Drug Racket: 200 ਕਰੋੜ ਦੇ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਸਰਗਨਾ ਰਾਜਾ ਕੰਦੋਲਾ ਬਰੀ, ਪੁਲਿਸ ਸਬੂਤ ਹੀ ਨਹੀਂ ਕਰ ਸਕੀ ਪੇਸ਼
Raja Kandola international drug racket case: 11 ਸਾਲ ਪਹਿਲਾਂ ਦਿੱਲੀ ਦੇ ਸਬਜ਼ੀ ਮੰਡੀ ਸਟੇਸ਼ਨ ਤੋਂ ਫਰਾਰ ਹੋਏ ਰਾਜਾ ਕੰਦੋਲਾ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਸੀ। ਜਲੰਧਰ ਪੁਲਿਸ ਨੇ ਦਿੱਲੀ ਪੁਲਿਸ ਨਾਲ ਇਨਪੁਟ
Raja Kandola international drug racket case: ਅੰਤਰਰਾਸ਼ਟਰੀ ਡਰੱਗ ਤਸਕਰ ਨੂੰ ਸਜ਼ਾ ਦਵਾਉਣ ਵਿੱਚ ਪੰਜਾਬ ਪੁਲਿਸ ਨਾਕਾਮਯਾਬ ਰਹੀ ਹੈ। ਪੰਜਾਬ ਦੇ 200 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਸਰਗਨਾ ਰਾਜਾ ਕੰਦੋਲਾ ਨੂੰ ਜਲੰਧਰ ਸੈਸ਼ਨ ਕੋਰਟ ਨੇ ਬਰੀ ਕਰ ਦਿੱਤਾ ਹੈ। ਪੁਲੀਸ ਅਦਾਲਤ ਵਿੱਚ ਸਬੰਧਤ ਕੇਸ ਵਿੱਚ ਦੋਸ਼ਾਂ ਦੇ ਆਧਾਰ ’ਤੇ ਸਬੂਤ ਪੇਸ਼ ਨਹੀਂ ਕਰ ਸਕੀ। ਜਲੰਧਰ ਪੁਲੀਸ ਨੇ ਕੰਦੋਲਾ ਨੂੰ ਜੂਨ 2012 ਵਿੱਚ ਗ੍ਰਿਫ਼ਤਾਰ ਕੀਤਾ ਸੀ। ਰਾਜਾ ਕੰਦੋਲਾ ਨੂੰ 14 ਕਿਲੋ ਹੈਰੋਇਨ ਸਮੇਤ ਫੜਿਆ ਗਿਆ ਸੀ।
ਕੌਣ ਹੈ ਰਾਜਾ ਕੰਦੋਲਾ
ਰਣਜੀਤ ਸਿੰਘ ਉਰਫ ਰਾਜਾ ਕੰਦੋਲਾ ਮੂਲ ਰੂਪ ਤੋਂ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ। 11 ਸਾਲ ਪਹਿਲਾਂ ਦਿੱਲੀ ਦੇ ਸਬਜ਼ੀ ਮੰਡੀ ਸਟੇਸ਼ਨ ਤੋਂ ਫਰਾਰ ਹੋਏ ਰਾਜਾ ਕੰਦੋਲਾ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਸੀ। ਜਲੰਧਰ ਪੁਲਿਸ ਨੇ ਦਿੱਲੀ ਪੁਲਿਸ ਨਾਲ ਇਨਪੁਟ ਸਾਂਝੇ ਕੀਤੇ ਸਨ, ਜਿਸ ਵਿੱਚ ਰਾਜਾ ਕੰਦੋਲਾ ਦੇ ਡਰਾਈਵਰ ਸੁਖਜਿੰਦਰ ਸਿੰਘ ਉਰਫ਼ ਕਮਾਂਡੋ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਦਾਲਤ ਨੇ ਉਸ ਨੂੰ ਵੀ ਬਰੀ ਕਰ ਦਿੱਤਾ ਹੈ।
ਪਤਨੀ ਤੇ ਪੁੱਤਰ ਸਮੇਤ 19 ਗ੍ਰਿਫ਼ਤਾਰੀਆਂ
1 ਜੂਨ 2012 ਨੂੰ ਜਲੰਧਰ ਪੁਲਿਸ ਨੇ ਨਸ਼ੇ ਦੇ ਇਕ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਬੰਗਾ ਦੇ ਪਿੰਡ ਹੈਪੋਵਾਲ ਦੇ ਰਹਿਣ ਵਾਲੇ ਰਾਜਾ ਕੰਦੋਲਾ ਪਤਨੀ ਰਾਜਵੰਤ ਕੌਰ ਪੁੱਤਰ ਬੇਲੀ ਸਿੰਘ ਸਮੇਤ 19 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਪਰ ਰਾਜਾ ਫੜਿਆ ਨਹੀਂ ਗਿਆ। 14 ਅਗਸਤ 2012 ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਾਜਾ ਨੂੰ ਲੋਧੀ ਰੋਡ ਤੋਂ ਗ੍ਰਿਫ਼ਤਾਰ ਕੀਤਾ ਸੀ।
ਪਤਨੀ ਵੀ ਇਸ ਧੰਦੇ ਨਾਲ ਜੁੜੀ
ਅੰਤਰਰਾਸ਼ਟਰੀ ਨਸ਼ਾ ਤਸਕਰੀ ਰੈਕੇਟ ਵਿਚ ਰਣਜੀਤ ਸਿੰਘ ਉਰਫ਼ ਰਾਜਾ ਕੰਦੋਲਾ ਦੀ ਪਤਨੀ ਰਾਜਵੰਤ ਕੌਰ ਵੀ ਸ਼ਾਮਲ ਰਹੀ। ਪੰਜਾਬ ਪੁਲਿਸ ਨੇ ਰਾਜਵੰਤ ਕੌਰ ਖ਼ਿਲਾਫ਼ ਐਨਡੀਪੀਐਸ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਕੇਸ ਵੀ ਦਰਜ ਕੀਤਾ ਸੀ। ਰਾਜਵੰਤ ਦੇ ਬੈਂਕ ਖਾਤਿਆਂ ਤੋਂ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ, ਜਿਸ ਦਾ ਖਾਤਾ ਇਨਕਮ ਟੈਕਸ ਵਿਭਾਗ ਨੂੰ ਨਹੀਂ ਦਿੱਤਾ ਗਿਆ।
ਭਾਰਤੀ ਟੈਕਸ ਵਿਭਾਗ ਨੇ 24 ਜੂਨ 2015 ਨੂੰ ਈਡੀ ਨੂੰ ਭੇਜੇ ਪੱਤਰ ਵਿੱਚ ਦੱਸਿਆ ਸੀ ਕਿ ਰਾਜਵੰਤ ਕੌਰ ਵਿਰਕ ਨੇ ਕੋਈ ਆਮਦਨ ਕਰ ਰਿਟਰਨ ਨਹੀਂ ਭਰੀ ਹੈ। ਉਸ ਨੇ ਨਸ਼ਾ ਤਸਕਰੀ ਰਾਹੀਂ ਜੁਰਮ ਦੀ ਕਮਾਈ ਨਾਲ ਸਾਰੀਆਂ ਅਚੱਲ ਜਾਇਦਾਦਾਂ ਖਰੀਦੀਆਂ ਹਨ।
ਇਹ ਕੇਸ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੇ ਬਿਆਨਾਂ ’ਤੇ ਗੜ੍ਹਸ਼ੰਕਰ ਪੁਲੀਸ ਸਟੇਸ਼ਨ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ 2 ਜੂਨ 2012 ਨੂੰ ਦਰਜ ਕੀਤਾ ਗਿਆ ਸੀ। ਦੋਵਾਂ ਕਾਰਾਂ ਵਿੱਚੋਂ 34 ਕਿਲੋ ਆਈਸ ਬਣਾਉਣ ਵਾਲਾ ਨਸ਼ੀਲਾ ਪਦਾਰਥ (ਐਫ਼ਟੀਮਾਈਨ) ਬਰਾਮਦ ਹੋਇਆ, ਜਿਸ ਵਿੱਚ ਇੰਸਪੈਕਟਰ ਇੰਦਰਜੀਤ ਸਿੰਘ, ਸੀਆਈਏ ਇੰਚਾਰਜ ਅੰਗਰੇਜ਼ ਸਿੰਘ ਅਤੇ ਸਤੀਸ਼ ਬਾਠ ਵੀ ਮੌਜੂਦ ਸਨ। ਤਫਤੀਸ਼ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਇਹ ਨਸ਼ੀਲਾ ਪਦਾਰਥ ਉਨ੍ਹਾਂ ਨੂੰ ਰਾਜਾ ਕੰਦੋਲਾ ਨੇ ਦਿੱਤਾ ਸੀ, ਜੋ ਸਿੰਥੈਟਿਕ ਡਰੱਗਜ਼ ਦਾ ਕਾਰੋਬਾਰ ਕਰਦਾ ਹੈ।