ ਨੂੰ ਕੈਨੇਡਾ ਬੁਲਾਉਣ ਦਾ ਝਾਂਸਾ ਦੇ ਕਿ ਫਰਾਰ ਹੋ ਗਈ। ਉਸਨੇ ਸੋਹਰਾ ਪਰਿਵਾਰ ਤੋਂ ਪੜ੍ਹਾਈ ਦੀ ਫੀਸ 'ਤੇ ਸਪਾਉਸ ਵੀਜ਼ੇ ਦੇ ਨਾਂ 'ਤੇ 28 ਲੱਖ ਰੁਪਏ ਠੱਗ ਲਏ।

ਰੋਪੜ: ਪੰਜਾਬ ਦੇ ਬਹੁਤੇ ਨੌਜਵਾਨ ਵਿਦੇਸ਼ ਜਾਣ ਲਈ ਕੁੱਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਅੱਜ ਕੱਲ੍ਹ ਵਿਆਹ ਨੂੰ ਵੀ ਇੱਕ ਡੀਲ ਬਣਾ ਲਿਆ ਗਿਆ ਹੈ। ਹੁਣ ਤਾਂ ਲੋਕ ਰਿਸ਼ਤੇ ਵੇਖਣ ਗਏ ਵੀ ਇਹੀ ਪੁੱਛਦੇ ਹਨ ਕਿ ਕੁੜੀ ਜਾਂ ਮੁੰਡੇ ਨੇ ਆਈਲੈਟਸ ਕੀਤੀ ਹੈ ਜਾਂ ਨਹੀਂ।ਵਿਦੇਸ਼ ਜਾਣ ਦੇ ਇਸ ਕ੍ਰੇਜ਼ ਵਿੱਚ ਬਹੁਤ ਸਾਰੇ ਲੋਕ ਧੋਖਾ ਧੜੀ ਦਾ ਸ਼ਿਕਾਰ ਵੀ ਹੁੰਦੇ ਹਨ।ਅਜਿਹਾ ਹੀ ਇੱਕ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ।

ਇਕ ਕੁੜੀ ਨੇ ਆਪਣੀ ਮਾਂ, ਭੈਣ ਅਤੇ ਭਰਾ ਨਾਲ ਮਿਲ ਕੇ ਇੱਕ ਸਾਜਿਸ਼ ਰਚੀ ਅਤੇ ਲੜਕੇ ਨੂੰ ਕੈਨੇਡਾ ਬੁਲਾਉਣ ਦਾ ਝਾਂਸਾ ਦੇ ਕਿ ਫਰਾਰ ਹੋ ਗਈ। ਉਸਨੇ ਸੋਹਰਾ ਪਰਿਵਾਰ ਤੋਂ ਪੜ੍ਹਾਈ ਦੀ ਫੀਸ 'ਤੇ ਸਪਾਉਸ ਵੀਜ਼ੇ ਦੇ ਨਾਂ 'ਤੇ 28 ਲੱਖ ਰੁਪਏ ਠੱਗ ਲਏ।

ਸਥਾਨਕ ਪੁਲਿਸ ਨੇ 3 ਮਹਿਲਾਵਾਂ ਅਤੇ ਇੱਕ ਵਿਅਕਤੀ ਸਮੇਤ 4 ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।ਕਥਿਤ ਦੋਸ਼ੀਆਂ 'ਚੋਂ 2 ਕੈਨੇਡਾ ਹਨ ਜਦਕਿ 2 ਭਾਰਤ 'ਚ ਹੀ ਰਹਿ ਰਹੇ ਹਨ। ਉਕਤ ਮੁਕੱਦਮਾ ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਵੱਲੋਂ ਸੌਂਪੀ ਸ਼ਿਕਾਇਤ ਦੀ ਐੱਸ.ਪੀ. (ਪੀ.ਬੀ.ਆਈ.) ਵੱਲੋਂ ਕੀਤੀ ਗਈ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਪਿੰਡ ਮਾਧੋਵਾਲ ਦੇ ਨੌਜਵਾਨ ਦੇ ਪਿਤਾ ਵੱਲੋਂ ਕੀਤੀ ਸ਼ਿਕਾਇਤ ਦੀ ਪੜਤਾਲ 'ਚ ਲਿਖਿਆ ਕਿ ਉਕਤ ਲੜਕਾ ਕੋਰੀਆ ਗਿਆ ਹੋਇਆ ਸੀ ਅਤੇ ਉਸਦੀ ਭੈਣ ਸਟੱਡੀ ਬੇਸ 'ਤੇ ਕੈਨੇਡਾ ਗਈ ਹੋਈ ਸੀ। ਕੈਨੇਡਾ 'ਚ ਪੜ੍ਹਾਈ ਕਰਦੇ ਸਮੇਂ ਉਸਦੀ ਭੈਣ ਦੀ ਦੋਸਤੀ ਕਿਸੇ ਲਵਨੀਤ ਕੌਰ ਅਟਵਾਲ ਨਾਂ ਦੀ ਕੁੜੀ ਨਾਲ ਹੋ ਗਈ। ਜਦੋਂ ਮੁੰਡੇ ਦੀ ਆਪਣੀ ਭੈਣ ਨਾਲ ਗੱਲ ਹੁੰਦੀ ਸੀ ਤਾਂ ਉਸਦੀ ਲਵਨੀਤ ਕੌਰ ਅਟਵਾਲ ਨਾਲ ਵੀ ਫੋਨ 'ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਲਵਨੀਤ ਕੌਰ ਨੂੰ ਜਦੋਂ ਇਹ ਪਤਾ ਲੱਗਾ ਕਿ ਲੜਕੇ ਦੇ ਪਰਿਵਾਰ ਦੀ ਮਾਲੀ ਹਾਲਤ ਚੰਗੀ ਹੈ ਤਾਂ ਲਵਨੀਤ ਨੇ ਆਪਣੀ ਸੋਚੀ ਸਮਝੀ ਚਾਲ ਨਾਲ ਉਸਦੀ ਭੈਣ ਰਾਹੀਂ ਫੋਨ 'ਤੇ ਮੁੰਡੇ ਨਾਲ ਗੱਲਬਾਤ ਕਰਕੇ ਉਸਨੂੰ ਆਪਣੇ ਜਾਲ 'ਚ ਫਸਾ ਲਿਆ ਅਤੇ ਆਪਣੀ ਮਾਤਾ, ਭਰਾ ਅਤੇ ਭੈਣ ਨਾਲ ਮਿਲੀਭੁਗਤ ਨਾਲ ਉਨ੍ਹਾਂ ਉਸ ਨੂੰ ਕੈਨੇਡਾ ਬੁਲਾਉਣ ਦਾ ਝਾਂਸਾ ਦੇ ਕੇ ਉਸ ਨਾਲ ਲਵਨੀਤ ਕੌਰ ਦਾ ਵਿਆਹ ਕਰਵਾਇਆ।

ਲਵਨੀਤ ਕੌਰ ਅਟਵਾਲ ਨੇ ਸਟੱਡੀ ਫੀਸ ਅਤੇ ਸਪਾਊਸ ਵੀਜ਼ਾ ਲਗਵਾਉਣ ਲਈ ਹੇਰਾਫੇਰੀ ਨਾਲ ਉਨ੍ਹਾਂ ਕੋਲੋਂ 28 ਲੱਖ ਰੁਪਏ ਲੈ ਲਏ ਅਤੇ ਮੁੰਡੇ ਨੂੰ ਕੈਨੇਡਾ ਨਹੀਂ ਬੁਲਾਇਆ ਅਤੇ ਦਰਖਾਸਤਕਰਤਾ ਧਿਰ ਨਾਲ ਕੁੜੀ ਦੀ ਮਾਤਾ ਸੁਖਜੀਤ ਕੌਰ ਅਟਵਾਲ ਵਲੋਂ ਸਾਢੇ 13 ਲੱਖ ਰੁਪਏ 'ਚ ਫੈਸਲਾ ਕਰ ਕੇ ਵੀ ਫੈਸਲੇ ਮੁਤਾਬਿਕ ਪੈਸੇ ਵਾਪਸ ਨਹੀਂ ਦਿੱਤੇ। 

ਪੁਲਿਸ ਨੇ ਪੜਤਾਲ 'ਚ ਲਿਖਿਆ ਕਿ ਕੁੜੀ ਦੀ ਮਾਤਾ ਸੁਖਜੀਤ ਕੌਰ ਅਟਵਾਲ ਨੇ ਆਪਸ 'ਚ ਮਿਲੀਭੁਗਤ ਕਰ ਕੇ ਸਾਜ਼ਿਸ਼ ਨਾਲ ਮੁੰਡੇ ਦੇ ਪਰਿਵਾਰ ਨਾਲ ਕੁੱਲ 28 ਲੱਖ ਰੁਪਏ ਦੀ ਠੱਗੀ ਮਾਰੀ ਹੈ ਜਿਸ ਸਬੰਧੀ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨਾ ਬਣਦਾ ਹੈ।

ਸਥਾਨਕ ਪੁਲਿਸ ਨੇ ਡੀ.ਏ. ਲੀਗਲ ਦੀ ਰਿਪੋਰਟ ਉਪਰੰਤ ਕੁੜੀ ਲਵਨੀਤ ਕੌਰ, ਉਸਦੀ ਮਾਤਾ ਸੁਖਜੀਤ ਕੌਰ ਅਟਵਾਲ ਪਤਨੀ ਸਵ. ਹਰਬੰਸ ਸਿੰਘ ਅਟਵਾਲ, ਭਰਾ ਪਰਮਵੀਰ ਸਿੰਘ ਅਟਵਾਲ ਅਤੇ ਭੈਣ ਨਵਨੀਤ ਕੌਰ ਅਟਵਾਲ ਵਾਸੀਆਨ ਨਾਗਪੁਰ (ਮਹਾਰਾਸ਼ਟਰ) ਵਿਰੁੱਧ ਧੋਖਾਧੜੀ ਦੇ ਦੋਸ਼ਾਂ ਹੇਠ ਆਈ.ਪੀ.ਸੀ. ਦੀ ਧਾਰਾ 420, 406 ਅਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!

Cement Prices: ਮਕਾਨ ਬਣਾਉਣਾ ਹੋਇਆ ਹੋਰ ਮਹਿੰਗਾ, ਵਧੀਆਂ ਸੀਮਿੰਟ ਦੀਆਂ ਕੀਮਤਾਂ, ਲੋਕਾਂ ਨੂੰ ਲੱਗੇਗਾ ਵੱਡਾ ਝਟਕਾ

Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ

Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
Advertisement
ABP Premium

ਵੀਡੀਓਜ਼

ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!
Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!
Cement Prices: ਮਕਾਨ ਬਣਾਉਣਾ ਹੋਇਆ ਹੋਰ ਮਹਿੰਗਾ, ਵਧੀਆਂ ਸੀਮਿੰਟ ਦੀਆਂ ਕੀਮਤਾਂ, ਲੋਕਾਂ ਨੂੰ ਲੱਗੇਗਾ ਵੱਡਾ ਝਟਕਾ
Cement Prices: ਮਕਾਨ ਬਣਾਉਣਾ ਹੋਇਆ ਹੋਰ ਮਹਿੰਗਾ, ਵਧੀਆਂ ਸੀਮਿੰਟ ਦੀਆਂ ਕੀਮਤਾਂ, ਲੋਕਾਂ ਨੂੰ ਲੱਗੇਗਾ ਵੱਡਾ ਝਟਕਾ
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ

New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ

ਤੁਸੀਂ ਵੀ ਬਣਾਉਣਾ ਚਾਹੁੰਦੇ ਜਾਹਨਵੀ ਕਪੂਰ ਵਰਗਾ ਕਰਵੀ ਫੀਗਰ, ਤਾਂ ਫੋਲੋ ਕਰੋ ਆਹ ਰੂਟੀਨ

ਸ਼ਰਾਬੀਆਂ ਲਈ ਜ਼ਰੂਰੀ ਖ਼ਬਰ! ਤਿੰਨ ਦਿਨ ਰਹੇਗਾ ਡ੍ਰਾਈ ਡੇਅ, ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ

Embed widget