Punjab News: 'ਕੇਜਰੀਵਾਲ ਦੀ ਮਸ਼ਹੂਰੀ ਲਈ ਪੰਜਾਬ ਨੂੰ ਨੀਂਵਾ ਦਿਖਾਉਣਾ, ਇਸਨੂੰ ਪੰਜਾਬੀ 'ਚ ਗੁਲਾਮੀ ਕਰਨਾ ਕਿਹਾ ਜਾਂਦਾ'
Punjab news: ਮੁੱਖ ਮੰਤਰੀ ਸਾਬ੍ਹ ਤੁਹਾਨੂੰ ਸ਼ਾਇਦ ਜਾਣਕਾਰੀ ਨਹੀਂ ਜਾਂ ਤੁਸੀਂ ਜਾਣਬੁੱਝ ਕੇ ਆਪਣੀ ਆਦਤ ਮੁਤਾਬਿਕ ਝੂਠ ਬੋਲ ਰਹੇ ਹੋਂ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪ੍ਰਕਾਸ਼ ਸਿੰਘ ਜੀ ਬਾਦਲ ਸਾਬ੍ਹ ਨੇ ਸ਼ੁਰੂ ਕੀਤੀ ਸੀ
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲੰਘੇ ਦਿਨ ਧੂਰੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਵੱਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਕੀਮ ਸ਼੍ਰੋਮਣੀ ਅਕਾਲੀ ਦਲ ਨੇ 2016 ਵਿੱਚ ਚਲਾਈ ਸੀ। ਇਸ ਨੂੰ ਲੈ ਕੇ ਅਕਾਲੀ ਦਲ ਲਗਤਾਰ ਭਗਵੰਤ ਮਾਨ ਸਰਕਾਰ ਨੂੰ ਘੇਰ ਰਿਹਾ ਹੈ।
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਖਾਤੇ ਉੱਤੇ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਉੱਤੇ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਸਾਬ੍ਹ ਤੁਹਾਨੂੰ ਸ਼ਾਇਦ ਜਾਣਕਾਰੀ ਨਹੀਂ ਜਾਂ ਤੁਸੀਂ ਜਾਣਬੁੱਝ ਕੇ ਆਪਣੀ ਆਦਤ ਮੁਤਾਬਿਕ ਝੂਠ ਬੋਲ ਰਹੇ ਹੋਂ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ. ਪ੍ਰਕਾਸ਼ ਸਿੰਘ ਜੀ ਬਾਦਲ ਸਾਬ੍ਹ ਨੇ ਸ਼ੁਰੂ ਕੀਤੀ ਸੀ .... ਹਰ ਗੱਲ 'ਚ ਕੇਜਰੀਵਾਲ ਨੂੰ ਮਸ਼ਹੂਰ ਕਰਨ ਦੇ ਚੱਕਰ 'ਚ ਤੁਸੀਂ ਪੰਜਾਬ ਨੂੰ ਨੀਵਾਂ ਦਿਖਾ ਰਹੇ ਹੋਂ... ਭਗਵੰਤ ਮਾਨ ਇਸਨੂੰ ਪੰਜਾਬੀ 'ਚ ਗੁਲਾਮੀ ਕਰਨਾ ਕਿਹਾ ਜਾਂਦਾ।
ਮੁੱਖ ਮੰਤਰੀ ਸਾਬ੍ਹ ਤੁਹਾਨੂੰ ਸ਼ਾਇਦ ਜਾਣਕਾਰੀ ਨਹੀਂ ਜਾਂ ਤੁਸੀਂ ਜਾਣਬੁੱਝ ਕੇ ਆਪਣੀ ਆਦਤ ਮੁਤਾਬਿਕ ਝੂਠ ਬੋਲ ਰਹੇ ਹੋਂ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ. ਪ੍ਰਕਾਸ਼ ਸਿੰਘ ਜੀ ਬਾਦਲ ਸਾਬ੍ਹ ਨੇ ਸ਼ੁਰੂ ਕੀਤੀ ਸੀ ....
— Shiromani Akali Dal (@Akali_Dal_) November 27, 2023
ਹਰ ਗੱਲ 'ਚ ਕੇਜਰੀਵਾਲ ਨੂੰ ਮਸ਼ਹੂਰ ਕਰਨ ਦੇ ਚੱਕਰ 'ਚ ਤੁਸੀਂ ਪੰਜਾਬ ਨੂੰ ਨੀਵਾਂ… pic.twitter.com/ywcaZt67tC
ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੁਰਾਣੀ ਵੀਡੀਓ ਹੈ ਜਿਸ ਵਿੱਚ ਉਹ 'ਤੀਰਥ ਯਾਤਰਾ ਸਕੀਮ' ਵਾਲੀ ਟਰੇਨ ਨੂੰ ਹਰੀ ਝੰਡੀ ਦਿਖਾ ਰਹੇ ਹਨ। ਇਹ ਵੀਡੀਓ 2016 ਦੀ ਹੈ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੱਤਾ ਉੱਤੇ ਕਾਬਜ਼ ਸੀ। ਇਸ ਵੀਡੀਓ ਵਿੱਚ ਇਸ ਤੋਂ ਬਾਅਦ ਭਗਵੰਤ ਮਾਨ ਦੀ ਵੀਡੀਓ ਵੀ ਸ਼ਾਮਲ ਕੀਤੀ ਗਈ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਇਹ ਸਕੀਮ ਪਹਿਲਾਂ ਦਿੱਲੀ ਵਿੱਚ ਚਲਾਈ ਗਈ ਗਈ ਸੀ। ਇਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਸੀ ਕਿ ਇਹ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਨੇ 2015 ਵਿਚ ਤਿਆਰ ਕੀਤੀ ਸੀ ਜੋ 1 ਜਨਵਰੀ 2016 ਨੂੰ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਗਈ ਸੀ ਜਦੋਂ ਤਖਤ ਸ੍ਰੀ ਹਜ਼ੂਰ ਸਾਹਿਬ ਲਈ ਪਹਿਲੀ ਰੇਲ ਗੱਡੀ ਰਵਾਨਾ ਕੀਤੀ ਗਈ ਸੀ। ਉਹਨਾਂ ਕਿਹਾ ਕਿ ਇਹ ਸਕੀਮ ਮਾਰਚ 2017 ਤੱਕ ਸਫਲਤਾ ਨਾਲ ਚੱਲਦੀ ਰਹੀ ਤੇ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਬਿਨਾਂ ਕਿਸੇ ਕਾਰਨ ਸਕੀਮ ਨੂੰ ਬੰਦ ਕਰ ਦਿੱਤਾ ਗਿਆ।