ਪੜਚੋਲ ਕਰੋ

ਬਰਖ਼ਾਸਤਗੀ ਤੋਂ ਬਾਅਦ ਨਹੀਂ ਡਰੇ ਟਕਸਾਲੀ, ਸੇਖਵਾਂ ਵਾਲਾ ਹਸ਼ਰ ਭੁਗਤਣ ਲਈ ਬ੍ਰਹਮਪੁਰਾ ਵੀ ਤਿਆਰ

ਅੰਮ੍ਰਿਤਸਰ: ਟਕਸਾਲੀ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਦੇ ਅਸਤੀਫ਼ਾ ਦੇਣ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਪਾਰਟੀ ਤੋਂ ਬਰਖ਼ਾਸਤ ਕਰਨ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ ਨੇ ਐਲਾਨ ਕੀਤਾ ਹੈ ਕਿ ਉਹ ਵੀ ਅਜਿਹੇ ਹਸ਼ਰ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੋ ਵੀ ਸੱਚ ਬੋਲੇਗਾ ਉਸ ਨੂੰ ਇਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ: ਸੇਖਵਾਂ ਦੇ ਨਹਿਲੇ 'ਤੇ ਅਕਾਲੀ ਦਲ ਦਾ ਦਹਿਲਾ, ਪਰ ਨਾ ਲੱਗੀ ਸੀਪ
ਟਕਸਾਲੀ ਅਕਾਲੀ ਲੀਡਰ ਬ੍ਰਹਮਪੁਰਾ ਨੇ ਇਹ ਵੀ ਕਿਹਾ ਕਿ ਜੇਕਰ ਸੇਖਵਾਂ ਵਾਂਗਰ ਉਨ੍ਹਾਂ ਨੂੰ ਵੀ ਜਦ ਮਰਜ਼ੀ ਅਕਾਲੀ ਦਲ ਤੋਂ ਬਾਹਰ ਕਰ ਦਿੱਤਾ ਜਾਵੇ, ਕੋਈ ਫਰਕ ਨਹੀਂ ਪੈਂਦਾ, ਪਰ ਉਹ ਸੱਚ ਬੋਲਣ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਿਆਸੀ ਦਬਾਅ ਖ਼ਤਮ ਕੀਤੇ ਜਾਣ ਦੀ ਵੀ ਮੰਗ ਕੀਤੀ। ਉਨ੍ਹਾਂ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਖਾਸੇ ਰਗੜੇ ਲਾਏ। ਬ੍ਰਹਮਪੁਰਾ ਨੇ ਕਿਹਾ ਕਿ ਮੇਰੇ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਦਲਜੀਤ ਸਿੰਘ ਚੀਮਾ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਤੁਹਾਨੂੰ ਮਿਲਣਾ ਚਾਹੁੰਦੇ ਹਨ ਪਰ ਉਨ੍ਹਾਂ ਮਨ੍ਹਾ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਮਿਲਣਗੇ। ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਜਦੋਂ ਦਾ ਉਨ੍ਹਾਂ ਅਸਤੀਫ਼ਾ ਦਿੱਤਾ ਹੈ, ਨੀਂਦ ਚੈਨ ਨਾਲ ਆਉਂਦੀ ਹੈ, ਪਹਿਲਾਂ ਮਨ 'ਤੇ ਬੋਝ ਜਿਹਾ ਰਹਿੰਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਭਲਕੇ ਯਾਨੀ 4 ਨਵੰਬਰ ਨੂੰ ਖਡੂਰ ਸਾਹਿਬ ਵਿੱਚ ਉਨ੍ਹਾਂ ਵਰਕਰਾਂ ਨਾਲ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਅਕਾਲੀ ਵਰਕਰਾਂ ਅਤੇ ਆਗੂਆਂ ਨੂੰ ਸ਼ਾਮਲ ਹੋਣ ਤੋਂ ਰੋਕਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਐਟਮ ਬੰਬ ਤੋਂ ਘੱਟ ਨਹੀਂ ਸੇਖਵਾਂ ਦਾ ਅਸਤੀਫ਼ਾ, ਸੁਖਬੀਰ ਦੀਆਂ ਇਨ੍ਹਾਂ 'ਗ਼ਲਤੀਆਂ' 'ਤੇ ਜਤਾਇਆ ਰੋਸ
ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਚੁਰਾਸੀ ਕਤਲੇਆਮ ਪੀੜਤਾਂ ਲਈ ਦਿੱਲੀ ਵਿੱਚ ਕਾਂਗਰਸ ਪ੍ਰਧਾਨ ਦਾ ਘਿਰਾਓ ਕਰਨ ਨੂੰ ਵੀ ਜਾਇਜ਼ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ 34 ਸਾਲ ਹੋ ਗਏ ਦਿੱਲੀ ਵਿੱਚ ਸਿੱਖ ਕਤਲੇਆਮ ਨੂੰ ਅਤੇ ਹੁਣ ਧਰਨੇ ਲਗਾਉਣ ਦਾ ਕੀ ਮਤਲਬ? ਉਨ੍ਹਾਂ ਕਿਹਾ ਕਿ ਲੋਕ ਹੁਣ ਸਮਝਦਾਰ ਹੋ ਗਏ ਹਨ ਹੁਣ ਉਹ ਇਸ ਤਰ੍ਹਾਂ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ।

ਟਾਪ ਹੈਡਲਾਈਨ

Phagwara 'ਚ ਟਿਊਬਵੈੱਲ ਨੇੜੇ ਹਵੇਲੀ 'ਚ ਸੁੱਤੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ , ਇਟਲੀ 'ਚ ਰਹਿੰਦੇ ਹਨ ਦੋਵੇਂ ਬੱਚੇ 
Phagwara 'ਚ ਟਿਊਬਵੈੱਲ ਨੇੜੇ ਹਵੇਲੀ 'ਚ ਸੁੱਤੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ , ਇਟਲੀ 'ਚ ਰਹਿੰਦੇ ਹਨ ਦੋਵੇਂ ਬੱਚੇ 
Gurudwara Hansali Sahib ਵਿਖੇ ਸਮਾਗਮ ਦੌਰਾਨ ਲੰਗਰ ਹਾਲ 'ਚ ਲੱਗੀ ਅੱਗ, ਵੱਡਾ ਹਾਦਸਾ ਟਲਿਆ  
Gurudwara Hansali Sahib ਵਿਖੇ ਸਮਾਗਮ ਦੌਰਾਨ ਲੰਗਰ ਹਾਲ 'ਚ ਲੱਗੀ ਅੱਗ, ਵੱਡਾ ਹਾਦਸਾ ਟਲਿਆ  
Punjab News: ਐਕਸ਼ਨ ਮੋਡ 'ਚ ਪੰਜਾਬ ਪ੍ਰਸ਼ਾਸਨ, ਥਾਂ-ਥਾਂ ਲੱਗੇ ਹਾਈ ਟੈਕ ਨਾਕੇ, ਬਾਰਡਰ ਅਤੇ ਬਾਜ਼ਾਰਾਂ ਦਾ ਚੱਪਾ-ਚੱਪਾ ਪੁਲਿਸ ਦੀ ਸਖ਼ਤ ਨਿਗਰਾਨੀ ਹੇਠ...
ਐਕਸ਼ਨ ਮੋਡ 'ਚ ਪੰਜਾਬ ਪ੍ਰਸ਼ਾਸਨ, ਥਾਂ-ਥਾਂ ਲੱਗੇ ਹਾਈ ਟੈਕ ਨਾਕੇ, ਬਾਰਡਰ ਅਤੇ ਬਾਜ਼ਾਰਾਂ ਦਾ ਚੱਪਾ-ਚੱਪਾ ਪੁਲਿਸ ਦੀ ਸਖ਼ਤ ਨਿਗਰਾਨੀ ਹੇਠ...
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Relationship Possessiveness : ਰਿਸ਼ਤਾ ਬਣਦੇ ਹੀ ਕੁੜੀਆਂ ਕਿਉਂ ਹੋ ਜਾਂਦੀਆਂ ਹਨ ਪਜ਼ੈਸਿਵ? ਸਮਝੋ ਇਸ ਦੇ ਪਿੱਛੇ ਦਾ ਕਾਰਨ 
Relationship Possessiveness : ਰਿਸ਼ਤਾ ਬਣਦੇ ਹੀ ਕੁੜੀਆਂ ਕਿਉਂ ਹੋ ਜਾਂਦੀਆਂ ਹਨ ਪਜ਼ੈਸਿਵ? ਸਮਝੋ ਇਸ ਦੇ ਪਿੱਛੇ ਦਾ ਕਾਰਨ 
School Holiday : ਸਕੂਲ ਜਾਣ ਵਾਲੇ ਬੱਚਿਆਂ ਲਈ ਵੱਡੀ ਖ਼ਬਰ ! ਅੱਜ ਕਈ ਥਾਵਾਂ ’ਤੇ ਛੁੱਟੀ
School Holiday : ਸਕੂਲ ਜਾਣ ਵਾਲੇ ਬੱਚਿਆਂ ਲਈ ਵੱਡੀ ਖ਼ਬਰ ! ਅੱਜ ਕਈ ਥਾਵਾਂ ’ਤੇ ਛੁੱਟੀ
Embed widget