ਭਾਰੀ ਮੀਂਹ ਦਾ ਕਹਿਰ, ਗਰੀਬ ਔਰਤ ਦੇ ਘਰ ਦੀ ਡਿੱਗੀ ਛੱਤ, ਮਸਾਂ ਬਚਾਈ ਜਾਨ
ਫਾਜ਼ਿਲਕਾ ਦੇ ਪਿੰਡ ਨੂਰਸ਼ਾਹ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਮੀਂਹ ਕਰਕੇ ਮਹਿਲਾ ਦੇ ਘਰ ਦੀ ਛੱਤ ਡਿੱਗ ਗਈ ਹੈ। ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਵੇਲੇ ਮਹਿਲਾ ਆਪਣੇ ਕੁੜੀ ਦੇ ਬੱਚਿਆਂ ਨਾਲ ਘਰ ਵਿੱਚ ਮੌਜੂਦ ਸੀ।

Punjab News: ਪੰਜਾਬ ਵਿੱਚ ਮੌਸਮ ਨੇ ਮਿਜਾਜ਼ ਬਦਲ ਲਿਆ ਹੈ, ਜਿਸ ਨਾਲ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਲੋਕਾਂ ਦਾ ਕਾਫੀ ਨੁਕਸਾਨ ਵੀ ਹੋ ਰਿਹਾ ਹੈ। ਦੱਸ ਦਈਏ ਕਿ ਕਈ ਜ਼ਿਲ੍ਹਿਆਂ ਵਿੱਚ ਮੀਂਹ ਵੀ ਪੈ ਰਿਹਾ ਹੈ, ਉੱਥੇ ਹੀ ਫਾਜ਼ਿਲਕਾ ਦੇ ਪਿੰਡ ਨੂਰਸ਼ਾਹ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਮੀਂਹ ਕਰਕੇ ਮਹਿਲਾ ਦੇ ਘਰ ਦੀ ਛੱਤ ਡਿੱਗ ਗਈ ਹੈ। ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਵੇਲੇ ਮਹਿਲਾ ਆਪਣੇ ਕੁੜੀ ਦੇ ਬੱਚਿਆਂ ਨਾਲ ਘਰ ਵਿੱਚ ਮੌਜੂਦ ਸੀ।
ਪਹਿਲਾਂ ਸਿਰਫ ਦੋ ਇੱਟਾਂ ਡਿੱਗੀਆਂ, ਉਦੋਂ ਹੀ ਉਹ ਬੱਚਿਆਂ ਨੂੰ ਲੈਕੇ ਬਾਹਰ ਭੱਜੀ, ਜਿਵੇਂ ਹੀ ਬਾਹਰ ਭੱਜੀ ਪਿੱਛੋਂ ਸਾਰੀ ਛੱਤ ਹੀ ਡਿੱਗ ਗਈ। ਰੱਬ ਦੀ ਮਿਹਰ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਔਰਤ ਨੇ ਦੱਸਿਆ ਕਿ ਉਸ ਦੀ ਧੀ ਅਤੇ ਉਸਦੇ ਬੱਚੇ ਉਸ ਦੇ ਨਾਲ ਇੱਥੇ ਰਹਿ ਰਹੇ ਹਨ। ਉਹ ਆਪਣੀ ਧੀ ਦੇ ਬੱਚਿਆਂ ਨਾਲ ਕਮਰੇ ਵਿੱਚ ਮੌਜੂਦ ਸੀ। ਭਾਰੀ ਮੀਂਹ ਕਾਰਨ ਅਚਾਨਕ ਛੱਤ ਤੋਂ ਕੁਝ ਇੱਟਾਂ ਡਿੱਗ ਪਈਆਂ। ਉਸ ਨੂੰ ਸ਼ੱਕ ਪਿਆ ਕਿ ਛੱਤ ਡਿੱਗ ਸਕਦੀ ਹੈ, ਉਹ ਬੱਚਿਆਂ ਨੂੰ ਲੈਕੇ ਕਮਰੇ ਤੋਂ ਬਾਹਰ ਭੱਜ ਗਈ।
ਪੀੜਤ ਮਹਿਲਾ ਨੇ ਕਿਹਾ ਕਿ ਛੱਤ ਤੋਂ ਡਿੱਗੇ ਮਲਬੇ ਹੇਠਾਂ ਆ ਕੇ ਉਸ ਦਾ ਕਾਫੀ ਸਮਾਨ ਦਾ ਨੁਕਸਾਨ ਹੋ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਹੈ ਪਰ ਆਰਥਿਕ ਨੁਕਸਾਨ ਕਾਫੀ ਹੋਇਆ ਹੈ।
ਜ਼ਿਕਰ ਕਰ ਦਈਏ ਕਿ ਇਸ ਵੇਲੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ। ਇਸ ਨਾਲ ਲੋਕਾਂ ਨੂੰ ਰਾਹਤ ਤਾਂ ਮਿਲੀ ਹੈ ਪਰ ਜਿਨ੍ਹਾਂ ਦੇ ਘਰ ਕੱਚੇ ਹਨ, ਉਨ੍ਹਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ, ਕਿਉਂਕਿ ਜ਼ਿਆਦਾ ਮੀਂਹ ਪੈਣ ਕਰਕੇ ਕੱਚੇ ਘਰ ਰੂੜ੍ਹਨ ਅਤੇ ਡਿੱਗਣ ਦਾ ਡਰ ਰਹਿੰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















