Sidhu Moose Wala Murder Case: 'ਮੇਰੀ ਨਿਗਰਾਨੀ 'ਚ SIT ਦਾ ਗਠਨ ਕੀਤਾ ਗਿਆ, ਜਲਦ ਹੀ ਮੁਲਜ਼ਮਾਂ ਨੂੰ ਕੀਤਾ ਜਾਵੇਗਾ ਗ੍ਰਿਫਤਾਰ'- ਐਸਐਸਪੀ ਗੌਰਵ ਤੋਰਾ
Sidhu Moose Wala Murder Case: SSP ਨੇ ਦੱਸਿਆ ਕਿ STF ਉੱਤਰਾਖੰਡ ਵੱਲੋਂ ਰਿਸ਼ੀਕੇਸ਼ ਤੋਂ ਹਿਰਾਸਤ 'ਚ ਲਏ ਗਏ ਸ਼ੱਕੀਆਂ ਚੋਂ ਇੱਕ ਅਜਿਹਾ ਵਿਅਕਤੀ ਹੈ ਜਿਸ ਨੇ ਅਪਰਾਧ ਵਿੱਚ ਵਰਤੀ ਗਈ ਕੋਰੋਲਾ ਗੱਡੀ ਕਿਸੇ ਤੋਂ ਉਧਾਰ ਲਈ ਸੀ।
Sidhu Moose Wala Murder Case: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਾਨਸਾ ਦੇ ਐਸਐਸਪੀ ਗੌਰਵ ਤੋਰਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਮੇਰੀ ਨਿਗਰਾਨੀ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਅਸੀਂ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਫਿਲਹਾਲ ਅਸੀਂ ਉਹ ਕਾਰਾਂ ਬਰਾਮਦ ਕਰ ਲਈਆਂ ਹਨ, ਜੋ ਮੌਕੇ-ਏ-ਹਾਦਸੇ 'ਚ ਵਰਤੀਆਂ ਗਈਆਂ ਸੀ। ਸਾਡੇ ਕੋਲ ਵੱਖ-ਵੱਖ ਲੀਡ ਹਨ। ਸਾਨੂੰ ਉਮੀਦ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਐਸਟੀਐਫ ਉੱਤਰਾਖੰਡ ਵੱਲੋਂ ਰਿਸ਼ੀਕੇਸ਼ ਤੋਂ ਜਿਨ੍ਹਾਂ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਉਨ੍ਹਾਂ ਚੋਂ ਇੱਕ ਅਜਿਹਾ ਵਿਅਕਤੀ ਹੈ ਜਿਸ ਨੇ ਅਪਰਾਧ ਵਿੱਚ ਵਰਤੀ ਗਈ ਕੋਰੋਲਾ ਗੱਡੀ ਕਿਸੇ ਤੋਂ ਉਧਾਰ ਲਈ ਸੀ। ਉਕਤ ਵਿਅਕਤੀ ਨੇ ਇਹ ਗੱਡੀ ਹਮਲਾਵਰਾਂ ਤੱਕ ਪਹੁੰਚਾਈ ਹੋਵੇਗੀ। ਉੱਤਰਾਖੰਡ ਪੁਲਿਸ ਇਸ ਲਿੰਕ ਦੀ ਜਾਂਚ ਕਰ ਰਹੀ ਹੈ।
Sidhu Moose Wala murder case | An SIT has been formed under my supervision. We're probing the case from various angles. We've recovered the cars that were used in the crime. We've got various leads. We're hopeful that accused will be arrested soon: Gaurav Toora, SSP Mansa, Punjab pic.twitter.com/zQ4iwj6qtZ
— ANI (@ANI) May 31, 2022
ਪੰਜਾਬ ਐਸਟੀਐਫ ਨੂੰ ਵੀ ਇਸ ਵਿਅਕਤੀ ਬਾਰੇ ਜਾਣਕਾਰੀ ਮਿਲੀ ਪਰ ਪੰਜਾਬ ਐਸਟੀਐਫ ਦੇ ਰਿਸ਼ੀਕੇਸ਼ ਪਹੁੰਚਣ ਤੋਂ ਪਹਿਲਾਂ ਹੀ ਉੱਤਰਾਖੰਡ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਪੰਜਾਬ ਐਸਟੀਐਫ ਨੇ ਰਿਸ਼ੀਕੇਸ਼ ਜਾਣਾ ਮੁਨਾਸਿਬ ਨਹੀਂ ਸਮਝਿਆ। ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਉੱਤਰਾਖੰਡ ਪੁਲਿਸ ਦੇ ਸੰਪਰਕ ਵਿੱਚ ਹੈ।
ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕੀਤਾ ਸਿੱਧੂ ਦਾ ਕਤਲ
ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਐਤਵਾਰ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਮੂਸੇਵਾਲਾ ਦੀ ਗੋਲੀ ਮਾਰ ਕੇ ਕਤਲ ਕੀਤਾ ਗਿਆ। ਮੂਸੇਵਾਲਾ ਕਾਂਗਰਸੀ ਆਗੂ ਵੀ ਸੀ। ਇਹ ਘਟਨਾ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਤੋਂ ਇੱਕ ਦਿਨ ਬਾਅਦ ਵਾਪਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਸ ਨੇ ਸੋਮਵਾਰ ਨੂੰ ਦੇਹਰਾਦੂਨ ਤੋਂ ਪੰਜ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਹਮਲਾਵਰਾਂ ਨੂੰ ਫੜਨ ਲਈ ਸ਼ੁਰੂ ਕੀਤੀ ਕੋਸ਼ਿਸ਼ਾਂ ਦੇ ਨਾਲ-ਨਾਲ ਪੁਲਿਸ ਸੀਸੀਟੀਵੀ ਫੁਟੇਜ 'ਚ ਦਿਖਾਈ ਦੇਣ ਵਾਲੇ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ, ਜਿਨ੍ਹਾਂ ਨੇ ਐਤਵਾਰ ਨੂੰ ਮਾਨਸਾ ਦੇ ਇੱਕ ਢਾਬੇ 'ਤੇ ਖਾਣਾ ਖਾਧਾ ਸੀ। ਇਹ ਸੀਸੀਟੀਵੀ ਫੁਟੇਜ ਉਸੇ ਢਾਬੇ ਦੀ ਹੈ। ਸੂਤਰਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਇੱਕ ਹੋਰ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਮੂਸੇਵਾਲਾ ਨੂੰ ਹਮਲੇ ਤੋਂ ਪਹਿਲਾਂ ਉਸ ਦੀ ਗੱਡੀ ਦਾ ਪਿੱਛਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ! ਕੇਂਦਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਧੀਆਂ, ਡੀਏ 13% ਵਧਿਆ, ਜਲਦੀ ਚੈੱਕ ਕਰੋ