ਪੜਚੋਲ ਕਰੋ

ਸਿੱਧੂ ਦੀ ਸੁਰੱਖਿਆ 'ਚ ਵੱਡੀ ਖਾਮੀ: ਡਰੱਗਜ਼ ਕੇਸ 'ਚ ਬਰਖਾਸਤ ਇੰਸਪੈਕਟਰ ਨਾਲ ਜੇਲ੍ਹ 'ਚ ਰੱਖਿਆ, ਪਤਾ ਲੱਗਦਿਆਂ ਹੀ ਅਧਿਕਾਰੀਆਂ ਵੱਲੋਂ ਐਕਸ਼ਨ

ਪਟਿਆਲਾ: ਰੋਡ ਰੇਜ ਮਾਮਲੇ 'ਚ ਸਜ਼ਾ ਹੋਣ ਮਗਰੋਂ ਪਟਿਆਲਾ ਜੇਲ੍ਹ 'ਚ ਬੰਦ ਕਾਂਗਰਸੀ ਲੀਡਰ ਨਵਜੋਤ ਸਿੱਧੂ ਦੀ ਸੁਰੱਖਿਆ 'ਚ ਵੱਡੀ ਖਾਮੀ ਸਾਹਮਣੇ ਆਈ ਹੈ।

ਪਟਿਆਲਾ: ਰੋਡ ਰੇਜ ਮਾਮਲੇ 'ਚ ਸਜ਼ਾ ਹੋਣ ਮਗਰੋਂ ਪਟਿਆਲਾ ਜੇਲ੍ਹ 'ਚ ਬੰਦ ਕਾਂਗਰਸੀ ਲੀਡਰ ਨਵਜੋਤ ਸਿੱਧੂ ਦੀ ਸੁਰੱਖਿਆ 'ਚ ਵੱਡੀ ਖਾਮੀ ਸਾਹਮਣੇ ਆਈ ਹੈ। ਜੇਲ੍ਹ ਪ੍ਰਸ਼ਾਸਨ ਨੇ ਸਿੱਧੂ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਬਰਖਾਸਤ ਥਾਣੇਦਾਰ ਇੰਦਰਜੀਤ ਸਿੰਘ ਦੇ ਨਾਲ ਰੱਖਿਆ ਸੀ। ਪੁਲਿਸ ਨੇ ਇੰਦਰਜੀਤ ਕੋਲੋਂ ਨਸ਼ੀਲੇ ਪਦਾਰਥਾਂ ਸਮੇਤ ਏਕੇ-47 ਵੀ ਬਰਾਮਦ ਕੀਤੀ ਸੀ। ਹਾਲਾਂਕਿ ਜਦੋਂ ਇਸ ਦਾ ਪਤਾ ਲੱਗਾ ਤਾਂ ਤੁਰੰਤ ਬਰਖਾਸਤ ਇੰਸਪੈਕਟਰ ਦੀ ਬੈਰਕ ਬਦਲ ਦਿੱਤੀ ਗਈ।

ਸਿੱਧੂ ਲਈ ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਉਹ ਆਪਣੇ ਸਿਆਸੀ ਜੀਵਨ ਵਿੱਚ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਬੋਲਦੇ ਰਹੇ ਹਨ। ਉਧਰ, ਮਾਮਲਾ ਜੇਲ੍ਹ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਇਸ ਕੁਤਾਹੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਜਦੋਂ ਸਿੱਧੂ ਨੂੰ ਇੰਦਰਜੀਤ ਸਿੰਘ ਨਾਲ ਬੰਦ ਕੀਤਾ ਗਿਆ ਤਾਂ ਜੇਲ੍ਹ ਸਟਾਫ ਵੀ ਅਫਸਰਾਂ ਦੇ ਇਸ ਫੈਸਲੇ ਤੋਂ ਹੈਰਾਨ ਸੀ।

ਸਿੱਧੂ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ। ਉਹ ਨਸ਼ਾ ਤਸਕਰਾਂ ਦੀ ਹਿੱਟ ਲਿਸਟ 'ਤੇ ਹਨ। ਪੁਲਿਸ ਅਧਿਕਾਰੀ ਵੀ ਮੰਨਦੇ ਹਨ ਕਿ ਸਿੱਧੂ ਨੂੰ ਪੰਜਾਬ ਦੇ ਇੱਕ ਨਸ਼ਾ ਤਸਕਰ ਕੋਲ ਰੱਖਣਾ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਬਿਕਰਮ ਮਜੀਠੀਆ ਨੂੰ ਵੀ ਇਹੀ ਖਤਰਾ ਹੈ। ਅਫਸਰਾਂ ਨੇ ਇਹ ਸਵਾਲ ਵੀ ਉਠਾਇਆ ਕਿ ਨਸ਼ਿਆਂ ਖਿਲਾਫ ਆਵਾਜ਼ ਚੁੱਕਣ ਵਾਲੇ ਸਿੱਧੂ ਨੂੰ ਡਰੱਗਜ ਮਾਮਲਿਆਂ ਵਾਲਿਆਂ ਨਾਲ ਨਹੀਂ ਰੱਖਿਆ ਜਾਣਾ ਚਾਹੀਦਾ ਸੀ।

ਇੰਦਰਜੀਤ ਸਿੰਘ ਕਪੂਰਥਲਾ ਪੁਲਿਸ ਵਿੱਚ ਸੀਆਈਏ ਦਾ ਇੰਸਪੈਕਟਰ ਸੀ। ਸਪੈਸ਼ਲ ਟਾਸਕ ਫੋਰਸ ਨੂੰ 2017 'ਚ ਉਸ ਦੇ ਘਰੋਂ ਏਕੇ-47 ਵੀ ਮਿਲੀ ਸੀ। ਇਸ ਤੋਂ ਇਲਾਵਾ ਉਸ ਕੋਲੋਂ 4 ਕਿਲੋ ਹੈਰੋਇਨ, 3 ਕਿਲੋ ਸਮੈਕ ਤੇ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ ਹਨ। ਉਸ ਦੇ ਨਾਲ ਕਈ ਹੋਰ ਪੁਲਿਸ ਅਧਿਕਾਰੀ ਵੀ ਸ਼ਾਮਲ ਸਨ।

ਦੱਸ ਦਈਏ ਕਿ 34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਹੈ, ਜਿਸ ਤੋਂ ਬਾਅਦ ਸਿੱਧੂ ਨੇ ਸ਼ੁੱਕਰਵਾਰ ਨੂੰ ਪਟਿਆਲਾ ਕੋਰਟ 'ਚ ਆਤਮ ਸਮਰਪਣ ਕਰ ਦਿੱਤਾ। ਸਿੱਧੂ ਦੀ 1988 ਵਿੱਚ ਪਟਿਆਲਾ ਵਿੱਚ ਬਜ਼ੁਰਗ ਗੁਰਨਾਮ ਸਿੰਘ ਨਾਲ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਸਿੱਧੂ ਨੂੰ ਸਿਰਫ਼ ਇੱਕ ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਪੀੜਤ ਪਰਿਵਾਰ ਨੇ ਰੀਵਿਊ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿੱਚ ਹੁਣ ਉਨ੍ਹਾਂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸੰਗਰੂਰ ‘ਚ ਡਾਕਟਰਾਂ ਲਈ 1 ਅਪ੍ਰੈਲ ਤੋਂ ਵਾਕ-ਇਨ ਇੰਟਰਵਿਊ, ਪ੍ਰਤੀ ਮਰੀਜ਼ ਮਿਲਣਗੇ 50 ਰੁਪਏ, ਹਰਸਿਮਰਤ ਬਾਦਲ ਨੇ ਦੱਸਿਆ ਅਪਮਾਨਜਨਕ

Toll Price Hike: ਪੰਜਾਬੀਆਂ ਨੂੰ ਇੱਕ ਹੋਰ ਝਟਕਾ ! ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਮੁੜ ਵਧੇ ਰੇਟ,  15 ਤੋਂ 75 ਰੁਪਏ ਵੱਧ ਜਾਣਗੇ ਵਸੂਲੇ

Punjab News: ਕਣਕ ਦੀ ਖਰੀਦ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਮਿਲੇ 28 ਹਜ਼ਾਰ ਕਰੋੜ ਰੁਪਏ ਦੇ CCL, 1 ਅਪ੍ਰੈਲ ਤੋਂ ਹੋਏਗੀ ਸ਼ੁਰੂਆਤ

Punjab News: 2007 ਮੋਗਾ ਸੈਕਸ ਸਕੈਂਡਲ, ਸਾਬਕਾ IPS ਅਧਿਕਾਰੀ D.S. ਗਰਚਾ ਸਣੇ 4 ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ

ABP Premium

ਵੀਡੀਓਜ਼

Akali Dal | Sukhbir Badal| ਅਕਾਲੀ ਦਲ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ 'ਚ ਵੱਡਾ ਫੈਸਲਾ| Abp Sanjha|Majithiaਸਭ ਤੋਂ ਤੇਜ਼ ਸਿੱਖ ਦੌੜਾਕ Gurindervir Singh ਪੁੱਤ ਦੀ ਜਿੱਤ 'ਤੇ ਭਾਵੁਕ ਹੋਏ ਮਾਤਾ-ਪਿਤਾ|indian grand prix 1|ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੰਗਾਰ, ਇੱਕ ਇੱਕ ਚੀਜ਼ ਦਾ ਹਿਸਾਬ ਲਵਾਂਗੇ..ਇਤਰਾਜਯੋਗ ਸ਼ਬਦਾਂ ਨੂੰ ਲੈ ਕਸੁਤੀ ਫਸੀ ਇੰਸਟਾ ਸਟਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੰਗਰੂਰ ‘ਚ ਡਾਕਟਰਾਂ ਲਈ 1 ਅਪ੍ਰੈਲ ਤੋਂ ਵਾਕ-ਇਨ ਇੰਟਰਵਿਊ, ਪ੍ਰਤੀ ਮਰੀਜ਼ ਮਿਲਣਗੇ 50 ਰੁਪਏ, ਹਰਸਿਮਰਤ ਬਾਦਲ ਨੇ ਦੱਸਿਆ ਅਪਮਾਨਜਨਕ
Punjab News: ਸੰਗਰੂਰ ‘ਚ ਡਾਕਟਰਾਂ ਲਈ 1 ਅਪ੍ਰੈਲ ਤੋਂ ਵਾਕ-ਇਨ ਇੰਟਰਵਿਊ, ਪ੍ਰਤੀ ਮਰੀਜ਼ ਮਿਲਣਗੇ 50 ਰੁਪਏ, ਹਰਸਿਮਰਤ ਬਾਦਲ ਨੇ ਦੱਸਿਆ ਅਪਮਾਨਜਨਕ
Toll Price Hike: ਪੰਜਾਬੀਆਂ ਨੂੰ ਇੱਕ ਹੋਰ ਝਟਕਾ ! ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਮੁੜ ਵਧੇ ਰੇਟ,  15 ਤੋਂ 75 ਰੁਪਏ ਵੱਧ ਜਾਣਗੇ ਵਸੂਲੇ
Toll Price Hike: ਪੰਜਾਬੀਆਂ ਨੂੰ ਇੱਕ ਹੋਰ ਝਟਕਾ ! ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਮੁੜ ਵਧੇ ਰੇਟ, 15 ਤੋਂ 75 ਰੁਪਏ ਵੱਧ ਜਾਣਗੇ ਵਸੂਲੇ
Punjab News: ਕਣਕ ਦੀ ਖਰੀਦ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਮਿਲੇ 28 ਹਜ਼ਾਰ ਕਰੋੜ ਰੁਪਏ ਦੇ CCL, 1 ਅਪ੍ਰੈਲ ਤੋਂ ਹੋਏਗੀ ਸ਼ੁਰੂਆਤ
Punjab News: ਕਣਕ ਦੀ ਖਰੀਦ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਮਿਲੇ 28 ਹਜ਼ਾਰ ਕਰੋੜ ਰੁਪਏ ਦੇ CCL, 1 ਅਪ੍ਰੈਲ ਤੋਂ ਹੋਏਗੀ ਸ਼ੁਰੂਆਤ
Punjab News: 2007 ਮੋਗਾ ਸੈਕਸ ਸਕੈਂਡਲ, ਸਾਬਕਾ IPS ਅਧਿਕਾਰੀ D.S. ਗਰਚਾ ਸਣੇ 4 ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ
Punjab News: 2007 ਮੋਗਾ ਸੈਕਸ ਸਕੈਂਡਲ, ਸਾਬਕਾ IPS ਅਧਿਕਾਰੀ D.S. ਗਰਚਾ ਸਣੇ 4 ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ
CBSE New Syllabus 2025-26 Released: ਬਦਲ ਗਿਆ CBSE 10ਵੀਂ, 12ਵੀਂ ਦਾ ਸਿਲੇਬਸ, ਜਾਣੋ ਕੀ ਬਦਲਿਆ ਅਤੇ ਕੀ ਨਹੀਂ

PU: ਪੰਜਾਬ ਯੂਨੀਵਰਸਿਟੀ 'ਚ ਹੁਣ ਸਟਾਰ ਨਾਈਟ ਨਹੀਂ ਹੋਵੇਗੀ, ਪ੍ਰੋਗਰਾਮਾਂ ’ਤੇ ਪਾਬੰਦੀ

Punjab News: ਐਕਸ਼ਨ ਮੋਡ 'ਚ ਪੰਜਾਬ ਪੁਲਿਸ, ਜਾਣੋ ਕਿਉਂ ਰੱਦ ਕੀਤੇ ਜਾ ਰਹੇ ਇਹ ਲਾਇਸੈਂਸ? ਲੋਕਾਂ ਵਿਚਾਲੇ ਮੱਚੀ ਹਲਚਲ...
ਐਕਸ਼ਨ ਮੋਡ 'ਚ ਪੰਜਾਬ ਪੁਲਿਸ, ਜਾਣੋ ਕਿਉਂ ਰੱਦ ਕੀਤੇ ਜਾ ਰਹੇ ਇਹ ਲਾਇਸੈਂਸ? ਲੋਕਾਂ ਵਿਚਾਲੇ ਮੱਚੀ ਹਲਚਲ...
Chaitra Navratri 2025: ਨਵਰਾਤਰੀ ਦੇ ਪਹਿਲੇ ਦਿਨ ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ! ਵਪਾਰ 'ਚ ਲਾਭ ਸਣੇ ਘਰ 'ਚ ਆਉਣਗੀਆਂ ਖੁਸ਼ੀਆਂ...
ਨਵਰਾਤਰੀ ਦੇ ਪਹਿਲੇ ਦਿਨ ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ! ਵਪਾਰ 'ਚ ਲਾਭ ਸਣੇ ਘਰ 'ਚ ਆਉਣਗੀਆਂ ਖੁਸ਼ੀਆਂ...
Embed widget