ਪੜਚੋਲ ਕਰੋ

ਸਿਵਲ ਹਸਪਤਾਲ ਦੇ SMO 'ਤੇ ਸਮਾਨ ਖੁਰਦ-ਬੁਰਦ ਕਰਨ ਦੇ ਗੰਭੀਰ ਇਲਜ਼ਾਮ, ਕਿਸਾਨ ਯੂਨੀਅਨ ਵਲੋਂ ਪ੍ਰਦਰਸ਼ਨ

ਸੁਲਤਾਨਪੁਰ ਲੋਧੀ ਦੇ ਅੱਜ ਸਿਵਲ ਹਸਪਤਾਲ 'ਚ ਉਸ ਵਕਤ ਭਾਰੀ ਹੰਗਾਮਾ ਹੋਇਆ ਜਦੋ ਕਿਸਾਨਾਂ ਵੱਲੋਂ ਸਿਵਲ ਹਸਪਤਾਲ ਦੇ ਪ੍ਰਸਾਸ਼ਨ ਤੇ ਲੱਗ ਰਹੇ ਗੰਭੀਰ ਇਲਜ਼ਾਮਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਸੁਲਤਾਨਪੁਰ: ਸੁਲਤਾਨਪੁਰ ਲੋਧੀ ਦੇ ਅੱਜ ਸਿਵਲ ਹਸਪਤਾਲ 'ਚ ਉਸ ਵਕਤ ਭਾਰੀ ਹੰਗਾਮਾ ਹੋਇਆ ਜਦੋ ਕਿਸਾਨਾਂ ਵੱਲੋਂ ਸਿਵਲ ਹਸਪਤਾਲ ਦੇ ਪ੍ਰਸਾਸ਼ਨ ਤੇ ਲੱਗ ਰਹੇ ਗੰਭੀਰ ਇਲਜ਼ਾਮਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਪੰਜਾਬ ਕਿਸਾਨ ਯੂਨੀਅਨ (ਬਾਗੀ) ਵੱਲੋਂ ਕੀਤਾ ਗਿਆ। 

ਦਰਅਸਲ ਮਾਮਲਾ ਬੀਤੇ ਦਿਨ ਦਾ ਹੈ ਜਦੋਂ ਸਿਵਲ ਹਸਪਤਾਲ ਦੇ ਵਿੱਚ ਟਰੱਕ ਭਰ ਕੇ ਕੁਰਸੀਆਂ ਦਾ ਸਿਵਲ ਹਸਪਤਾਲ ਵੱਲੋਂ ਕਿਸੇ ਹੋਰ ਹਸਪਤਾਲ ਵਿਚ ਭੇਜਿਆ ਗਿਆ। ਉਸ ਤੋਂ ਬਾਅਦ ਮਾਮਲਾ ਏਨਾ ਗਰਮਾ ਜਾਂਦਾ ਹੈ ਕੇ ਕਿਸਾਨਾਂ ਵੱਲੋਂ ਸਿਵਲ ਹਸਪਤਾਲ ਨੂੰ ਘੇਰਾ ਪਾ ਲਿਆ ਜਾਂਦਾ ਹੈ ਅਤੇ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਸ਼ੌਕ ਨੂੰ ਤਿੱਖੇ ਸਵਾਲ ਕੀਤੇ ਜਾਂਦੇ ਹਨ। 

ਇਹਨਾਂ ਸਵਾਲਾਂ ਤੋਂ ਬਾਅਦ ਕਿਸਾਨਾਂ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਕਿਸੇ ਵੀ ਸਵਾਲ ਦਾ ਪੁਖਤਾ ਤੌਰ ਤੇ ਜਵਾਬ ਨਹੀਂ ਮਿਲਦਾ। ਜਿਸ ਤੋਂ ਅਸਹਿਮਤੀ ਪ੍ਰਗਟਾਉਂਦੇ ਹੋਏ ਕਿਸਾਨ ਪੰਜਾਬ ਕਿਸਾਨ ਯੂਨੀਅਨ (ਬਾਗੀ )ਵੱਲੋਂ ਹਸਪਤਾਲ ਦੀ ਹਰ ਪਾਸਿਓਂ ਚੈਕਿੰਗ ਕੀਤੀ ਜਾਂਦੀ। 

ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਲੈ ਕੇ ਉਨ੍ਹਾਂ ਨੂੰ ਸਿਹਤ ਸਹੂਲਤਾਂ ਦੇ ਸਬੰਧੀ ਮੁਹਇਆ ਕਰਵਾਏ ਜਾ ਰਹੇ ਸਮਾਨ ਅਤੇ ਦਵਾਈਆਂ ਨੂੰ ਲੈ ਕੇ ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਹਸਪਤਾਲ ਦੀ ਹਰ ਪਾਸਿਉਂ ਚੈਕਿੰਗ ਕੀਤੀ ਗਈ। ਪਰ ਨਾ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਢੰਗ ਨਾਲ ਜਵਾਬ ਮਿਲੇ ਤੇ ਨਾ ਹੀ ਹਸਪਤਾਲ ਦੀ ਕਾਰਗੁਜ਼ਾਰੀ ਇੰਨੀ ਵਧੀਆ ਲੱਗੀ ਕਿ ਜਿਸ ਤੋਂ ਉਹ ਪੂਰਨ ਤੌਰ ਤੇ ਸੰਤੁਸ਼ਟ ਹੋਣ।

ਪੰਜਾਬ ਕਿਸਾਨ ਯੂਨੀਅਨ ਨੇ ਬਾਗੀ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਦਿਨ ਤੋਂ ਇਸ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਹਸਪਤਾਲ ਦੇ ਵਿਚ ਜੋ 550 ਸਾਲਾਂ ਪ੍ਰਕਾਸ਼ ਪੂਰਬ ਦੌਰਾਨ ਅਤੇ ਦਾਨੀ ਸੱਜਣਾਂ ਵੱਲੋਂ ਦਾਨ ਕੀਤਾ ਗਿਆ ਸਮਾਨ  ਹਸਪਤਾਲ ਦੇ ਅਫਸਰ ਵੱਲੋਂ  ਖੁਰਦ-ਬਰਦ ਕੀਤਾ ਜਾ ਰਿਹਾ ਹੈ।

ਜਿਸ ਕਾਰਨ ਅੱਜ ਉਨ੍ਹਾਂ ਵੱਲੋਂ ਇਸ ਹਸਪਤਾਲ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬੇਹੱਦ ਹੈਰਾਨੀ ਹੈ ਕਿ ਇੰਨੇ ਵੱਡੇ ਹਸਪਤਾਲ ਵਿਚ ਮਰੀਜ਼ਾਂ ਦੇ ਬੈਠਣ ਲਈ ਕੁਰਸੀਆਂ ਤੱਕ ਨਹੀਂ ਹਨ ਲੋਕ ਹਸਪਤਾਲ ਦੇ ਬਾਹਰ ਬਣੇ ਥੜੇ ਤੇ ਬੈਠਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਨੂੰ ਮਿਲ ਕੇ ਕਈ ਸਵਾਲ ਵੀ ਕੀਤੇ ਪਰ ਉਨ੍ਹਾਂ ਨੂੰ ਉਨ੍ਹਾਂ ਦਾ ਕੋਈ ਜਵਾਬ ਨਹੀਂ ਮਿਲਿਆ ਜਿਸ ਨੂੰ ਲੈਕੇ ਓਹਨਾਂ ਵੱਲੋਂ ਇਸਦੀ ਪੂਰੀ ਜਾਂਚ ਕਰਵਾਈ ਜਾਵੇਗੀ।

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਕਰਮਜੀਤ ਸਿੰਘ ਕੌੜਾ ਇਸ ਮੌਕੇ ਪਹੁੰਚੇ।ਉਨ੍ਹਾਂ ਨੇ ਸੀਨੀਅਰ ਮੈਡੀਕਲ ਅਫ਼ਸਰ ਦੀ ਖਿਚਾਈ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਵੀ ਕਈ ਦਿਨ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਹਨਾਂ ਦੇ ਸਟਾਫ ਦਾ ਵਤੀਰਾ ਮਰੀਜਾਂ ਦੇ ਨਾਲ ਸ਼ਰਮਨਾਕ ਹੈ।

ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਆਗੂ ਹੋਣ ਦੇ ਨਾਤੇ ਸਰਕਾਰ ਕੋਲੋਂ ਇਹ ਮੰਗ ਰੱਖਦੇ ਹਨ ਕਿ ਇਸ ਹਸਪਤਾਲ ਦੇ ਵਿਚ ਆਏ ਇੱਕ-ਇੱਕ ਰੁਪਏ ਦੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਅਤੇ ਜੋ ਦੋਸ਼ ਸਿਵਲ ਹਸਪਤਾਲ ਦੇ ਐਸਐਮਓ 'ਤੇ ਲੱਗ ਰਹੇ ਨੇ ਉਸ ਦੀ ਬਰੀਕੀ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ।

ਦੂਜੇ ਪਾਸੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅਸ਼ੋਕ ਦਾ ਕਹਿਣਾ ਹੈ ਕਿ ਉਹਨਾਂ ਉੱਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ ਉਨ੍ਹਾਂ ਦਾ ਕਿਸੇ ਵੀ ਤਰ੍ਹਾ ਦਾ ਕਿਸੇ ਵੀ ਚੀਜ਼ ਨੂੰ ਖੁਰਦ ਬੁਰਦ ਕਰਨ ਵਿਚ ਕੋਈ ਵੀ ਯੋਗਦਾਨ ਨਹੀਂ ਹੈ। 

ਉਨ੍ਹਾਂ ਨੇ ਕਿਹਾ ਕਿ ਅਗਰ ਹਸਪਤਾਲ ਵਿੱਚੋਂ ਕੋਈ ਵੀ ਸਮਾਨ ਬਾਹਰ ਜਾਂਦਾ ਹੈ ਤਾਂ ਉਸ ਦਾ ਸਰਕਾਰ ਵੱਲੋਂ ਉਨ੍ਹਾਂ ਨੂੰ ਪਹਿਲਾਂ ਹੀ ਸੰਦੇਸ਼ ਆਉਂਦਾ ਹੈ ਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨਾ ਉਹਨਾਂ ਦਾ ਫਰਜ਼ ਹੈ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gold Silver Price Today: ਸੋਨੇ-ਚਾਂਦੀ ਦੀਆਂ ਧੜੰਮ ਡਿੱਗੀਆਂ ਕੀਮਤਾਂ, ਜਾਣੋ 24 ਕੈਰੇਟ ਸੋਨਾ ਕਿੰਨਾ ਹੋਇਆ ਸਸਤਾ
ਸੋਨੇ-ਚਾਂਦੀ ਦੀਆਂ ਧੜੰਮ ਡਿੱਗੀਆਂ ਕੀਮਤਾਂ, ਜਾਣੋ 24 ਕੈਰੇਟ ਸੋਨਾ ਕਿੰਨਾ ਹੋਇਆ ਸਸਤਾ
ਪੰਜਾਬ ਜ਼ਿਮਨੀ ਚੋਣਾਂ ਦੇ ਸਾਰੇ ਬੂਥਾਂ 'ਤੇ ਹੋਵੇਗੀ ਲਾਈਵ ਵੈੱਬ ਕਾਸਟਿੰਗ, ਚੌਕਸੀ ਵਧਾਉਣ ਦੇ ਦਿੱਤੇ ਹੁਕਮ
ਪੰਜਾਬ ਜ਼ਿਮਨੀ ਚੋਣਾਂ ਦੇ ਸਾਰੇ ਬੂਥਾਂ 'ਤੇ ਹੋਵੇਗੀ ਲਾਈਵ ਵੈੱਬ ਕਾਸਟਿੰਗ, ਚੌਕਸੀ ਵਧਾਉਣ ਦੇ ਦਿੱਤੇ ਹੁਕਮ
Shocking Video: ਮਸ਼ਹੂਰ ਗਾਇਕ ਦਾ ਮੌ*ਤ ਤੋਂ ਤਿੰਨ ਘੰਟੇ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ, ਖੜ੍ਹੇ ਹੋਏ ਕਈ ਸਵਾਲ
ਮਸ਼ਹੂਰ ਗਾਇਕ ਦਾ ਮੌ*ਤ ਤੋਂ ਤਿੰਨ ਘੰਟੇ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ, ਖੜ੍ਹੇ ਹੋਏ ਕਈ ਸਵਾਲ
Pakistan AQI: ਸਕੂਲ ਬੰਦ, 3 ਦਿਨ ਦਾ ਲਾਕਡਾਊਨ, ਦਿੱਲੀ ਹੀ ਨਹੀਂ ਲਾਹੌਰ ਦਾ ਵੀ ਬੂਰਾ ਹਾਲ, AQI 2000 ਤੋਂ ਪਾਰ
Pakistan AQI: ਸਕੂਲ ਬੰਦ, 3 ਦਿਨ ਦਾ ਲਾਕਡਾਊਨ, ਦਿੱਲੀ ਹੀ ਨਹੀਂ ਲਾਹੌਰ ਦਾ ਵੀ ਬੂਰਾ ਹਾਲ, AQI 2000 ਤੋਂ ਪਾਰ
Advertisement
ABP Premium

ਵੀਡੀਓਜ਼

ਡਿੰਪੀ ਢਿੱਲੋਂ ਨੂੰ ਰਵਨੀਤ ਬਿੱਟੂ ਨੇ ਕੀਤਾ ਚੈਲੇਂਜ, ਕਰ ਦਿੱਤੀ ਬੋਲਤੀ ਬੰਦਰਾਜਾ ਵੜਿੰਗ ਨੂੰ ਕੌਣ ਬਚਾ ਰਿਹਾ?ਅੰਮ੍ਰਿਤਾ ਵੜਿੰਗ ਨੇ ਵਰਤਾਇਆ ਲੰਗਰ, ਗੁਰਪੁਰਬ ਸਮੇਂ ਕੀਤੀ ਲੰਗਰ ਦੀ ਸੇਵਾਹਲਕਾ ਘਨੌਰ ਦੇ ਪਿੰਡ ਦੜਬਾ ਵਿੱਚ ਮਾਇਨਿੰਗ ਮਾਫੀਆ ਸਰਗਰਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gold Silver Price Today: ਸੋਨੇ-ਚਾਂਦੀ ਦੀਆਂ ਧੜੰਮ ਡਿੱਗੀਆਂ ਕੀਮਤਾਂ, ਜਾਣੋ 24 ਕੈਰੇਟ ਸੋਨਾ ਕਿੰਨਾ ਹੋਇਆ ਸਸਤਾ
ਸੋਨੇ-ਚਾਂਦੀ ਦੀਆਂ ਧੜੰਮ ਡਿੱਗੀਆਂ ਕੀਮਤਾਂ, ਜਾਣੋ 24 ਕੈਰੇਟ ਸੋਨਾ ਕਿੰਨਾ ਹੋਇਆ ਸਸਤਾ
ਪੰਜਾਬ ਜ਼ਿਮਨੀ ਚੋਣਾਂ ਦੇ ਸਾਰੇ ਬੂਥਾਂ 'ਤੇ ਹੋਵੇਗੀ ਲਾਈਵ ਵੈੱਬ ਕਾਸਟਿੰਗ, ਚੌਕਸੀ ਵਧਾਉਣ ਦੇ ਦਿੱਤੇ ਹੁਕਮ
ਪੰਜਾਬ ਜ਼ਿਮਨੀ ਚੋਣਾਂ ਦੇ ਸਾਰੇ ਬੂਥਾਂ 'ਤੇ ਹੋਵੇਗੀ ਲਾਈਵ ਵੈੱਬ ਕਾਸਟਿੰਗ, ਚੌਕਸੀ ਵਧਾਉਣ ਦੇ ਦਿੱਤੇ ਹੁਕਮ
Shocking Video: ਮਸ਼ਹੂਰ ਗਾਇਕ ਦਾ ਮੌ*ਤ ਤੋਂ ਤਿੰਨ ਘੰਟੇ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ, ਖੜ੍ਹੇ ਹੋਏ ਕਈ ਸਵਾਲ
ਮਸ਼ਹੂਰ ਗਾਇਕ ਦਾ ਮੌ*ਤ ਤੋਂ ਤਿੰਨ ਘੰਟੇ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ, ਖੜ੍ਹੇ ਹੋਏ ਕਈ ਸਵਾਲ
Pakistan AQI: ਸਕੂਲ ਬੰਦ, 3 ਦਿਨ ਦਾ ਲਾਕਡਾਊਨ, ਦਿੱਲੀ ਹੀ ਨਹੀਂ ਲਾਹੌਰ ਦਾ ਵੀ ਬੂਰਾ ਹਾਲ, AQI 2000 ਤੋਂ ਪਾਰ
Pakistan AQI: ਸਕੂਲ ਬੰਦ, 3 ਦਿਨ ਦਾ ਲਾਕਡਾਊਨ, ਦਿੱਲੀ ਹੀ ਨਹੀਂ ਲਾਹੌਰ ਦਾ ਵੀ ਬੂਰਾ ਹਾਲ, AQI 2000 ਤੋਂ ਪਾਰ
Rohit-Ritika Baby Boy: ਭਾਰਤੀ ਕਪਤਾਨ ਰੋਹਿਤ ਸ਼ਰਮਾ ਦੂਜੀ ਵਾਰ ਬਣੇ ਪਿਤਾ, ਪਤਨੀ ਰਿਤਿਕਾ ਨੇ ਬੇਟੇ ਨੂੰ ਦਿੱਤਾ ਜਨਮ
ਭਾਰਤੀ ਕਪਤਾਨ ਰੋਹਿਤ ਸ਼ਰਮਾ ਦੂਜੀ ਵਾਰ ਬਣੇ ਪਿਤਾ, ਪਤਨੀ ਰਿਤਿਕਾ ਨੇ ਬੇਟੇ ਨੂੰ ਦਿੱਤਾ ਜਨਮ
ਆਕਸੀਜਨ ਸਪੋਰਟ 'ਤੇ ਸਨ ਮਾਸੂਮ, ਅਚਾਨਕ ਉੱਠਿਆ ਧੂੰਆਂ, 10 ਬੱਚਿਆਂ ਦੀ ਚਲੀ ਗਈ ਜਾਨ, ਇਦਾਂ ਵਾਪਰਿਆ ਖਤਰਨਾਕ ਹਾਦਸਾ
ਆਕਸੀਜਨ ਸਪੋਰਟ 'ਤੇ ਸਨ ਮਾਸੂਮ, ਅਚਾਨਕ ਉੱਠਿਆ ਧੂੰਆਂ, 10 ਬੱਚਿਆਂ ਦੀ ਚਲੀ ਗਈ ਜਾਨ, ਇਦਾਂ ਵਾਪਰਿਆ ਖਤਰਨਾਕ ਹਾਦਸਾ
ਭੂਚਾਲ ਨਾਲ ਕੰਬੀ ਗੁਜਰਾਤ ਦੀ ਧਰਤੀ, 4.2 ਮਾਪੀ ਗਈ ਤੀਬਰਤਾ
ਭੂਚਾਲ ਨਾਲ ਕੰਬੀ ਗੁਜਰਾਤ ਦੀ ਧਰਤੀ, 4.2 ਮਾਪੀ ਗਈ ਤੀਬਰਤਾ
ਚੰਗੀਆਂ ਆਦਤਾਂ ਵੀ ਸਿਹਤ ਨੂੰ ਪਹੁੰਚਾ ਸਕਦੀਆਂ ਨੁਕਸਾਨ, ਕਈ ਬਿਮਾਰੀਆਂ ਨੂੰ ਦੇ ਸਕਦੀ ਸੱਦਾ
ਚੰਗੀਆਂ ਆਦਤਾਂ ਵੀ ਸਿਹਤ ਨੂੰ ਪਹੁੰਚਾ ਸਕਦੀਆਂ ਨੁਕਸਾਨ, ਕਈ ਬਿਮਾਰੀਆਂ ਨੂੰ ਦੇ ਸਕਦੀ ਸੱਦਾ
Embed widget