ਪੜਚੋਲ ਕਰੋ

Bikram Majithia: ਸ਼੍ਰੋਮਣੀ ਅਕਾਲੀ ਦਲ ਨੇ ਰੱਖੀ ਮੰਗ, ਫੌਜਾ ਸਿੰਘ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕਰਕੇ ਹੋਵੇ ਗ੍ਰਿਫ਼ਤਾਰੀ : ਮਜੀਠੀਆ

ਅਸਤੀਫੇ ਨੂੰ ਬਹੁਤ ਦੇਰੀ ਨਾਲ ਚੁੱਕਿਆ ਛੋਟਾ ਕਦਮ ਕਰਾਰ ਦਿੰਦਿਆਂ ਅਕਾਲੀ ਦਲ ਨੇ ਮੰਗ ਕੀਤੀ ਕਿ ਸਰਾਰੀ ਦੇ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।

Punjab News: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਨ੍ਹਾਂ ਮੰਤਰੀ ਵੱਲੋਂ ਫਿਰੌਤੀਆਂ ਵਸੂਲਣ ਦੀ ਆਡੀਓ ਟੇਪ ਸਾਹਮਣੇ ਆਉਣ ਤੋਂ ਬਾਅਦ ਮਹੀਨਿਆਂ ਬੱਧੀ ਫੌਜਾ ਸਿੰਘ ਸਰਾਰੀ ਨਾਲ ਹਿੱਸੇਦਾਰੀ ਪਾਈ ਰੱਖਣ ਤੋਂ ਉਪਰੰਤ ਉਹਨਾਂ ਤੋਂ ਅਸਤੀਫਾ ਲਿਆ ਹੈ।

ਅਸਤੀਫੇ ਨੂੰ ਬਹੁਤ ਦੇਰੀ ਨਾਲ ਚੁੱਕਿਆ ਛੋਟਾ ਕਦਮ ਕਰਾਰ ਦਿੰਦਿਆਂ ਅਕਾਲੀ ਦਲ ਨੇ ਮੰਗ ਕੀਤੀ ਕਿ ਸਰਾਰੀ ਦੇ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।

ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਥੇ ਜਾਰੀ ਕੀਤੇ ਇੱਕ ਬਿਆਨ ਵਿਚ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਨ੍ਹਾਂ ਨੇ ਮਹੀਨਿਆਂ ਤੱਕ ਸਰਾਰੀ ਨੂੰ ਭ੍ਰਿਸ਼ਟ ਕੰਮਾਂ ਲਈ ਉਤਸ਼ਾਹਿਤ ਕਿਉਂ ਕੀਤਾ ਤੇ ਸਾਰੇ ਮਾਮਲੇ ’ਤੇ ਪਰਦਾ ਪਾਉਣ ਦੇ ਯਤਨ ਕਿਉਂ ਕਰਦੇ ਰਹੇ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਦੋਵਾਂ ਵਿਚ ਮਤਭੇਦ ਪੈਦਾ ਹੋ ਗਏ ਹਨ ਜਾਂ ਫਿਰ ਮੁੱਖ ਮੰਤਰੀ ਹੁਣ ਪੰਜਾਬੀਆਂ ਦੇ ਦਬਾਅ ਅੱਗੇ ਝੁੱਕ ਗਏ ਹਨ ਕਿਉਂਕਿ ਪੰਜਾਬੀ ਆਪ ਮੰਤਰੀਆਂ ਦੇ ਭ੍ਰਿਸ਼ਟਾਚਾਰ ਤੋਂ ਅੱਕ ਗਏ ਹਨ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇੱਕ ਭ੍ਰਿਸ਼ਟ ਵਿਅਕਤੀ ਨੂੰ ਉਮੀਦਵਾਰ ਬਣਾਉਣ, ਬਾਅਦ ਵਿਚ ਉਸਨੂੰ ਮੰਤਰੀ ਬਣਾਉਣ ਤੇ ਫਿਰ ਸ੍ਰੀ ਸਰਾਰੀ ਵੱਲੋਂ ਫਿਰੌਤੀਆਂ ਵਸੂਲਣ ਦੀ ਸਾਹਮਣੇ ਆਈ ਆਡੀਓ ਟੇਪ ਦੇ ਸਾਰੇ ਮਾਮਲੇ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਬਣਦੀ ਹੈ। ਸ੍ਰੀ ਭਗਵੰਤ ਮਾਨ ਪੰਜਾਬੀਆਂ ਨੂੰ ਉਹ ਕਾਰਨ ਦੱਸਣ ਜਿਨ੍ਹਾਂ ਕਾਰਨ ਇਹਨਾਂ ਮਹੀਨਿਆਂ ਤੱਕ ਸਰਾਰੀ ਦਾ ਬਚਾਅ ਕਰਦੇ ਰਹੇ।
ਮਜੀਠੀਆ ਨੇ ਕਿਹਾ ਕਿ ਪੰਜਾਬੀ ਇਹ ਵਿਸ਼ਵਾਸ ਨਹੀਂ ਕਰਦੇ ਕਿ ਆਪ ਸਰਕਾਰ ਮਾਮਲੇ ਵਿਚ ਨਿਆਂ ਕਰ ਸਕੇਗੀ। ਉਹਨਾਂ ਕਿਹਾ ਕਿ ਇਸ ਸਾਰੇ ਮਾਮਲੇ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਈ ਜਾਵੇ ਤਾਂ ਜੋ ਸਾਰੇ ਮਾਮਲੇ ਦੀ ਘੋਰ ਮਗਰੋਂ ਪਤਾ ਲਗਾਇਆ ਜਾ ਸਕੇ ਕਿ ਸਾਬਕਾ ਮੰਤਰੀ ਨੇ ਕਿਸ ਹੱਦ ਤੱਕ ਫਿਰੌਤੀਆਂ ਵਸੂਲੀਆਂ ਹਨ।

ਮਜੀਠੀਆ ਨੇ ਕਿਹਾ ਕਿ ਅਜਿਹਾ ਇਸ ਕਰ ਕੇ ਵੀ ਕਰਨਾ ਲਾਜ਼ਮੀ ਹੈ ਕਿਉਂਕਿ ਪਹਿਲਾਂ ਵੀ ਲੋਕਾਂ ਨੇ ਵੇਖਿਆ ਹੈ ਕਿ ਕਿਵੇਂ ਮੰਤਰੀ ਵਿਜੇ ਸਿੰਗਲਾ ਨੂੰ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰਨ ਦੇ ਬਾਵਜੂਦ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਉਸਦਾ ਪਾਰਟੀ ਵਿੱਚ ਬਚਾਅ ਕਰਦੇ ਰਹੇ ਹਨ।

ਮਜੀਠੀਆ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਦੱਸਣ ਕਿ ਉਹਨਾਂ ਦੀ ਸਰਕਾਰ ਉਸ ਆਡੀਓ ਟੇਪ ਬਾਰੇ ਚੁੱਪੀ ਕਿਉਂ ਵੱਟ ਗਈ ਹੈ ਜਿਸ ਬਾਰੇ ਉਹਨਾਂ ਦਾਅਵਾ ਕੀਤਾ ਸੀ ਕਿ ਮੰਤਰੀ ਹੁੰਦਿਆਂ ਵਿਜੇ ਸਿੰਗਲਾ ਨੇ ਟੈਂਡਰਾਂ ਦੀ ਮਨਜ਼ੂਰੀ ਵਾਸਤੇ 1 ਫੀਸਦੀ ਕਮਿਸ਼ਨ ਮੰਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਉਹ ਆਡੀਓ ਟੇਪ ਜਾਰੀ ਕਰਨੀ ਚਾਹੀਦਾ ਹੈ ਤੇ ਦੰਸਣਾ ਚਾਹੀਦਾਹੈ ਕਿ ਉਸਨੇ ਇਸ ਟੇਪ ਦੇ ਆਧਾਰ ’ਤੇ ਸ੍ਰੀ ਸਿੰਗਲਾ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ।

ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਗਲਾਪਨ ਅਪਣਾ ਰਹੀ ਹੈ। ਉਹਨਾਂ ਕਿਹਾ ਕਿ ਪਾਰਟੀ ਹੋਰਨਾਂ ’ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਅੰਦਰਲੇ ਭ੍ਰਿਸ਼ਟਾਚਾਰ ਨੂੰ ਖਤਮ ਕਰ ਲਵੇ। ਉਹਨਾਂ ਕਿਹਾ ਕਿ ਪੰਜਾਬੀ ਭ੍ਰਿਸ਼ਟਾਚਾਰ ਤੇ ਕੁਪ੍ਰਸ਼ਾਸਨ ਦੀ ਮਾਰ ਝੱਲ ਰਹੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ਾਨਾ ਆਧਾਰ ’ਤੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਜਾਰੀਕਰ ਕੇ ਤੇ ਪੇਡ ਨਿਊਜ਼ ਲਗਵਾ ਕੇ ਸਸਤੀ ਸ਼ੋਹਰਤ ਹਾਸਲ ਕਰਨ ਵਿਚ ਰੁੱਝੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
By Election in Punjab: ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
Advertisement
ABP Premium

ਵੀਡੀਓਜ਼

Farmer Protest | Sahmbhu Boarder 'ਤੋਂ ਕਿਸਾਨਾਂ ਦਾ ਵੱਡਾ ਐਲਾਨ! ਮਨੀਪੁਰ ਵਰਗਾ ਬਣੇਗਾ ਹਲਾਤ!Weather Updates | ਸਾਵਧਾਨ! Punjab 'ਚ ਧੁੰਦ ਦਾ ਕਹਿਰ ਮੋਸਮ ਵਿਭਾਗ ਵਲੋਂ ਵੱਡੀ ਚਿਤਾਵਨੀ!Akali Dal | Sukhbir Badal ਦੇ ਅਸਤੀਫ਼ੇ 'ਤੇ ਅਕਾਲੀ ਦਲ ਦਾ ਵੱਡਾ ਫ਼ੈਸਲਾ! |Abp SanjhaEncounter News|Crime|ਲੁੱਟਾਂ ਖੋਹਾਂ ਕਰਨ ਵਾਲਿਆਂ ਦੀ ਨਹੀਂ ਖ਼ੈਰ!Mohali ਪੁਲਿਸ ਤੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
By Election in Punjab: ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
Punjab News: ਅੱਜ ਅੰਮ੍ਰਿਤਸਰ ਆਉਣਗੇ ਕਾਂਗਰਸ ਲੀਡਰ ਰਾਹੁਲ ਗਾਂਧੀ, ਸ੍ਰੀ ਹਰਿਮੰਦਰ ਸਾਹਿਬ ਟੇਕਣਗੇ ਮੱਥਾ, ਨਹੀਂ ਕੀਤਾ ਜਾਵੇਗਾ ਚੋਣ ਪ੍ਰਚਾਰ
Punjab News: ਅੱਜ ਅੰਮ੍ਰਿਤਸਰ ਆਉਣਗੇ ਕਾਂਗਰਸ ਲੀਡਰ ਰਾਹੁਲ ਗਾਂਧੀ, ਸ੍ਰੀ ਹਰਿਮੰਦਰ ਸਾਹਿਬ ਟੇਕਣਗੇ ਮੱਥਾ, ਨਹੀਂ ਕੀਤਾ ਜਾਵੇਗਾ ਚੋਣ ਪ੍ਰਚਾਰ
Punjab News: ਅਕਾਲੀ ਦਲ ਵੱਲੋਂ 'ਆਪ' ਦੀ ਹਮਾਇਤ ਦਾ ਐਲਾਨ, ਰਾਤੋ-ਰਾਤ ਬਦਲੇ ਸਿਆਸੀ ਸਮੀਕਰਨ?
Punjab News: ਅਕਾਲੀ ਦਲ ਵੱਲੋਂ 'ਆਪ' ਦੀ ਹਮਾਇਤ ਦਾ ਐਲਾਨ, ਰਾਤੋ-ਰਾਤ ਬਦਲੇ ਸਿਆਸੀ ਸਮੀਕਰਨ?
Punjab Election ਜ਼ਿਮਨੀ ਚੋਣਾਂ ਦੇ ਪ੍ਰਚਾਰ 'ਤੇ ਅੱਜ ਤੋਂ ਬ੍ਰੇਕ, 'ਆਪ' ਦੀ ਅਗਨੀ ਪ੍ਰੀਖਿਆ, ਰਾਜਾ ਵੜਿੰਗ, ਰੰਧਾਵਾ ਤੇ ਮੀਤ ਹੇਅਰ ਦੀ ਇੱਜ਼ਤ ਦਾ ਸਵਾਲ
Punjab Election ਜ਼ਿਮਨੀ ਚੋਣਾਂ ਦੇ ਪ੍ਰਚਾਰ 'ਤੇ ਅੱਜ ਤੋਂ ਬ੍ਰੇਕ, 'ਆਪ' ਦੀ ਅਗਨੀ ਪ੍ਰੀਖਿਆ, ਰਾਜਾ ਵੜਿੰਗ, ਰੰਧਾਵਾ ਤੇ ਮੀਤ ਹੇਅਰ ਦੀ ਇੱਜ਼ਤ ਦਾ ਸਵਾਲ
Punjab News: ਅਕਾਲੀ ਦਲ ਨੂੰ ਲੈ ਬੈਠੇ ਸੁਖਬੀਰ ਬਾਦਲ! ਜੇ ਪ੍ਰਕਾਸ਼ ਸਿੰਘ ਬਾਦਲ ਮੰਨ ਲੈਂਦੇ ਢੀਂਡਸਾ ਦੀ ਸਲਾਹ ਤਾਂ ਇਹ ਦਿਨ ਨਾ ਵੇਖਣ ਪੈਂਦੇ...
ਅਕਾਲੀ ਦਲ ਨੂੰ ਲੈ ਬੈਠੇ ਸੁਖਬੀਰ ਬਾਦਲ! ਜੇ ਪ੍ਰਕਾਸ਼ ਸਿੰਘ ਬਾਦਲ ਮੰਨ ਲੈਂਦੇ ਢੀਂਡਸਾ ਦੀ ਸਲਾਹ ਤਾਂ ਇਹ ਦਿਨ ਨਾ ਵੇਖਣ ਪੈਂਦੇ...
Embed widget