(Source: ECI/ABP News)
ਸੀਐਮ ਭਗਵੰਤ ਮਾਨ ਵੱਲੋਂ ਪੀਐਮ ਮੋਦੀ ਤੋਂ ਪੰਜਾਬ ਲਈ ਪੈਕੇਜ ਮੰਗਣ ਮਗਰੋਂ ਗਰਮਾਈ ਸਿਆਸਤ, ਵਿਰੋਧੀਆਂ ਨੇ ਕੇਜਰੀਵਾਲ ਦੀ ਪੁਰਾਣੀ ਵੀਡੀਓ ਨੂੰ ਬਣਾਇਆ ਨਿਸ਼ਾਨਾ
ਚੰਡੀਗੜ੍ਹ: ਪੀਐਮ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਦੋ ਸਾਲਾਂ ਲਈ 50 ਹਜ਼ਾਰ ਕਰੋੜ ਦੇ ਦੋ ਪੈਕੇਜ ਦੀ ਮੰਗ ਕੀਤੀ ਹੈ।
ਚੰਡੀਗੜ੍ਹ: ਪੀਐਮ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਦੋ ਸਾਲਾਂ ਲਈ 50 ਹਜ਼ਾਰ ਕਰੋੜ ਦੇ ਦੋ ਪੈਕੇਜ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਪੰਜਾਬ 'ਚ ਸਿਆਸਤ ਭਖਦੀ ਨਜ਼ਰ ਆ ਰਹੀ ਹੈ। ਵਿਰੋਧੀਆਂ ਨੂੰ ਮਾਨ ਸਰਕਾਰ ਖਿਲਾਫ ਸਵਾਲ ਚੁੱਕਣ ਦਾ ਮੌਕਾ ਮਿਲ ਗਿਆ ਹੈ। ਵਿਰੋਧੀਆਂ ਵੱਲੋਂ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਵੱਲੋਂ ਕੀਤੇ ਵਾਅਦਿਆਂ ਦੀ ਵੀਡੀਓ ਨੂੰ ਲੈ ਕੇ 'ਆਪ' ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ।
ਪਾਰਟੀ ਕਨਵੀਨਰ ਦੀ ਪੁਰਾਣੀ ਵੀਡੀਓ ਜਾਰੀ ਕਰ ਨਿਸ਼ਾਨਾ
ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਚੋਣ ਮੁਹਿੰਮ ਦੀ ਵੀਡੀਓ ਜਾਰੀ ਕਰ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਨੇ 54 ਹਜ਼ਾਰ ਕਰੋੜ ਦਾ ਇੰਤਜ਼ਾਮ ਕੀਤਾ ਹੈ। ਫਿਰ ਅਸੀਂ ਕੇਂਦਰ ਸਰਕਾਰ ਤੋਂ ਕਿਉਂ ਪੁੱਛ ਰਹੇ ਹਾਂ।
@BhagwantMann ji 54000 Crore ਦਾ ਤਾਂ ਇੰਤਜ਼ਾਮ ਕਰ ਰੱਖਿਆ ਹੈ @ArvindKejriwal ji ਨੇ ਫਿਰ ਆਪਾਂ ਕੇਂਦਰ ਤੋਂ ਕਯੋ ਮੰਗ ਰਹੇ ਹਾਂ ? pic.twitter.com/bgzjQqeWHX
— Parambans Singh Romana (@ParambansRomana) March 24, 2022
ਭਾਜਪਾ ਲੀਡਰ ਮਨਜਿੰਦਰ ਸਿਰਸਾ ਨੇ ਵੀ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ 'ਆਪ' ਨੇ ਕਿਹਾ ਸੀ ਕਿ ਮਾਫੀਆ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਕਰੋੜਾਂ ਰੁਪਏ ਇਕੱਠੇ ਕਰਨਗੇ। ਜੇਕਰ ਸਰਕਾਰ ਬਣੀ ਹੈ ਤਾਂ ਜਨਤਾ ਨੂੰ ਸਭ ਮੁਫਤ ਦੇਵਾਂਗੇ ਇਸ ਤਰ੍ਹਾਂ ਹਰ ਰਾਜ ਦੀ ਸਰਕਾਰ ਮੁਫਤ ਵਿੱਚ ਵਾਅਦੇ ਕਰਨਗੀਆਂ ਤੇ ਬਾਅਦ ਵਿਚ ਵਾਅਦੇ ਪੂਰੇ ਕਰਨ ਲਈ ਕੇਂਦਰ ਕੋਲ ਪਹੁੰਚਦੀਆਂ ਹਨ।
चुनावों से पहले - पंजाब के पास बहुत पैसा है; हम जनता को सब कुछ मुफ़्त देंगे
— Manjinder Singh Sirsa (@mssirsa) March 24, 2022
चुनावों के बाद - मोदी जी; वादे पूरे करने के लिये पैसे दे दो
🙏🏻🙏🏻 pic.twitter.com/2THpiTke2r
ਇਸ ਦੌਰਾਨ ਕਾਂਗਰਸ ਦੇ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਇਕੱਲੇ ਆਪਣੀਆਂ ਗਾਰੰਟੀਆਂ ਪੂਰੀਆਂ ਨਹੀਂ ਕਰ ਸਕਦੀ।
Asking PM @narendramodi ji for financial assistance of Rs 50,000 crore annually proves that the @AamAadmiParty alone cannot fulfill its guarantees and the roadmap for replenishing Punjab's exchequer and implementing schemes from the state exchequer is beyond their reach.
— Sukhjinder Singh Randhawa (@Sukhjinder_INC) March 24, 2022
ਦਸ ਦਈਏ ਕਿ ਸੀਐੱਮ ਮਾਨ ਨੇ ਪੀਐੱਮ ਮੋਦੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਸੀ ਕਿ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ। ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਬਣ ਗਈ ਹੈ। ਜੇਕਰ ਸਾਨੂੰ ਘੱਟੋ-ਘੱਟ 2 ਸਾਲਾਂ ਲਈ ਵਿਸ਼ੇਸ਼ ਪੈਕੇਜ ਮਿਲੇਗਾ, ਉਦੋਂ ਤੱਕ ਅਸੀਂ ਆਪਣੀ ਵਿੱਤੀ ਸਥਿਤੀ ਨੂੰ ਸੰਭਾਲ ਲਵਾਂਗੇ। ਪੰਜਾਬ ਆਪਣੇ ਪੈਰਾਂ 'ਤੇ ਖੜ੍ਹਾ ਹੋਵੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਪੰਜਾਬ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਆਪਣਾ ਪੂਰਾ ਸਹਿਯੋਗ ਦੇਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)