Punjab News: 10 ਕਰੋੜ ਨਾਲ ਬਣਾਏ ਮੁਹੱਲਾ ਕਲੀਨਿਕਾਂ ਦੀ ਇਸ਼ਤਿਹਾਰਬਾਜ਼ੀ ’ਤੇ 30 ਕਰੋੜ ਰੁਪਏ ਖਰਚੇ? ਅਕਾਲੀ ਦਲ ਤੇ ਕਾਂਗਰਸ ਦੇ ਸੀਐਮ ਭਗਵੰਤ ਮਾਨ ਨੂੰ ਤਿੱਖੇ ਸਵਾਲ
Punjab News : ਭਗਵੰਤ ਮਾਨ ਸਰਕਾਰ ਇੱਕ ਵਾਰ ਮੁੜ ਵਿਰੋਧੀਆਂ ਦੇ ਨਿਸ਼ਾਨੇ ਉੱਪਰ ਆ ਗਈ ਹੈ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਵੀ ਹੋ ਰਹੀ ਹੈ ਪਰ ਵਿਰੋਧੀਆਂ ਨੂੰ ਘੇਰਨ ਲਈ ਫਿਰ ਵੀ ਕੋਈ ਨਾ ਕੋਈ ਮੌਕਾ ਮਿਲ ਹੀ
Punjab News : ਭਗਵੰਤ ਮਾਨ ਸਰਕਾਰ ਇੱਕ ਵਾਰ ਮੁੜ ਵਿਰੋਧੀਆਂ ਦੇ ਨਿਸ਼ਾਨੇ ਉੱਪਰ ਆ ਗਈ ਹੈ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਵੀ ਹੋ ਰਹੀ ਹੈ ਪਰ ਵਿਰੋਧੀਆਂ ਨੂੰ ਘੇਰਨ ਲਈ ਫਿਰ ਵੀ ਕੋਈ ਨਾ ਕੋਈ ਮੌਕਾ ਮਿਲ ਹੀ ਜਾਂਦਾ ਹੈ। ਹੁਣ ਮੁਹੱਲਾ ਕਲੀਨਿਕਾਂ ਦੀ ਇਸ਼ਤਿਹਾਰਬਾਜ਼ੀ ’ਤੇ 30 ਕਰੋੜ ਰੁਪਏ ਖਰਚਣ ’ਤੇ ਭਗਵੰਤ ਮਾਨ ਸਰਕਾਰ ਘਿਰ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਨੇ ‘ਆਪ’ ਸਰਕਾਰ ਵੱਲੋਂ 10 ਕਰੋੜ ਰੁਪਏ ਖਰਚ ਕੇ ਬਣਾਏ ਮੁਹੱਲਾ ਕਲੀਨਿਕਾਂ ਦੀ ਇਸ਼ਤਿਹਾਰਬਾਜ਼ੀ ’ਤੇ 30 ਕਰੋੜ ਰੁਪਏ ਖਰਚਣ ’ਤੇ ਸਵਾਲ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦਾਅਵੇ ਕਰ ਰਹੇ ਹਨ ਕਿ ਮੁਹੱਲਾ ਕਲੀਨਿਕ ਬਹੁਤ ਸਫਲ ਹਨ ਜਿਨ੍ਹਾਂ ਦਾ ਲਾਭ 1 ਲੱਖ ਲੋਕਾਂ ਨੇ ਲਿਆ ਹੈ।
ਉਨ੍ਹਾਂ ਸਵਾਲ ਕੀਤਾ ਕਿ ਜੇ ਇਹ ਸੱਚਾਈ ਹੈ ਤਾਂ ਸਰਕਾਰ ਨੂੰ ਭਰੋਸਾ ਕਿਉਂ ਨਹੀਂ ਕਿ ਲੋਕ ਆਪ ਹੀ ਮੁਹੱਲਾ ਕਲੀਨਿਕਾਂ ਦਾ ਪ੍ਰਚਾਰ ਕਰ ਦੇਣਗੇ। ਇਸ ਸਬੰਧੀ ਇਸ਼ਤਿਹਾਰਾਂ ’ਤੇ 30 ਕਰੋੜ ਰੁਪਏ ਖਰਚਣ ਦੀ ਕੀ ਲੋੜ ਹੈ। ਇਹ ਇਸ਼ਤਿਹਾਰਬਾਜ਼ੀ ਸਿਰਫ ‘ਆਪ’ ਦੇ ਪ੍ਰਚਾਰ ਕਰਨ ਵਾਸਤੇ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਮਾਣ ਦੀ ਗੱਲ! ਪਹਿਲੀ ਵਾਰ ਦੋ ਔਰਤਾਂ ਬਣੀਆਂ ਡੀਜੀਪੀ
ਉਧਰ, ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਫ਼ਸਰਸ਼ਾਹੀ ਤੇ ਸਿਆਸੀ ਕਾਰਜਕਾਰਨੀ ਦਰਮਿਆਨ ਟਕਰਾਅ ਪੰਜਾਬ ਲਈ ਠੀਕ ਨਹੀਂ। ਉਨ੍ਹਾਂ ‘ਆਪ’ ਵਿੱਚ ਚੱਲ ਰਹੀ ਉਥਲ-ਪੁਥਲ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਸਰਕਾਰੀ ਯੋਜਨਾ ਦੇ ਪ੍ਰਚਾਰ ਲਈ 30 ਕਰੋੜ ਰੁਪਏ ਦੇ ਫੰਡਾਂ ਨੂੰ ਮਨਜ਼ੂਰੀ ਦੇਣ ਤੋਂ ਮਨ੍ਹਾਂ ਕਰਨ ਲਈ ਸਿਹਤ ਸਕੱਤਰ ਦੇ ਤਬਾਦਲੇ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਕਿ ਪੰਜਾਬੀਆਂ ਦਾ ਪੈਸਾ ਇਸ ਤਰ੍ਹਾਂ ਕਿਵੇਂ ਬਰਬਾਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦੇ ਦਾਅਵੇ ਖੋਖਲੇ? ਮਾਂ ਬੋਲੀ ਪੰਜਾਬੀ ਨੂੰ ਅਜੇ ਵੀ ਲੱਗ ਰਿਹਾ ਖੋਰਾ
ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਰੋਜ਼ਾਨਾ ਆਪਣੇ ਤਜਰਬੇ ਦੀ ਘਾਟ ਨੂੰ ਦਰਸਾ ਰਹੀ ਹੈ ਤੇ ਹੁਣ ਅਫ਼ਸਰਸ਼ਾਹੀ ਨੂੰ ਸੰਭਾਲਣ ’ਚ ਅਸਫਲ ਰਹੀ ਹੈ। ਕਾਂਗਰਸ ਪ੍ਰਧਾਨ ਨੇ ਸਰਕਾਰ ਨੂੰ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਹੋਣ ਦੇ ਨਾਤੇ ਉਹ ‘ਆਪ’ ‘ਚ ਤਜਰਬੇ ਦੀ ਘਾਟ ਤੇ ਇਸ ਕਾਰਨ ਸਿਆਸੀ ਅਧਿਕਾਰ ‘ਚ ਗਿਰਾਵਟ ਤੋਂ ਚਿੰਤਤ ਹਨ ਤੇ ਸਰਕਾਰ ਨੂੰ ਹਾਲਾਤ ਸੁਧਾਰਨੇ ਚਾਹੀਦੇ ਹਨ।