ਪੜਚੋਲ ਕਰੋ

‘ਆਪ’ ਤੇ ਕਾਂਗਰਸ ਵਿਚਾਲੇ ਕੀ ਰਿਸ਼ਤਾ?, ਮਜੀਠੀਆ ਨੇ ਕੀਤਾ ਸਵਾਲ

ਚੰਡੀਗੜ੍ਹ: ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਸਵਾਲ ਚੁੱਕਿਆ ਕਿ ਸਦਨ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਸਪਸ਼ਟ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ‘ਆਪ’ ਕਾਂਗਰਸ ਨਾਲ ਮਿਲੀ ਹੋਈ ਹੈ ਤੇ ਇਸ ਨੂੰ ਸਾਫ-ਸਾਫ ਵੇਖਿਆ ਜਾ ਸਕਦਾ ਹੈ। ਪਾਰਟੀ ਦੇ ਤਿੰਨ ਮੈਂਬਰ ਐਚਐਸ ਫੂਲਕਾ, ਮਾਸਟਰ ਬਲਦੇਵ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਅਸਤੀਫਾ ਦੇ ਚੁੱਕੇ ਹਨ ਤਾਂ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਸਪੀਕਰ ਨੂੰ ਇਸ ਸਬੰਧੀ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਨੇ ਬਜਟ ਸੈਸ਼ਨ ਦੇ ਆਖਰੀ ਦਿਨ ਐਸਸੀ/ਐਸਟੀ ਬੱਚਿਆਂ ਬਾਰੇ ਵੀ ਮੁੱਦਾ ਉਠਾਇਆ। ਮਜੀਠੀਆ ਨੇ ਕਿਹਾ ਕਿ ਤਕਰੀਬਨ 12.5 ਲੱਖ ਜ਼ਰੂਰਤਮੰਦ ਬੱਚਿਆਂ ਨੂੰ ਜਰਸੀਆਂ ਨਹੀਂ ਦਿੱਤੀਆਂ ਗਈਆਂ। ਇਨ੍ਹਾਂ ਲਈ ਪੈਸਾ ਵੀ ਆ ਚੁੱਕਾ ਹੈ ਪਰ ਇਹ ਨਹੀਂ ਪਤਾ ਕਿ ਸਰਕਾਰ ਨੇ ਇਹ ਫੰਡ ਕਿੱਥੇ ਵਰਤਿਆ ਜਦਕਿ ਬੱਚੇ ਬਗੈਰ ਜਰਸੀਆਂ ਹੀ ਸਰਦੀਆਂ ਲੰਘਾ ਰਹੇ ਹਨ। ਬਿਕਰਮ ਮਜੀਠੀਆ ਨੇ ਕਿਹਾ ਕਿ ਸਿੱਖਿਆ ਮੰਤਰੀ ਮੁਤਾਬਕ ਇਸ ਫੰਡ ਦੀ ਰਕਮ ਵੀ ਵਧਾ ਦਿੱਤੀ ਗਈ ਹੈ ਪਰ ਬੱਚਿਆਂ ਨੂੰ ਇਸ ਦਾ ਫਾਇਦਾ ਨਹੀਂ ਮਿਲ ਰਿਹਾ। ਇਸ ਸਬੰਧੀ ਡੀਜੀ ਐਸਈ ਪ੍ਰਸ਼ਾਂਤ ਗੋਇਲ ਨੇ ਕਿਹਾ ਹੈ ਕਿ ਉਹ ਬੱਚਿਆਂ ਨੂੰ ਕੱਪੜੇ ਮੁਹੱਈਆ ਕਰਵਾਉਣਗੇ ਪਰ ਸੀਜ਼ਨ ਨਿਕਲ ਜਾਏਗਾ ਤੇ ਬੱਚਿਆਂ ਨੂੰ ਫਿਰ ਵੀ ਵਰਦੀਆਂ ਨਹੀਂ ਮਿਲਣਗੀਆਂ। ਮਜੀਠੀਆ ਨੇ ਕਿਹਾ ਕਿ ਵਿਧਾਇਕਾਂ ਨੂੰ ਆਪਣੀ ਤਨਖ਼ਾਹ ਵਿੱਚੋਂ ਪੈਸੇ ਦੇਣ ਦਾ ਸੁਝਾਅ ਦਿੱਤਾ ਗਿਆ ਸੀ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਉਨ੍ਹਾਂ ਆਪਣੀ ਪੂਰੇ ਮਹੀਨੇ ਦੀ ਤਨਖ਼ਾਹ ਬੱਚਿਆਂ ਦੀਆਂ ਵਰਦੀਆਂ ਲਈ ਦੇਣ ਦਾ ਮਨ ਬਣਾਇਆ ਹੈ।

ਟਾਪ ਹੈਡਲਾਈਨ

ਪੰਜਾਬ 'ਚ 3 ਬੱਚਿਆਂ ਸਣੇ ਮਾਂ ਨੇ ਪੀਤਾ ਜ਼ਹਿਰ, 6 ਸਾਲ ਦੀ ਧੀ ਦੀ ਮੌਤ; ਮੱਚੀ ਤਰਥੱਲੀ

ਪੰਜਾਬ ਦੇ ਕਿਸਾਨਾਂ ਦਾ ਹੱਲਾਬੋਲ, ਸਾਰੇ ਟੋਲ ਫ੍ਰੀ, ਲਾਡੋਵਾਲ ਟੋਲ ਪਲਾਜ਼ਾ 'ਤੇ ਬਿਨਾਂ ਟੈਕਸ ਤੋਂ ਲੰਘ ਰਹੀਆਂ ਗੱਡੀਆਂ

ਪੰਜਾਬ ਕਾਂਗਰਸ 'ਚ ਬਗਾਵਤ ਨੂੰ ਲੈਕੇ ਅੱਜ ਵੱਡਾ ਫੈਸਲਾ, ਵਿਦੇਸ਼ ਤੋਂ ਪਰਤਦਿਆਂ ਹੀ ਰਾਹੁਲ ਗਾਂਧੀ ਖੜਗੇ ਦੇ ਘਰ ਪਹੁੰਚੇ

Ardas Samagam : 1984 ਦੇ ਸ਼ਹੀਦਾਂ ਅਤੇ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਅੱਜ ਹਰੀਕੇ ਪੱਤਣ ਵਿਖੇ ਅਰਦਾਸ ਸਮਾਗਮ

ਵੀਡੀਓਜ਼

ATM ਵਰਤਦੇ ਹੋ ਤਾਂ ਹੋ ਜਾਓ ਸਾਵਧਾਨ! ਕਾਰਡ ਬਦਲ ਕੇ ਹਜ਼ਾਰਾਂ ਦੀ ਠੱਗੀ
ਕਾਂਗਰਸ 'ਤੇ ਅਮਨ ਅਰੋੜਾ ਦਾ ਤਿੱਖਾ ਹਮਲਾ!
ਬੈਂਕਾਕ ਦੇ ਬਾਰ 'ਚ ਭਿਆਨਕ ਅੱਗ! 27 ਲੋਕ ਜ਼ਿੰਦਾ ਸੜੇ, 63 ਜ਼ਖ਼ਮੀ
ਪੰਜਾਬ 'ਚ ਮਾਨਸੂਨ ਪਿਆ ਸੁਸਤ! ਹੁਣ ਵਧੇਗੀ ਉਮਸ ਤੇ ਗਰਮੀ
ਸੰਗਰੂਰ 'ਚ ਕੂੜੇ 'ਤੇ ਸਿਆਸਤ ਹੋਰ ਗਰਮ! ਅਕਾਲੀ ਦਲ ਨੇ ਸਰਕਾਰ ਨੂੰ ਘੇਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਕਿਸਾਨਾਂ ਦਾ ਹੱਲਾਬੋਲ, ਸਾਰੇ ਟੋਲ ਫ੍ਰੀ, ਲਾਡੋਵਾਲ ਟੋਲ ਪਲਾਜ਼ਾ 'ਤੇ ਬਿਨਾਂ ਟੈਕਸ ਤੋਂ ਲੰਘ ਰਹੀਆਂ ਗੱਡੀਆਂ
ਪੰਜਾਬ ਦੇ ਕਿਸਾਨਾਂ ਦਾ ਹੱਲਾਬੋਲ, ਸਾਰੇ ਟੋਲ ਫ੍ਰੀ, ਲਾਡੋਵਾਲ ਟੋਲ ਪਲਾਜ਼ਾ 'ਤੇ ਬਿਨਾਂ ਟੈਕਸ ਤੋਂ ਲੰਘ ਰਹੀਆਂ ਗੱਡੀਆਂ
ਪੰਜਾਬ ਕਾਂਗਰਸ 'ਚ ਬਗਾਵਤ ਨੂੰ ਲੈਕੇ ਅੱਜ ਵੱਡਾ ਫੈਸਲਾ, ਵਿਦੇਸ਼ ਤੋਂ ਪਰਤਦਿਆਂ ਹੀ ਰਾਹੁਲ ਗਾਂਧੀ ਖੜਗੇ ਦੇ ਘਰ ਪਹੁੰਚੇ
ਪੰਜਾਬ ਕਾਂਗਰਸ 'ਚ ਬਗਾਵਤ ਨੂੰ ਲੈਕੇ ਅੱਜ ਵੱਡਾ ਫੈਸਲਾ, ਵਿਦੇਸ਼ ਤੋਂ ਪਰਤਦਿਆਂ ਹੀ ਰਾਹੁਲ ਗਾਂਧੀ ਖੜਗੇ ਦੇ ਘਰ ਪਹੁੰਚੇ
ਲੁਧਿਆਣਾ 'ਚ ਨੌਜਵਾਨ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ, 5 ਮਹੀਨਿਆਂ ਪਹਿਲੇ ਹੋਇਆ ਸੀ ਵਿਆਹ; ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਕੀਤੇ ਵੱਡੇ ਖੁਲਾਸੇ
ਲੁਧਿਆਣਾ 'ਚ ਨੌਜਵਾਨ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ, 5 ਮਹੀਨਿਆਂ ਪਹਿਲੇ ਹੋਇਆ ਸੀ ਵਿਆਹ; ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਕੀਤੇ ਵੱਡੇ ਖੁਲਾਸੇ
ਪੰਜਾਬ 'ਚ 3 ਬੱਚਿਆਂ ਸਣੇ ਮਾਂ ਨੇ ਪੀਤਾ ਜ਼ਹਿਰ, 6 ਸਾਲ ਦੀ ਧੀ ਦੀ ਮੌਤ; ਮੱਚੀ ਤਰਥੱਲੀ
ਪੰਜਾਬ 'ਚ 3 ਬੱਚਿਆਂ ਸਣੇ ਮਾਂ ਨੇ ਪੀਤਾ ਜ਼ਹਿਰ, 6 ਸਾਲ ਦੀ ਧੀ ਦੀ ਮੌਤ; ਮੱਚੀ ਤਰਥੱਲੀ
ਕਸ਼ਮੀਰੀ ਵਾਜਵਾਨ: ਸਿਰਫ਼ ਖਾਣਾ ਨਹੀਂ, ਸਦੀਆਂ ਪੁਰਾਣੀ ਸ਼ਾਹੀ ਵਿਰਾਸਤ

ਪੰਜਾਬ ਦੇ 16 ਜ਼ਿਲ੍ਹਿਆਂ 'ਚ ਮੀਂਹ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਮੌਸਮ ਵਿਭਾਗ ਨੇ ਐਡਵਾਈਜ਼ਰੀ ਕੀਤੀ ਜਾਰੀ

ਵੱਡੀ ਖ਼ਬਰ! ਪੰਜਾਬ 'ਚ ਅਕਾਲੀ ਆਗੂ ' ਤੇ ਚਲਾਈਆਂ ਤਾਬੜਤੋੜ ਗੋਲੀਆਂ; ਇਲਾਕੇ 'ਚ ਮੱਚੀ ਸਨਸਨੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਜੁਲਾਈ 2026

Embed widget