(Source: ECI/ABP News)
ਦਿੱਲੀ 'ਚ ਬੈਠ ਦਿੱਲੀ ਵਾਲੇ ਚਲਾ ਰਹੇ ਪੰਜਾਬ ਸਰਕਾਰ, ਭੁੱਲੋ ਨਾ, ਇਹ ਪੰਜਾਬ ਹੈ..ਸੰਗਰੂਰ ਵਾਲਿਆਂ ਵਿਖਾਇਆ ਸ਼ੀਸ਼ਾ: ਹਰੀਸ਼ ਚੌਧਰੀ
ਪੰਜਾਬ 'ਚ ਕਾਂਗਰਸ ਦੇ ਸਾਬਕਾ ਮੰਤਰੀਆਂ 'ਤੇ ਹੋਈ ਕਾਰਵਾਈ ਦੇ ਵਿਰੋਧ 'ਚ ਕਾਂਗਰਸ ਖੁੱਲ੍ਹ ਕੇ ਨਿੱਤਰ ਆਈ ਹੈ। ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਇਸ ਬਾਰੇ ਸਖ਼ਤ ਇਤਰਾਜ਼ ਉਠਾਇਆ ਗਿਆ ਹੈ।
![ਦਿੱਲੀ 'ਚ ਬੈਠ ਦਿੱਲੀ ਵਾਲੇ ਚਲਾ ਰਹੇ ਪੰਜਾਬ ਸਰਕਾਰ, ਭੁੱਲੋ ਨਾ, ਇਹ ਪੰਜਾਬ ਹੈ..ਸੰਗਰੂਰ ਵਾਲਿਆਂ ਵਿਖਾਇਆ ਸ਼ੀਸ਼ਾ: ਹਰੀਸ਼ ਚੌਧਰੀ Sitting in Delhi, the people of Delhi are running the Punjab government, don't forget, this is Punjab ਦਿੱਲੀ 'ਚ ਬੈਠ ਦਿੱਲੀ ਵਾਲੇ ਚਲਾ ਰਹੇ ਪੰਜਾਬ ਸਰਕਾਰ, ਭੁੱਲੋ ਨਾ, ਇਹ ਪੰਜਾਬ ਹੈ..ਸੰਗਰੂਰ ਵਾਲਿਆਂ ਵਿਖਾਇਆ ਸ਼ੀਸ਼ਾ: ਹਰੀਸ਼ ਚੌਧਰੀ](https://feeds.abplive.com/onecms/images/uploaded-images/2022/07/17/75cb9ef4ff903cef18e6688e5bfd9e731658033012_original.jpeg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ 'ਚ ਕਾਂਗਰਸ ਦੇ ਸਾਬਕਾ ਮੰਤਰੀਆਂ 'ਤੇ ਹੋਈ ਕਾਰਵਾਈ ਦੇ ਵਿਰੋਧ 'ਚ ਕਾਂਗਰਸ ਖੁੱਲ੍ਹ ਕੇ ਨਿੱਤਰ ਆਈ ਹੈ। ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਇਸ ਬਾਰੇ ਸਖ਼ਤ ਇਤਰਾਜ਼ ਉਠਾਇਆ ਗਿਆ ਹੈ। ਇਸ ਬਾਰੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਬਦਲਾਅ ਦਾ ਵਾਅਦਾ ਕੀਤਾ ਸੀ। ਜਦੋਂ ਉਹ ਕੋਈ ਬਦਲਾਅ ਨਾ ਲਿਆ ਸਕੇ ਤਾਂ ਬਦਲਾ ਲੈਣ ਉੱਪਰ ਉੱਤਰ ਆਏ।
ਹਰੀਸ਼ ਚੌਧਰੀ ਨੇ ਕਿਹਾ ਕਿ ਲੋਕਾਂ ਨੇ ਬਦਲਾਅ ਲਈ 'ਆਪ' ਦੀ ਸਰਕਾਰ ਬਣਾਈ ਸੀ। ਹੁਣ ਕਿਸੇ ਵੀ ਦਿਸ਼ਾ ਵਿੱਚ ਕੋਈ ਬਦਲਾਅ ਨਜ਼ਰ ਨਹੀਂ ਆਇਆ। ਹੁਣ ਉਹ ਬਦਲਾਅ ਨਾ ਕਰ ਸਕੇ ਤਾਂ ਬਦਲੇ ਦੀ ਰਾਜਨੀਤੀ 'ਤੇ ਉੱਤਰ ਆਏ। ਦਿੱਲੀ ਵਿੱਚ ਬੈਠ ਕੇ ਦਿੱਲੀ ਵਾਲੇ ਪੰਜਾਬ ਦੀ ਸਰਕਾਰ ਚਲਾ ਰਹੇ ਹਨ। ਭੁੱਲੋ ਨਾ, ਇਹ ਪੰਜਾਬ ਹੈ। ਸੰਗਰੂਰ ਚੋਣ ਨਤੀਜਿਆਂ ਨੇ ਸਪਸ਼ਟ ਸੁਨੇਹਾ ਦੇ ਦਿੱਤਾ ਹੈ।
ਚੌਧਰੀ ਨੇ ਕਿਹਾ ਕਿ ਸਾਬਕਾ ਮੰਤਰੀਆਂ ਖਿਲਾਫ ਬਿਨਾਂ ਕਿਸੇ ਸਬੂਤ ਦੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਦਲਾ ਲਊ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)