ਪੜਚੋਲ ਕਰੋ

Punjab News: ਪੰਜਾਬ ਨਾਲ ਭਾਜਪਾ ਦਾ ਇੱਕ ਹੋਰ ਵਿਤਕਰਾ ! ਘੱਗਰ ਨਦੀ 'ਤੇ ਬੰਨ੍ਹ ਬਣਾਉਣ ਲਈ ਭਾਜਪਾ ਨਹੀਂ ਦੇ ਰਹੀ NOC, ਸੰਸਦ 'ਚ ਗੂਜਿਆਂ ਕਿਸਾਨਾਂ ਦਾ ਮੁੱਦਾ

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਮੀਤ ਹੇਅਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਮਾਨ ਡਿਜਾਸਟਰ ਮੈਨੇਜਮੈਂਟ ਨੀਤੀਆਂ ਨੂੰ ਤਰਜੀਹ ਦੇਵੇ, ਅੰਤਰਰਾਜੀ ਵਿਵਾਦਾਂ ਨੂੰ ਹੱਲ ਕਰੇ ਅਤੇ ਜਨਤਕ ਅਤੇ ਖੇਤੀਬਾੜੀ ਹਿੱਤਾਂ ਦੀ ਰਾਖੀ ਲਈ ਸਮੇਂ ਸਿਰ ਫ਼ੰਡਾਂ ਦੀ ਵੰਡ ਨੂੰ ਯਕੀਨੀ ਬਣਾਏ।

Punjab News: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ(Meet Hayer) ਨੇ ਵੀਰਵਾਰ ਨੂੰ ਸੰਸਦੀ ਸੈਸ਼ਨ ਵਿੱਚ ਆਪਦਾ ਪ੍ਰਬੰਧਨ ਫ਼ੰਡ ਅਲਾਟਮੈਂਟ ਅਤੇ ਅੰਤਰਰਾਜੀ ਵਿਵਾਦਾਂ ਕਾਰਨ ਪੰਜਾਬ ਵਿੱਚ ਕਿਸਾਨਾਂ ਨੂੰ ਪੇਸ਼ ਆ ਰਹਿਆਂ ਚੁਣੌਤੀਆਂ ਸੰਬੰਧੀ ਗੰਭੀਰ ਮੁੱਦਿਆਂ ਨੂੰ ਉਠਾਈਆਂ। ਇੱਕ ਨਿਰਪੱਖ ਅਤੇ ਪਾਰਦਰਸ਼ੀ ਪਹੁੰਚ ਦੀ ਲੋੜ ਨੂੰ ਉਜਾਗਰ ਕਰਦੇ ਹੋਏ, ਮੀਤ ਹੇਅਰ ਨੇ ਡੀਜਾਸਟਰ ਪ੍ਰਬੰਧਨ ਫ਼ੰਡ ਅਲਾਟਮੈਂਟ ਵਿੱਚ ਰਾਜ ਦੀ ਪ੍ਰਤੀਨਿਧਤਾ ਦੀ ਮੰਗ ਕੀਤੀ।

ਮੀਤ ਹੇਅਰ ਨੇ ਕਿਹਾ ਕਿ ਰਾਜਾਂ ਦੀ ਢੁਕਵੀਂ ਪ੍ਰਤੀਨਿਧਤਾ ਨਾਲ ਡਿਜਾਸਟਰ ਮੈਨੇਜਮੈਂਟ ਫ਼ੰਡ ਅਲਾਟ ਕੀਤੇ ਜਾਣੇ ਚਾਹੀਦੇ ਹਨ। ਪਿਛਲੀਆਂ ਘਟਨਾਵਾਂ ਵੱਲ ਧਿਆਨ ਦਿਵਾਉਂਦੇ ਹੋਏ, ਉਨ੍ਹਾਂ ਕਿਹਾ ਕਿ 2023 ਵਿੱਚ, ਹੜ੍ਹਾਂ ਨੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਬਿਹਾਰ ਵਿੱਚ ਵਿਆਪਕ ਤਬਾਹੀ ਮਚਾਈ ਸੀ, ਫਿਰ ਵੀ ਵਿਸ਼ੇਸ਼ ਰਾਹਤ ਪੈਕੇਜ ਸਿਰਫ਼ ਬਿਹਾਰ ਨੂੰ ਹੀ ਦਿੱਤਾ ਗਿਆ। ਇਹ ਅਸਮਾਨਤਾ ਫ਼ੰਡ ਦੇ ਵੰਡ ਦੇ ਫ਼ੈਸਲਿਆਂ ਵਿੱਚ ਰਾਜ ਦੀ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਣ ਲਈ ਇੱਕ ਵਿਧੀ (ਵਿਵਸਥਾ) ਦੀ ਲੋੜ ਨੂੰ ਉਜਾਗਰ ਕਰਦੀ ਹੈ।

ਹਾਲੀਆ ਆਫ਼ਤਾਂ ਨਾਲ ਨਜਿੱਠਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਹੇਅਰ ਨੇ ਕੇਂਦਰ ਸਰਕਾਰ ਨੂੰ 2023 ਦੇ ਹੜ੍ਹਾਂ ਦੌਰਾਨ ਹੋਏ ਨੁਕਸਾਨ ਲਈ ਪੰਜਾਬ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਵੇਂ ਮਾਪਦੰਡਾਂ ਤਹਿਤ, ਸਰਕਾਰ ਨੂੰ ਪੰਜਾਬ ਵਿੱਚ ਹੋਏ 1,600 ਕਰੋੜ ਰੁਪਏ ਦੀ ਜਨਤਕ ਜਾਇਦਾਦ ਦੇ ਨੁਕਸਾਨ ਦਾ ਜਵਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦਾ ਮੁੜ ਨਿਰਮਾਣ ਕਰਨਾ ਅਤੇ ਪ੍ਰਭਾਵਿਤ ਭਾਈਚਾਰਿਆਂ ਦੀ ਸਹਾਇਤਾ ਕਰਨਾ ਮਹੱਤਵਪੂਰਨ ਹੈ।

ਸੰਸਦ ਮੈਂਬਰ ਨੇ ਧਿਆਨ ਦਿਵਾਇਆ ਕਿ ਪਸ਼ੂਆਂ ਦੀਆਂ ਬਿਮਾਰੀਆਂ, ਜਿਵੇਂ ਕਿ ਲੰਪੀ ਚਮੜੀ ਦੀ ਬਿਮਾਰੀ ਜਿਸ ਦੇ ਨਤੀਜੇ ਵਜੋਂ ਪੰਜਾਬ ਵਿੱਚ 18,000 ਗਾਵਾਂ ਦੀ ਮੌਤ ਹੋ ਗਈ, ਨੂੰ ਡਿਜਾਸਟਰ ਮੈਨੇਜਮੈਂਟ ਦੇ ਅਧੀਨ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲੂ ਨੂੰ ਨਜ਼ਰਅੰਦਾਜ਼ ਕਰਨਾ ਰਾਜ ਦੀ ਖੇਤੀਬਾੜੀ ਜੋ ਕਿ ਰੀੜ੍ਹ ਦੀ ਹੱਡੀ ਹੈ, ਨੂੰ ਕਮਜ਼ੋਰ ਕਰਦਾ ਹੈ।

ਆਪਣੇ ਸੰਬੋਧਨ ਦੌਰਾਨ, ਮੀਤ ਹੇਅਰ ਨੇ ਪਸ਼ੂਆਂ ਦੇ ਨੁਕਸਾਨ ਲਈ ਮੁਆਵਜ਼ੇ ਦੀਆਂ ਦਰਾਂ ਵਿੱਚ ਸਪੱਸ਼ਟ ਅਸਮਾਨਤਾ ਨੂੰ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇੱਕ ਮੱਝ ਦਾ ਬਜ਼ਾਰ ਵਿਚ ਮੁੱਲ ਲਗਭਗ 1 ਲੱਖ ਰੁਪਏ ਹੈ। ਡਿਜਾਸਟਰ ਮੈਨੇਜਮੈਂਟ ਨਿਯਮਾਂ ਤਹਿਤ ਮੁਆਵਜ਼ਾ ਸਿਰਫ਼ 37,500 ਰੁਪਏ ਹੈ। ਉਨ੍ਹਾਂ ਕਿਹਾ ਕਿ ਇਹ ਪੁਰਾਣੀ ਦਰ ਕਿਸਾਨਾਂ ਦੇ ਅਸਲ ਆਰਥਿਕ ਨੁਕਸਾਨ ਨੂੰ ਧਿਆਨ ਵਿੱਚ ਨਹੀਂ ਰੱਖਦੀ ਹੈ। ਪ੍ਰਭਾਵਿਤ ਕਿਸਾਨਾਂ ਲਈ ਨਿਆਂ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਲਈ ਇਹ ਜ਼ਰੂਰੀ ਹੈ ਕਿ ਉਹ ਇਹਨਾਂ ਨਿਯਮਾਂ ਨੂੰ ਸੋਧੇ ਅਤੇ ਮੁਆਵਜ਼ੇ ਦੀਆਂ ਦਰਾਂ ਨੂੰ ਮੌਜੂਦਾ ਬਾਜ਼ਾਰ ਮੁੱਲ ਨਾਲ ਜੋੜਿਆ ਜਾਵੇ।

ਪੰਜਾਬ ਦੇ ਦਰਿਆਈ ਪ੍ਰਣਾਲੀਆਂ - ਰਾਵੀ, ਸਤਲੁਜ, ਬਿਆਸ ਅਤੇ ਘੱਗਰ ਦੇ ਨਾਲ ਮਜ਼ਬੂਤ ਬੁਨਿਆਦੀ ਢਾਂਚੇ ਦੀ ਲੋੜ ਨੂੰ ਉਜਾਗਰ ਕਰਦੇ ਹੋਏ - ਹੇਅਰ ਨੇ ਕੰਢਿਆਂ ਦੇ ਨਿਰਮਾਣ ਅਤੇ ਹੜ੍ਹ ਕੰਟਰੋਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਤੁਰੰਤ ਸੰਘੀ ਸਹਾਇਤਾ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 180 ਕਰੋੜ ਰੁਪਏ ਦੇ ਪ੍ਰਾਜੈਕਟ ਲਈ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਪ੍ਰਸਤਾਵ ਸੌਂਪਿਆ ਹੈ, ਜਿਸ ਵਿੱਚ 40 ਫ਼ੀਸਦੀ ਫ਼ੰਡ ਪੰਜਾਬ ਵੱਲੋਂ ਸਾਂਝੇ ਕੀਤੇ ਜਾਣਗੇ।

ਘੱਗਰ ਦਰਿਆ ਦੇ ਲੰਬੇ ਸਮੇਂ ਤੋਂ ਚੱਲ ਰਹੇ ਮੁੱਦੇ 'ਤੇ ਚਰਚਾ ਕਰਦਿਆਂ ਹੇਅਰ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਹਰ ਸਾਲ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੁੰਦਾ ਹੈ। ਉਨ੍ਹਾਂ  ਨੇ ਇਸ ਦਾ ਕਾਰਨ ਹਰਿਆਣਾ ਵੱਲੋਂ ਘੱਗਰ 'ਤੇ ਬੰਨ੍ਹ (ਧੁੱਸੀ ਬੰਨ੍ਹ) ਬਣਾਉਣ ਲਈ ਜ਼ਰੂਰੀ ਐਨ.ਓ.ਸੀ. ਦੇਣ ਤੋਂ ਇਨਕਾਰ ਕਰਨਾ ਦੱਸਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮੁੱਦੇ ਨੂੰ ਸੁਲਝਾਉਣ ਲਈ ਪੰਜਾਬ ਅਤੇ ਹਰਿਆਣਾ ਦਰਮਿਆਨ ਵਿਚੋਲਗੀ ਕਰਨੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖਨੌਰੀ ਅਤੇ ਸੰਗਰੂਰ ਵਰਗੇ ਖੇਤਰਾਂ ਦੇ ਹਜ਼ਾਰਾਂ ਕਿਸਾਨ ਹੁਣ ਕੁਦਰਤ ਦੇ ਰਹਿਮ 'ਤੇ ਨਹੀਂ ਰਹੇ।

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਮੀਤ ਹੇਅਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਮਾਨ ਡਿਜਾਸਟਰ ਮੈਨੇਜਮੈਂਟ ਨੀਤੀਆਂ ਨੂੰ ਤਰਜੀਹ ਦੇਵੇ, ਅੰਤਰਰਾਜੀ ਵਿਵਾਦਾਂ ਨੂੰ ਹੱਲ ਕਰੇ ਅਤੇ ਜਨਤਕ ਅਤੇ ਖੇਤੀਬਾੜੀ ਹਿੱਤਾਂ ਦੀ ਰਾਖੀ ਲਈ ਸਮੇਂ ਸਿਰ ਫ਼ੰਡਾਂ ਦੀ ਵੰਡ ਨੂੰ ਯਕੀਨੀ ਬਣਾਏ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Earthquake: ਸਵੇਰੇ-ਸਵੇਰੇ ਫਿਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਲੋਕਾਂ 'ਚ ਫੈਲਿਆ ਡਰ; ਜਾਣੋ ਕਿੰਨਾ ਹੋਇਆ ਨੁਕਸਾਨ ?
ਸਵੇਰੇ-ਸਵੇਰੇ ਫਿਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਲੋਕਾਂ 'ਚ ਫੈਲਿਆ ਡਰ; ਜਾਣੋ ਕਿੰਨਾ ਹੋਇਆ ਨੁਕਸਾਨ ?
Punjab News: ਪੰਜਾਬ 'ਚ ਪੁਲਿਸ ਵੱਲੋਂ ਸਖ਼ਤ ਕਾਰਵਾਈ, ਇਸ ਇਲਾਕੇ 'ਚ ਭਾਰੀ ਪੁਲਿਸ ਫੋਰਸ ਤੈਨਾਤ; ਜਾਣੋ ਕਿਉਂ ਮੱਚੀ ਹਲਚਲ?
ਪੰਜਾਬ 'ਚ ਪੁਲਿਸ ਵੱਲੋਂ ਸਖ਼ਤ ਕਾਰਵਾਈ, ਇਸ ਇਲਾਕੇ 'ਚ ਭਾਰੀ ਪੁਲਿਸ ਫੋਰਸ ਤੈਨਾਤ; ਜਾਣੋ ਕਿਉਂ ਮੱਚੀ ਹਲਚਲ?
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 2 IPS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਵੇਖੋ ਲਿਸਟ...
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 2 IPS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਵੇਖੋ ਲਿਸਟ...
ਪੰਜਾਬ 'ਚ NRI ਮਹਿਲਾ ਦੇ ਕਤਲ ਦਾ ਮਾਮਲਾ ਸੁਲਝਿਆ, ਦੋਸ਼ੀ ਗ੍ਰਿਫ਼ਤਾਰ, ਧੀ ਨੇ ਦੱਸੀ ਸਾਰੀ ਕਹਾਣੀ
ਪੰਜਾਬ 'ਚ NRI ਮਹਿਲਾ ਦੇ ਕਤਲ ਦਾ ਮਾਮਲਾ ਸੁਲਝਿਆ, ਦੋਸ਼ੀ ਗ੍ਰਿਫ਼ਤਾਰ, ਧੀ ਨੇ ਦੱਸੀ ਸਾਰੀ ਕਹਾਣੀ
Advertisement
ABP Premium

ਵੀਡੀਓਜ਼

ਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ'ਨਾਂ ਭਾਵੇਂ ਬਾਜਵਾ ਮਾਡਲ ਰੱਖ ਲਓ, ਪਰ ਫਾਲਟ ਤਾਂ ਦੱਸ ਦਿਓ'ਆਪ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਪ੍ਰਤਾਪ ਬਾਜਵਾ ਨਾਲ ਤੂੰ ਤੂੰ ਮੈਂ ਮੈਂਕਿਸਾਨਾਂ ਦੀ ਇਕੱਤਰਤਾ ਤੋਂ ਪਹਿਲਾਂ ਪੁਲਿਸ ਛਾਉਣੀ 'ਚ ਤਬਦੀਲ ਹੋਇਆ ਘਨੌਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake: ਸਵੇਰੇ-ਸਵੇਰੇ ਫਿਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਲੋਕਾਂ 'ਚ ਫੈਲਿਆ ਡਰ; ਜਾਣੋ ਕਿੰਨਾ ਹੋਇਆ ਨੁਕਸਾਨ ?
ਸਵੇਰੇ-ਸਵੇਰੇ ਫਿਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਲੋਕਾਂ 'ਚ ਫੈਲਿਆ ਡਰ; ਜਾਣੋ ਕਿੰਨਾ ਹੋਇਆ ਨੁਕਸਾਨ ?
Punjab News: ਪੰਜਾਬ 'ਚ ਪੁਲਿਸ ਵੱਲੋਂ ਸਖ਼ਤ ਕਾਰਵਾਈ, ਇਸ ਇਲਾਕੇ 'ਚ ਭਾਰੀ ਪੁਲਿਸ ਫੋਰਸ ਤੈਨਾਤ; ਜਾਣੋ ਕਿਉਂ ਮੱਚੀ ਹਲਚਲ?
ਪੰਜਾਬ 'ਚ ਪੁਲਿਸ ਵੱਲੋਂ ਸਖ਼ਤ ਕਾਰਵਾਈ, ਇਸ ਇਲਾਕੇ 'ਚ ਭਾਰੀ ਪੁਲਿਸ ਫੋਰਸ ਤੈਨਾਤ; ਜਾਣੋ ਕਿਉਂ ਮੱਚੀ ਹਲਚਲ?
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 2 IPS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਵੇਖੋ ਲਿਸਟ...
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 2 IPS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਵੇਖੋ ਲਿਸਟ...
ਪੰਜਾਬ 'ਚ NRI ਮਹਿਲਾ ਦੇ ਕਤਲ ਦਾ ਮਾਮਲਾ ਸੁਲਝਿਆ, ਦੋਸ਼ੀ ਗ੍ਰਿਫ਼ਤਾਰ, ਧੀ ਨੇ ਦੱਸੀ ਸਾਰੀ ਕਹਾਣੀ
ਪੰਜਾਬ 'ਚ NRI ਮਹਿਲਾ ਦੇ ਕਤਲ ਦਾ ਮਾਮਲਾ ਸੁਲਝਿਆ, ਦੋਸ਼ੀ ਗ੍ਰਿਫ਼ਤਾਰ, ਧੀ ਨੇ ਦੱਸੀ ਸਾਰੀ ਕਹਾਣੀ
ਬਲਾਤਕਾਰ ਦੇ ਦੋਸ਼ੀ ਆਸਾਰਾਮ ਨੂੰ ਮਿਲੀ ਰਾਹਤ, ਗੁਜਰਾਤ ਹਾਈ ਕੋਰਟ ਨੇ 3 ਮਹੀਨੇ ਦੀ ਦਿੱਤੀ ਜ਼ਮਾਨਤ
ਬਲਾਤਕਾਰ ਦੇ ਦੋਸ਼ੀ ਆਸਾਰਾਮ ਨੂੰ ਮਿਲੀ ਰਾਹਤ, ਗੁਜਰਾਤ ਹਾਈ ਕੋਰਟ ਨੇ 3 ਮਹੀਨੇ ਦੀ ਦਿੱਤੀ ਜ਼ਮਾਨਤ
ਅੰਬੇਡਕਰ ਜਯੰਤੀ 'ਤੇ ਦੇਸ਼ ਭਰ 'ਚ ਜਨਤਕ ਛੁੱਟੀ ਦਾ ਐਲਾਨ, ਸਰਕਾਰ ਨੇ ਲਿਆ ਫੈਸਲਾ
ਅੰਬੇਡਕਰ ਜਯੰਤੀ 'ਤੇ ਦੇਸ਼ ਭਰ 'ਚ ਜਨਤਕ ਛੁੱਟੀ ਦਾ ਐਲਾਨ, ਸਰਕਾਰ ਨੇ ਲਿਆ ਫੈਸਲਾ
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, 4 ਦਿਨ ਬੰਦ ਰਹੇਗਾ...
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, 4 ਦਿਨ ਬੰਦ ਰਹੇਗਾ...
CM ਭਗਵੰਤ ਮਾਨ ਦੀ ਧੀ ਦਾ ਪਹਿਲਾ ਜਨਮਦਿਨ, ਸਾਂਝੀਆਂ ਕੀਤੀਆਂ ਪਿਆਰੀਆਂ ਤਸਵੀਰਾਂ, ਕਿਹਾ-ਰੱਬ ਧੀ ਵੀ ਉੱਥੇ ਦਿੰਦਾ ਜੋ ਕਰਮਾਂ ਵਾਲੇ
CM ਭਗਵੰਤ ਮਾਨ ਦੀ ਧੀ ਦਾ ਪਹਿਲਾ ਜਨਮਦਿਨ, ਸਾਂਝੀਆਂ ਕੀਤੀਆਂ ਪਿਆਰੀਆਂ ਤਸਵੀਰਾਂ, ਕਿਹਾ-ਰੱਬ ਧੀ ਵੀ ਉੱਥੇ ਦਿੰਦਾ ਜੋ ਕਰਮਾਂ ਵਾਲੇ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.