(Source: ECI/ABP News)
Vaisakhi 2021: ਵਿਸਾਖੀ ਮਨਾਉਣ ਲਈ ਸਿੱਖ ਸੰਗਤ ਦਾ ਜੱਥਾ ਪਾਕਿਸਤਾਨ ਰਵਾਨਾ
Sikh Pilgrims: ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਯੂਨਾਈਟਡ ਅਕਾਲੀ ਦਲ, ਖਾਲੜਾ ਮਿਸ਼ਨ ਕਮੇਟੀ ਤੇ ਕਾਰ ਸੇਵਾ ਗੁਰੂ ਕਾ ਬਾਗ ਰਾਹੀਂ ਅਪਲਾਈ ਕਰਨ ਵਾਲੇ ਸ਼ਰਧਾਲੂਆਂ ਨੂੰ ਵੀਜੇ ਦਿੱਤੇ ਗਏ ਹਨ।
![Vaisakhi 2021: ਵਿਸਾਖੀ ਮਨਾਉਣ ਲਈ ਸਿੱਖ ਸੰਗਤ ਦਾ ਜੱਥਾ ਪਾਕਿਸਤਾਨ ਰਵਾਨਾ Sikh Pilgrims leaves for Pakistan to celebrate Baisakhi Vaisakhi 2021: ਵਿਸਾਖੀ ਮਨਾਉਣ ਲਈ ਸਿੱਖ ਸੰਗਤ ਦਾ ਜੱਥਾ ਪਾਕਿਸਤਾਨ ਰਵਾਨਾ](https://feeds.abplive.com/onecms/images/uploaded-images/2021/04/12/289f94dc281d64120adc27a0e299c087_original.jpg?impolicy=abp_cdn&imwidth=1200&height=675)
ਅੰਮ੍ਰਿਤਸਰ: ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰਨ ਤੇ ਵਿਸਾਖੀ ਦਾ ਦਿਹਾੜਾ ਮਨਾਉਣ ਲਈ ਸ਼ਰਧਾਲੂ ਸਵੇਰੇ ਤੋਂ ਹੀ ਅਟਾਰੀ ਪਹੁੰਚ ਰਹੇ ਹਨ। ਅਟਾਰੀ ਵਾਹਘਾ ਸਰਹੱਦ ਰਾਹੀਂ ਸ਼ਰਧਾਲੂ ਅੱਜ ਪਾਕਿਸਤਾਨ ਰਵਾਨਾ ਹੋ ਰਹੇ ਹਨ।
ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਯੂਨਾਈਟਡ ਅਕਾਲੀ ਦਲ, ਖਾਲੜਾ ਮਿਸ਼ਨ ਕਮੇਟੀ ਤੇ ਕਾਰ ਸੇਵਾ ਗੁਰੂ ਕਾ ਬਾਗ ਰਾਹੀਂ ਅਪਲਾਈ ਕਰਨ ਵਾਲੇ ਸ਼ਰਧਾਲੂਆਂ ਨੂੰ ਵੀਜੇ ਦਿੱਤੇ ਗਏ ਹਨ।
ਹਾਸਲ ਜਾਣਕਾਰੀ ਮੁਤਾਬਕ 1000 ਦੇ ਕਰੀਬ ਸ਼ਰਧਾਲੂਆਂ ਨੂੰ ਵੀਜੇ ਮਿਲੇ ਸਨ। ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦਾ ਕੋਵਿਡ ਟੈਸਟ ਹੋਣਾ ਜ਼ਰੂਰੀ ਸੀ। ਅਟਾਰੀ ਵਿਖੇ ਤਾਇਨਾਤ ਪ੍ਰੋਟੋਕਾਲ ਅਧਿਕਾਰੀ ਅਰੁਣਪਾਲ ਮੁਤਾਬਕ ਇੱਕ ਵਜੇ ਤਕ ਕਰੀਬ 780 ਸ਼ਰਧਾਲੂ ਆਈਸੀਪੀ ਅੰਦਰ ਪੁੱਜ ਚੁੱਕੇ ਹਨ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਦੱਸਿਆ ਕਿ 437 ਸ਼ਰਧਾਲੂਆਂ ਵਿੱਚੋਂ 10 ਸ਼ਰਧਾਲੂ ਪੌਜੇਟਿਵ ਪਾਏ ਗਏ ਸਨ ਜਿਨ੍ਹਾਂ ਨੂੰ ਜੱਥੇ ਨਾਲ ਨਹੀਂ ਭੇਜਿਆ ਜਾ ਰਿਹਾ।
ਇਹ ਵੀ ਪੜ੍ਹੋ: Road Accident: ਰੋਪੜ ਵਿੱਚ ਵਾਪਰਿਆ ਦਰਦਨਾਕ ਹਾਦਸਾ, ਤਿੰਨ ਲੋਕਾਂ ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)