Ludhiana News: ਲੁਧਿਆਣਾ 'ਚ ਕੌਂਸਲਰ ਦੇ ਪੁੱਤਰ ਤੋਂ ਫਿਰੌਤੀ ਦੀ ਮੰਗ; ਬਦਮਾਸ਼ ਨੇ ਕਿਹਾ- 1 ਕਰੋੜ ਰੁਪਏ ਦਿਉ, ਨਹੀਂ ਤਾਂ ਪਰਿਵਾਰਕ ਮੈਂਬਰਾਂ ਦੀ ਜ਼ਿੰਦਗੀ ਖਤਰੇ...
ਲੁਧਿਆਣਾ ਦੇ ਵਾਰਡ ਨੰਬਰ 57 ਤੋਂ ਆਪ ਕੌਂਸਲਰ ਵੀਰਨ ਬੇਦੀ ਦੇ ਪੁੱਤਰ ਗੁਰਪ੍ਰੀਤ ਬੇਦੀ ਨੇ ਸਰਾਭਾ ਨਗਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ 5 ਜੂਨ ਦੀ ਰਾਤ ਉਨ੍ਹਾਂ ਦੇ ਘਰ 'ਤੇ ਕਿਸੇ ਅਣਪਛਾਤੇ ਵਿਅਕਤੀ ਨੇ ਧਮਕੀ...

Ludhiana News: ਲੁਧਿਆਣਾ ਦੇ ਵਾਰਡ ਨੰਬਰ 57 ਤੋਂ ਆਪ ਕੌਂਸਲਰ ਵੀਰਨ ਬੇਦੀ ਦੇ ਪੁੱਤਰ ਗੁਰਪ੍ਰੀਤ ਬੇਦੀ ਨੇ ਸਰਾਭਾ ਨਗਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ 5 ਜੂਨ ਦੀ ਰਾਤ ਉਨ੍ਹਾਂ ਦੇ ਘਰ 'ਤੇ ਕਿਸੇ ਅਣਪਛਾਤੇ ਵਿਅਕਤੀ ਨੇ ਧਮਕੀ ਭਰਿਆ ਫੋਨ ਕੀਤਾ। ਗੁਰਪ੍ਰੀਤ ਨੇ ਦੱਸਿਆ ਕਿ ਕਾਲ ਕਰਨ ਵਾਲੇ ਨੇ ਆਪਣੀ ਪਹਿਚਾਣ ਨਹੀਂ ਦੱਸੀ, ਪਰ ₹1 ਕਰੋੜ ਦੀ ਮੰਗ ਕੀਤੀ ਅਤੇ ਕਿਹਾ ਕਿ ਜੇ ਪੈਸੇ ਨਹੀਂ ਦਿੱਤੇ ਗਏ ਤਾਂ ਉਹ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਜ਼ਿੰਦਗੀ ਖਤਰੇ 'ਚ ਹੋਵੇਗੀ। ਗੱਲਬਾਤ ਦੌਰਾਨ ਕਾਲ ਕਰਨ ਵਾਲੇ ਨੇ ਕਈ ਵਾਰ ਧਮਕੀਆਂ ਦਿੱਤੀਆਂ।
ਗੁਰਪ੍ਰੀਤ ਮੁਤਾਬਕ, ਲੱਗ ਰਿਹਾ ਸੀ ਕਿ ਕਾਲ ਕਰਨ ਵਾਲੇ ਨੇ ਨਸ਼ਾ ਕੀਤਾ ਹੋਇਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਹਨਾਂ ਦੇ ਪਰਿਵਾਰ ਦਾ ਪੈਟਰੋਲ ਪੰਪ ਸਮੇਤ ਜ਼ਿਆਦਾਤਰ ਕਾਰੋਬਾਰ ਲੈਣ-ਦੇਣ 'ਤੇ ਆਧਾਰਤ ਹੈ, ਇਸ ਲਈ ਪੁਲਿਸ ਇਹ ਵੀ ਜਾਂਚ ਰਹੀ ਹੈ ਕਿ ਇਹ ਧਮਕੀ ਅਸਲੀ ਹੈ ਜਾਂ ਕਿਸੇ ਨੇ ਅੰਤਰਰਾਸ਼ਟਰੀ ਨੰਬਰ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ।
ਲੁਧਿਆਣਾ ਪੱਛਮੀ ਜ਼ਿਮਣੀ ਚੋਣਾਂ ਲਈ ਚੋਣ ਪ੍ਰਚਾਰ 'ਚ ਸ਼ਾਮਲ
ਇਹ ਘਟਨਾ ਰਾਜਨੀਤਿਕ ਹਲਕਿਆਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਖਾਸ ਕਰਕੇ ਇਸ ਲਈ ਕਿਉਂਕਿ ਵੀਰਨ ਬੇਦੀ ਆਗਾਮੀ ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਣੀ ਚੋਣ ਲਈ ਸਰਗਰਮ ਢੰਗ ਨਾਲ ਚੁਣਾਅ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੇ ਅਨੁਸਾਰ, ਉਹਨਾਂ ਦੇ ਰਾਜਨੀਤਿਕ ਜੀਵਨ ਅਤੇ ਜਨਤਕ ਭੂਮਿਕਾ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਗੁਰਪ੍ਰੀਤ ਦੀ ਸ਼ਿਕਾਇਤ 'ਤੇ ਸਰਾਭਾ ਨਗਰ ਪੁਲਿਸ ਨੇ ਅਗਿਆਤ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 308(2) ਅਤੇ 351(3) ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸ਼ੱਕੀ ਵਿਦੇਸ਼ੀ ਨੰਬਰ ਦਾ ਤਕਨੀਕੀ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ। ਏਐਸਆਈ ਪੁਰਸ਼ੋਤਮ ਲਾਲ ਨੇ ਦੱਸਿਆ ਕਿ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















