Bathinda News: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਪਹੁੰਚੇ ਬਠਿੰਡਾ, ਭਾਜਪਾ ਕਾਂਗਰਸ ਅਤੇ AAP 'ਤੇ ਸਾਧੇ ਨਿਸ਼ਾਨੇ
Bathinda News: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਅੱਜ ਬਠਿੰਡਾ ਚੋਣ ਪ੍ਰਚਾਰ ਦੇ ਲਈ ਪਹੁੰਚੇ । ਜਿੱਥੇ ਉਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਕਾਂਗਰਸ ਅਤੇ AAP 'ਤੇ ਤਿੱਖੇ ਹਮਲੇ ਕੀਤੇ।
Bikramjit Singh Majithia: ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੀ ਸੀਟਾਂ ਨੂੰ ਲੈ ਕੇ ਹਰ ਪਾਰਟੀ ਆਪੋ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ। ਅਜੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਦੇ ਕਰਵਾਈ ਨੁੱਕੜ ਮੀਟਿੰਗ ਦੇ ਜ਼ਰੀਏ ਲੋਕਾਂ ਤੋਂ ਵੋਟਾਂ ਮੰਗੀਆਂ ਗਈਆਂ। ਦੂਜੇ ਪਾਸੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ (Hans Raj Hans) 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਮੈਂ ਹੁਣ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖਾਂਗਾ ਅਤੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਗੱਲ ਕਰਾਂਗੇ। ਕਿਉਂਕਿ ਜਿਸ ਭਾਜਪਾ ਦੇ ਇਸ ਉਮੀਦਵਾਰ ਨੇ ਕਿਸਾਨਾਂ ਦੇ ਖਿਲਾਫ ਬੋਲਿਆ ਹੈ ਅਤੇ ਮੰਗ ਕਰਦੇ ਹਾਂ ਕਿ ਇਸ ਦੇ ਖਿਲਾਫ ਪਰਚਾ ਦਰਜ ਕਰਨਾ ਚਾਹੀਦਾ ਹੈ। ਅਤੇ ਹਾਈ ਕਮਾਂਡ ਤੋਂ ਵੀ ਮੰਗ ਕਰਦੇ ਹਾਂ ਕਿ ਇਸਦੀ ਥਾਂ ਦੇ ਉੱਤੇ ਕੋਈ ਹੋਰ ਉਮੀਦਵਾਰ ਉਤਾਰਿਆ ਜਾਵੇ ਇਸ ਨੂੰ ਵਾਪਸ ਲਿਆ ਜਾਵੇ।
ਮਜੀਠੀਆ ਵੱਲੋਂ ਰਾਜਾ ਵੜਿੰਗ 'ਤੇ ਕੀਤਾ ਤਿੱਖਾ ਹਮਲਾ
ਕੁੱਝ ਦਿਨ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਸੀ, ਕਿ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਦੀਆਂ ਪੌੜੀਆਂ ਨਹੀਂ ਚੜੇਗੀ। ਇਸ ਦੇ ਉੱਤੇ ਬੋਲਦੇ ਬਿਕਰਮਜੀਤ ਸਿੰਘ ਮਜੀਠੀਆ ਕਿਹਾ ਹੈ ਕਿ ਰਾਜਾ ਵੜਿੰਗ ਨੂੰ ਤਾਂ ਖੁਦ ਦੀ ਕਾਂਗਰਸ ਕੁਝ ਨਹੀਂ ਸਮਝਦੀ , ਜੇਕਰ ਇਡੀ ਗੱਲ ਸੀ ਤਾਂ ਫਿਰ ਲੜ ਲੈਂਦਾ ਚੋਣ ਇਥੋਂ, ਪਹਿਲਾਂ ਵੀ ਬਠਿੰਡੇ ਦੇ ਲੋਕਾਂ ਨੇ ਸਬਕ ਸਿਖਾਇਆ ਸੀ। ਰਾਜਾ ਵੜਿੰਗ 'ਚ ਹੰਕਾਰ ਬੋਲ ਰਿਹਾ ਹੈ ਲੁਧਿਆਣੇ ਵਿਖੇ ਬਹੁਤ ਗਰਮੀ ਹੈ ਇਸ ਨੂੰ ਠੰਡੇ ਥਾਂ 'ਤੇ ਰੱਖਿਆ ਜਾਵੇ, ਸੂਬੇ ਦਾ ਪ੍ਰਧਾਨ ਹੋਵੇ ਕੋਈ ਸਿਆਣੀ ਗੱਲ ਕਰੇ।
ਕੇਜਰੀਵਾਲ ਦੇ ਪੀਏ ਦੀ ਗ੍ਰਿਫਤਾਰੀ 'ਤੇ ਬੋਲੋ
ਕੇਜਰੀਵਾਲ ਦੇ ਪੀਏ ਦੀ ਗ੍ਰਿਫਤਾਰੀ 'ਤੇ ਬੋਲਦੇ ਕਿਹਾ ਹੈ ਕਿ ਇਹਨਾਂ ਉੱਪਰ ਜਿਸਮ ਫਰੋਸ਼ੀ ਦੇ ਵਪਾਰ ਦੇ ਧੰਦੇ 2017 ਵਿੱਚ ਪੰਜਾਬ ਦੇ ਵਿੱਚ ਟਿਕਟਾਂ ਵੰਡ ਨੂੰ ਲੈ ਕੇ ਅਜਿਹੇ ਆਰੋਪ ਬਹੁਤ ਲੱਗੇ ਹਨ। ਜੇਕਰ ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਮਹਿਲਾ ਸੇਫ ਨਹੀਂ ਤਾਂ ਪੰਜਾਬ ਦੀ ਗਲੀਆਂ ਅਤੇ ਦਿੱਲੀ ਦੀਆਂ ਗਲੀਆਂ ਵਿੱਚ ਕਿੱਥੇ ਮਹਿਲਾਵਾਂ ਸੇਫ ਹੋਣਗੀਆਂ।