ਪੜਚੋਲ ਕਰੋ

'ਨਾ ਘਰ ਦੇ ਰਹੇ, ਨਾ ਘਾਟ ਦੇ': ਬਲਬੀਰ ਰਾਜੇਵਾਲ ਤੇ ਗੁਰਨਾਮ ਚੜੂਨੀ ਨੂੰ ਚੋਣਾਂ ਲੜਨਾ ਪਿਆ ਮਹਿੰਗਾ, ਜਨਤਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਦਿੱਤਾ ਵੱਡਾ ਝਟਕਾ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣਾ ਕਿਸਾਨ ਲੀਡਰਾਂ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਨੂੰ ਮਹਿੰਗਾ ਪਿਆ ਹੈ। ਇੱਕ ਪਾਸੇ ਚੋਣਾਂ ਵਿੱਚ ਜਨਤਾ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਕਾਰ ਦਿੱਤਾ ਹੈ

ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣਾ ਕਿਸਾਨ ਲੀਡਰਾਂ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਨੂੰ ਮਹਿੰਗਾ ਪਿਆ ਹੈ। ਇੱਕ ਪਾਸੇ ਚੋਣਾਂ ਵਿੱਚ ਜਨਤਾ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਕਾਰ ਦਿੱਤਾ ਹੈ ਤੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਨੇ ਵੀ ਇਨ੍ਹਾਂ ਲੀਡਰਾਂ ਤੋਂ ਮੂੰਹ ਮੋੜ ਲਿਆ ਹੈ। ਇਸ ਲਈ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਲੀਡਰ ਕਸੂਤੇ ਘਿਰ ਗਏ ਹਨ।

ਸੰਯੁਕਤ ਕਿਸਾਨ ਮੋਰਚਾ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਸਮੇਤ ਸੰਯੁਕਤ ਸਮਾਜ ਮੋਰਚਾ ਤੇ ਸੰਯੁਕਤ ਸੰਘਰਸ਼ ਪਾਰਟੀ ਬਣਾਉਣ ਵਾਲੀਆਂ ਕਿਸਾਨ ਜਥੇਬੰਦੀਆਂ ਤੇ ਆਗੂਆਂ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ 15 ਜਨਵਰੀ ਨੂੰ ਹੋਈ ਕੌਮੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਸੀ ਕਿ ਵਿਧਾਨ ਸਭਾ ਚੋਣਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਪਾਰਟੀ ਬਣਾਉਣ ਵਾਲੀ ਕੋਈ ਵੀ ਕਿਸਾਨ ਜਥੇਬੰਦੀ ਜਾਂ ਚੋਣ ਲੜਨ ਵਾਲਾ ਆਗੂ ਸੰਯੁਕਤ ਮੋਰਚੇ ਦਾ ਮੈਂਬਰ ਨਹੀਂ ਰਹੇਗਾ।

ਡਾ. ਦਰਸ਼ਨ ਪਾਲ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵ ਕੁਮਾਰ ਸ਼ਰਮਾ (ਕੱਕਾ ਜੀ), ਯੁੱਧਵੀਰ ਸਿੰਘ ਤੇ ਯੋਗਿੰਦਰ ਯਾਦਵ ਨੇ ਕਿਹਾ ਕਿ 21 ਮਾਰਚ ਨੂੰ ਲਖੀਮਪੁਰ ਖੀਰੀ ਦੀ ਮੀਟਿੰਗ ਵਿੱਚ ਜਿਸ ਵੀ ਆਗੂ ਨੇ ਸ਼ਮੂਲੀਅਤ ਕੀਤੀ, ਉਸ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਵਿੱਚ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਮੋਰਚਾ ਦੋਫਾੜ ਨਹੀਂ ਹੋਇਆ। ਡਾ. ਦਰਸ਼ਨ ਪਾਲ ਨੇ ਕਿਹਾ ਕਿ ‘ਸੰਯੁਕਤ ਸਮਾਜ ਮੋਰਚਾ’ ਤੇ ‘ਸੰਯੁਕਤ ਸੰਘਰਸ਼ ਪਾਰਟੀ’ ਦੇ ਨਾਂ ਹੇਠ ਪਾਰਟੀਆਂ ਬਣਾਉਣ ਤੇ ਚੋਣਾਂ ਲੜਨ ਵਾਲੇ ਕਿਸਾਨ ਜਥੇਬੰਦੀਆਂ ਘੱਟੋ-ਘੱਟ ਅਪਰੈਲ ਤੱਕ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਹੋ ਗਈਆਂ ਸਨ।

ਫਰੰਟ ਦੀਆਂ ਹਦਾਇਤਾਂ ਤੇ ਚਿਤਾਵਨੀਆਂ ਦੇ ਬਾਵਜੂਦ ਚੋਣਾਂ ਲੜਨ ਵਾਲੀਆਂ ਇਨ੍ਹਾਂ ਜਥੇਬੰਦੀਆਂ ਨੂੰ ਪੰਜਾਬ ਦੇ ਕਿਸਾਨਾਂ ਵੱਲੋਂ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਰੰਟ ਦੀ ਸੱਤ ਮੈਂਬਰੀ ਤਾਲਮੇਲ ਕਮੇਟੀ ਨੇ 14 ਮਾਰਚ ਨੂੰ ਦਿੱਲੀ ਵਿੱਚ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਸੱਦੀ ਸੀ ਤਾਂ ਜੋ ਇਸ ਫੈਸਲੇ ’ਤੇ ਮੁੜ ਵਿਚਾਰ ਕਰਨ ਦਾ ਢੰਗ ਤੇ ਫਰੰਟ ਦੇ ਆਉਣ ਵਾਲੇ ਪ੍ਰੋਗਰਾਮ ਬਾਰੇ ਫੈਸਲਾ ਕੀਤਾ ਜਾ ਸਕੇ ਪਰ ਮੋਰਚੇ ਦੇ ਫ਼ੈਸਲੇ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਕੁਝ ਲੋਕ ਜ਼ਬਰਦਸਤੀ ਮੀਟਿੰਗ ਵਾਲੀ ਥਾਂ ’ਤੇ ਪਹੁੰਚ ਗਏ ਤੇ ਸਮਾਨਾਂਤਰ ਮੀਟਿੰਗ ਹਾਲ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ।

ਇਸ ਮਗਰੋਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਤਾਲਮੇਲ ਕਮੇਟੀ ਨੇ ਦੇਸ਼ ਭਰ ਤੋਂ ਆਏ ਵਫ਼ਦ ਨਾਲ ਬਾਹਰ ਕਿਸੇ ਖੁੱਲ੍ਹੀ ਜਗ੍ਹਾ ’ਤੇ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ। ਤਾਲਮੇਲ ਕਮੇਟੀ ਦੀ ਅਗਵਾਈ ਹੇਠ ਹੋਈ ਇਸ ਕੌਮੀ ਮੀਟਿੰਗ ਵਿੱਚ ਫਰੰਟ ਦੇ ਆਉਣ ਵਾਲੇ ਪ੍ਰੋਗਰਾਮ ਸਬੰਧੀ ਫ਼ੈਸਲੇ ਲਏ ਗਏ।  
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ

Attack On Nooran Sisters: ਸੂਫੀ ਗਾਇਕਾ ਜੋਤੀ ਨੂਰਾਂ ਦੀ ਗੱਡੀ 'ਤੇ ਹੋਇਆ ਹਮਲਾ, ਦੇਰ ਰਾਤ ਵਾਪਰਿਆ ਵੱਡਾ ਭਾਣਾ

Shehnaaz Gill: ਸ਼ਹਿਨਾਜ਼ ਗਿੱਲ ਤੋਂ ਟਲੀ ਵੱਡੀ ਮੁਸੀਬਤ, ਇਸ ਮਾਮਲੇ 'ਚ ਅਦਾਲਤ ਨੇ ਦਿੱਤੀ ਰਾਹਤ

Home Remedies: ਮੀਂਹ ਦੇ ਮੌਸਮ ‘ਚ ਘਰ ਦੇ ਦਰਵਾਜ਼ੇ-ਖਿੜਕੀਆਂ ਫੁੱਲ ਕੇ ਹੋ ਜਾਂਦੀਆਂ ਜਾਮ...ਤਾਂ ਇਨ੍ਹਾਂ ਤਰੀਕਿਆਂ ਨਾਲ ਤੁਰੰਤ ਕਰੋ ਠੀਕ

ABP Premium

ਵੀਡੀਓਜ਼

Abohar - ਨਰਮੇ ਦੀ ਫਸਲ 'ਤੇ ਲਗਾਤਾਰ ਤੀਜੀ ਵਾਰ ਗੁਲਾਬੀ ਸੁੰਡੀ ਦਾ ਹਮਲਾKabaddi Player Death | ਸਾਬਕਾ ਕਬੱਡੀ ਖਿਡਾਰੀ ਸਤਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ !!!Navdeep Jalbera got Bail | ਨੌਜਵਾਨ ਕਿਸਾਨ ਨਵਦੀਪ ਜਲਬੇੜਾ ਨੂੰ ਮਿਲੀ ਜ਼ਮਾਨਤ | Farm activist | HaryanaDirba News | ਮੰਤਰੀ ਹਰਪਾਲ ਚੀਮਾ ਦੇ ਹਲਕੇ 'ਚ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਲੋਕ !!!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Attack On Nooran Sisters: ਸੂਫੀ ਗਾਇਕਾ ਜੋਤੀ ਨੂਰਾਂ ਦੀ ਗੱਡੀ 'ਤੇ ਹੋਇਆ ਹਮਲਾ, ਦੇਰ ਰਾਤ ਵਾਪਰਿਆ ਵੱਡਾ ਭਾਣਾ
Attack On Nooran Sisters: ਸੂਫੀ ਗਾਇਕਾ ਜੋਤੀ ਨੂਰਾਂ ਦੀ ਗੱਡੀ 'ਤੇ ਹੋਇਆ ਹਮਲਾ, ਦੇਰ ਰਾਤ ਵਾਪਰਿਆ ਵੱਡਾ ਭਾਣਾ
Shehnaaz Gill: ਸ਼ਹਿਨਾਜ਼ ਗਿੱਲ ਤੋਂ ਟਲੀ ਵੱਡੀ ਮੁਸੀਬਤ, ਇਸ ਮਾਮਲੇ 'ਚ ਅਦਾਲਤ ਨੇ ਦਿੱਤੀ ਰਾਹਤ
Shehnaaz Gill: ਸ਼ਹਿਨਾਜ਼ ਗਿੱਲ ਤੋਂ ਟਲੀ ਵੱਡੀ ਮੁਸੀਬਤ, ਇਸ ਮਾਮਲੇ 'ਚ ਅਦਾਲਤ ਨੇ ਦਿੱਤੀ ਰਾਹਤ
Home Remedies: ਮੀਂਹ ਦੇ ਮੌਸਮ ‘ਚ ਘਰ ਦੇ ਦਰਵਾਜ਼ੇ-ਖਿੜਕੀਆਂ ਫੁੱਲ ਕੇ ਹੋ ਜਾਂਦੀਆਂ ਜਾਮ...ਤਾਂ ਇਨ੍ਹਾਂ ਤਰੀਕਿਆਂ ਨਾਲ ਤੁਰੰਤ ਕਰੋ ਠੀਕ
Home Remedies: ਮੀਂਹ ਦੇ ਮੌਸਮ ‘ਚ ਘਰ ਦੇ ਦਰਵਾਜ਼ੇ-ਖਿੜਕੀਆਂ ਫੁੱਲ ਕੇ ਹੋ ਜਾਂਦੀਆਂ ਜਾਮ...ਤਾਂ ਇਨ੍ਹਾਂ ਤਰੀਕਿਆਂ ਨਾਲ ਤੁਰੰਤ ਕਰੋ ਠੀਕ
Jammu Kashmir Terror Attack: 32 ਮਹੀਨਿਆਂ ਵਿੱਚ 50 ਜਵਾਨ ਹੋਏ ਸ਼ਹੀਦ, PM ਮੋਦੀ ਨੂੰ ਮਹਿਬੂਬਾ ਮੁਫ਼ਤੀ ਨੇ ਦਿੱਤੀ ਸਲਾਹ, ਜਾਣੋ ਕੀ ਕਿਹਾ ?

Women Nude: ਪੁਲਿਸ ਅਫ਼ਸਰਾਂ ਦੇ ਸਾਹਮਣੇ ਅਚਾਨਕ ਔਰਤਾਂ 'ਤੇ ਖੋਲ੍ਹ ਦਿੱਤੇ ਆਪਣੇ ਕੱਪੜੇ, ਥਾਣੇ 'ਚ ਹੋ ਗਿਆ ਹੰਗਾਮਾ

Farmer Protest: ਕਿਸਾਨ ਆਗੂ ਨਵਦੀਪ ਜਲਵੇੜਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਅੰਬਾਲਾ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ

Patiala Weather: ਪਟਿਆਲਾ 'ਚ ਜੰਮ ਕੇ ਪਿਆ ਮੀਂਹ, ਜਾਣੋ ਪੰਜਾਬ ਦੇ ਮੌਸਮ ਬਾਰੇ IMD ਦਾ ਕੀ ਅਪਡੇਟ

Embed widget