ਪੜਚੋਲ ਕਰੋ
Advertisement
ਬੈਂਸ ਵੱਲੋਂ 100 ਕਰੋੜੀ 'ਦੁੱਧ ਸਕੈਮ' ਦਾ ਪਰਦਾਫਾਸ਼
ਜਲੰਧਰ: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਨੇ ਲੁਧਿਆਣਾ ਵੇਰਕਾ ਮਿਲਕ ਪਲਾਂਟਾਂ ਵਿੱਚ ਵੱਡਾ ਘਪਲਾ ਹੋਣ ਦਾ ਦਾਅਵਾ ਕੀਤਾ ਹੈ। ਬੈਂਸ ਮੁਤਾਬਕ ਪੰਜਾਬ ਦੇ ਵੇਰਕਾ ਮਿਲਕ ਪਲਾਂਟਾਂ ਵਿੱਚ ਤਕਰੀਬਨ 100 ਕਰੋੜ ਰੁਪਏ ਦਾ ਘਪਲਾ ਹੋਇਆ ਹੈ।
ਬੈਂਸ ਨੇ ਜਲੰਧਰ ਵਿੱਚ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਭਾਗ ਦੀ ਆਡਿਟ ਰਿਪੋਰਟ ਵਿੱਚ ਲੁਧਿਆਣਾ ਮਿਲਕ ਪਲਾਂਟ ਵਿੱਚ ਪਿਛਲੇ ਦੋ ਮਹੀਨਿਆਂ ਦੌਰਾਨ 2 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਬੈਂਸ ਮੁਤਾਬਕ ਇੱਕ ਕਰੋੜ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਪੰਜਾਬ ਦੇ 12 ਮਿਲਕ ਪਲਾਂਟਾਂ ਵਿੱਚ ਪੂਰੇ ਸਾਲ ਦੌਰਾਨ 100 ਕਰੋੜ ਤੋਂ ਵੀ ਵੱਧ ਦਾ ਘਪਲਾ ਕੀਤਾ ਜਾ ਰਿਹਾ ਹੈ। ਬੈਂਸ ਦਾ ਦੋਸ਼ ਹੈ ਕਿ ਲੋਕਾਂ ਨੂੰ ਘੱਟ ਫੈਟ ਵਾਲਾ ਦੁੱਧ ਜ਼ਿਆਦਾ ਰੇਟ 'ਤੇ ਵੇਚਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚੋਂ ਦੁੱਧ ਖਰੀਦ ਕੇ ਉਸ ਦੀ ਜਾਂਚ ਕਰਵਾਉਣ ਗਏ ਬੈਂਸ ਵੱਲੋਂ ਫੇਸਬੁੱਕ ਲਾਈਵ ਕਰਨ 'ਤੇ ਪੁਲਿਸ ਨੇ ਕੇਸ ਵੀ ਦਰਜ ਕਰ ਲਿਆ ਸੀ। ਬੈਂਸ ਨੇ ਕਿਹਾ ਕਿ ਇਸ ਮਾਮਲੇ 'ਤੇ ਵਿਜੀਲੈਂਸ ਨੇ ਕਿਹਾ ਸੀ ਕਿ ਉਹ ਇੱਕ ਹਫ਼ਤੇ ਵਿੱਚ ਜਾਂਚ ਪੂਰੀ ਕਰ ਲੈਣਗੇ ਪਰ ਹੁਣ ਤਕ ਕੁਝ ਨਹੀਂ ਹੋਇਆ। ਬੈਂਸ ਨੇ ਇਲਜ਼ਾਮ ਲਾਇਆ ਕਿ ਇਸ ਘਪਲੇ ਪਿੱਛੇ ਇੱਕ ਸੀਨੀਅਰ ਆਈਏਐਸ ਅਫਸਰ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਉਸ ਦਾ ਤਬਾਦਲਾ ਦੋ ਘੰਟਿਆਂ ਵਿੱਚ ਰੱਦ ਕਰ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ ਬੈਂਸ ਨੇ ਨਸ਼ਿਆਂ ਦੇ ਮਾਮਲੇ 'ਤੇ ਕੈਪਟਨ ਸਰਕਾਰ ਨੂੰ ਖ਼ੂਬ ਘੇਰਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨਸ਼ਿਆਂ 'ਤੇ ਸੁਹਿਰਦ ਹੁੰਦੀ ਤਾਂ ਤੁਰੰਤ ਸੁਰੇਸ਼ ਅਰੋੜਾ ਦਾ ਤਬਾਦਲਾ ਕਰ ਦਿੰਦੀ। ਬੈਂਸ ਨੇ ਕਿਹਾ ਕਿ ਅਰੋੜਾ 'ਤੇ ਅਸੀਂ ਨਹੀਂ ਇਲਜ਼ਾਮ ਲਗਾਏ ਹਾਈਕੋਰਟ ਵੱਲੋਂ ਬਣਾਈ ਕਮੇਟੀ ਦੇ ਡੀਜੀਪੀ ਚਟੋਪਾਧਿਆਏ ਨੇ ਲਗਾਏ ਹਨ।
ਕੁਝ ਦਿਨ ਪਹਿਲਾਂ ਆਪਣੇ ਵਿਰੁੱਧ ਨਸ਼ਾ ਸਬੰਧੀ ਇਲਜ਼ਾਮ ਲਾਉਣ ਵਾਲੇ ਲੋਕਾਂ 'ਤੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਮਾਣਹਾਨੀ ਕੇਸ ਦਾਇਰ ਕਰਨ ਦੀ ਚੇਤਾਵਨੀ ਦਿੱਤੇ ਜਾਣ 'ਤੇ ਬੈਂਸ ਨੇ ਕਿਹਾ ਕਿ ਸਾਨੂੰ ਡੀਪੀਜੀ ਦਾ ਚੈਲੰਜ ਕਬੂਲ ਹੈ। ਉਨ੍ਹਾਂ ਕਿਹਾ ਕਿ ਅਸੀਂ ਡਰਣ ਵਾਲੇ ਨਹੀਂ, ਅਸੀਂ ਆਵਾਜ਼ ਚੁੱਕਦੇ ਰਹਾਂਗੇ। ਉਨ੍ਹਾਂ ਕਿਹਾ ਕਿ ਡੀਜੀਪੀ ਆਪਣੀ ਪੀੜੀ ਹੇਠ ਸੋਟਾ ਫੇਰਣ।
ਲੋਕ ਇਨਸਾਫ ਪਾਰਟੀ ਦੇ ਮੁਖੀ ਨੇ ਕਿਹਾ ਕਿ ਕੈਪਟਨ ਤਾਂ ਆਪਣੀ ਬਣਾਈ ਐਸਟੀਐਫ ਦੀ ਰਿਪੋਰਟ 'ਤੇ ਐਕਸ਼ਨ ਨਹੀਂ ਲੈ ਰਹੇ। ਉਹ ਰਿਪੋਰਟ ਸਰਕਾਰ ਦੇ ਮੰਤਰੀ ਸਿੱਧੂ ਨੇ ਪੜ੍ਹੀ ਹੈ। ਬੈਂਸ ਨੇ ਦੋਸ਼ ਲਾਇਆ ਕਿ ਅਕਾਲੀ ਤੇ ਕਾਂਗਰਸੀਆਂ ਵਿਚਕਾਰ ਸੰਧੀ ਹੋਈ ਹੈ। ਉਨ੍ਹਾਂ ਅਕਾਲੀ ਜਾਂਦੇ ਹੋਏ ਉਨ੍ਹਾਂ ਦੇ ਸਿਟੀ ਸੈਂਟਰ ਸਕੈਮ ਤੇ ਹੋਰ ਮਸਲੇ ਖ਼ਤਮ ਕਰਕੇ ਗਏ ਸਨ ਹੁਣ ਕੈਪਟਨ ਵੀ ਅਜਿਹਾ ਕਰ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਲੁਧਿਆਣਾ
ਦੇਸ਼
Advertisement