Diljit Dosanjh: ਦਿਲਜੀਤ ਦੋਸਾਂਝ-ਪੀਐਮ ਮੋਦੀ ਵਿਚਾਲੇ ਹੋਈ ਗੱਲਬਾਤ ਦਾ ਵੀਡੀਓ ਵਾਇਰਲ, ਜਾਣੋ ਪਿੰਡ ਦੇ ਮੁੰਡੇ ਨੂੰ ਲੈ ਕੀ ਬੋਲੇ...
Diljit Dosanjh met PM Modi: ਸਾਲ 2025 ਦੇ ਪਹਿਲੇ ਹੀ ਦਿਨ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੋਵਾਂ
Diljit Dosanjh met PM Modi: ਸਾਲ 2025 ਦੇ ਪਹਿਲੇ ਹੀ ਦਿਨ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੋਵਾਂ ਵਿਚਾਲੇ ਗੱਲਬਾਤ ਹੋ ਰਹੀ ਹੈ। ਪੀਐਮ ਮੋਦੀ ਨੇ ਇਸ ਮੁਲਾਕਾਤ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਵੀਡੀਓ ਦੇ ਨਾਲ ਲਿਖਿਆ, ਬਹੁਤ ਯਾਦਗਾਰ ਗੱਲਬਾਤ! ਇਹ ਹਨ ਹਾਈਲਾਈਟਸ... ਵੀਡੀਓ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਦਿਲਜੀਤ ਵਿਚਾਲੇ ਗੱਲਬਾਤ ਦੇਖੀ ਜਾ ਸਕਦੀ ਹੈ।
'ਤੁਸੀਂ ਲੋਕਾਂ ਨੂੰ ਜਿੱਤਦੇ ਹੀ ਜਾਂਦੇ ਹੋ'
ਵੀਡੀਓ ਵਿੱਚ ਸਭ ਤੋਂ ਪਹਿਲਾਂ ਫੁੱਲਾਂ ਦਾ ਗੁਲਦਸਤਾ ਲੈ ਕੇ ਗਾਇਕ ਦਿਲਜੀਤ ਆਉਂਦੇ ਹਨ। ਪੀਐਮ ਮੋਦੀ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ। ਇਸ ਤੋਂ ਬਾਅਦ ਪੀਐਮ ਮੋਦੀ ਉਨ੍ਹਾਂ ਨੂੰ ਕਹਿੰਦੇ ਹਨ, ਚੰਗਾ ਲੱਗਦਾ ਹੈ ਜਦੋਂ ਭਾਰਤ ਦੇ ਕਿਸੇ ਪਿੰਡ ਦਾ ਮੁੰਡਾ ਦੁਨੀਆ ਵਿੱਚ ਆਪਣਾ ਨਾਂ ਮਸ਼ਹੂਰ ਕਰਦਾ ਹੈ। ਤੁਹਾਡੇ ਪਰਿਵਾਰ ਨੇ ਤੁਹਾਡਾ ਨਾਮ ਦਿਲਜੀਤ ਰੱਖਿਆ, ਇਸ ਲਈ ਤੁਸੀਂ ਲੋਕਾਂ ਨੂੰ ਜਿੱਤਦੇ ਰਹਿੰਦੇ ਹੋ।
Here’s the video of the conversation between Diljit Dosanjh and Prime Minister Narendra Modi when they met on January 1. @diljitdosanjh @narendramodi pic.twitter.com/hXUqAhGbuR
— Gagandeep Singh (@Gagan4344) January 4, 2025
ਇਸ ਤੋਂ ਬਾਅਦ ਦਿਲਜੀਤ ਨੇ ਕਿਹਾ, ਅਸੀਂ ਕਿਤਾਬਾਂ ਵਿੱਚ ਪੜ੍ਹਦੇ ਸੀ ਕਿ ਮੇਰਾ ਭਾਰਤ ਮਹਾਨ ਹੈ। ਪਰ, ਜਦੋਂ ਮੈਂ ਪੂਰੇ ਭਾਰਤ ਵਿਚ ਘੁੰਮਿਆ ਤਾਂ ਮੈਨੂੰ ਪਤਾ ਲੱਗਾ ਕਿ ਇਹ ਗੱਲ ਕਿਉਂ ਕਹੀ ਜਾਂਦੀ ਹੈ? ਕਿਉਂਕਿ ਮੇਰਾ ਭਾਰਤ ਮਹਾਨ ਹੈ? ਭਾਰਤ ਦਾ ਸਭ ਤੋਂ ਵੱਡਾ ਜਾਦੂ ਯੋਗਾ ਹੈ, ਇਸ 'ਤੇ ਪੀਐਮ ਮੋਦੀ ਕਹਿੰਦੇ ਹਨ ਕਿ ਜਿਸ ਨੇ ਯੋਗ ਦੀ ਤਾਕਤ ਦਾ ਅਨੁਭਵ ਕੀਤਾ ਹੈ, ਉਹ ਇਸ ਦੀ ਤਾਕਤ ਨੂੰ ਜਾਣਦਾ ਹੈ।
'ਦਿਲ ਤੋਂ ਨਿਕਲੀ ਗੱਲ, ਦਿਲ ਤੱਕ ਜਾਂਦੀ ਹੈ'
ਇਸ ਤੋਂ ਬਾਅਦ ਦਿਲਜੀਤ ਕਹਿੰਦੇ ਹਨ, ਮੈਂ ਹਾਲ ਹੀ ਵਿੱਚ ਤੁਹਾਡਾ ਇੱਕ ਇੰਟਰਵਿਊ ਦੇਖਿਆ। ਤੁਹਾਡਾ ਜੋ ਅਹੁਦਾ ਹੈ ਉਸਦੇ ਪਿੱਛੇ ਅਸੀਂ ਇੱਕ ਪੁੱਤਰ ਅਤੇ ਬਹੁਤ ਸਾਰੀਆਂ ਗੱਲਾਂ ਭੁੱਲ ਜਾਂਦੇ ਹਾਂ। ਜਦੋਂ ਤੁਸੀਂ ਆਪਣੀ ਮਾਂ ਅਤੇ 'ਗੰਗਾ ਮਾਂ' ਨੂੰ ਲੈ ਭਾਵੁਕ ਹੋਏ ਤਾਂ ਉਹ ਦਿਲ ਨੂੰ ਛੂਹ ਜਾਂਦਾ ਹੈ। ਅਸਲ ਵਿੱਚ ਇਹ ਗੱਲ ਦਿਲ ਤੋਂ ਆਈ ਹੈ, ਇਸ ਲਈ ਦਿਲ ਤੱਕ ਪਹੁੰਚ ਗਈ ਹੈ।
ਦਿਲਜੀਤ ਨੇ ਪੀਐਮ ਮੋਦੀ ਨੂੰ ਸੁਣਾਇਆ ਗੀਤ
ਉਨ੍ਹਾਂ ਨੇ ਪੀਐਮ ਮੋਦੀ ਨੂੰ ਪੰਜਾਬੀ ਵਿੱਚ ਇੱਕ ਗੀਤ ਵੀ ਸੁਣਾਇਆ। ਗਾਇਕ ਦਿਲਜੀਤ ਦੋਸਾਂਝ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਪੀਐਮ ਮੋਦੀ ਨਾਲ ਹੋਈ ਮੁਲਾਕਾਤ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਇਸ ਦੇ ਕੈਪਸ਼ਨ 'ਚ ਲਿਖਿਆ, 2025 ਦੀ ਸ਼ਾਨਦਾਰ ਸ਼ੁਰੂਆਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਹੀ ਯਾਦਗਾਰ ਮੁਲਾਕਾਤ। ਅਸੀਂ ਸੰਗੀਤ ਸਮੇਤ ਕਈ ਚੀਜ਼ਾਂ ਬਾਰੇ ਗੱਲ ਕੀਤੀ।