Punjab News: ਪੰਜਾਬ 'ਚ 3 ਦਿਨ ਦੁਕਾਨਾਂ ਰਹਿਣਗੀਆਂ ਬੰਦ, ਜਾਣੋ ਕਦੋਂ ਅਤੇ ਕਿਉਂ? ਇਸ ਕਾਰਨ ਲਿਆ ਗਿਆ ਅਜਿਹਾ ਫੈਸਲਾ...
Punjab News: ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ, ਨੂਰਪੁਰਬੇਦੀ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਸਰਬਸੰਮਤੀ ਨਾਲ 3 ਦਿਨ ਬਾਜ਼ਾਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿੱਚ ਸਥਾਨਕ ਮਹਾਂਵੀਰ ਮੰਦਰ ਵਿਖੇ ਹੋਈ ਮੀਟਿੰਗ...

Punjab News: ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ, ਨੂਰਪੁਰਬੇਦੀ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਸਰਬਸੰਮਤੀ ਨਾਲ 3 ਦਿਨ ਬਾਜ਼ਾਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿੱਚ ਸਥਾਨਕ ਮਹਾਂਵੀਰ ਮੰਦਰ ਵਿਖੇ ਹੋਈ ਮੀਟਿੰਗ ਵਿੱਚ ਵੱਖ-ਵੱਖ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਹਿੱਸਾ ਲਿਆ।
ਮੀਟਿੰਗ ਵਿੱਚ ਲਏ ਗਏ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ, ਮਾਰਕੀਟ ਐਸੋਸੀਏਸ਼ਨ ਦੇ ਨੁਮਾਇੰਦੇ ਗੌਰਵ ਕਾਲੜਾ ਅਤੇ ਰਿੰਕੂ ਚੱਢਾ ਨੇ ਸਾਂਝੇ ਤੌਰ 'ਤੇ ਦੁਕਾਨਦਾਰਾਂ ਨੂੰ ਦੱਸਿਆ ਕਿ ਇਸ ਸਮੇਂ ਦੌਰਾਨ ਬਜਾਜੀ, ਰੈਡੀਮੇਡ, ਬੂਟ ਹਾਊਸ, ਗੋਲਡਸਮਿਥ, ਯੂਟੈਂਸਿਲ ਸਟੋਰ, ਮਨਿਆਰੀ, ਮੋਬਾਈਲ ਰਿਪੇਅਰ, ਬਿਜਲੀ ਅਤੇ ਇਲੈਕਟ੍ਰਾਨਿਕਸ ਆਦਿ ਨਾਲ ਸਬੰਧਤ ਦੁਕਾਨਾਂ ਬੰਦ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਉਕਤ ਦੁਕਾਨਾਂ 29, 30 ਜੂਨ ਅਤੇ 1 ਜੁਲਾਈ ਨੂੰ 3 ਦਿਨ ਬੰਦ ਰਹਿਣਗੀਆਂ।
ਇਸ ਮੀਟਿੰਗ ਵਿੱਚ ਗੌਰਵ ਕਾਲੜਾ, ਰਿੰਕੂ ਚੱਢਾ, ਸ਼ਿਵ ਕੁਮਾਰ ਕੁੰਦਰਾ, ਪ੍ਰਮੋਦ ਵਰਮਾ, ਰਿੰਕੂ ਸੈਣੀ, ਰਾਮ ਬੂਟ ਹਾਉਸ, ਸੰਜੀਵ ਲੋਟੀਆ, ਦਵਿੰਦਰ ਸਿੰਘ, ਇੰਦਰਪ੍ਰੀਤ, ਗਿੰਨੀ ਦੁਪੱਟਾ ਸੈਂਟਰ, ਕਾਕਾ ਬਿਜਲੀ ਵਾਲਾ, ਕਾਕੂ ਸਚਦੇਵਾ, ਹਨੀ, ਅਮਨ ਸੈਣੀ, ਸਤੀਸ਼ ਕੁਮਾਰ, ਸੰਜੇ ਵਰਮਾ, ਅਮਿਤ ਰਾਕੀ ਗੁਲਾਟੀ, ਰੀਡਕ ਅਸ਼ੰਕੁਏ, ਅਮਿਤ ਰਾਕੀ, ਸ. ਸ਼ੌਰਵ ਕਾਲੜਾ, ਗੌਰਵ ਸ਼ਰਮਾ, ਮਨਜੀਤ ਟਾਈਮ ਸੈਂਟਰ ਅਤੇ ਦਿਆਲ ਮੋਬਾਈਲ ਰਿਪੇਅਰ ਸਮੇਤ ਹੋਰ ਦੁਕਾਨਦਾਰ ਅਤੇ ਵਪਾਰੀ ਹਾਜ਼ਰ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















