Result 2023: GNDU ਨੇ ਐਲਾਨਿਆ B.Ed Common Entrance Test 2023 ਦਾ ਨਤੀਜਾ
B.Ed Common Entrance Test 2023: ਬੀ. ਐੱਡ. ਕਾਮਨ ਐਂਟਰੈਂਸ ਟੈਸਟ 2023 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।
B.Ed Common Entrance Test 2023: ਬੀ. ਐੱਡ. ਦੇ ਵਿਦਿਆਰਥੀਆਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ। ਜੀ ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੰਜਾਬ ਸੂਬੇ ’ਚ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਫੀਲਿਏਟਿਡ ਕਾਲਜਾਂ ਵਿਚ ਐਡਮਿਸ਼ਨ ਲਈ ਸੂਬਾ ਪੱਧਰੀ ਬੀ. ਐੱਡ. ਕਾਮਨ ਐਂਟਰੈਂਸ ਟੈਸਟ 2023 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।
ਹੋਰ ਪੜ੍ਹੋ : ਪੰਜਾਬੀਆਂ ਲਈ ਮਾਣ ਦੀ ਗੱਲ! ਅਨਮੋਲ ਕਵਾਤਰਾ ਨੂੰ ਦਿਖਾਇਆ ਗਿਆ ਨਿਊਯਾਰਕ Times Square ਬਿਲਬੋਰਡ 'ਤੇ
ਕੁੱਲ 17382 ਉਮੀਦਵਾਰਾਂ ਨੇ ਦਿੱਤਾ ਸੀ ਕਾਮਨ ਐਂਟਰੈਂਸ ਟੈਸਟ
ਕਾਮਨ ਐਂਟਰੈਂਸ ਟੈਸਟ ’ਚ ਸ਼ਾਮਲ ਹੋਏ ਕੁੱਲ 17382 ਉਮੀਦਵਾਰਾਂ ’ਚੋਂ 17295 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ। 12 ਉਮੀਦਵਾਰਾਂ ਦੇ ਨਤੀਜੇ ਉਨ੍ਹਾਂ ਦੇ ਓ. ਐੱਮ. ਆਰ. ਸ਼ੀਟ ਵਿਚ ਕੁਝ ਅੰਤਰ ਕਾਰਨ ਐਲਾਨ ਨਹੀਂ ਕੀਤੇ ਜਾ ਸਕੇ।
ਪੋਰਟਲ ਤੋਂ ਆਪਣਾ ਨਤੀਜਾ ਡਾਊਨਲੋਡ ਕਰ ਸਕਦੇ ਹੋ
ਪੰਜਾਬ ਸਰਕਾਰ ਵੱਲੋਂ ਬੀ. ਐੱਡ. ਕਾਮਨ ਐਂਟਰੈਂਸ ਟੈਸਟ ਅਤੇ ਸੈਂਟਰਲਾਈਜ਼ਡ ਕਾਊਂਸਲਿੰਗ ਦੀ ਨੋਟੀਫਿਕੇਸ਼ਨ ਦੇ ਅਨੁਸਾਰ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ ਯੋਗਤਾ ਅੰਕ 25 ਫ਼ੀਸਦੀ ਅਤੇ ਐੱਸ. ਸੀ. ਅਤੇ ਐੱਸ. ਟੀ. ਸ਼੍ਰੇਣੀ ਦੇ ਉਮੀਦਵਾਰਾਂ ਲਈ ਯੋਗਤਾ ਦੇ ਅੰਕ 20 ਫ਼ੀਸਦੀ ਨਿਸ਼ਚਿਤ ਕੀਤੇ ਗਏ ਹਨ। ਵਿਦਿਆਰਥੀਆਂ ਨੂੰ ਆਪਣੀ ਸੰਦਰਭ ਐਪਲੀਕੇਸ਼ਨ ਆਈ.ਡੀ. ਦਰਜ ਕਰਨੀ ਪਵੇਗੀ।
ਇਸ ਨਾਲ ਤੁਸੀਂ ਪੋਰਟਲ ਤੋਂ ਆਪਣਾ ਨਤੀਜਾ ਡਾਊਨਲੋਡ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਅੰਜਲੀ ਅਗਰਵਾਲ ਨੇ 150 ’ਚੋਂ 124 ਅੰਕ ਪ੍ਰਾਪਤ ਕਰਕੇ ਕਾਮਨ ਐਂਟਰੈਂਸ ਟੈਸਟ ’ਚ ਟਾਪ ਕੀਤਾ ਹੈ। ਹਰਨੂਰਪ੍ਰੀਤ ਕੌਰ, ਰਸ਼ਮੀਤ ਕੌਰ, ਹਰਸਿਮਰਤ ਕੌਰ ਤੂਰ, ਕੋਮਲ ਸ਼ਰਮਾ, ਸ਼ਾਲਿਕਾ ਰਾਣੀ ਅਤੇ ਗੁਰਬੀਰ ਸਿੰਘ ਨੇ ਕ੍ਰਮਵਾਰ 123, 123, 122, 121, 121 ਅਤੇ 121 ਅੰਕ ਪ੍ਰਾਪਤ ਕੀਤੇ ਹਨ। ਯੋਗ ਉਮੀਦਵਾਰਾਂ ਦੀ ਚੋਟੀ ਦੀ ਪੰਜ ਸੂਚੀ ਵਿਚ ਸਿਰਫ਼ ਇੱਕ ਪੁਰਸ਼ ਉਮੀਦਵਾਰ ਹੈ।
ਕੋ-ਆਰਡੀਨੇਟਰ ਪ੍ਰੋ ਅਮਿਤ ਕੌਟਸ ਨੇ ਨਤੀਜਾ ਘੋਸ਼ਿਤ ਕਰਦੇ ਹੋਏ ਯੋਗ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਉਮੀਦਵਾਰਾਂ ਅਤੇ ਸੰਸਥਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਬੀ.ਐੱਡ ਕੋਰਸ ਵਿਚ ਦਾਖਲੇ ਲਈ ਕੇਂਦਰੀਕ੍ਰਿਤ ਕਾਉਂਸਲਿੰਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਦੀ ਪ੍ਰਕਿਰਿਆ ਬਾਰੇ ਅਪਡੇਟਸ ਲਈ ਨਿਯਮਿਤ ਤੌਰ `ਤੇ ਦਾਖਲਾ ਸਾਈਟ http://punjabbedadmissions.org/ ਉੱਤੇ ਚੈਕ ਕਰਦੇ ਰਹਿਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Education Loan Information:
Calculate Education Loan EMI