ਪੜਚੋਲ ਕਰੋ

Sangrur Elections: ਵਿਰੋਧੀ ਧਿਰਾਂ ਇਸ ਗੱਲ ਤੋਂ ਵਾਕਿਫ਼ ਕਿ ‘ਆਪ’ ਸੰਗਰੂਰ ’ਚ ਬਣਾਏਗੀ ਹੈਟ੍ਰਿਕ: ‘ਆਪ’

ਸੰਗਰੂਰ : ‘ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ’ਚ ਸਰਕਾਰ ਬਣਾਉਣ ਤੋਂ ਤੁਰੰਤ ਬਾਅਦ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ ’ਚ ਹੀ ਭ੍ਰਿਸ਼ਟਾਚਾਰ ਅਤੇ ਮਾਫੀਆ ਖ਼ਿਲਾਫ਼ ਜੰਗ ਛੇੜ ਦਿੱਤੀ ਹੈ

ਸੰਗਰੂਰ : ‘ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ’ਚ ਸਰਕਾਰ ਬਣਾਉਣ ਤੋਂ ਤੁਰੰਤ ਬਾਅਦ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ ’ਚ  ਹੀ ਭ੍ਰਿਸ਼ਟਾਚਾਰ ਅਤੇ ਮਾਫੀਆ ਖ਼ਿਲਾਫ਼ ਜੰਗ ਛੇੜ ਦਿੱਤੀ ਹੈ, ਜਿਸ ਨਾਲ ਲੋਕਾਂ ਦੀਆਂ ‘ਭ੍ਰਿਸ਼ਟਾਚਾਰ ਮੁਕਤ ਪੰਜਾਬ’ ਉਮੀਦਾਂ ਨੂੰ ਬੱਲ ਮਿਲਿਆ ਹੈ ਅਤੇ ਉਹ ਖੂਸ਼ੀ ਮਹਿਸੂਸ ਕਰ ਰਹੇ ਹਨ।’ ਇਹ ਪ੍ਰਗਟਾਵਾ ਸੰਗਰੂਰ ਜ਼ਿਮਨੀ ਚੋਣ ਲਈ ‘ਆਪ’ ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਘਰਾਚੋ ਨੇ ਇੱਕ ਮੁਲਾਕਾਤ ਦੌਰਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਜਿਥੇ ਪਿਛਲੀਆਂ ਸਰਕਾਰਾਂ ਦੌਰਾਨ ਆਗੂਆਂ ਅਤੇ ਅਧਿਕਾਰੀਆਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰ ਰਹੀ ਹੈ, ਉਥੇ ਹੀ ਮਾਫੀਆ ਅਤੇ ਗੈਂਗਸਟਰਾਂ ਨੂੰ ਸਰਪ੍ਰਸਤੀ ਦੇਣ ਵਾਲੇ ਵਾਲਿਆਂ ਵਿਰੁੱਧ ਜਾਂਚ ਕੀਤੀ ਜਾ ਰਹੀ ਹੈ। 

ਸੰਗਰੂਰ ਜ਼ਿਮਨੀ ਚੋਣ ’ਚ ਵਿਰੋਧੀ ਪਾਰਟੀਆਂ ਨਾਲ ਮੁਕਾਬਲੇ ਬਾਰੇ ਗੱਲ ਕਰਦਿਆਂ ਗੁਰਮੇਲ ਸਿੰਘ ਨੇ ਦਾਅਵਾ ਕੀਤਾ, ‘‘ਮਾਨ ਸਰਕਾਰ ਵੱਲੋਂ ਕੀਤੇ ਅਸਾਧਾਰਨ ਫ਼ੈਸਲਿਆਂ ਨਾਲ ਵਿਰੋਧੀ ਆਗੂ ਘਬਰਾ ਗਏ ਹਨ। ਇਸ ਲਈ ਉਹ ‘ਆਪ’ ਦੀ ਛਵੀ ਖ਼ਰਾਬ ਕਰਨ ਲਈ ਆਪਣੀਆਂ ਨਾਪਾਕ ਹਰਕਤਾਂ ’ਤੇ ਉਤਰ ਆਏ ਹਨ। ਪਰ ਵਿਰੋਧੀਆਂ ਦੇ ਝੂਠੇ ਪ੍ਰਚਾਰ ਦੇ ਬਾਵਜੂਦ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਮਿਲੇ ਪਿਆਰ ਕਾਰਨ ਆਮ ਆਦਮੀ ਪਾਰਟੀ ਜ਼ਿਮਨੀ ਚੋਣ ਜਿੱਤ ਦੀ ਹੈਟ੍ਰਿਕ ਬਣਾਏਗੀ।’’
ਮਾਨ ਸਰਕਾਰ ਵੱਲੋਂ ਬੀਤੇ ਤਿੰਨ ਮਹੀਨਿਆਂ ’ਚ ਕੀਤੇ ਹੋਰ ਕੰਮਾਂ ਦੀ ਜਾਣਕਾਰੀ ਦਿੰਦਿਆਂ ਗੁਰਮੇਲ ਸਿੰਘ ਨੇ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਲਈ 25 ਹਜ਼ਾਰ ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ’ਤੇ ਭਰਤੀ ਸ਼ੁਰੂ ਕਰ ਦਿੱਤੀ ਹੈ। ਹਰ ਮਹੀਨੇ 300 ਯੂਨਿਟਾਂ ਬਿਜਲੀ ਮੁਫ਼ਤ ਦੇਣ ’ਤੇ 1 ਜੁਲਾਈ ਤੋਂ ਅਮਲ ਹੋ ਜਾਵੇਗਾ। ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ, ਮੂੰਗ ਦੀ ਫ਼ਸਲ ਐਮ.ਐਸ.ਪੀ ’ਤੇ ਖ਼ਰੀਦਣ, ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 50 ਲੱਖ ਤੋਂ ਵਧਾ ਕੇ 1 ਕਰੋੜ ਰੁਪਏ ਸਹਾਇਤਾ ਰਾਸ਼ੀ, ਇੱਕ ਵਿਧਾਇਕ ਤੇ ਇੱਕ ਪੈਨਸ਼ਨ ਅਤੇ ਪੰਚਾਇਤੀ ਤੇ ਸਰਕਾਰੀ ਜ਼ਮੀਨਾਂ ਤੋਂ ਨਜ਼ਾਇਜ ਕਬਜੇ ਛੁਡਾਉਣ ਜਿਹੇ ਮਹੱਤਵਪੂਰਨ ਫ਼ੈਸਲੇ ਵੀ ਕੀਤੇ ਗਏ ਹਨ।  

ਉਮੀਦਵਾਰ ਗੁਰਮੇਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਇੱਕ ਨਿਰਣਾਇਕ ਜੰਗ ਲੜੀ ਜਾ ਰਹੀ ਹੈ। ਇਸੇ ਜੰਗ ਅਧੀਨ ਮਾਨ ਸਰਕਾਰ ਨੇ ਆਪਣੇ ਹੀ ਕੈਬਨਿਟ ਮੰਤਰੀ ਵਿਜੈ ਸਿੰਗਲਾ ਜੇਲ੍ਹ ਭੇਜਣ ਦੇ ਨਾਲ ਨਾਲ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਆਈ.ਏ.ਐਸ. ਅਧਿਕਾਰੀ ਸੰਜੈ ਪੋਪਲੀ ਸਮੇਤ ਕਰੀਬ 45 ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮੀਲ ਦਾ ਪੱਥਰ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੋਧੀ ਜੰਗ ’ਚ ਲੋਕਾਂ ਦਾ ਸਹਿਯੋਗ ਲੈਣ ਲਈ ਸਰਕਾਰ ਵੱਲੋਂ ਹੈਲਪ ਲਾਇਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਅਤੇ ਮਿਲੀਆਂ ਸ਼ਿਕਾਇਤਾ ਦੇ ਆਧਾਰ ’ਤੇ ਪੰਜਾਬ ਪੁਲੀਸ ਨੇ ਕਰੀਬ 28 ਐਫ.ਆਈ.ਆਰਜ਼ ਦਰਜ ਕੀਤੀਆਂ ਹਨ। ਮੁੱਖ ਮੰਤਰੀ ਦੇ ਹੁਕਮਾਂ ’ਤੇ ਵਿਜ਼ੀਲੈਂਸ ਬਿਊਰੋ ਵੱਲੋਂ ਇੱਕ ਸਬ ਇੰਸਪੈਕਟਰ, 8 ਸਹਾਇਕ ਸਬ ਇੰਸਪੈਕਟਰ, 3 ਹੈਡ ਕਾਂਸਟੇਬਲ, ਇੱਕ ਕਾਂਸਟੇਬਲ, 1 ਹੋਮ ਗਾਰਡ ਜਵਾਨ, 2 ਪਟਵਾਰੀ, ਇੱਕ ਕਲਰਕ ਅਤੇ ਕੁੱਝ ਹੋਰ ਮੁਲਜ਼ਮਾਂ ਨੂੰ ਰਿਸ਼ਵਤ ਲੈਣ ਦੇ ਮਾਮਲਿਆਂ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। 
ਗੁਰਮੇਲ ਸਿੰਘ ਨੇ ਦੋਸ਼ ਲਾਇਆ ਕਿ ਵਿਰੋਧੀ ਆਗੂਆਂ ਵੱਲੋਂ ਸਾਜ਼ਿਸ ਤਹਿਤ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਮਾਨ ਸਰਕਾਰ ਖ਼ਿਲਾਫ਼ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਨੂੰ ਪਿਛਲੇ 70 ਸਾਲਾਂ ਤੋਂ ਕਾਂਗਰਸ, ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਵੱਲੋਂ ਸਰਪ੍ਰਸਤੀ ਅਤੇ ਸੁਰੱਖਿਆ ਦਿੱਤੀ ਜਾਂਦੀ ਰਹੀ ਹੈ, ਪਰ ਇਸ ਲਈ ਦੋਸ਼ੀ ਤਿੰਨ ਮਹੀਨਿਆਂ ਦੀ ‘ਆਪ’ ਸਰਕਾਰ ਨੂੰ ਦੱਸਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ‘ਆਪ’ ਉਮੀਦਵਾਰ ਗੁਰਮੇਲ ਸਿੰਘ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਸੰਗਰੂਰ ਵਾਸੀਆਂ ਦੀ ਭਲਾਈ ਲਈ ਲਗਨ ਨਾਲ ਕੰਮ ਕਰ ਰਹੇ ਹਨ। ਉਸ ਨੇ ਗਣਿਤ ਵਿਸ਼ੇ ਨਾਲ ਗਰੈਜ਼ੂਏਸ਼ਨ ਅਤੇ ਐਮ.ਬੀ.ਏ ਤੱਕ ਦੀ ਪੜ੍ਹਾਈ ਕੀਤੀ ਹੈ ਅਤੇ ਰਾਜਨੀਤੀ ’ਚ ਆਉਣ ਤੋਂ ਪਹਿਲਾਂ ਗੁਰਮੇਲ ਸਿੰਘ ਨੇ ਵੱਖ ਵੱਖ ਸਕੂਲਾਂ ’ਚ ਬੱਚਿਆਂ ਨੂੰ ਪੜ੍ਹਾਇਆ ਵੀ ਹੈ। ਭਗਵੰਤ ਮਾਨ ਦੇ ਸਾਥੀ ਗੁਰਮੇਲ ਸਿੰਘ ਨੂੰ ‘ਆਪ’ ਨੇ 2015 ’ਚ ਬਲਾਕ ਪ੍ਰਧਾਨ ਨਿਯੁਕਤ ਕੀਤਾ ਅਤੇ ਸਾਲ 2018 ’ਚ ਉਹ ਪਿੰਡ ਘਰਾਚੋ ਦੇ ਸਰਪੰਚ ਚੁਣੇ ਗਏ। ਪਾਰਟੀ ਨੇ ਸਾਲ 2021 ਵਿੱਚ ਗੁਰਮੇਲ ਸਿੰਘ ਨੂੰ ਸੰਗਰੂਰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਸੀ। 
ਅੰਤ ’ਚ ਗੁਰਮੇਲ ਸਿੰਘ ਨੇ ਕਿਹਾ ਕਿ ਸੰਗਰੂਰ ਸੀਟ ਜਿੱਤ ਕੇ ਉਹ ਮੁੱਖ ਮੰਤਰੀ ਦੇ ਸੰਸਦ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੇ ਮਿਸ਼ਨ ਨੂੰ ਅੱਗੇ ਵਧਾਉਣਗੇ ਅਤੇ ਸੰਗਰੂਰ ਵਾਸੀਆਂ ਦੀ ਭਲਾਈ ਲਈ ਸਖ਼ਤ ਮਿਹਨਤ ਨਾਲ ਕੰਮ ਕਰਨਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Police: ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ 'ਤੇ ਵੱਡਾ ਐਕਸ਼ਨ! 10,497 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ ਬਦਲੇ
Punjab Police: ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ 'ਤੇ ਵੱਡਾ ਐਕਸ਼ਨ! 10,497 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ ਬਦਲੇ
Sri Harmandir Sahib: ਦਰਬਾਰ ਸਾਹਿਬ 'ਚ ਯੋਗਾ ਵਿਵਾਦ ਤੋਂ ਬਾਅਦ SGPC ਨੇ ਜਾਰੀ ਕੀਤੇ ਨਿਯਮ, ਜੇ ਆਹ ਕੁੱਝ ਕੀਤਾ ਤਾਂ ਹੋਵੇਗੀ ਕਾਰਵਾਈ 
Sri Harmandir Sahib: ਦਰਬਾਰ ਸਾਹਿਬ 'ਚ ਯੋਗਾ ਵਿਵਾਦ ਤੋਂ ਬਾਅਦ SGPC ਨੇ ਜਾਰੀ ਕੀਤੇ ਨਿਯਮ, ਜੇ ਆਹ ਕੁੱਝ ਕੀਤਾ ਤਾਂ ਹੋਵੇਗੀ ਕਾਰਵਾਈ 
Sidhu Moosewala: ਮੌਤ ਤੋਂ ਬਾਅਦ ਮੂਸੇਵਾਲਾ ਦੇ 7 ਗੀਤ ਜੋ ਸਾਰੇ ਹਿੱਟ, ਨਵੇਂ ਗੀਤ ਨੇ UK ਤੱਕ ਪਾਈਆਂ ਧੂਮਾਂ, ਹੁਣ ਤੱਕ ਕਿਹੜਾ-ਕਿਹੜਾ Song ਹੋਇਆ ਰਿਲੀਜ਼ 
Sidhu Moosewala: ਮੌਤ ਤੋਂ ਬਾਅਦ ਮੂਸੇਵਾਲਾ ਦੇ 7 ਗੀਤ ਜੋ ਸਾਰੇ ਹਿੱਟ, ਨਵੇਂ ਗੀਤ ਨੇ UK ਤੱਕ ਪਾਈਆਂ ਧੂਮਾਂ, ਹੁਣ ਤੱਕ ਕਿਹੜਾ-ਕਿਹੜਾ Song ਹੋਇਆ ਰਿਲੀਜ਼ 
DJ Rules At Night: ਰਾਤ 10 ਵਜੇ ਤੋਂ ਬਾਅਦ ਵੀ ਚਲਾ ਸਕਦੇ ਹੋ ਡੀਜੇ , ਬਸ ਇਸ ਗੱਲ ਦਾ ਰੱਖਣਾ ਹੋਵੇਗਾ ਧਿਆਨ
DJ Rules At Night: ਰਾਤ 10 ਵਜੇ ਤੋਂ ਬਾਅਦ ਵੀ ਚਲਾ ਸਕਦੇ ਹੋ ਡੀਜੇ , ਬਸ ਇਸ ਗੱਲ ਦਾ ਰੱਖਣਾ ਹੋਵੇਗਾ ਧਿਆਨ
Advertisement
metaverse

ਵੀਡੀਓਜ਼

Gippy Grewal Back with Ardaas Sarbat de bhale di  ਗਿਪੀ ਮੁੜ ਲੈਕੇ ਆ ਰਹੇ ਅਰਦਾਸ , ਪਰ ਇਸ ਬਾਰ ...Diljit dosanjh Planted Trees In Punjab | ਦਿਲਜੀਤ ਦੋਸਾਂਝ ਨੇ ਪੰਜਾਬ 'ਚ ਲਾਇਆ ਨਵਾਂ ਬੂਟਾShatabdi Express| ਸ਼ਤਾਬਦੀ ਐਕਸਪ੍ਰੈੱਸ 'ਤੇ ਪੱਥਰਬਾਜ਼ੀ, ਟੁੱਟੇ ਸ਼ੀਸ਼ੇJalandhar West Candidate| ਜ਼ਿਮਨੀ ਚੋਣ ਲਈ ਭਖਿਆ ਮਾਹੌਲ, 16 ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police: ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ 'ਤੇ ਵੱਡਾ ਐਕਸ਼ਨ! 10,497 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ ਬਦਲੇ
Punjab Police: ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ 'ਤੇ ਵੱਡਾ ਐਕਸ਼ਨ! 10,497 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ ਬਦਲੇ
Sri Harmandir Sahib: ਦਰਬਾਰ ਸਾਹਿਬ 'ਚ ਯੋਗਾ ਵਿਵਾਦ ਤੋਂ ਬਾਅਦ SGPC ਨੇ ਜਾਰੀ ਕੀਤੇ ਨਿਯਮ, ਜੇ ਆਹ ਕੁੱਝ ਕੀਤਾ ਤਾਂ ਹੋਵੇਗੀ ਕਾਰਵਾਈ 
Sri Harmandir Sahib: ਦਰਬਾਰ ਸਾਹਿਬ 'ਚ ਯੋਗਾ ਵਿਵਾਦ ਤੋਂ ਬਾਅਦ SGPC ਨੇ ਜਾਰੀ ਕੀਤੇ ਨਿਯਮ, ਜੇ ਆਹ ਕੁੱਝ ਕੀਤਾ ਤਾਂ ਹੋਵੇਗੀ ਕਾਰਵਾਈ 
Sidhu Moosewala: ਮੌਤ ਤੋਂ ਬਾਅਦ ਮੂਸੇਵਾਲਾ ਦੇ 7 ਗੀਤ ਜੋ ਸਾਰੇ ਹਿੱਟ, ਨਵੇਂ ਗੀਤ ਨੇ UK ਤੱਕ ਪਾਈਆਂ ਧੂਮਾਂ, ਹੁਣ ਤੱਕ ਕਿਹੜਾ-ਕਿਹੜਾ Song ਹੋਇਆ ਰਿਲੀਜ਼ 
Sidhu Moosewala: ਮੌਤ ਤੋਂ ਬਾਅਦ ਮੂਸੇਵਾਲਾ ਦੇ 7 ਗੀਤ ਜੋ ਸਾਰੇ ਹਿੱਟ, ਨਵੇਂ ਗੀਤ ਨੇ UK ਤੱਕ ਪਾਈਆਂ ਧੂਮਾਂ, ਹੁਣ ਤੱਕ ਕਿਹੜਾ-ਕਿਹੜਾ Song ਹੋਇਆ ਰਿਲੀਜ਼ 
DJ Rules At Night: ਰਾਤ 10 ਵਜੇ ਤੋਂ ਬਾਅਦ ਵੀ ਚਲਾ ਸਕਦੇ ਹੋ ਡੀਜੇ , ਬਸ ਇਸ ਗੱਲ ਦਾ ਰੱਖਣਾ ਹੋਵੇਗਾ ਧਿਆਨ
DJ Rules At Night: ਰਾਤ 10 ਵਜੇ ਤੋਂ ਬਾਅਦ ਵੀ ਚਲਾ ਸਕਦੇ ਹੋ ਡੀਜੇ , ਬਸ ਇਸ ਗੱਲ ਦਾ ਰੱਖਣਾ ਹੋਵੇਗਾ ਧਿਆਨ
Viral Video: ਚਿਕਨ ਬਿਰਿਆਨੀ 'ਚ ਲੈਗ ਪੀਸ ਨਾ ਮਿਲਣ ਦੇ ਚੱਕਰ 'ਚ ਟੁੱਟੀਆਂ ਲੱਤਾਂ, ਹੋਇਆ ਜ਼ਬਰਦਸਤ ਹੰਗਾਮਾ
Viral Video: ਚਿਕਨ ਬਿਰਿਆਨੀ 'ਚ ਲੈਗ ਪੀਸ ਨਾ ਮਿਲਣ ਦੇ ਚੱਕਰ 'ਚ ਟੁੱਟੀਆਂ ਲੱਤਾਂ, ਹੋਇਆ ਜ਼ਬਰਦਸਤ ਹੰਗਾਮਾ
Golden Temple yoga: ਦਰਬਾਰ ਸਾਹਿਬ 'ਚ ਯੋਗਾ ਕਰਨ ਵਾਲੀ ਲੜਕੀ 'ਤੇ SGPC ਨੇ ਲਾਏ ਹੋਰ ਵੱਡੇ ਇਲਜ਼ਾਮ, ਲੜਕੀ ਦੀ ਮਦਦ ਕਰਨ ਦਾ ਵੀ ਕੀਤਾ ਐਲਾਨ
Golden Temple yoga: ਦਰਬਾਰ ਸਾਹਿਬ 'ਚ ਯੋਗਾ ਕਰਨ ਵਾਲੀ ਲੜਕੀ 'ਤੇ SGPC ਨੇ ਲਾਏ ਹੋਰ ਵੱਡੇ ਇਲਜ਼ਾਮ, ਲੜਕੀ ਦੀ ਮਦਦ ਕਰਨ ਦਾ ਵੀ ਕੀਤਾ ਐਲਾਨ
Punjab Breaking News Live 25 June 2024: ਸੁਖਬੀਰ ਬਾਦਲ ਕਰਕੇ ਆਪਸ 'ਚ ਭਿੜੇ ਅਕਾਲੀ ਦਲ ਦੇ 2 ਵੱਡੇ ਲੀਡਰ, ਸਰਕਾਰੀ ਬੱਸਾਂ 'ਚ ਆਧਾਰ ਕਾਰਡ 'ਤੇ ਬੀਬੀਆਂ ਨੂੰ ਨਹੀਂ ਮਿਲਣਗੇ ਮੁਫ਼ਤ 'ਚ ਝੂਟੇ! ਜੇਲ੍ਹ 'ਚ ਹੀ ਬੰਦ ਰਹਿਣਗੇ ਅੰਮ੍ਰਿਤਪਾਲ ਸਿੰਘ!

Canada Visa: ਕੈਨੇਡਾ ਨੇ ਵੀਜ਼ਾ ਨਿਯਮਾਂ 'ਚ ਕੀਤਾ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ, ਭਾਰਤੀ ਵਿਦਿਆਰਥੀਆਂ ਨੂੰ ਸਿੱਧਾ ਝਟਕਾ 
Canada Visa: ਕੈਨੇਡਾ ਨੇ ਵੀਜ਼ਾ ਨਿਯਮਾਂ 'ਚ ਕੀਤਾ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ, ਭਾਰਤੀ ਵਿਦਿਆਰਥੀਆਂ ਨੂੰ ਸਿੱਧਾ ਝਟਕਾ 
Embed widget