ਪੜਚੋਲ ਕਰੋ

ਸ਼ਹੀਦ ਭਗਤ ਸਿੰਘ ਦੀ ਮਾਰਗ ਸੇਧ ਹੀ ਲੋਕ ਕਲਿਆਣ ਦਾ ਸਹੀ ਰਾਹ : ਜੋਗਿੰਦਰ ਉਗਰਾਹਾਂ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਰਨਾਲਾ ਵਿਖੇ ਕੀਤੀ ਸ਼ਹੀਦ ਭਗਤ ਸਿੰਘ ਜਿੰਦਾਬਾਦ ਰੈਲੀ ਮੌਕੇ ਦਹਿ ਹਜ਼ਾਰਾਂ ਔਰਤਾਂ ਸਮੇਤ ਜਨ ਸੈਲਾਬ ਉਮੜ ਆਇਆ।

ਬਰਨਾਲਾ  : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਰਨਾਲਾ ਵਿਖੇ ਕੀਤੀ ਸ਼ਹੀਦ ਭਗਤ ਸਿੰਘ ਜਿੰਦਾਬਾਦ ਰੈਲੀ ਮੌਕੇ ਦਹਿ ਹਜ਼ਾਰਾਂ ਔਰਤਾਂ ਸਮੇਤ ਜਨ ਸੈਲਾਬ ਉਮੜ ਆਇਆ।ਬਸੰਤੀ ਚੁੰਨੀਆਂ ਤੇ ਬਸੰਤੀ ਪੱਗਾਂ ਸਜਾਕੇ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਹੱਥਾਂ 'ਚ ਫ਼ੜਕੇ ਸਜਿਆ ਵਿਸ਼ਾਲ ਪੰਡਾਲ ਲੋਕ ਮਨਾਂ 'ਚ ਸ਼ਹੀਦ ਭਗਤ ਸਿੰਘ ਦੇ ਉੱਕਰੇ ਹੋਏ ਬਿੰਬ ਨੂੰ ਪੇਸ਼ ਕਰ ਰਿਹਾ ਸੀ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਦਿਖਾਏ ਰਾਹ 'ਤੇ ਚੱਲ ਕੇ ਹੀ ਮੌਜੂਦਾ ਸਮੇਂ ਗੰਭੀਰ ਸੰਕਟ 'ਚ ਫ਼ਸੇ ਖੇਤੀ ਖੇਤਰ ਅਤੇ ਸਮੁੱਚੇ ਅਰਥਚਾਰੇ ਨੂੰ ਸੰਕਟ ਚੋਂ ਕੱਢ ਕੇ ਤਰੱਕੀ ਦੇ ਰਾਹ ਤੋਰ ਜਾ ਸਕਦਾ ਹੈ।

ਉਗਰਾਹਾਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਤੇ ਉਸਦੇ ਫਿਰਕਾਪ੍ਰਸਤ ਪੈਰੋਕਾਰ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਨਾਂ ਮੰਨਕੇ ਤੇ ਉਸਨੂੰ ਅੱਤਵਾਦੀ ਕਹਿਕੇ ਸਾਮਰਾਜਵਾਦ ਤੇ ਜਗੀਰਦਾਰੀ ਦੀ ਸੇਵਾ ਕਰਨ ਦਾ ਜੱਦੀ ਪੁਸ਼ਤੀ ਰੋਲ ਹੀ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਆਪ ਪਾਰਟੀ ਦੇ ਨਕਲੀ ਇਨਕਲਾਬੀ ਭਗਤ ਸਿੰਘ ਦੇ ਵਿਚਾਰਾਂ ਤੇ ਆਦਰਸ਼ਾਂ ਦਾ ਤੱਤ ਰੋਲਕੇ ਫੋਕੇ ਹੋਕਰਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਸ਼ਹੀਦ ਭਗਤ ਦੀ ਮਾਰਗ ਸੇਧ ਹੀ ਲੋਕ ਕਲਿਆਣ ਦਾ ਇੱਕੋ ਇੱਕ ਰਾਹ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਮੁਲਕ 'ਚੋਂ ਸਾਮਰਾਜੀ ਗਲਬਾ ਖ਼ਤਮ ਨਹੀਂ ਹੁੰਦਾ ਤੇ ਜਦੋਂ ਤੱਕ ਜਗੀਰਦਾਰੀ ਤੇ ਸੂਦਖੋਰੀ ਦੀ ਅੰਨੀ ਲੁੱਟ ਦਾ ਤੰਦੂਆ ਜਾਲ ਸਾਡੇ ਗਲੋਂ ਨਹੀਂ ਲੈਂਦਾ। ਉਦੋਂ ਤੱਕ ਨਾਂ ਕਿਸਾਨ ਖੁਸ਼ਹਾਲ ਜੀਵਨ ਜਿਉਂ ਸਕਦਾ ,ਨਾ ਮੁਲਕ ਆਜ਼ਾਦ ਤੇ ਆਤਮ ਨਿਰਭਰ ਵਿਕਾਸ ਦੇ ਰਾਹ ਅੱਗੇ ਵਧ ਸਕਦਾ ਹੈ।

ਇਸ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਹੀ ਅਜਿਹਾ ਵਿਚਾਰਵਾਨ ਇਨਕਲਾਬੀ ਸੀ ,ਜਿਸਨੇ ਕੌਮ ਦੇ ਮੂਹਰੇ ਇਸਦੇ ਕਲਿਆਣ ਲਈ ਠੋਸ ਤੇ ਸਪੱਸ਼ਟ ਸੰਕਲਪ ਰੱਖਿਆ ਸੀ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਆਪਣੀ ਤੀਖਣ ਬੁੱਧੀ ਦੇ ਜੋਰ ਗੋਰੇ ਅੰਗਰੇਜਾਂ ਦੀ ਥਾਂ ਕਾਲ਼ੇ ਅੰਗਰੇਜ਼ਾਂ ਦੀ ਆਮਦ ਬਾਰੇ ਪਹਿਲਾਂ ਹੀ ਭਵਿੱਖ ਬਾਣੀ ਕਰ ਦਿੱਤੀ ਸੀ।
 
ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਆਪ ਵਾਲੇ ਬਦਲਾਅ ਦੀ ਹਕੂਮਤ ਦੀ ਗੱਲ ਕਰਦੇ ਆ ਪਰ ਉਹਨਾਂ ਦੇ ਰਾਜ ਵਿੱਚ ਪੱਗ ਦੇ ਰੰਗ ਤੋਂ ਬਿਨਾਂ ਕੁੱਝ ਵੀ ਨਹੀਂ ਬਦਲਿਆ। ਉਨ੍ਹਾਂ ਕਿਹਾ ਕਿ ਉਹ ਗੱਲ ਤਾਂ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲਿਆਉਣ ਦੀ ਕਰਦੇ ਆ ਪਰ ਮੁਲਕ ਦੇ ਵਿਕਾਸ ਲਈ ਲਾਗੂ ਓਹੀ ਕਾਰਪੋਰੇਟ ਮਾਡਲ ਕਰਦੇ ਹਨ ,ਜਿਸਨੂੰ ਹੁਣ ਤੱਕ ਕਾਂਗਰਸ , ਅਕਾਲੀ, ਭਾਜਪਾਈ ਤੇ ਹੋਰ ਹਾਕਮ ਜਮਾਤੀ ਪਾਰਟੀਆਂ ਲਾਗੂ ਕਰਦੀਆਂ ਆ ਰਹੀਆਂ ਹਨ। ਉਹ ਭਗਤ ਸਿੰਘ ਆਦਰਸ਼ਾਂ ਤੇ ਵਿਚਾਰਾਂ ਦਾ ਤੱਤ ਰੋਲਕੇ ਨਾਂ ਸਿਰਫ਼ ਲੋਕਾਂ ਨਾਲ਼ ਸਗੋਂ ਭਗਤ ਸਿੰਘ ਨਾਲ਼ ਵੀ ਧ੍ਰੋਹ ਕਮਾ ਰਹੇ ਹਨ। ਔਰਤ ਕਿਸਾਨ ਆਗੂ ਹਰਿੰਦਰ ਬਿੰਦੂ ਨੇ ਕਿਸਾਨੀ ਤੇ ਕੌਮ ਦੇ ਕਲਿਆਣ ਲਈ ਚੱਲ ਰਹੇ ਸੰਘਰਸ਼ਾਂ 'ਚ ਔਰਤ ਵਰਗ ਦੇ ਯੋਗਦਾਨ ਤੇ ਮਹੱਤਵ ਨੂੰ ਉਭਾਰਿਆ। ਉਨ੍ਹਾਂ ਔਰਤਾਂ ਨੂੰ  ਸੰਘਰਸ਼ਾਂ ਨਾਲ ਹੱਕ਼ ਹਾਸਲ ਕਰਨ ਤੇ ਵੱਡੀਆਂ ਜਿੱਤਾਂ ਹਾਸਲ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਭਗਤ ਸਿੰਘ ਦੇ ਰਾਹ ਚੱਲਕੇ ਹੀ ਜਾਤਾਂ, ਧਰਮਾਂ, ਨਸਲਾਂ ਤੇ ਲਿੰਗ ਵਿਤਕਰਿਆਂ ਤੋਂ ਮੁਕਤ ਬਰਾਬਰੀ ਤੇ ਭਾਈਚਾਰੇ 'ਤੇ ਅਧਾਰਿਤ ਸੱਚਾ ਲੋਕਾਸ਼ਾਹੀ ਰਾਜ ਸਥਾਪਤ ਹੋ ਸਕਦਾ ਹੈ।
 
ਰੈਲੀ ਦੇ ਅੰਤ 'ਤੇ (ਪਲਸ ਮੰਚ) ਵੱਲੋਂ ਅਮੋਲਕ ਸਿੰਘ ਦੇ ਲਿਖੇ 'ਤੂੰ ਕਲਮਕਾਰ ਹੈਂ ਲੋਕਾਂ ਦਾ, ਤੂੰ ਹੈਂ ਅਮਰ ਕਦੇ ਨਹੀਂ ਮਰ ਸਕਦਾ' ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸਮਰਪਿਤ ਕੋਰਿਓਗ੍ਰਾਫੀ ਨੇ ਇਸ ਸਮਾਗਮ ਦੇ ਇਨਕਲਾਬੀ ਰੰਗ ਨੂੰ ਹੋਰ ਵੀ ਗਾੜਾ ਕਰ ਦਿੱਤਾ। ਰੈਲੀ ਦੌਰਾਨ ਹਜ਼ਾਰਾਂ ਮਜ਼ਦੂਰ, ਕਿਸਾਨਾਂ, ਔਰਤਾਂ ਤੇ ਨੌਜੁਆਨਾਂ ਦੇ ਵਿਸ਼ਾਲ ਇਕੱਠ ਸਾਹਵੇਂ ਪੇਸ਼ ਕੀਤੇ ਮਤਿਆਂ ਰਾਹੀਂ ਮੋਦੀ ਸਰਕਾਰ ਵੱਲੋਂ ਐਸ ਵਾਈ ਐਲ ਨਹਿਰ ਦੇ ਮੁੱਦੇ ਨੂੰ ਮੁੜ ਉਭਾਰ ਕੇ  ਪੰਜਾਬ ਤੇ ਹਰਿਆਣਾ ਦੇ ਕਿਸਾਨਾਂ 'ਚ ਪਾਟਕ ਪਾਊ ਚਾਲਾਂ ਤੋਂ ਦੋਹਾਂ ਸੂਬਿਆਂ ਦੇ ਕਿਸਾਨਾਂ ਨੂੰ ਸੁਚੇਤ ਰਹਿਣ ਤੇ ਇਸ ਮੁੱਦੇ ਦਾ ਜਮਹੂਰੀ ਢੰਗ ਨਾਲ ਹੱਲ ਕਰਨ ਦੀ ਮੰਗ ਕੀਤੀ ਗਈ। ਦੂਸਰੇ ਮਤੇ ਰਾਹੀਂ ਪੰਜਾਬ ਵਿੱਚ ਵੱਖ ਵੱਖ ਫਿਰਕੂ ਸ਼ਕਤੀਆਂ ਤੇ ਵੋਟ ਸਿਆਸਤਦਾਨਾਂ ਵੱਲੋਂ ਲੋਕਾਂ ਦੀ ਏਕਤਾ 'ਚ ਪਾਟਕ ਪਾਉਣ ਦੇ ਹੱਥ ਕੰਡਿਆਂ ਨੂੰ ਰੱਦ ਕਰਦੇ ਹੋਏ ਆਪਸੀ ਏਕਾ ਤੇ ਭਾਈਚਾਰਕ ਬਣਾ ਕੇ ਹੱਕਾਂ ਦੇ ਸੰਘਰਸ਼ਾਂ ਤੇ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ ਗਿਆ। ਤੀਸਰੇ ਮਤੇ ਰਾਹੀਂ ਮੋਦੀ ਸਰਕਾਰ ਵੱਲੋਂ ਗ੍ਰਿਫ਼ਤਾਰ ਕੀਤੇ ਬੁੱਧੀਜੀਵੀਆਂ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਰ ਧਰਮ, ਜਾਤ ਦੇ ਸਿਆਸੀ ਕੈਦੀਆਂ ਨੂੰ ਬਿਨਾ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਗਈ ਅਤੇ ਇੱਕ ਹੋਰ ਮਤੇ ਰਾਹੀਂ ਮਰਹੂਮ ਤੇ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਦੇ ਅੰਮ੍ਰਿਤਸਰ ਵਿਖੇ ਜੱਦੀ ਘਰ ਨੂੰ ਵਿਰਾਸਤੀ ਦਰਜਾ ਦੇਣ ਦੀ ਮੰਗ ਕੀਤੀ ਗਈ। ਲੋਕਾਂ ਵੱਲੋਂ ਸ਼ਹੀਦ ਭਗਤ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਇੰਨੀ ਤਰੀਕ ਤੋਂ ਪੈਣਗੀਆਂ ਸਕੂਲਾਂ ਦੀਆਂ ਛੁੱਟੀਆਂ; ਹੁਕਮ ਹੋਏ ਜਾਰੀ
ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਇੰਨੀ ਤਰੀਕ ਤੋਂ ਪੈਣਗੀਆਂ ਸਕੂਲਾਂ ਦੀਆਂ ਛੁੱਟੀਆਂ; ਹੁਕਮ ਹੋਏ ਜਾਰੀ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਚੱਲਦੇ ਕਬੱਡੀ ਟੂਰਨਾਮੈਂਟ 'ਚ ਚੱਲੀ ਗੋਲੀ; ਮੱਚ ਗਈ ਹਫੜਾ-ਦਫੜੀ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਚੱਲਦੇ ਕਬੱਡੀ ਟੂਰਨਾਮੈਂਟ 'ਚ ਚੱਲੀ ਗੋਲੀ; ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਵੱਡੀ ਵਾਰਦਾਤ, ਬੇਖੌਫ ਹੋਏ ਲੋਕ, ਚਲਦੀ ਪਾਰਟੀ 'ਚ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਸਹਿਮ ਦਾ ਮਾਹੌਲ
ਪੰਜਾਬ 'ਚ ਵੱਡੀ ਵਾਰਦਾਤ, ਬੇਖੌਫ ਹੋਏ ਲੋਕ, ਚਲਦੀ ਪਾਰਟੀ 'ਚ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਸਹਿਮ ਦਾ ਮਾਹੌਲ
ਅੰਮ੍ਰਿਤਸਰ 'ਚ ਫਿਰੌਤੀ ਨਾ ਦੇਣ 'ਤੇ ਸ਼ੋਅਰੂਮ ਨੂੰ ਲਾਈ ਅੱਗ, ਗੈਂਗਸਟਰ ਦਾ ਖੌਫਨਾਕ ਕਾਰਨਾਮਾ!
ਅੰਮ੍ਰਿਤਸਰ 'ਚ ਫਿਰੌਤੀ ਨਾ ਦੇਣ 'ਤੇ ਸ਼ੋਅਰੂਮ ਨੂੰ ਲਾਈ ਅੱਗ, ਗੈਂਗਸਟਰ ਦਾ ਖੌਫਨਾਕ ਕਾਰਨਾਮਾ!

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਇੰਨੀ ਤਰੀਕ ਤੋਂ ਪੈਣਗੀਆਂ ਸਕੂਲਾਂ ਦੀਆਂ ਛੁੱਟੀਆਂ; ਹੁਕਮ ਹੋਏ ਜਾਰੀ
ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਇੰਨੀ ਤਰੀਕ ਤੋਂ ਪੈਣਗੀਆਂ ਸਕੂਲਾਂ ਦੀਆਂ ਛੁੱਟੀਆਂ; ਹੁਕਮ ਹੋਏ ਜਾਰੀ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਚੱਲਦੇ ਕਬੱਡੀ ਟੂਰਨਾਮੈਂਟ 'ਚ ਚੱਲੀ ਗੋਲੀ; ਮੱਚ ਗਈ ਹਫੜਾ-ਦਫੜੀ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਚੱਲਦੇ ਕਬੱਡੀ ਟੂਰਨਾਮੈਂਟ 'ਚ ਚੱਲੀ ਗੋਲੀ; ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਵੱਡੀ ਵਾਰਦਾਤ, ਬੇਖੌਫ ਹੋਏ ਲੋਕ, ਚਲਦੀ ਪਾਰਟੀ 'ਚ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਸਹਿਮ ਦਾ ਮਾਹੌਲ
ਪੰਜਾਬ 'ਚ ਵੱਡੀ ਵਾਰਦਾਤ, ਬੇਖੌਫ ਹੋਏ ਲੋਕ, ਚਲਦੀ ਪਾਰਟੀ 'ਚ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਸਹਿਮ ਦਾ ਮਾਹੌਲ
ਅੰਮ੍ਰਿਤਸਰ 'ਚ ਫਿਰੌਤੀ ਨਾ ਦੇਣ 'ਤੇ ਸ਼ੋਅਰੂਮ ਨੂੰ ਲਾਈ ਅੱਗ, ਗੈਂਗਸਟਰ ਦਾ ਖੌਫਨਾਕ ਕਾਰਨਾਮਾ!
ਅੰਮ੍ਰਿਤਸਰ 'ਚ ਫਿਰੌਤੀ ਨਾ ਦੇਣ 'ਤੇ ਸ਼ੋਅਰੂਮ ਨੂੰ ਲਾਈ ਅੱਗ, ਗੈਂਗਸਟਰ ਦਾ ਖੌਫਨਾਕ ਕਾਰਨਾਮਾ!
Punjab and Haryana Highcourt ਦੇ ਵਕੀਲਾਂ ਨੇ ਕੀਤੀ ਹੜਤਾਲ, ਕੰਮ ਕੀਤਾ ਬੰਦ; ਜਾਣੋ ਵਜ੍ਹਾ
Punjab and Haryana Highcourt ਦੇ ਵਕੀਲਾਂ ਨੇ ਕੀਤੀ ਹੜਤਾਲ, ਕੰਮ ਕੀਤਾ ਬੰਦ; ਜਾਣੋ ਵਜ੍ਹਾ
Jalandhar News: ਅੰਮ੍ਰਿਤਸਰ ਤੋਂ ਬਾਅਦ ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਣੋ ਮੰਗਲਵਾਰ ਨੂੰ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ ? ਡੀਸੀ ਨੇ ਦਿੱਤੀ ਜਾਣਕਾਰੀ...
ਅੰਮ੍ਰਿਤਸਰ ਤੋਂ ਬਾਅਦ ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਣੋ ਮੰਗਲਵਾਰ ਨੂੰ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ ? ਡੀਸੀ ਨੇ ਦਿੱਤੀ ਜਾਣਕਾਰੀ...
BSNL ਗਾਹਕਾਂ ਦੀਆਂ ਲੱਗੀਆਂ ਮੌਜਾਂ! ਸਸਤੇ ਹੋਏ ਆਹ ਇੰਟਰਨੈੱਟ ਪਲਾਨ
BSNL ਗਾਹਕਾਂ ਦੀਆਂ ਲੱਗੀਆਂ ਮੌਜਾਂ! ਸਸਤੇ ਹੋਏ ਆਹ ਇੰਟਰਨੈੱਟ ਪਲਾਨ
School Close: ਮੌਸਮ 'ਚ ਤਬਦੀਲੀ ਨੇ ਵਧਾਈ ਚਿੰਤਾ, ਸਕੂਲਾਂ 'ਚ ਛੁੱਟੀਆਂ ਨੂੰ ਲੈ ਹੁਕਮ ਜਾਰੀ; ਨੋਟੀਫਿਕੇਸ਼ਨ ਜਾਰੀ...
ਮੌਸਮ 'ਚ ਤਬਦੀਲੀ ਨੇ ਵਧਾਈ ਚਿੰਤਾ, ਸਕੂਲਾਂ 'ਚ ਛੁੱਟੀਆਂ ਨੂੰ ਲੈ ਹੁਕਮ ਜਾਰੀ; ਨੋਟੀਫਿਕੇਸ਼ਨ ਜਾਰੀ...
Embed widget