ਪੜਚੋਲ ਕਰੋ
Advertisement
26 ਜਨਵਰੀ ਦੀ ਪਰੇਡ 'ਚ ਗਰਜੇਗਾ ਰਾਫੇਲ, ਫੌਜ ਹਥਿਆਰਾਂ ਨਾਲ ਵਿਖਾਏਗੀ ਤਾਕਤ
ਭਾਰਤੀ ਹਵਾਈ ਸੈਨਾ ਦਾ ਬ੍ਰਹਮਾਸਤਰ ਰਾਫੇਲ ਲੜਾਕੂ ਜਹਾਜ਼ ਆਪਣੀ ਤਾਕਤ ਤੇ ਸਮਰੱਥਾ ਦਾ ਪ੍ਰਦਰਸ਼ਨ ਕਰਨ ਲਈ ਗਣਤੰਤਰ ਦਿਵਸ 'ਤੇ ਪਹਿਲੀ ਵਾਰ ਰਾਜਪਥ' 'ਤੇ ਗਰਜੇਗਾ।
ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦਾ ਬ੍ਰਹਮਾਸਤਰ ਰਾਫੇਲ ਲੜਾਕੂ ਜਹਾਜ਼ ਆਪਣੀ ਤਾਕਤ ਤੇ ਸਮਰੱਥਾ ਦਾ ਪ੍ਰਦਰਸ਼ਨ ਕਰਨ ਲਈ ਗਣਤੰਤਰ ਦਿਵਸ 'ਤੇ ਪਹਿਲੀ ਵਾਰ ਰਾਜਪਥ' 'ਤੇ ਗਰਜੇਗਾ। ਏਅਰ ਫੋਰਸ ਗਣਤੰਤਰ ਦਿਵਸ ਪਰੇਡ ਵਿੱਚ ਪਹਿਲੀ ਵਾਰ ਫਰਾਂਸ ਤੋਂ ਖਰੀਦੀ ਗਈ 5ਵੀਂ ਪੀੜ੍ਹੀ ਦਾ ਆਧੁਨਿਕ ਲੜਾਕੂ ਜਹਾਜ਼ ਰਾਫੇਲ ਪਰੇਡ ਵਿੱਚ ਸ਼ਾਮਲ ਕਰੇਗੀ ਤੇ ਇਸ ਸਾਲ ਦੀ ਪਰੇਡ ਦਾ ਖ਼ਾਸ ਵਿਸ਼ਾ ਬਣੇਗੀ। ਗਣਤੰਤਰ ਦਿਵਸ 'ਤੇ ਦੋ ਰਾਫੇਲ ਰਾਜਪਥ ਵਿਖੇ ਆਪਣੇ ਜੌਹਰ ਦਿਖਾਉਣਗੇ।
ਪਰੇਡ ਵਿੱਚ 42 ਲੜਾਕੂ ਜਹਾਜ਼ ਸ਼ਾਮਲ ਹੋਣਗੇ
ਹਵਾਈ ਸੈਨਾ ਦੇ ਇਕ ਬੁਲਾਰੇ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਵਾਰ ਪਰੇਡ ਦੇ ਦਿਨ 42 ਲੜਾਕੂ ਜਹਾਜ਼, ਹੈਲੀਕਾਪਟਰ ਤੇ ਟਰਾਂਸਪੋਰਟ ਜਹਾਜ਼ ਫਲਾਈ ਪਾਸਟ ਵਿੱਚ ਹਿੱਸਾ ਲੈਣਗੇ। ਉਨ੍ਹਾਂ ਵਿੱਚੋਂ ਮੁੱਖ ਆਕਰਸ਼ਣ ਰਾਫੇਲ ਹੋਵੇਗਾ ਜੋ ਵਰਟੀਰਲ ਚਾਰਲੀ ਪੋਜ਼ ਵਿੱਚ ਪਰੇਡ ਅਤੇ ਫਲਾਈਪਾਸਟ ਨੂੰ ਸਮਾਪਤ ਕਰੇਗਾ। ਇਹ ਪਹਿਲਾ ਮੌਕਾ ਹੈ ਜਦੋਂ ਰਾਫੇਲ ਰਾਜਪਥ ਵਿਖੇ ਸਲਾਮੀ ਦੇਵੇਗਾ। ਇਸ ਤੋਂ ਇਲਾਵਾ ਰਾਫੇਲ ਜਹਾਜ਼ ਏਕਲਾਵਯ ਫੋਰਮੇਸ਼ਨ ਵਿਚ ਜੈਗੁਆਰ ਤੇ ਮਿਗ-29 ਲੜਾਕੂ ਜਹਾਜ਼ਾਂ ਨਾਲ ਵੀ ਆਪਣਾ ਪ੍ਰਦਰਸ਼ਨ ਦਿਖਾਏਗਾ।
ਹਵਾਈ ਸੈਨਾ ਦੀ ਮਾਰਚ ਕਰਨ ਵਾਲੀ ਟੀਮ ਵਿੱਚ 100 ਏਅਰ ਵਾਰਹਡਸ ਰੱਖੇ ਜਾਣਗੇ, ਜਿਨ੍ਹਾਂ ਵਿੱਚੋਂ ਚਾਰ ਅਧਿਕਾਰੀ ਹਨ। ਇਸ ਟੀਮ ਦੀ ਅਗਵਾਈ ਫਲਾਈਟ ਲੈਫਟੀਨੈਂਟ ਤਨਿਕ ਸ਼ਰਮਾ ਕਰਨਗੇ। ਇਸ ਵਾਰ ਹਵਾਈ ਸੈਨਾ ਦੀ ਝਾਂਕੀ ਵਿੱਚ ਲੜਾਕੂ ਜਹਾਜ਼ ਤੇਜਸ, ਸੁਖੋਈ ਤੇ ਰੋਹਿਨੀ ਰਾਡਾਰ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਹਵਾਈ ਸੈਨਾ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਭਾਵਨਾ ਕਾਂਤ ਵੀ ਰਾਜਪਥ 'ਤੇ ਨਜ਼ਰ ਆਵੇਗੀ। ਐਂਟੀ-ਟੈਂਕ ਮਿਜ਼ਾਈਲ ਦਾ ਪ੍ਰਦਰਸ਼ਨ ਆਕਾਸ਼ ਤੇ ਰੁਦਰਮ ਮਿਜ਼ਾਈਲਾਂ ਦੇ ਨਾਲ ਝਾਂਕੀ 'ਤੇ ਵੀ ਕੀਤਾ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement