ਪੜਚੋਲ ਕਰੋ
Advertisement
ਪਠਾਨਕੋਟ ਹਮਲੇ ਦੀ ਵਰ੍ਹੇਗੰਢ ਤੋਂ ਪਹਿਲਾਂ ਹਲਵਾਰਾ ਏਅਰਫੋਰਸ ਸਟੇਸ਼ਨ 'ਚ ISI ਦੇ ਸੇਂਧ! 2 ਗ੍ਰਿਫਤਾਰ
ਲੁਧਿਆਣਾ ਦਿਹਾਤੀ ਦੇ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਕਿਹਾ - ਹਲਵਾਰਾ ਏਅਰਫੋਰਸ ਦੇ ਇੱਕ ਕਰਮਚਾਰੀ ਰਾਮ ਸਿੰਘ ਖ਼ਿਲਾਫ਼ ਪਾਕਿਸਤਾਨ ਦੇ ਖੁਫੀਆ ਏਜੰਸੀ ਆਈਐਸਆਈ ਲਈ ਕੰਮ ਕਰਨ ਦੇ ਇਲਜ਼ਾਮ ਲਈ ਲੁਧਿਆਣਾ ਦੇ ਸੁਧਰ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ।
ਲੁਧਿਆਣਾ: ਪਾਕਿਸਤਾਨ ਆਪਣੀਆਂ ਹਰਕੱਤਾਂ ਤੋਂ ਬਾਜ਼ ਨਹੀਂ ਰਿਹਾ ਹੈ ਅਤੇ ਉਹ ਲਗਾਤਾਰ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਚਾਲਾਂ ਚਲ ਰਿਹਾ ਹੈ। ਇੱਕ ਵਾਰ ਫਿਰ ਪੰਜਾਬ ਵਿਚ ਇੱਕ ਵਿਅਕਤੀ ਫੜਿਆ ਗਿਆ ਹੈ ਜੋ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਲਈ ਜਾਸੂਸੀ ਕੀਤੀ ਗਈ ਸੀ। ਇਹ ਪੰਜਾਬ ਦੇ ਲੁਧਿਆਣਾ ਵਿਖੇ ਅਧਾਰਤ ਹਲਵਾਰਾ ਏਅਰਫੋਰਸ ਦਾ ਇੱਕ ਕਰਮਚਾਰੀ ਹੈ।
ਧਿਆਣਾ ਦਿਹਾਤੀ ਦੇ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਵੀਰਵਾਰ ਨੂੰ ਕਿਹਾ ਕਿ ਹਲਵਾਰਾ ਏਅਰ ਫੋਰਸ ਦੇ ਇੱਕ ਕਰਮਚਾਰੀ ਰਾਮ ਸਿੰਘ ਖ਼ਿਲਾਫ਼ ਪਾਕਿਸਤਾਨ ਦੇ ਖੁਫੀਆ ਏਜੰਸੀ ਆਈਐਸਆਈ ਲਈ ਕੰਮ ਕਰਨ ਦੇ ਇਲਜ਼ਾਮ 'ਚ ਲੁਧਿਆਣਾ ਦੇ ਸੁਧਰ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਰਾਮ ਸਿੰਘ ਦੇ ਦੋ ਸਾਥੀ ਹੋਰ ਹਨ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵਿਚ ਰਾਜਸਥਾਨ ਏਟੀਐਸ ਦੀ ਟੀਮ ਨੇ ਰਾਜਸਥਾਨ ਦੇ ਬਾੜਮੇਰ ਦੇ ਬਿਜਮੇਰ ਥਾਣਾ ਖੇਤਰ ਤੋਂ ਇੱਕ ਨੌਜਵਾਨ ਨੂੰ ਪਾਕਿਸਤਾਨ ਲਈ ਜਾਸੂਸੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਫੜੇ ਗਏ ਨੌਜਵਾਨ ਦਾ ਨਾਂ ਰੌਸ਼ਨਦੀਨ ਸੀ ਜੋ ਬਾੜਮੇਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਕੁਝ ਦੂਰੀ 'ਤੇ ਇੱਕ ਛੋਟੇ ਜਿਹੇ ਪਿੰਡ ਵਿਚ ਰਹਿੰਦਾ ਸੀ। ਉਹ ਕੁਝ ਦਿਨਾਂ ਲਈ ਖੁਫੀਆ ਏਜੰਸੀਆਂ ਦੀ ਰਾਡਾਰ 'ਤੇ ਸੀ। ਉਸ ਦੀਆਂ ਗਤੀਵਿਧੀਆਂ 'ਤੇ ਲਗਾਤਾਕ ਨਜ਼ਰ ਰੱਖੀ ਜਾ ਰਹੀ ਸੀ। ਰੋਸ਼ਨਦੀਨ ਅੰਤਰਰਾਸ਼ਟਰੀ ਸਰਹੱਦ ਨੇੜੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣ ਰਹੇ ਸੜਕ ਪ੍ਰਾਜੈਕਟ ਵਿਚ ਜੇਸੀਬੀ ਚਲਾਉਂਦਾ ਸੀ। ਲੁਧਿਆਣਾ ਤੋਂ ਦੋ ਗ੍ਰਿਫਤਾਰ, ਇੱਕ ਫਰਾਰ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੇ ਲੁਧਿਆਣਾ ਵਿੱਚ ਦੋਹਾਂ ਜਾਸੂਸਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਜਾਂਚ ਚੱਲ ਰਹੀ ਹੈ। ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਫਿਲਹਾਲ ਮੀਡੀਆ ਨਾਲ ਹੋਰ ਸਾਂਝੇ ਕਰਨਾ ਦੇਸ਼ ਦੇ ਹਿੱਤ ਵਿੱਚ ਨਹੀਂ ਹੋਵੇਗਾ। ਲੁਧਿਆਣਾ ਪੁਲਿਸ ਅਧਿਕਾਰੀਆਂ ਮੁਤਾਬਕ, “ਗ੍ਰਿਫਤਾਰ ਕੀਤੇ ਗਏ ਦੋ ਜਾਸੂਸ ਸੁਖਕਰਨ ਸਿੰਘ ਉਰਫ ਸੁੱਖਾ ਬਾਬਾ ਅਤੇ ਰਾਮਪਾਲ ਸਿੰਘ ਹਨ। ਜਦੋਂਕਿ ਤੀਜਾ ਜਾਸੂਸ ਫਰਾਰ ਸਬਿਰ ਅਲੀ ਹੈ। ਸਾਬੀਰ ਹਾਲੇ ਤਕ ਪੁਲਿਸ ਦੀ ਪਕੜ ਵਿਚ ਨਹੀਂ ਆਇਆ ਹੈ।” ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Ram Singh, an employee of Halwara Air Force, has been booked and arrested for allegedly working for Pakistan intelligence agency ISI, in Sudhar area of Ludhiana, Punjab. Two of his associates are on the run: Ludhiana Rural SSP Charanjit Singh Sohal
— ANI (@ANI) December 31, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement