ਪੜਚੋਲ ਕਰੋ
Advertisement
ਸਿਮਰਜੀਤ ਬੈਂਸ ਨੇ 100 ਨਸ਼ਾ ਤਸਕਰਾਂ ਦੀ ਸੂਚੀ ਸੌਂਪ ਸਰਕਾਰੀ ਦਾਅਵਿਆਂ ਦੀ ਖੋਲ੍ਹੀ ਪੋਲ
ਲੁਧਿਆਣਾ: ਕੈਪਟਨ ਸਰਕਾਰ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਦਾਅਵੇ ਕਰ ਰਹੀ ਹੈ ਪਰ ਲੋਕ ਇਨਸਾਫ਼ ਪਾਰਟੀ ਤਸਕਰਾਂ ਦੀਆਂ ਲਿਸਟਾਂ ਸੌਂਪ ਕੇ ਪੋਲ ਖੋਲ੍ਹ ਰਹੀ ਹੈ। ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਐਸਟੀਐਫ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਸੂਬੇ ਭਰ ਦੇ 100 ਹੋਰ ਨਸ਼ਾ ਤਸਕਰਾਂ ਦੀ ਨਵੀਂ ਸੂਚੀ ਭੇਜੀ ਹੈ।
ਵਿਧਾਇਕ ਬੈਂਸ ਨੇ ਕਿਹਾ ਕਿ ਹੁਣ ਤੱਕ ਲੋਕ ਇਨਸਾਫ਼ ਪਾਰਟੀ ਨੇ 407 ਨਸ਼ਾ ਤਸਕਰਾਂ ਦੀ ਸੂਚੀ ਐਸਟੀਐਫ਼ ਤੇ ਮੁੱਖ ਮੰਤਰੀ ਨੂੰ ਦਿੱਤੀ ਹੈ, ਪਰ ਕਾਰਵਾਈ ਨਹੀਂ ਹੋਈ। ਵਿਧਾਇਕ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਐਸਟੀਐਫ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਨ ਨਹੀਂ ਤਾਂ ਸੂਬੇ ਦੇ ਲੋਕ ਅੱਕੇ ਬੈਠੇ ਹਨ ਤੇ ਉਹ ਆਪ ਮੁਹਾਰੇ ਹੋ ਕੇ ਨਿਕਲ ਪੈਣਗੇ। ਬੈਂਸ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਜਦੋਂ ਕੋਈ ਨਸ਼ਾ ਤਸਕਰ ਫੜ ਕੇ ਲੋਕ ਪੁਲਿਸ ਹਵਾਲੇ ਕਰਦੇ ਹਨ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਬੈਂਸ ਪਹਿਲਾਂ ਹੀ ਮੁੱਖ ਮੰਤਰੀ ਤੇ ਐਸਟੀਐਫ ਨੂੰ 3 ਜੁਲਾਈ ਨੂੰ 37 ਨਸ਼ਾ ਤਸਕਰਾਂ, 10 ਜੁਲਾਈ ਨੂੰ 150, 17 ਜੁਲਾਈ 120 ਤੇ 24 ਜੁਲਾਈ ਨੂੰ 100 ਨਸ਼ਾ ਤਸਕਰਾਂ ਦੀ ਸੂਚੀ ਸੌਂਪ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਦੇ ਹੈਲਪਲਾਈਨ ਨੰਬਰ ’ਤੇ ਹੁਣ ਤੱਕ ਕਰੀਬ 10 ਹਜ਼ਾਰ ਕਾਲਾਂ ਤੋਂ ਆ ਚੁੱਕੀਆਂ ਹਨ ਜਦਕਿ 10 ਹਜ਼ਾਰ ਦੇ ਕਰੀਬ ਹੀ ਵਟਸਐੱਪ ਮੈਸੇਜ਼ ਵੀ ਆ ਚੁੱਕੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਲੁਧਿਆਣਾ
ਦੇਸ਼
Advertisement