Randhawa vs Aroosa: ਇੱਕ ਵਾਰ ਫਿਰ ਅਰੂਸਾ ਬਾਰੇ ਬੋਲੇ ਰੰਧਾਵਾ, ਕੈਪਟਨ 'ਤੇ ਲਾਏ ਵੱਡੇ ਇਲਜ਼ਾਮ, ਜਾਣੋ ਕੀ ਕਿਹਾ
ਮੰਗਲਵਾਰ ਨੂੰ ਇੱਕ ਵਾਰ ਫਿਰ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ 2017 'ਚ ਅਸੀਂ ਕਿਹਾ ਗਿਆ ਸੀ ਕਿ ਅਸੀਂ ਬੇਅਦਬੀ ਦੀ ਤਹਿ ਤੱਕ ਪਹੁੰਚਾਂਗੇ। ਹੁਣ ਚੰਨੀ ਦੀ ਨੁਮਾਇੰਦਗੀ ਹੇਠ ਸਰਕਾਰ ਬਣੀ ਹੈ ਉਸ ਦਿਨ ਤੋਂ ਇਸ ਸਾਰੇ ਕੇਸਾਂ ਨੂੰ ਰਿਵੀਊ ਕੀਤਾ ਗਿਆ ਹੈ।
ਅਸ਼ਰਫ ਢੁੱਡੀ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਕਿਸਤਾਨੀ ਪੱਤਰਕਾਰ ਮਹਿਲਾ ਦੋਸਤ ਅਰੂਸਾ ਆਲਮ 'ਤੇ ਇੱਕ ਵਾਰ ਫਿਰ ਵੱਡੇ ਇਲਜ਼ਾਮ ਲਗਾਏ ਹਨ। ਦੱਸ ਦਈਏ ਕਿ ਕਈ ਦਿਨਾਂ ਤੋਂ ਪੰਜਾਬ ਕੈਬਨਿਟ ਮੰਤਰੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੈਪਟਨ 'ਤੇ ਉਨ੍ਹਾਂ ਦੀ ਮਹਿਲਾ ਦੋਸਤ ਅਰੂਸਾ ਨੂੰ ਲੈ ਕੇ ਸਿੱਧੇ ਨਿਸ਼ਾਨੇ ਸਾਧ ਰਹੇ ਹਨ। ਇਨ੍ਹਾਂ ਹਮਲਿਆਂ ਦਾ ਜਵਾਬ ਕੈਪਟਨ ਵਲੋਂ ਵੀ ਬਾਖੂਬੀ ਦਿੱਤਾ ਜਾ ਰਿਹਾ ਹੈ।
ਅਰੂਸਾ ਆਲਮ ਮਾਮਲੇ 'ਤੇ ਫਿਰ ਬੋਲੇ ਰੰਧਾਵਾ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੀ ਗੁਰਬਾਣੀ ਵਿਚ ਪਰਾਈ ਔਰਤ ਨਾਲ ਸਬੰਧ ਬੁਰਾ ਮੰਨਿਆ ਜਾੰਦਾ ਹੈ। ਮੈਂ ਆਪਣੇ ਗੁਰੂ ਦੇ ਸਿਂਧਾਤ 'ਤੇ ਚਲਦਾ ਹਾਂ। ਇੱਕ ਫੰਕਸ਼ਨ 'ਚ ਅਰੂਸਾ ਦੀ ਹਾਜਰੀ ਤੋਂ ਬਾਅਦ ਮੈਰੇ ਅਤੇ ਕੈਪਟਨ ਸਾਹਿਬ 'ਚ ਮਤਭੇਦ ਹੋ ਗਏ ਸੀ। ਹੁਣ ਜੇਕਰ ਗੱਲ ਕਰੀਏ ਤਾਂ ਅਰੂਸਾ ਨੇ ਵੀ ਇਸ ਜੰਗ 'ਚ ਆਪਣਾ ਬਿਆਨ ਦੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਕੈਪਟਨ ਦੀ ਨਵੀਂ ਪਾਰਟੀ 'ਤੇ ਬਿਆਨ
ਪਰ ਹੁਣ ਮੰਗਲਵਾਰ ਨੂੰ ਇੱਕ ਵਾਰ ਫਿਰ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜਦੋਂ ਦੀ ਸਾਡੀ ਸਰਕਾਰ ਬਣੀ ਹੈ 2017 'ਚ ਉਸ ਸਮੇ ਕਿਹਾ ਗਿਆ ਸੀ ਕਿ ਅਸੀਂ ਬੇਅਦਬੀ ਦੀ ਤਹਿ ਤੱਕ ਪਹੁੰਚਾਂਗੇ। ਜਿਸ ਦਿਨ ਤੋਂ ਚੰਨੀ ਦੀ ਨੁਮਾਇੰਦਗੀ ਹੇਠ ਸਰਕਾਰ ਬਣੀ ਹੈ ਉਸ ਦਿਨ ਤੋਂ ਇਸ ਸਾਰੇ ਕੇਸਾਂ ਨੂੰ ਰਿਵੀਊ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਵੱਖ-ਵੱਖ ਸਮੇਂ 'ਤੇ ਗਵਾਹਾ ਦੇ ਬਿਆਨ ਹੁੰਦੇ ਰਹੇ ਹਨ। ਐਸਆਈਟੀ ਨੂੰ ਸਪੀਡ ਅਪ ਕੀਤਾ ਗਿਆ ਹੈ। ਅਤੇ ਹੁਣ ਤਕ ਤਿੰਨ ਮੁਲਜ਼ਮ ਭਗੌੜੇ ਕਰਾਰ ਦਿੱਤੇ ਗਏ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਦੀ ਜਾਈਜਾਦ ਅਟੈਚ ਕਰਨ ਦੀ ਕਾਰਵਾਈ ਅਸੀਂ ਜਲਦ ਕਰਨ ਜਾ ਰਹੇ ਹਾਂ। ਦੋਸ਼ੀਆਂ ਨੂੰ ਜਲਦ ਕਟਹਰੇ 'ਚ ਖੜੇ ਕਰਾਂਗੇ।
ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨਾਲ ਚਲ ਰਹੀ ਸ਼ਬਦੀ ਜੰਗ ਬਾਰੇ ਵੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਸ ਪਾਰਟੀ ਨੇ ਇਨ੍ਹਾਂ (ਕੈਪਟਨ) ਮਾਨ ਬਖਸ਼ੀਆ ਹੋਵੇ ਅੱਜ ਉਸ ਪਾਰਟੀ ਨੂੰ ਛੱਡ ਕੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਜਾ ਰਿਹਾ ਹੈ ਉਹ ਵੀ ਭਾਜਪਾ ਦੇ ਕਹਿਣ 'ਤੇ। ਇਹ ਕੈਪਟਨ ਦੀ ਬਹੁਤ ਵੱਡੀ ਗਲਤੀ ਹੋਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਨਾਲ ਕੈਪਟਨ ਦੇ ਚੇਹਰੇ 'ਤੇ ਦਾਗ ਜ਼ਰੂਰ ਲਗੇਗਾ ।
ਰੰਧਾਵਾ ਨੇ ਕਿਹਾ ਕਿ ਜੇ ਹੁਣ ਕੈਪਟਨ ਸਾਹਿਬ ਖੇਤੀ ਕਾਨੂੰਨਾਂ ਦੇ ਰੱਦ ਹੋਣ 'ਤੇ ਬੀਜੇਪੀ ਨਾਲ ਜਾਣ ਦੀ ਗਲ ਕਰ ਰਹੇ ਹੈ ਤਾਂ ਇਸ ਮਤਲਬ ਹੈ ਕਿ ਪਹਿਲਾਂ ਕੈਪਟਨ ਸਾਹਿਬ ਬੀਜੇਪੀ ਦੀ ਗੇਮ ਖੇਡ ਰਹੇ ਸੀ।
ਡਰੋਨ ਅਤੇ ਟਿਫਨ ਬੰਬ ਪਿੱਛੇ ਕੈਪਟਨ ਅਮਰਿੰਦਰ ਸਿੰਘ ਦੀ ਹਰਕਤ
ਬੀਐਸਐਫ ਬਾਰੇ ਰੰਧਾਵਾ ਨੇ ਕਿਹਾ ਕਿ ਬੀਐਸਐਫ ਦਾ ਕੰਮ ਫਸਟ ਡਿਫੇਂਸ ਲਾਈਨ 'ਤੇ ਹੈ। ਡਰੋਨ ਅਤੇ ਟਿਫਨ ਬੰਬ ਪਿੱਛੇ ਕਾਰਸਤਾਨੀ ਕੈਪਟਨ ਅਮਰਿੰਦਰ ਸਿੰਘ ਹੋਰਾ ਦੀ ਸੀ। ਕੈਪਟਨ ਸਾਹਿਬ ਚਾਹੁੰਦੇ ਸੀ ਕਿ ਬੀਐਸਐਫ ਦੀ ਇਨਵੋਲਮੈਂਟ ਵਧ ਹੋਵੇ ਇਸ ਲਈ ਇਹ ਸਭ ਸੀ। ਭਾਰਤ ਸਰਕਾਰ ਨੇ ਬੀਐਸਐਫ ਦੀ ਜਿਉਰੀਡਿਕਸ਼ਨ ਨੂੰ ਵਧਾਇਆ ਹੈ ਪਰ ਅਸੀਂ ਇਸ ਨੂੰ ਲਾਗੂ ਨਹੀਂ ਹੋਣ ਦਿਆਂਗੇ।
ਪੰਜਾਬ ਵਿਚ ਅਤਵਾਦ ਦੇ ਸਮੇਂ ਸਭ ਤੋਂ ਵੱਧ ਕੰਟਰੋਲ ਪੰਜਾਬ ਪੁਲਿਸ ਨੇ ਕੀਤਾ। ਇਸ ਸਮੇਂ ਸਭ ਤੋਂ ਵਧ ਸ਼ਾਂਤਮਈ ਸੂਬਾ ਪੰਜਾਬ ਹੈ ਅਤੇ ਪੰਜਾਬ ਦੇ ਮਾਹੌਲ ਨੂੰ ਕੇਂਦਰ ਸਰਕਾਰ ਖਰਾਬ ਨਾ ਕਰੇ।
ਕੈਪਟਨ ਨੇ 2016 'ਚ ਬਿਆਨ ਦਿਤਾ ਸੀ ਕਿ ਬੀਐਸਐਫ ਅਤੇ ਰੇਂਜਰ ਦਾ ਨੈਕਸਸ ਹੈ। ਅਤੇ ਹੁਣ ਕੈਪਟਨ ਯੂ-ਟਰਨ ਲੈਣ ਲੱਗਿਆ ਸੋਚਦੇ ਹੀ ਨਹੀਂ। ਹੁਣ ਬੀਐਸਐਫ ਨੂੰ ਚੰਗਾ ਕਹਿ ਰਹੇ ਹਨ।
"ਬੀਐਸਐਫ ਡਰੋਨ ਨੂੰ ਰੋਕਣ ਅਤੇ ਟਿਫਨ ਬੰਬ ਨੂੰ ਰੋਕਣ ਲਈ ਹਥਿਆਰ ਬਣਾਏ ਅਤੇ ਇਨਾ ਚੀਜਾ ਨੂੰ ਰੋਕਣ ਦੀ ਕੋਸ਼ਿਸ਼ ਕਰੇ। ਬਾਹਰੀ ਸੁਰਖਿਆ ਦਾ ਕੰਮ ਭਾਰਤ ਸਰਕਾਰ ਦਾ ਹੈ ਅਤੇ ਪੰਜਾਬ ਸਰਕਾਰ ਦਾ ਕੰਮ ਅੰਦਰੁਨੀ ਸੁਰਖਿਆ ਦਾ ਹੈ।" ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ, ਪੰਜਾਬ
ਬੇਅਦਬੀ ਮਾਮਲਿਆ ਲਈ ਸਾਡੇ ਐਡਵੋਕੇਟ ਜਨਰਲ ਨੇ ਤਿਆਰੀ ਪੂਰੀ ਕਰ ਲਈ ਹੈ । ਇਹ ਬਹੁਡ ਵਡਾ ਮੁਦਾ ਹੈ ਇਸ ਲਈ ਅਸੀ ਸੁਪਰੀਮ ਕੋਰਟ ਦੇ ਟਾਪ ਵਕੀਲ ਲਗਾਵਾਂਗੇ ।
ਇਹ ਵੀ ਪੜ੍ਹੋ: Lakhimpur Kheri Violence Case: ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਘਟਨਾ ਦੇ ਗਵਾਹਾਂ ਨੂੰ ਸੁਰੱਖਿਆ ਦੇਣ ਦੇ ਦਿੱਤੇ ਨਿਰਦੇਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: