ਜੱਲ੍ਹਿਆਂਵਾਲਾ ਬਾਗ 'ਤੇ ਬਾਜਵਾ ਨੇ ਰਾਜ ਸਭਾ 'ਚ ਮੋਦੀ ਸਰਕਾਰ ਨੂੰ ਘੇਰਿਆ
ਪਰਤਾਪ ਬਾਜਵਾ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਕਿਸੇ ਵੀ ਟਰੱਸਟੀ (ਟਰੱਸਟ ਦੇ ਮੈਂਬਰ) ਨੂੰ ਹਟਾਇਆ ਜਾ ਸਕਦਾ ਹੈ ਜੋ ਉਨ੍ਹਾਂ ਨੂੰ ਬਿਲਕੁੱਲ ਮਨਜ਼ੂਰ ਨਹੀਂ। ਸਰਕਾਰ ਜੱਲ੍ਹਿਆਂਵਾਲਾ ਬਾਗ ਬਿੱਲ 'ਚ ਜੋ ਸੋਧ ਲੈ ਕੇ ਆਈ ਹੈ, ਉਹ ਸਰਾਸਰ ਗਲਤ ਹੈ। ਪਰਤਾਪ ਬਾਜਵਾ ਨੇ ਰਾਜ ਸਭਾ 'ਚ ਬੋਲਦਿਆ ਜੱਲ੍ਹਿਆਂਵਾਲਾ ਬਾਗ ਬਿੱਲ ਵਿੱਚ ਸੋਧ ਦਾ ਵਿਰੋਧ ਕੀਤਾ।
ਨਵੀਂ ਦਿੱਲੀ: ਰਾਜ ਸਭਾ ਵਿੱਚ ਸਰਦ ਰੁੱਥ ਇਜਲਾਸ ਚੱਲ ਰਿਹਾ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਪਰਤਾਪ ਬਾਜਵਾ ਨੇ ਇਸ ਦੌਰਾਨ ਮੋਦੀ ਸਰਕਾਰ ਦੇ ਜੱਲ੍ਹਿਆਂਵਾਲਾ ਬਾਗ ਦੇ ਸੋਧ ਬਿੱਲ ਦਾ ਤਿੱਖਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ 13 ਅਪਰੈਲ ਨੂੰ ਖਾਲਸਾ ਪੰਥ ਦੀ ਸਿਰਜਣਾ ਹੋਈ ਸੀ। ਇਸ ਦਿਨ ਵਿਸਾਖੀ ਦਾ ਤਿਉਹਾਰ ਵੀ ਅਹਿਮ ਹੈ। ਪੰਜਾਬ ਵਿੱਚ ਇਹ ਹਫਤਾ ਰੁਝੇਵਿਆਂ ਭਰਿਆ ਹੁੰਦਾ ਹੈ। ਕਾਂਗਰਸ ਦਾ ਜੱਲ੍ਹਿਆਂਵਾਲਾ ਬਾਗ ਨਾਲ ਪੁਰਾਣਾ ਰਿਸ਼ਤਾ ਹੈ। ਸਰਕਾਰ ਆਪਣੇ ਮੈਂਬਰ ਵਧਾ ਲਵੇ, ਸਾਨੂੰ ਕੋਈ ਇਤਰਾਜ਼ ਨਹੀਂ। ਦੱਸ ਦੇਈਏ ਸਰਕਾਰ ਜੱਲ੍ਹਿਆਂਵਾਲਾ ਬਾਗ ਦੀ ਸ਼ਤਾਬਦੀ ਮਨਾਉਣ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਕਿਸੇ ਵੀ ਟਰੱਸਟੀ (ਟਰੱਸਟ ਦੇ ਮੈਂਬਰ) ਨੂੰ ਹਟਾਇਆ ਜਾ ਸਕਦਾ ਹੈ ਜੋ ਉਨ੍ਹਾਂ ਨੂੰ ਬਿਲਕੁੱਲ ਮਨਜ਼ੂਰ ਨਹੀਂ। ਸਰਕਾਰ ਜੱਲ੍ਹਿਆਂਵਾਲਾ ਬਾਗ ਬਿੱਲ 'ਚ ਜੋ ਸੋਧ ਲੈ ਕੇ ਆਈ ਹੈ, ਉਹ ਸਰਾਸਰ ਗਲਤ ਹੈ। ਪਰਤਾਪ ਬਾਜਵਾ ਨੇ ਰਾਜ ਸਭਾ 'ਚ ਬੋਲਦਿਆ ਜੱਲ੍ਹਿਆਂਵਾਲਾ ਬਾਗ ਬਿੱਲ ਵਿੱਚ ਸੋਧ ਦਾ ਵਿਰੋਧ ਕੀਤਾ। ਬਾਜਵਾ ਨੇ ਰਾਜ ਸਭਾ ਦੇ ਮਾਰਸ਼ਲ ਦੀ ਵਰਦੀ ਬਦਲਣ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਵਰਦੀ ਬਦਲੀ ਗਈ ਹੈ, ਹੋਰ ਵੀ ਕਈ ਚੀਜ਼ਾ ਬਦਲਣ ਦੀ ਲੋੜ ਹੈ।
ਇਸ ਦੇ ਨਾਲ ਹੀ ਉਨ੍ਹਾਂ ਸ਼ਹੀਦ ਭਗਤ ਸਿੰਘ ਨੂੰ ਆਉਣ ਵਾਲਾ ਭਾਰਤ ਰਤਨ ਦੇਣ ਦੀ ਵੀ ਮੰਗ ਕੀਤੀ। ਉਨ੍ਹਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ ਨੇ ਸੰਸਦ ਵਿੱਚ ਸ਼ਹੀਦ ਊਧਮ ਸਿੰਘ ਦੀ ਫੋਟੋ ਲਾਉਣ ਦੀ ਮੰਗ ਰੱਖੀ। ਹਾਲਾਂਕਿ ਭੂੰਦੜ ਨੇ ਵੀ ਪਰਤਾਪ ਬਾਜਵਾ ਦੀ ਗੱਲ ਵਿੱਚ ਹਾਂ ਵੀ ਮਿਲਾਈ।