ਪਾਦਰੀ ਬਜਿੰਦਰ ਮਾਮਲੇ 'ਚ ਪੀੜਤਾ ਦੀ ਪਛਾਣ ਉਜਾਗਰ, ਸਮਰਥਕ ਦੱਸ ਰਹੇ ਨਾਮ ਅਤੇ ਪਤਾ, ਔਰਤ ਨੇ ਦੱਸਿਆ ਸਾਰਾ ਮਾਮਲਾ
Punjab News: ਪੰਜਾਬ ਵਿੱਚ ਪਾਦਰੀ ਬਜਿੰਦਰ ਨੂੰ ਲੈਕੇ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ਮਾਮਲੇ ਵਿੱਚ ਰੇਪ ਪੀੜਤਾ ਨੇ ਦੋਸ਼ ਲਾਇਆ ਹੈ ਕਿ ਪਾਦਰੀ ਦੇ ਸਮਰਥਕ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਉਸ ਦੀ ਪਛਾਣ ਦੱਸ ਰਹੇ ਹਨ।

Punjab News: ਪੰਜਾਬ ਵਿੱਚ ਪਾਦਰੀ ਬਜਿੰਦਰ ਨੂੰ ਲੈਕੇ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ਮਾਮਲੇ ਵਿੱਚ ਰੇਪ ਪੀੜਤਾ ਨੇ ਦੋਸ਼ ਲਾਇਆ ਹੈ ਕਿ ਪਾਦਰੀ ਦੇ ਸਮਰਥਕ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਉਸ ਦੀ ਪਛਾਣ ਦੱਸ ਰਹੇ ਹਨ।
ਪੀੜਤਾ ਦਾ ਕਹਿਣਾ ਹੈ ਕਿ ਬਜਿੰਦਰ ਦੇ ਸਮਰਥਕ ਉਸ ਦਾ ਨਾਮ, ਘਰ ਦਾ ਪਤਾ, ਹੋਰ ਜਾਣਕਾਰੀ ਲੋਕਾਂ ਨੂੰ ਦੱਸ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਭੜਕਾਇਆ ਵੀ ਜਾ ਰਿਹਾ ਹੈ। ਔਰਤ ਨੇ ਕਿਹਾ ਕਿ ਉਸ ਦੀ ਜਾਨ ਖਤਰੇ ਵਿੱਚ ਹੈ। ਬਲੌਂਗੀ ਥਾਣੇ ਵਿੱਚ ਕਰੀਬ ਆਸ਼ੀਸ਼ ਸਣੇ 6 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉੱਥੇ ਹੀ ਪੁਲਿਸ ਇਸ ਮਾਮਲੇ ਨੂੰ ਲੈਕੇ ਸਾਈਬਰ ਸੈਲ ਦੀ ਮਦਦ ਲੈ ਰਹੀ ਹੈ ਤਾਂ ਇਸ ਕੇਸ ਨੂੰ ਸੁਲਝਾਇਆ ਜਾ ਸਕੇ।
ਪਾਦਰੀ ਬਜਿੰਦਰ ਨੂੰ 1 ਅਪ੍ਰੈਲ ਨੂੰ ਉਮਰ ਕੈਦ ਦੀ ਸੁਣਾਈ ਗਈ ਸੀ ਸਜ਼ਾ
ਜ਼ਿਕਰਯੋਗ ਹੈ ਕਿ ਮੋਹਾਲੀ ਜ਼ਿਲ੍ਹਾ ਅਦਾਲਤ ਨੇ ਪਾਦਰੀ ਬਜਿੰਦਰ ਨੂੰ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਤੋਂ ਬਾਅਦ ਭਾਰੀ ਪੁਲਿਸ ਸੁਰੱਖਿਆ ਵਿਚਕਾਰ ਪਾਦਰੀ ਨੂੰ ਮਾਨਸਾ ਦੀ ਤਾਮਕੋਟ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਜਿੱਥੇ ਉਹ ਆਪਣੀ ਉਮਰ ਕੈਦ ਦੀ ਸਜ਼ਾ ਭੋਗੇਗਾ।
ਦੱਸ ਦਈਏ ਕਿ ਇਹ ਮਾਮਲਾ 2018 ਵਿੱਚ ਇੱਕ ਮਹਿਲਾ ਦੁਆਰਾ ਦਰਜ ਕਰਵਾਇਆ ਗਿਆ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਕਿ ਪਾਸਟਰ ਨੇ ਵਿਦੇਸ਼ ਭੇਜਣ ਦੇ ਬਹਾਨੇ ਉਸ ਨਾਲ ਜਬਰ ਜਨਾਹ ਕੀਤਾ ਤੇ ਅਸ਼ਲੀਲ ਵੀਡੀਓ ਬਣਾਈ। ਅਦਾਲਤ ਨੇ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੇ ਨਾਲ-ਨਾਲ 1 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ। ਇਸ ਮਾਮਲੇ ਵਿੱਚ ਹੋਰ ਪੰਜ ਨੂੰ ਬਰੀ ਕਰ ਦਿੱਤਾ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੀੜਤਾ ਦੇ ਪਤੀ ਨੇ ਦਾਅਵਾ ਕੀਤਾ ਕਿ ਪਾਸਟਰ ਬਜਿੰਦਰ ਨੇ ਮਾਮਲਾ ਵਾਪਸ ਲੈਣ ਲਈ 5 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ।
ਇਸ ਮਾਮਲੇ ਵਿੱਚ ਪੀੜਤ ਦੇ ਵਕੀਲ ਨੇ ਕਿਹਾ ਸੀ ਕਿ ਉਸਨੂੰ ਆਖਰੀ ਸਾਹ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ। ਸਜ਼ਾ ਤੋਂ ਬਚਣ ਲਈ ਪਾਦਰੀ ਬਜਿੰਦਰ ਨੇ ਅਦਾਲਤ ਵਿੱਚ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਕਿਹਾ- ਮੇਰੇ ਬੱਚੇ ਛੋਟੇ ਹਨ। ਪਤਨੀ ਬਿਮਾਰ ਹੈ। ਮੈਂ ਇੱਕ ਸਮਾਜਿਕ ਵਿਅਕਤੀ ਹਾਂ। ਮੇਰੀ ਲੱਤ ਵਿੱਚ ਇੱਕ ਰੌਡ ਪਾਇਆ ਹੋਇਆ ਹੈ, ਇਸ ਲਈ ਕਿਰਪਾ ਕਰਕੇ ਮੇਰੇ ਤੇ ਰਹਿਮ ਕਰੋ ਪਰ ਅਦਾਲਤ ਨੇ ਉਸਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਸੀ।




















