ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਲੋਕ ਸਭਾ 'ਚ ਕਰਨਗੇ ਕਾਂਗਰਸ ਦੀ ਅਗਵਾਈ
ਲੋਕ ਸਭਾ ਵਿੱਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਤੇ ਉਪ ਨੇਤਾ ਗੌਰਵ ਗੋਗੋਈ ਵਿਧਾਨ ਸਭਾ ਚੋਣਾਂ ਵਿੱਚ ਰੁੱਝੇ ਹੋਏ ਹਨ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਲੋਕ ਸਭਾ ਮੈਂਬਰ ਤੇ ਕਾਂਗਰਸ ਨੇਤਾ ਰਵਨੀਤ ਸਿੰਘ ਬਿੱਟੂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਕਰਕੇ ਕਾਫ਼ੀ ਚਰਚਾ ਵਿੱਚ ਰਹੇ ਹਨ। ਰਾਸ਼ਟਰਪਤੀ ਦੇ ਸੰਬੋਧਨ ਦੌਰਾਨ ਲੋਕ ਸਭਾ ਮੈਂਬਰ ਬਿੱਟੂ ਕੇਂਦਰੀ ਚੈਂਬਰ ਪਹੁੰਚੇ ਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕੀਤੀ ਸੀ। ਉਨ੍ਹਾਂ ‘ਕਾਲਾ ਕਾਨੂੰਨ ਵਾਪਸ ਲੈ ਜਾਓ’ ਦੇ ਨਾਅਰੇ ਲਗਾਏ ਸੀ।
ਹੁਣ ਖ਼ਬਰ ਹੈ ਕਿ ਸਾਂਸਦ ਰਵਨੀਤ ਸਿੰਘ ਬਿੱਟੂ ਸੰਸਦ ਦੇ ਸੈਸ਼ਨ ਦੌਰਾਨ ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਕਰਨਗੇ। ਰਵਨੀਤ ਸਿੰਘ ਬਿੱਟੂ ਅਜਿਹਾ ਕਰਨਗੇ ਕਿਉਂਕਿ ਪਾਰਟੀ ਨੇਤਾ ਅਧੀਰ ਰੰਜਨ ਚੌਧਰੀ ਤੇ ਉਪ ਨੇਤਾ ਗੌਰਵ ਗੋਗੋਈ ਵਿਧਾਨ ਸਭਾ ਚੋਣਾਂ ਵਿੱਚ ਰੁੱਝੇ ਹੋਏ ਹਨ। ਚੌਧਰੀ ਨੇ ਇਹ ਜਾਣਕਾਰੀ ਲੋਕ ਸਭਾ ਦੇ ਸਪੀਕਰ ਨਾਲ ਗੱਲਬਾਤ ਦੌਰਾਨ ਦਿੱਤੀ।
ਉਨ੍ਹਾਂ ਨੇ ਕਿਹਾ ਸੀ, “ਕਿਸਾਨ ਨੇਤਾਵਾਂ ਖਿਲਾਫ ਕੇਸ ਦਰਜ ਕੀਤੇ ਜਾ ਰਹੇ ਹਨ? ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਇਸ ਨੂੰ ਸੰਸਦ ਵਿੱਚ ਉਭਾਰਾਂਗੇ। ਉਨ੍ਹਾਂ ਦਾ ਅਪਰਾਧ ਕੀ ਹੈ? ਕਿਸਾਨ ਆਗੂ ਆਪਣੇ ਲਈ ਨਹੀਂ, ਬਲਕਿ ਕਿਸਾਨਾਂ ਲਈ ਲੜ ਰਹੇ ਹਨ।”
ਦੱਸ ਦਈਏ ਕਿ ਬਿੱਟੂ ਅਕਸਰ ਆਪਣੇ ਬਿਆਨਾਂ ਕਰਕੇ ਵਿਵਾਦਾਂ 'ਚ ਵੀ ਰਹਿੰਦੇ ਹਨ। ਇਹ ਉਹੀ ਰਵਨੀਤ ਸਿੰਘ ਬਿੱਟੂ ਹਨ, ਜਿਨ੍ਹਾਂ ਨੇ ਯੋਗੇਂਦਰ ਯਾਦਵ 'ਤੇ ਦਿੱਲੀ ਹਿੰਸਾ ਵਿੱਚ ਸਾਜਿਸ਼ ਰਚਣ ਦਾ ਦੋਸ਼ ਲਾਇਆ ਸੀ।
ਇਹ ਵੀ ਪੜ੍ਹੋ: Farmers Protest: ਕਿਸਾਨਾਂ ਨੇ 169 ਦਿਨਾਂ ਮਗਰੋਂ ਚੁੱਕਿਆ ਧਰਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904