Punjab News: ਕੁੰਭ ਮੇਲੇ ਲਈ ਪੰਜਾਬ ਤੋਂ ਚੱਲਣਗੀਆਂ ਸਪੈਸ਼ਲ ਟਰੇਨਾਂ, ਰੇਲਵੇ ਨੇ ਜਾਰੀ ਕੀਤੀ ਸਮਾਂ ਸਾਰਣੀ, ਜਾਣੋ ਕਿਹੜੇ-ਕਿਹੜੇ ਸਟੇਸ਼ਨਾਂ ਤੋਂ ਲੰਘਣਗੀਆਂ ?
ਰੇਲਵੇ ਨੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਾਕੁੰਭ ਮੇਲੇ ਮੌਕੇ ਪੰਜਾਬ ਤੋਂ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਦੋ ਵੱਖ-ਵੱਖ ਸਟੇਸ਼ਨਾਂ ਤੋਂ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ।
Punjab News: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਮਹਾਕੁੰਭ ਦਾ ਆਯੋਜਨ ਹੋਣ ਜਾ ਰਿਹਾ ਹੈ। ਕੁੰਭ ਮੇਲੇ (Kumbh Mela) ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਰੇਲਵੇ ਨੇ ਵੀ ਕੁੰਭ ਮੇਲੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਰੇਲਵੇ ਨੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਾਕੁੰਭ ਮੇਲੇ ਮੌਕੇ ਪੰਜਾਬ ਤੋਂ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਦੋ ਵੱਖ-ਵੱਖ ਸਟੇਸ਼ਨਾਂ ਤੋਂ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਇਹ ਰੇਲ ਗੱਡੀਆਂ ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ਤੋਂ ਚੱਲਣਗੀਆਂ।
ਅੰਮ੍ਰਿਤਸਰ ਤੋਂ ਕਦੋਂ ਚੱਲੇਗੀ ਟਰੇਨ ?
ਰੇਲਵੇ ਅਧਿਕਾਰੀਆਂ ਅਨੁਸਾਰ ਰੇਲਵੇ ਯਾਤਰੀਆਂ ਦੀ ਸਹੂਲਤ ਲਈ ਤੇ ਕੁੰਭ ਮੇਲੇ ਸਬੰਧੀ ਵਾਧੂ ਭੀੜ ਨੂੰ ਕੰਟਰੋਲ ਕਰਨ ਲਈ ਰੇਲਵੇ ਵੱਲੋਂ ਰਾਖਵੀਂ ਵਿਸ਼ੇਸ਼ ਰੇਲ ਗੱਡੀ (04662) 9, 19 ਜਨਵਰੀ ਤੇ 6 ਫਰਵਰੀ (03 ਗੇੜਾਂ) ਤੱਕ ਅੰਮ੍ਰਿਤਸਰ (Amritsar) ਤੋਂ ਫਫਾਮਾਉ (Phaphamau) ਤੱਕ ਚੱਲੇਗੀ। ਇਹ ਰਿਜ਼ਰਵਡ ਸਪੈਸ਼ਲ ਟਰੇਨ 04662 ਅੰਮ੍ਰਿਤਸਰ ਤੋਂ ਰਾਤ 20:10 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਰਾਤ 19:00 ਵਜੇ ਫਫਾਮਾਊ ਪਹੁੰਚੇਗੀ।
ਜੇ ਵਾਪਸੀ ਦੀ ਗੱਲ ਕੀਤੀ ਜਾਵੇ ਤਾਂ ਰਾਖਵੀਂ ਵਿਸ਼ੇਸ਼ ਰੇਲਗੱਡੀ (04661) 11, 21 ਜਨਵਰੀ ਤੇ 8 ਫਰਵਰੀ (03 ਯਾਤਰਾਵਾਂ) ਨੂੰ ਫਫਾਮਾਉ ਤੋਂ ਅੰਮ੍ਰਿਤਸਰ ਲਈ ਚੱਲੇਗੀ। ਇਹ ਰਿਜ਼ਰਵਡ ਸਪੈਸ਼ਲ ਟਰੇਨ (04661) ਫਫਾਮਾਊ ਤੋਂ ਸਵੇਰੇ 06:30 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 04:15 ਵਜੇ ਅੰਮ੍ਰਿਤਸਰ ਪਹੁੰਚੇਗੀ।
ਕਿੱਥੇ-ਕਿੱਥੇ ਰੁਕੇਗੀ ਇਹ ਟਰੇਨ
ਇਹ ਸਪੈਸ਼ਲ ਟਰੇਨ ਬਿਆਸ, ਜਲੰਧਰ ਸ਼ਹਿਰ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ, ਅੰਬਾਲਾ ਛਾਉਣੀ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਦੇਵਬੰਦ, ਮੁਜ਼ੱਫਰਨਗਰ, ਮੇਰਠ ਸਿਟੀ, ਹਾਪੁੜ, ਗੜ੍ਹਮੁਕਤੇਸ਼ਵਰ, ਗਜਰੌਲਾ, ਅਮਰੋਹਾ, ਮੁਰਾਦਾਬਾਦ, ਰਾਮਪੁਰ, ਬਰੇਲੀ, ਸ਼ਾਹਜਾਂਪੁਰ, ਲਖਨਊ ਤੇ ਰਾਏਬਰੇਲੀ ਸਟੇਸ਼ਨਾਂ 'ਤੇ ਰੁਕਣਗੀਆਂ।
ਫਿਰੋਜ਼ਪੁਰ ਤੋਂ ਕਦੋਂ ਚੱਲੇਗੀ ਟਰੇਨ
ਇਸੇ ਤਰ੍ਹਾਂ ਫ਼ਿਰੋਜ਼ਪੁਰ ਛਾਉਣੀ ਤੋਂ ਚੱਲਣ ਵਾਲੀ ਰਿਜ਼ਰਵਡ ਸਪੈਸ਼ਲ ਟਰੇਨ (04664) 25 ਜਨਵਰੀ (01 ਟ੍ਰਿਪ) ਨੂੰ ਫਫਾਮਾਊ ਲਈ ਚੱਲੇਗੀ। ਇਹ ਰੇਲਗੱਡੀ ਫ਼ਿਰੋਜ਼ਪੁਰ ਕੈਂਟ ਤੋਂ ਦੁਪਹਿਰ 13:25 'ਤੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 11:30 'ਤੇ ਫਫ਼ਮਾਊ ਪਹੁੰਚੇਗੀ। ਵਾਪਸੀ ਦੀ ਦਿਸ਼ਾ ਵਿੱਚ ਰਾਖਵੀਂ ਵਿਸ਼ੇਸ਼ ਰੇਲਗੱਡੀ (04663) 26 ਜਨਵਰੀ (01 ਯਾਤਰਾ) ਨੂੰ ਫਫਾਮਾਉ ਤੋਂ ਫ਼ਿਰੋਜ਼ਪੁਰ ਕੈਂਟ ਤੱਕ ਚੱਲੇਗੀ। ਇਹ ਟਰੇਨ ਫਫਮਾਊ ਤੋਂ ਰਾਤ 19:30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 16:45 'ਤੇ ਫ਼ਿਰੋਜ਼ਪੁਰ ਕੈਂਟ ਪਹੁੰਚੇਗੀ।
ਕਿੱਥੇ-ਕਿੱਥੇ ਰੁਕੇਗੀ ਇਹ ਟਰੇਨ ?
ਇਹ ਟਰੇਨ ਫਰੀਦਕੋਟ, ਕੋਟਕਪੂਰਾ, ਬਠਿੰਡਾ, ਧੂਰੀ, ਪਟਿਆਲਾ, ਰਾਜਪੁਰਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ ਅਤੇ ਰਾਏਬਰੇਲੀ ਸਟੇਸ਼ਨਾਂ 'ਤੇ ਦੋਵੇਂ ਦਿਸ਼ਾਵਾਂ 'ਚ ਰੁਕੇਗੀ।