ਪੰਜਾਬ ਦੇ ਬਹਾਦਰ ਲੋਕਾਂ ਨੇ ਸਿੱਖਾਂ ਦੇ ਪ੍ਰਤੀਕ 'ਕਿਰਪਾਨ' ਤੇ 'ਝਾੜੂ' ਵਿਚਲੇ ਫਰਕ ਸਮਝ ਲਿਆ: ਸੁਖਪਾਲ ਖਹਿਰਾ
Sangrur By election Result 2022: ਸੰਗਰੂਰ ਲੋਕ ਸਭਾ ਸੀਟ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਹੋ ਭੁਗਤੀ ਹੈ।
Sangrur By election Result 2022: ਸੰਗਰੂਰ ਲੋਕ ਸਭਾ ਸੀਟ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਹੋ ਭੁਗਤੀ ਹੈ। ਆਪ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਬਾਅਦ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜਿੱਥੇ ਲੋਕਾਂ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ, ਉੱਥੇ ਹੀ 'ਆਪ' ਤੇ ਵਿਰੋਧੀਆਂ 'ਤੇ ਹਮਲਾ ਬੋਲਿਆ ਹੈ।
ਮਾਨ ਦੀ ਜਿੱਤ ਤੋਂ ਬਾਅਦ ਹੁਣ ਖਹਿਰਾ ਨੇ ਲਗਾਤਾਰ ਤਿੰਨ ਟਵੀਟ ਕੀਤੇ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਬਹਾਦਰ ਲੋਕਾਂ ਨੇ ਸਿੱਖਾਂ ਦੇ ਪ੍ਰਤੀਕ “ਕਿਰਪਾਨ” ਤੇ “ਬੌਕਰ” ਜਾਂ (ਝਾੜੂ) ਵਿਚਲੇ ਫਰਕ ਨੂੰ ਸਮਝ ਲਿਆ ਹੈ ਤੇ ਬੀਜੇਪੀ-ਖਹਿਰਾ ਦੀ ਬੀ-ਟੀਮ ਨੂੰ ਰੱਦ ਕਰਨ ਦੇ ਰਾਹ ਪੈ ਗਏ ਹਨ।
ਉਨ੍ਹਾਂ ਕਿਹਾ ਕਿ ਮੈਂ ਸੰਗਰੂਰ ਦੇ ਜਾਗਰੂਕ ਵੋਟਰਾਂ ਨੂੰ ਸਿਰਫ 3 ਮਹੀਨਿਆਂ ਵਿੱਚ ਨਕਲੀ ਇਨਕਲਾਬੀਆਂ ਨੂੰ ਨਕਾਰ ਕੇ ਅਸਲੀ “ਬਦਲਾਵ” ਲਿਆਉਣ ਦੇ ਰੁਝਾਨ ਲਈ ਵਧਾਈ ਦਿੰਦਾ ਹਾਂ! ਹੁਣ ਭਾਵੇਂ ਇਹ “ਫਰਜ਼ੀ-ਇਨਕਲਾਬੀ” ਜਿੱਤ ਗਏ ਪਰ ਇਹ ਸ਼ਰਮਨਾਕ ਹਾਰ ਦੇ ਬਰਾਬਰ ਹੀ ਹੋਵੇਗਾ!
I’m very happy to note that the brave people of Punjab have realized the difference between “Kirpan”symbol of sikhs and “Baukar”or (Jharu) and are on the way to reject the B-team of Bjp-khaira
— Sukhpal Singh Khaira (@SukhpalKhaira) June 26, 2022
I congratulate the aware voters of Sangrur for trending to bring the real “Badlav”by rejecting fake revolutionaries in just 3 months!Now even if these “Farzi-Inqlabi’s”win it’ll be as good as a shameful loss!Loosing confidence of 4.30 lac voters who gave them victory in 3 months!
— Sukhpal Singh Khaira (@SukhpalKhaira) June 26, 2022
My heartiest congratulations to Ss Mann ji on his marvelous victory over fake revolutionaries in Sangrur. I also congratulate the wise voters for teaching a befitting lesson to @ArvindKejriwal for trying to run Pb thru remote control,selling RS seats,imposing non Pb’s etc-khaira
— Sukhpal Singh Khaira (@SukhpalKhaira) June 26, 2022
ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣਾਂ ਨੇ 'ਆਪ' ਦਾ ਬਿਸਤਰਾ ਗੋਲ ਕਰ ਦਿੱਤਾ ਹੈ। @AamAadmiParty ਆਪਣੇ ਹੰਕਾਰੀ ਤੇ ਤਾਨਾਸ਼ਾਹੀ ਕੰਮ ਕਾਰਨ ਹਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੋਟਰਾਂ ਨੂੰ ਯਕੀਨਨ ਅਹਿਸਾਸ ਹੋ ਗਿਆ ਹੈ ਕਿ ਉਨ੍ਹਾਂ ਨੇ ਰਿਮੋਟ ਕੰਟਰੋਲ ਨੂੰ ਵੋਟ ਪਾ ਕੇ ਗਲਤੀ ਕੀਤੀ ਹੈ।