ਪੈਟਰੋਲ ਪੰਪ ਤੋਂ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਵੱਲੋਂ ਲੁੱਟ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
Punjab News : ਖੁਸ਼ਵੰਤ ਗਰਗ ਅਨੂੰਸਾਰ ਲੁਟੇਰੇ ਜਾਂਦੇ-ਜਾਂਦੇ 30 ਹਜ਼ਾਰ ਰੁਪਏ ਕੀਮਤ ਦੀ ਆਟੋਮੋਸ਼ਨ ਮਸ਼ੀਨ ਵੀ ਨਾਲ ਲੈ ਗਏ। ਚੌਕੀ ਚੱਕ ਦੂਹੇਵਾਲਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ੍ਰੀ ਮੁਕਤਸਰ ਸਾਹਿਬ : ਪਿੰਡ ਰੁਪਾਣਾ ਦੇ ਧਾਲੀਵਾਲ ਫਿਲਿੰਗ ਸਟੇਸ਼ਨ ਨਾਮਕ ਪੈਟਰੋਲ ਪੰਪ ਤੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਕੱਟੇ ਦੇ ਜ਼ੋਰ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਦੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋ ਗਈ ਹੈ। ਪੈਟਰੋਲ ਪੰਪ ਦੀ ਮਾਲਕ ਆਂਚਲ ਬਾਂਸਲ ਦੇ ਪਤੀ ਖੁਸ਼ਵੰਤ ਗਰਗ ਨੇ ਦੱਸਿਆ ਕਿ ਮੋਟਰਸਾਇਕਲ ਸਵਾਰ ਦੋ ਨੌਜਵਾਨ ਦੇਸੀ ਕੱਟਾ ਲੈ ਕੇ ਪੈਟਰੋਲ ਪੰਪ ਤੇ ਆਏ ਅਤੇ ਪੰਪ ਕਰਿੰਦੇ ਤੋਂ 6,700 ਸੌ ਰੁਪਏ ਲੁੱਟ ਕੇ ਲੈ ਗਏ।
ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹ ਲੁਟੇਰੇ ਪੰਪ ਤੋਂ ਪੈਟ੍ਰੋਲ ਭਰਵਾ ਕੇ ਗਏ ਸਨ ਪਰ ਕੁੱਝ ਦੇਰ ਮਗਰੋਂ ਹੀ ਇਨਾਂ ਦੁਬਾਰਾ ਪੰਪ ਤੇ ਆ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਖੁਸ਼ਵੰਤ ਗਰਗ ਅਨੂੰਸਾਰ ਲੁਟੇਰੇ ਜਾਂਦੇ-ਜਾਂਦੇ 30 ਹਜ਼ਾਰ ਰੁਪਏ ਕੀਮਤ ਦੀ ਆਟੋਮੋਸ਼ਨ ਮਸ਼ੀਨ ਵੀ ਨਾਲ ਲੈ ਗਏ। ਚੌਕੀ ਚੱਕ ਦੂਹੇਵਾਲਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੰਸ 'ਚ ਕਈ ਵੱਡੇ ਖੁਲਾਸੇ ਕੀਤੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਵੈਟ ਘੁਟਾਲਾ ਹੋਇਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਘੁਟਾਲਾ 2009 ਤੋਂ 2012 ਤਕ 4400 ਹਜ਼ਾਰ ਕਰੋੜ ਦਾ ਘੁਟਾਲਾ ਹੋਇਆ ਹੈ। ਉਨ੍ਹਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਸਮੇਂ ਦੇ ਅਫਸਰਾਂ ਨੇ ਜਾਣਬੁੱਝ ਇਹ ਘੁਟਾਲਾ ਠੰਢੇ ਬਸਤੇ 'ਚ ਪਿਆ ਹੈ।
ਇਸ ਲਈ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਚਿੱਠੀ ਵੀ ਲਿਖੀ ਹੈ। ਉਨ੍ਹਾਂ ਨੇ ਮੱਤਵਾੜਾ ਹੈਦਰ ਦੇ ਜੰਗਲਾਂ ਦਾ ਜ਼ਿਕਰ ਵੀ ਕੀਤਾ ਹੈ। ਅਕਾਲੀ ਦਲ ਤੇ ਬੀਜੇਪੀ ਦੇ ਸਾਧਦਿਆਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਾ ਕਦੇ ਵੀ ਸਾਥ ਕਦੇ ਨਹੀਂ ਟੁੱਟਿਆ । ਰਾਸ਼ਟਰਪਤੀ ਦੇ ਉਮੀਦਵਾਰ ਦੀ ਚੋਣ ਲਈ ਸਮਰਥਨ ਕਰਨ ਲਈ ਅਕਾਲੀ ਦਲ ਵਾਲੇ ਭੱਜੇ ਚਲੇ ਗਏ । ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਈਡੀ ਤੋਂ ਡਰਦੇ ਹਨ ਤੇ ਬੀਜੇਪੀ ਤੋਂ ਡਰਦੇ ਹਨ। ਜੇ ਅਕਾਲੀ ਦਲ ਚਾਹੁੰਦਾ ਤਾਂ ਵੋਟਿੰਗ ਨਾ ਕਰ ਕੇ ਇਸ ਚੋਣ ਤੋਂ ਬਾਹਰ ਰਹਿ ਸਕਦਾ ਸੀ।
ਕੈਪਟਨ ਅਮਰਿੰਦਰ ਕੋਲ ਬੀਜੇਪੀ 'ਚ ਜਾਣ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਹੈ । ਬੀਜੇਪੀ ਦਾ ਦੇਸ਼ ਵਿਚ ਬਹੁਤ ਆਧਾਰ ਹੈ ਪਰ ਪੰਜਾਬ ਵਿਚ ਕੋਈ ਆਧਾਰ ਨਹੀਂ ਹੈ । ਪੰਜਾਬ ਲੋਕ ਕਾਂਗਰਸ ਨੂੰ ਪੰਜਾਬ ਵਿਚ ਕੋਈ ਸੀਟ ਨਹੀਂ ਆਈ। ਕੈਪਟਨ ਦੇ ਬੀਜੇਪੀ ਵਿਚ ਜਾਣ ਨਾਲ ਪੰਜਾਬ ਵਿਚ ਕੋਈ ਫਰਕ ਨਹੀ ਪਏਗਾ । ਖਹਿਰਾ ਨੇ ਕਿਹਾ ਹੈ ਕਿ ਇਹ ਤਾਂ ਬੀਜੇਪੀ ਦੀ ਮਰਜ਼ੀ ਹੈ ਉਹ ਜਿਸ ਨੂੰ ਮਰਜ਼ੀ ਉਮੀਦਵਾਰ ਬਣਾਉਣ ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















