ਝਬਾਲ 'ਚ ਗੱਜੇਗਾ ਅਕਾਲੀ ਦਲ, ਹੋਵੇਗਾ ਵੱਡਾ ਸਿਆਸੀ ਧਮਾਕਾ
Punjab News: ਤਰਨ ਤਾਰਨ ਹਲਕੇ ਅੰਦਰ ਰਾਜਨੀਤਿਕ ਤੌਰ 'ਤੇ ਇੱਕ ਸ਼ਕਤੀਸ਼ਾਲੀ ਹੋਂਦ ਰੱਖਣ ਵਾਲਾ "ਅਜਾਦ ਗਰੁੱਪ" ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਵੇਗਾ।

Punjab News: ਤਰਨ ਤਾਰਨ ਦੇ ਕਸਬਾ ਝਬਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਰੈਲੀ ਕਰੇਗਾ, ਜਿਸ ਵਿੱਚ ਤਰਨ ਤਾਰਨ ਹਲਕੇ ਅੰਦਰ ਰਾਜਨੀਤਿਕ ਤੌਰ 'ਤੇ ਇੱਕ ਸ਼ਕਤੀਸ਼ਾਲੀ ਹੋਂਦ ਰੱਖਣ ਵਾਲਾ "ਅਜਾਦ ਗਰੁੱਪ" ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਵੇਗਾ।
ਅਜਾਦ ਗਰੁੱਪ ਨੇ ਪਿਛਲੇ ਦਿਨੀਂ ਮੀਟਿੰਗ ਕਰਕੇ ਆਪਣਾ ਆਗੂ ਸੋਸ਼ਲ ਵਰਕਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਚੁਣ ਲਿਆ ਹੈ। ਇਸ ਗਰੁੱਪ ਕੋਲ 104 ਪੰਚਾਇਤਾਂ 'ਚੋ 43 ਮੌਜੂਦਾ ਸਰਪੰਚ ਅਤੇ ਬਾਕੀ ਸਾਬਕਾ ਸਰਪੰਚ, ਨਗਰ ਕੌਂਸਲ ਤਰਨ ਤਾਰਨ ਦੇ 25 MCs ਵਿੱਚੋਂ 8 ਮੌਜੂਦਾ MCs ਹਨ। ਇਸ ਦੇ ਨਾਲ ਹੀ ਬਾਕੀ 17 ਵਾਰਡਾਂ ਤੋਂ ਵੀ ਚੋਣ ਲੜਨ ਵਾਲੇ ਉਮੀਦਵਾਰ 'ਤੇ ਇਸ ਗਰੁੱਪ ਦੇ ਸਾਰੇ ਹਜਾਰਾਂ ਸਮਰਥਕ ਰੈਲੀ ਵਿੱਚ ਸ਼ਾਮਲ ਹੋਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨਗੇ।
ਇਸ ਰੈਲੀ ਨਾਲ ਤਰਨ ਤਾਰਨ ਦੀ ਜ਼ਿਮਨੀ ਚੋਣ ਦਾ ਆਉਣ ਵਾਲਾ ਮਾਹੌਲ ਆਪਣੇ ਆਪ ਸਪੱਸ਼ਟ ਕਰ ਦੇਵੇਗਾ ਕਿ ਅਕਾਲੀ ਦਲ ਆਪਣੇ ਇਸ ਕਿਲ੍ਹੇ 'ਤੇ ਬੜੀ ਸ਼ਾਨ ਨਾਲ ਮੁੜ ਕਾਬਜ ਹੋਵੇਗਾ ਜਾਂ ਨਹੀਂ।
ਦੱਸ ਦਈਏ ਕਿ ਕਸਬਾ ਝਬਾਲ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਰਮੁੱਖ ਸਿੰਘ ਝਬਾਲ ਦਾ ਨਗਰ ਵੀ ਹੈ। ਇੱਥੇ ਸ਼੍ਰੋਮਣੀ ਅਕਾਲੀ ਦਲ 20 ਜੁਲਾਈ ਨੂੰ ਜ਼ਿਮਨੀ ਚੋਣ ਦੇ ਆਗਾਜ਼ ਲਈ ਵੱਡੀ ਰੈਲੀ ਵਿੱਚ ਇੱਕ ਵੱਡਾ ਰਾਜਨੀਤਿਕ ਧਮਾਕਾ ਕਰੇਗਾ।
ਜ਼ਿਕਰ ਕਰ ਦਈਏ ਕਿ ਤਰਨਾਤਰਨ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਮੌਤ ਤੋਂ ਬਾਅਦ ਉੱਥੇ ਦੀ ਸੀਟ ਖਾਲੀ ਹੋ ਗਈ ਹੈ, ਉੱਥੇ ਹੀ ਲੁਧਿਆਣਾ ਵਿੱਚ ਹੋਈਆਂ ਜ਼ਿਮਨੀ ਚੋਣਾਂ ਤੋਂ ਵਿਹਲੀਆਂ ਹੋਈਆਂ ਪਾਰਟੀਆਂ ਇੱਕ ਵਾਰ ਵਿਅਸਤ ਹੋ ਗਈਆਂ ਹਨ। ਸਾਰੀਆਂ ਪਾਰਟੀਆਂ ਤਰਨਤਾਰਨ ਜ਼ਿਮਨੀ ਚੋਣਾਂ ਵਿੱਚ ਆਪਣਾ ਕਬਜ਼ਾ ਕਰਨ ਲਈ ਪੂਰੀ ਤਿਆਰੀਆਂ ਕਰ ਰਹੀਆਂ ਹਨ, ਆਮ ਆਦਮੀ ਪਾਰਟੀ ਸਣੇ ਸਾਰੀ ਪਾਰਟੀਆਂ ਨੇ ਪੂਰੀ ਤਿਆਰੀ ਖਿੱਚ ਲਈ ਹੈ। ਇਹ ਤਾਂ ਨਤੀਜਿਆਂ ਵਿੱਚ ਹੀ ਪਤਾ ਲੱਗੇਗਾ ਲੋਕ ਕਿਸ ਨੂੰ ਚੁਣਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















