ਪੜਚੋਲ ਕਰੋ
Advertisement
Sand Mafia: ਭਗਵੰਤ ਦੀ ਮੰਗ, ਰਾਜੇ ਦੇ ਨਾਲ-ਨਾਲ ਬਾਦਲਾਂ ਦਾ ਰਾਜ ਵੀ ਸੀਬੀਆਈ ਜਾਂਚ ਦੇ ਘੇਰੇ 'ਚ ਆਵੇ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੇਤ ਮਾਫ਼ੀਆ ਵੱਲੋਂ ਗੁੰਡਾ ਟੈਕਸ ਇੱਕਠਾ ਕੀਤੇ ਜਾਣ ਲਈ ਸ਼ਰੇਆਮ ਲਾਏ ਨਜਾਇਜ਼ ਨਾਕਿਆਂ (ਬੇਰੀਅਰਜ਼) ਵਿਰੁੱਧ ਮੁੱਢਲੀ ਜਾਂਚ CBI ਨੂੰ ਸੌਂਪ ਦਿੱਤੀ ਹੈ।ਸੰਸਦ ਮੈਂਬਰ ਭਗਵੰਤ ਮਾਨ ਨੇ ਅਦਾਲਤ ਦੇ ਇਸ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ।
ਚੰਡੀਗੜ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੇਤ ਮਾਫ਼ੀਆ ਵੱਲੋਂ ਗੁੰਡਾ ਟੈਕਸ ਇੱਕਠਾ ਕੀਤੇ ਜਾਣ ਲਈ ਸ਼ਰੇਆਮ ਲਾਏ ਨਜਾਇਜ਼ ਨਾਕਿਆਂ (ਬੇਰੀਅਰਜ਼) ਵਿਰੁੱਧ ਮੁੱਢਲੀ ਜਾਂਚ CBI ਨੂੰ ਸੌਂਪ ਦਿੱਤੀ ਹੈ।ਸੰਸਦ ਮੈਂਬਰ ਭਗਵੰਤ ਮਾਨ ਨੇ ਅਦਾਲਤ ਦੇ ਇਸ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ।
ਇਹ ਵੀ ਪੜ੍ਹੋ: ਸ਼ਰਮਨਾਕ! ਨਾਬਾਲਗ ਨਾਲ ਬਲਾਤਕਾਰ ਕਰ ਕੀਤਾ ਕਤਲ, ਹੱਤਿਆ ਮਗਰੋਂ ਮਾਸੂਮ ਦੀਆਂ ਅੱਖਾਂ ਵੀ ਭੰਨ੍ਹੀਆਂ
ਭਗਵੰਤ ਮਾਨ ਨੇ ਕਿਹਾ ਕਿ
ਇਹ ਵੀ ਪੜ੍ਹੋ: MS Dhoni Retirement: ਨਹੀਂ ਹੋਵੇਗਾ ਕੋਈ ਦੂਜਾ ਧੋਨੀ! ਜਾਣੋ ਸਭ ਤੋਂ ਕਾਮਯਾਬ ਕਪਤਾਨ ਦੇ ਸ਼ਾਨਦਾਰ ਰਿਕਾਰਡ
ਭਗਵੰਤ ਮਾਨ ਨੇ ਮੰਗ ਕੀਤੀ ਹੈ ਕਿ ਰੇਤ ਮਾਫ਼ੀਆ ਵਿਰੁੱਧ ਜਾਂਚ ਸਮਾਂਬੱਧ ਹੋਵੇ ਅਤੇ ਜਾਂਚ ਪਿਛਲੀ ਅਕਾਲੀ-ਭਾਜਪਾ ਸਰਕਾਰ ਤੋਂ ਲੈ ਕੇ ਹੁਣ ਤੱਕ ਪੂਰੀ ਬਾਰੀਕੀ ਅਤੇ ਵਿਸਥਾਰ ਨਾਲ ਕਰਵਾਈ ਜਾਵੇ ਅਤੇ ਨਾਲ ਹੀ ਸੀਬੀਆਈ ਦੀ ਜਾਂਚ ਤੇ ਮਾਨਯੋਗ ਅਦਾਲਤ ਖ਼ੁਦ ਨਿਗਰਾਨੀ ਕਰੇ। ਉਨਾਂ ਮੰਗ ਕੀਤੀ ਕਿ ਇਸ ਜਾਂਚ ‘ਚ ਸਾਰੇ ਅਕਾਲੀ-ਭਾਜਪਾ ਅਤੇ ਕਾਂਗਰਸੀ ਵਿਧਾਇਕਾਂ, ਮੰਤਰੀਆਂ, ਸਾਬਕਾ ਮੰਤਰੀਆਂ ਦੇ ਨਾਲ-ਨਾਲ ਮਾਫ਼ੀਆ ਪ੍ਰਭਾਵਿਤ ਸਾਰੇ ਜਿਲਿਆਂ ਦੇ ਜ਼ਿੰਮੇਵਾਰ ਅਫ਼ਸਰਾਂ ਨੂੰ ਵੀ ਜਾਂਚ ਦੇ ਘੇਰੇ ਵਿਚ ਲਿਆਂਦਾ ਜਾਵੇ।
ਇਹ ਵੀ ਪੜ੍ਹੋ: ਰਿਸ਼ਵਤ ਲੈਂਦੇ ਤਹਿਸੀਲਦਾਰ ਕਾਬੂ, 1 ਕਰੋੜ ਤੋਂ ਵੱਧ ਰਕਮ ਦੀ ਗਿਣਤੀ ਲਈ ਮੰਗਵਾਉਣੀ ਪਈ ਮਸ਼ੀਨ
" ਪੂਰੇ ਪੰਜਾਬ ਵਿਚ ਧੜੱਲੇ ਨਾਲ ਚੱਲ ਰਹੇ ਰੇਤ ਮਾਫੀਆ ਦੀ ਜਾਂਚ ਘੱਟੋ-ਘੱਟ ਸਾਲ 2007 ਤੋਂ ਸ਼ੁਰੂ ਕਰਕੇ ਮੌਜੂਦਾ ਸਮੇਂ ਤੱਕ ਕੀਤੀ ਜਾਵੇ।ਉਨ੍ਹਾਂ ਅੱਗੇ ਕਿਹਾ ਕਿ ਮਾਨਯੋਗ ਹਾਈ ਕੋਰਟ ਨੂੰ ਪਾਣੀ ਸਿਰਾਂ ਤੋਂ ਉੱਪਰ ਨਿਕਲਣ ਉਪਰੰਤ ਰੇਤ ਮਾਫ਼ੀਆ ਨੂੰ ਕੁਚਲਨ ਲਈ ਸਿੱਧਾ ਹੱਥ ਪਾਉਣਾ ਪਿਆ ਹੈ, ਕਿਉਂਕਿ ਪਿਛਲੀ ਬਾਦਲ ਸਰਕਾਰ ਵਾਂਗ ਮੌਜੂਦਾ ਅਮਰਿੰਦਰ ਸਿੰਘ ਸਰਕਾਰ ਨੇ ਰੇਤ ਮਾਫ਼ੀਆ ਸਮੇਤ ਸਾਰੇ ਮਾਫ਼ੀਆ ਦੀ ਕਮਾਨ ਪੂਰੀ ਤਰਾਂ ਆਪਣੇ ਹੱਥ ਲਈ ਹੋਈ ਹੈ। ਇਹੀ ਕਾਰਨ ਹੈ ਕਿ ਸ਼ਾਹੀ ਸਰਕਾਰ ਗੁੰਡਾ ਟੈਕਸ ਲਈ ਲਾਏ ਜਾ ਰਹੇ ਨਾਜਾਇਜ਼ ਨਾਕਿਆਂ ਬਾਰੇ ਅਦਾਲਤਾਂ ਕੋਲ ਵੀ ਲਿਖਤੀ ਰੂਪ ਵਿਚ ਝੂਠ ਬੋਲਦੀ ਰਹੀ ਹੈ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਧਰਮ
Advertisement