ਪੜਚੋਲ ਕਰੋ

ਹੱਕਾਂ 'ਤੇ ਡਾਕਾ ਹੈ ਬੀ.ਬੀ.ਐੱਮ.ਬੀ. ਦੇ ਪ੍ਰਬੰਧਨ 'ਚ ਪੰਜਾਬ ਦੀ ਅਹਿਮੀਅਤ ਘਟਾਉਣਾ: ਭਗਵੰਤ ਮਾਨ 

ਆਮ ਆਦਮੀ ਪਾਰਟੀ (ਆਪ) ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) 'ਚ ਪੰਜਾਬ ਦੀ ਪੱਕੀ ਨੁਮਾਇੰਦਗੀ ਖ਼ਤਮ ਕਰਨ ਦਾ ਸਖ਼ਤ ਨੋਟਿਸ ਲੈਂਦੇ ਹੋਏ ਇਸ ਨੂੰ ਪੰਜਾਬ ਦੇ ਹੱਕਾਂ ਉੱਤੇ ਇੱਕ ਹੋਰ ਸਿੱਧਾ ਹਮਲਾ ਕਰਾਰ ਦਿੱਤਾ ਹੈ।

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) 'ਚ ਪੰਜਾਬ ਦੀ ਪੱਕੀ ਨੁਮਾਇੰਦਗੀ ਖ਼ਤਮ ਕਰਨ ਦਾ ਸਖ਼ਤ ਨੋਟਿਸ ਲੈਂਦੇ ਹੋਏ ਇਸ ਨੂੰ ਪੰਜਾਬ ਦੇ ਹੱਕਾਂ ਉੱਤੇ ਇੱਕ ਹੋਰ ਸਿੱਧਾ ਹਮਲਾ ਕਰਾਰ ਦਿੱਤਾ ਹੈ। ਸ਼ੁੱਕਰਵਾਰ ਨੂੰ ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ, ਸੰਸਦ ਮੈਂਬਰ ਅਤੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਤੋਂ ਵੀ ਕਈ ਕਦਮ ਅੱਗੇ ਜਾ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੋਦੀ ਸਰਕਾਰ ਰਾਜਾਂ ਦੇ ਅਧਿਕਾਰਾਂ 'ਤੇ ਡਾਕੇ ਮਾਰਨ 'ਚ ਜੁਟੀ ਹੋਈ ਹੈ, ਜੋ ਭਾਰਤ ਦੀ ਸੰਘੀ (ਫੈਡਰਲ) ਵਿਵਸਥਾ ਉੱਤੇ ਵੀ ਸਿੱਧੀ ਸੱਟ ਹੈ। ਭਗਵੰਤ ਮਾਨ ਨੇ ਬੀ.ਬੀ.ਐੱਮ.ਬੀ. ਦੇ ਪ੍ਰਬੰਧਨ 'ਚ ਪੰਜਾਬ ਦੀ ਗਿਣਮਿਥ ਕੇ ਘਟਾਈ ਜਾ ਰਹੀ ਅਹਿਮੀਅਤ ਵਾਲੀ ਕੇਂਦਰੀ ਕਾਰਵਾਈ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਤਾਜ਼ਾ ਫ਼ੈਸਲੇ ਸਮੇਤ ਪਹਿਲਾਂ ਲਏ ਗਏ ਸਾਰੇ ਪੰਜਾਬ ਵਿਰੋਧੀ ਫ਼ੈਸਲਿਆਂ 'ਤੇ ਨਜ਼ਰਸਾਨੀ ਕਰਨ ਅਤੇ ਪੰਜਾਬ ਦੇ ਹੱਕ-ਹਕੂਕ ਬਹਾਲ ਕਰਨ। 

ਭਗਵੰਤ ਮਾਨ ਅਨੁਸਾਰ, "ਕੇਂਦਰ ਸਰਕਾਰ ਬੀ.ਬੀ.ਐੱਮ.ਬੀ. ਦੇ ਨਿਯਮਾਂ (ਰੂਲਜ਼) 'ਚ ਮਨਮਾਨੇ ਫ਼ੈਸਲੇ ਲੈਣ ਤੋਂ ਗੁਰੇਜ਼ ਕਰੇ ਅਤੇ ਪਹਿਲਾਂ ਹੀ ਦੋਵੇਂ ਹੱਥੀਂ ਲੁੱਟੇ ਗਏ ਪੰਜਾਬ ਨਾਲ ਖੁੰਦਕੀ ਅਤੇ ਮਤਰੇਈ ਮਾਂ ਵਾਲਾ ਵਤੀਰਾ ਤਿਆਗੇ।"

ਮਾਨ ਨੇ ਕਿਹਾ, "ਬੀ.ਬੀ.ਐੱਮ.ਬੀ. ਪੰਜਾਬ ਦੀ ਸਰਜਮੀਂ 'ਤੇ ਖੜਾ ਹੋਇਆ ਉਹ ਪ੍ਰਬੰਧਨ ਹੈ, ਜਿਸ 'ਚੋਂ ਪੰਜਾਬ ਨੂੰ ਹੀ ਆਊਟ ਕਰਨ ਦੀਆਂ ਸਾਜਿਸ਼ਾਂ ਹੋਈਆਂ। ਪਹਿਲਾਂ ਇਹ ਧੱਕਾ ਕੇਂਦਰ 'ਚ ਕਾਬਜ਼ ਕਾਂਗਰਸ ਦੀਆਂ ਸਰਕਾਰਾਂ ਕਰਦੀਆਂ ਸਨ, ਹੁਣ ਉਹੋ ਰਾਹ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਫੜ ਲਿਆ ਹੈ। ਜੋ ਪੰਜਾਬ ਦੀ ਦੁਖਦੀ ਰਗ ਨੂੰ ਜਾਣਬੁੱਝ ਕੇ ਦਬਾਏ ਜਾਣ ਵਾਲੀ ਕੋਝੀ ਸ਼ਰਾਰਤ ਹੈ।" 

ਭਗਵੰਤ ਮਾਨ ਨੇ ਕਿਹਾ ਕਿ ਬੀ.ਬੀ.ਐੱਮ.ਬੀ. ਦੇ ਪ੍ਰਬੰਧਨ 'ਚ ਪੰਜਾਬ ਦੀ ਬੁੱਕਤ ਘਟਣ ਪਿੱਛੇ ਸਿਰਫ਼ ਕੇਂਦਰ ਦੀਆਂ ਭਾਜਪਾ ਅਤੇ ਕਾਂਗਰਸੀ ਸਰਕਾਰਾਂ ਹੀ ਇੱਕਲੀਆਂ ਜ਼ਿੰਮੇਵਾਰ ਨਹੀਂ, ਇਸ ਲਈ ਪੰਜਾਬ ਦੀ ਸੱਤਾ ਭੋਗਦੀਆਂ ਆ ਰਹੀਆਂ ਕਾਂਗਰਸ-ਕੈਪਟਨ ਅਤੇ ਬਾਦਲ-ਭਾਜਪਾ ਵਾਲੀਆਂ ਸੂਬਾ ਸਰਕਾਰਾਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਪੰਜਾਬ ਦੇ ਹੱਕਾਂ 'ਤੇ ਵੱਜਦੇ ਡਾਕਿਆਂ ਵਿਰੁੱਧ ਕਦੇ ਚੂੰ ਹੀ ਨਹੀਂ ਕੀਤੀ, ਕਿਉਂਕਿ ਇਹਨਾਂ ਨੂੰ ਪੰਜਾਬ ਅਤੇ ਪੰਜਾਬੀਆਂ ਨਾਲੋਂ ਆਪਣੇ ਨਿੱਜੀ ਮੁਫ਼ਾਦ ਹਮੇਸ਼ਾ ਵੱਧ ਕੇ ਰਹੇ, ਜਿਸਦਾ ਖਮਿਆਜ਼ਾ ਅੱਜ ਪੰਜਾਬ ਅਤੇ ਪੰਜਾਬੀ ਭੁਗਤ ਰਹੇ ਹਨ। 

ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਹਿੱਤਾਂ ਨਾਲ ਜੁੜਿਆ ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਹੱਕ 'ਚ ਦਿੱਤੇ ਗਏ ਫਤਵੇ ਦਾ 10 ਮਾਰਚ ਨੂੰ ਐਲਾਨ ਹੋਣ ਤੋਂ ਬਾਅਦ ਪੰਜਾਬ ਦੇ ਹੱਕ-ਹਕੂਕਾਂ ਨਾਲ ਜੁੜੇ ਸਾਰੇ ਮਸਲਿਆਂ ਨੂੰ ਗੰਭੀਰਤਾ ਨਾਲ ਕੇਂਦਰ ਸਰਕਾਰ ਕੋਲ ਉਠਾਇਆ ਜਾਵੇਗਾ ਅਤੇ ਪੰਜਾਬ ਦੇ ਹਿੱਤਾਂ ਦੀ ਹਰ ਪੱਖੋਂ ਰਾਖੀ ਲਈ ਪੂਰੀ ਵਾਹ ਲਗਾਈ ਜਾਵੇਗੀ। 

ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਬਣੀ ਪੰਜਾਬ ਅਤੇ ਹਰਿਆਣਾ ਦੀ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਪੰਜਾਬ ਅਤੇ ਹਰਿਆਣਾ ਨੂੰ ਆਪਸ 'ਚ ਉਲਝਾਉਣ ਲਈ ਅਨੇਕਾਂ ਤਰ੍ਹਾਂ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ, ਬੀ.ਬੀ.ਐੱਮ.ਬੀ. ਦੇ ਪ੍ਰਬੰਧਨ 'ਚ ਪੰਜਾਬ ਦੀ ਪੱਕੀ ਨੁਮਾਇੰਦਗੀ ਖ਼ਤਮ ਕਰਨਾ ਵੀ ਇਸੇ ਸਾਜਿਸ਼ ਦਾ ਹਿੱਸਾ ਹੈ, ਜਿਸ ਬਾਰੇ ਜਨਤਾ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਖ਼ਿਲਾਫ਼ ਕੇਸ ਦਰਜ, ਸਮਰਥਕ 'ਤੇ ਪੁਲਿਸ ਮੁਲਾਜ਼ਮ ਨੂੰ ਥੱਪੜ ਮਾਰਨ ਦਾ ਦੋਸ਼, ਜਾਣੋ ਪੂਰਾ ਮਾਮਲਾ
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਖ਼ਿਲਾਫ਼ ਕੇਸ ਦਰਜ, ਸਮਰਥਕ 'ਤੇ ਪੁਲਿਸ ਮੁਲਾਜ਼ਮ ਨੂੰ ਥੱਪੜ ਮਾਰਨ ਦਾ ਦੋਸ਼, ਜਾਣੋ ਪੂਰਾ ਮਾਮਲਾ
Farmer Protest: 50 ਪਿੰਡਾਂ ਦੇ ਕਿਸਾਨ ਪਾਣੀ ਲੈ ਕੇ ਪਹੁੰਚਣਗੇ ਖਨੌਰੀ, ਡੱਲੇਵਾਲ ਦੀ ਭੁੱਖ ਹੜਤਾਲ 71ਵੇਂ ਦਿਨ ’ਚ ਦਾਖਲ, ਮਹਾਂਪੰਚਾਇਤਾਂ ਲਈ ਘੜੀ ਰਣਨੀਤੀ
Farmer Protest: 50 ਪਿੰਡਾਂ ਦੇ ਕਿਸਾਨ ਪਾਣੀ ਲੈ ਕੇ ਪਹੁੰਚਣਗੇ ਖਨੌਰੀ, ਡੱਲੇਵਾਲ ਦੀ ਭੁੱਖ ਹੜਤਾਲ 71ਵੇਂ ਦਿਨ ’ਚ ਦਾਖਲ, ਮਹਾਂਪੰਚਾਇਤਾਂ ਲਈ ਘੜੀ ਰਣਨੀਤੀ
ਪੰਜਾਬ ਹੀ ਨਹੀਂ ਕੇਂਦਰ ਦੀ ਸਰਕਾਰ ਵੀ ਕਰਜ਼ਾਈ ! ਇਸ ਵਾਰ ਲਏਗੀ 15 ਲੱਖ ਕਰੋੜ ਦਾ ਕਰਜ਼ਾ, ਵਿਆਜ਼ 'ਚ ਜਾਵੇਗਾ ਆਮਦਨ ਦਾ 5ਵਾਂ ਹਿੱਸਾ
ਪੰਜਾਬ ਹੀ ਨਹੀਂ ਕੇਂਦਰ ਦੀ ਸਰਕਾਰ ਵੀ ਕਰਜ਼ਾਈ ! ਇਸ ਵਾਰ ਲਏਗੀ 15 ਲੱਖ ਕਰੋੜ ਦਾ ਕਰਜ਼ਾ, ਵਿਆਜ਼ 'ਚ ਜਾਵੇਗਾ ਆਮਦਨ ਦਾ 5ਵਾਂ ਹਿੱਸਾ
46 ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ, ਪੁਲਿਸ ਨੇ ਤਿਆਰ ਕਰ ਲਈ ਲਿਸਟ; ਜਾਣੋ ਪੂਰਾ ਮਾਮਲਾ
46 ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ, ਪੁਲਿਸ ਨੇ ਤਿਆਰ ਕਰ ਲਈ ਲਿਸਟ; ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

Sidhu Moosewala ਦੇ ਕਰੀਬੀ ਦੇ ਘਰ 'ਤੇ ਚੱਲੀਆਂ ਗੋਲੀਆਂ46 ਗੈਂਗਸਟਰਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ, ਪੰਜਾਬ ਪੁਲਸ ਤਿਆਰਪੰਜਾਬ ਦਾ ਪੈਸਾ ਕਿਵੇਂ ਜਾ ਰਿਹਾ ਦਿੱਲੀ? ਪ੍ਰਤਾਪ ਬਾਜਵਾ ਨੇ ਕੀਤਾ ਖ਼ੁਲਾਸਾ!ਦਿੱਲੀ 'ਚ 10% ਵੋਟਾਂ 'ਚ ਹੋਵੇਗੀ ਹੇਰਾ ਫੇਰੀ! ਅਰਵਿੰਦ ਕੇਜਰੀਵਾਲ ਦਾ ਵੱਡਾ ਖ਼ੁਲਾਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਖ਼ਿਲਾਫ਼ ਕੇਸ ਦਰਜ, ਸਮਰਥਕ 'ਤੇ ਪੁਲਿਸ ਮੁਲਾਜ਼ਮ ਨੂੰ ਥੱਪੜ ਮਾਰਨ ਦਾ ਦੋਸ਼, ਜਾਣੋ ਪੂਰਾ ਮਾਮਲਾ
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਖ਼ਿਲਾਫ਼ ਕੇਸ ਦਰਜ, ਸਮਰਥਕ 'ਤੇ ਪੁਲਿਸ ਮੁਲਾਜ਼ਮ ਨੂੰ ਥੱਪੜ ਮਾਰਨ ਦਾ ਦੋਸ਼, ਜਾਣੋ ਪੂਰਾ ਮਾਮਲਾ
Farmer Protest: 50 ਪਿੰਡਾਂ ਦੇ ਕਿਸਾਨ ਪਾਣੀ ਲੈ ਕੇ ਪਹੁੰਚਣਗੇ ਖਨੌਰੀ, ਡੱਲੇਵਾਲ ਦੀ ਭੁੱਖ ਹੜਤਾਲ 71ਵੇਂ ਦਿਨ ’ਚ ਦਾਖਲ, ਮਹਾਂਪੰਚਾਇਤਾਂ ਲਈ ਘੜੀ ਰਣਨੀਤੀ
Farmer Protest: 50 ਪਿੰਡਾਂ ਦੇ ਕਿਸਾਨ ਪਾਣੀ ਲੈ ਕੇ ਪਹੁੰਚਣਗੇ ਖਨੌਰੀ, ਡੱਲੇਵਾਲ ਦੀ ਭੁੱਖ ਹੜਤਾਲ 71ਵੇਂ ਦਿਨ ’ਚ ਦਾਖਲ, ਮਹਾਂਪੰਚਾਇਤਾਂ ਲਈ ਘੜੀ ਰਣਨੀਤੀ
ਪੰਜਾਬ ਹੀ ਨਹੀਂ ਕੇਂਦਰ ਦੀ ਸਰਕਾਰ ਵੀ ਕਰਜ਼ਾਈ ! ਇਸ ਵਾਰ ਲਏਗੀ 15 ਲੱਖ ਕਰੋੜ ਦਾ ਕਰਜ਼ਾ, ਵਿਆਜ਼ 'ਚ ਜਾਵੇਗਾ ਆਮਦਨ ਦਾ 5ਵਾਂ ਹਿੱਸਾ
ਪੰਜਾਬ ਹੀ ਨਹੀਂ ਕੇਂਦਰ ਦੀ ਸਰਕਾਰ ਵੀ ਕਰਜ਼ਾਈ ! ਇਸ ਵਾਰ ਲਏਗੀ 15 ਲੱਖ ਕਰੋੜ ਦਾ ਕਰਜ਼ਾ, ਵਿਆਜ਼ 'ਚ ਜਾਵੇਗਾ ਆਮਦਨ ਦਾ 5ਵਾਂ ਹਿੱਸਾ
46 ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ, ਪੁਲਿਸ ਨੇ ਤਿਆਰ ਕਰ ਲਈ ਲਿਸਟ; ਜਾਣੋ ਪੂਰਾ ਮਾਮਲਾ
46 ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ, ਪੁਲਿਸ ਨੇ ਤਿਆਰ ਕਰ ਲਈ ਲਿਸਟ; ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗਿਆ ਬਿਜਲੀ ਦਾ ਲੰਬਾ ਕੱਟ, 4 ਫਰਵਰੀ ਤੱਕ ਬੱਤੀ ਰਹੇਗੀ ਗੁੱਲ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗਿਆ ਬਿਜਲੀ ਦਾ ਲੰਬਾ ਕੱਟ, 4 ਫਰਵਰੀ ਤੱਕ ਬੱਤੀ ਰਹੇਗੀ ਗੁੱਲ
ਬਜਟ ਤੋਂ ਬਾਅਦ ਪਹਿਲਾ ਵੱਡਾ ਝਟਕਾ ! ਪੈਟਰੋਲ, ਡੀਜ਼ਲ, ਦਵਾਈਆਂ ਤੇ ਇਲੈਕਟ੍ਰਾਨਿਕ ਸਮਾਨ ਸਭ ਹੋ ਜਾਵੇਗਾ ਮਹਿੰਗਾ, ਜਾਣੋ ਕੀ ਬਣੀ ਵਜ੍ਹਾ
ਬਜਟ ਤੋਂ ਬਾਅਦ ਪਹਿਲਾ ਵੱਡਾ ਝਟਕਾ ! ਪੈਟਰੋਲ, ਡੀਜ਼ਲ, ਦਵਾਈਆਂ ਤੇ ਇਲੈਕਟ੍ਰਾਨਿਕ ਸਮਾਨ ਸਭ ਹੋ ਜਾਵੇਗਾ ਮਹਿੰਗਾ, ਜਾਣੋ ਕੀ ਬਣੀ ਵਜ੍ਹਾ
Crime News: ਸਿੱਧੂ ਮੂਸੇਵਾਲ ਦੇ ਕਰੀਬੀ 'ਤੇ ਬਿਸ਼ਨੋਈ ਗੈਂਗ ਨੇ ਚਲਾਈਆਂ ਗੋਲ਼ੀਆਂ, 30 ਲੱਖ ਦੀ ਮੰਗੀ ਫਿਰੌਤੀ, ਪੁਲਿਸ ਨੇ ਧਾਰੀ ਚੁੱਪ !
Crime News: ਸਿੱਧੂ ਮੂਸੇਵਾਲ ਦੇ ਕਰੀਬੀ 'ਤੇ ਬਿਸ਼ਨੋਈ ਗੈਂਗ ਨੇ ਚਲਾਈਆਂ ਗੋਲ਼ੀਆਂ, 30 ਲੱਖ ਦੀ ਮੰਗੀ ਫਿਰੌਤੀ, ਪੁਲਿਸ ਨੇ ਧਾਰੀ ਚੁੱਪ !
ਖੰਡ ਜਾਂ ਸ਼ਹਿਦ? ਦੁੱਧ 'ਚ ਕੀ ਮਿਲਾ ਕੇ ਪੀਣਾ ਰਹਿੰਦਾ ਸਹੀ, ਤੁਸੀਂ ਵੀ ਜਾਣ ਲਓ
ਖੰਡ ਜਾਂ ਸ਼ਹਿਦ? ਦੁੱਧ 'ਚ ਕੀ ਮਿਲਾ ਕੇ ਪੀਣਾ ਰਹਿੰਦਾ ਸਹੀ, ਤੁਸੀਂ ਵੀ ਜਾਣ ਲਓ
Embed widget