ਪੜਚੋਲ ਕਰੋ

Punjab News: ‘ਮੁੱਖ ਮੰਤਰੀ’ ਦਾ ਕੁਟਾਪਾ ਚਾੜ੍ਹਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਐਕਸ਼ਨ, ਵੀਡੀਓ ਵਾਇਰਲ ਹੋਣ ਮਗਰੋਂ ਕੀਤੇ ਸਸਪੈਂਡ

Mukh Mantri Dhamak Base: ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਦੀਨੇਵਾਲ ਦੇ ਵਸਨੀਕ ਤੇ ਸੋਸ਼ਲ ਮੀਡੀਆ ਸਟਾਰ ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ ਧਮਕ ਬੇਸ ਦੀ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਕਥਿਤ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ

Mukh Mantri Dhamak Base: ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਦੀਨੇਵਾਲ ਦੇ ਵਸਨੀਕ ਤੇ ਸੋਸ਼ਲ ਮੀਡੀਆ ਸਟਾਰ ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ ਧਮਕ ਬੇਸ ਦੀ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਕਥਿਤ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਬੰਧਤ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਵੀਡੀਓ ਵਿੱਚ ਧਰਮਪ੍ਰੀਤ ਸਿੰਘ ਉਰਫ ‘ਮੁੱਖ ਮੰਤਰੀ’ ਨੂੰ ਪੁਲਿਸ ਮੁਲਾਜ਼ਮ ਵਾਲਾਂ ਤੋਂ ਫੜ ਕੇ ਜ਼ਮੀਨ ’ਤੇ ਘੜੀਸਦੇ ਤੇ ਡੰਡੇ ਮਾਰਦੇ ਦਿਖਾਈ ਦੇ ਰਹੇ ਹਨ।

ਦੱਸ ਦਈਏ ਕਿ 9 ਨਵੰਬਰ ਨੂੰ ਪਿੰਡ ਦੀਨੇਵਾਲ ਵਾਸੀ ਰਮਨਜੀਤ ਕੌਰ, ਨਿਸ਼ਾਨ ਸਿੰਘ ਤੇ ਜੋਬਨ ਵੱਲੋਂ ਧਰਮਪ੍ਰੀਤ ਸਿੰਘ ਖ਼ਿਲਾਫ਼ ਉਨ੍ਹਾਂ ਦੀ ਕੁੱਟਮਾਰ ਕਰਨ ਤੇ ਰਸਤਾ ਰੋਕਣ ਦੀ 112 ਨੰਬਰ ਦੀ ਹੈਲਪਲਾਈਨ ’ਤੇ ਵੱਖ-ਵੱਖ ਦਰਖ਼ਾਸਤਾਂ ਦਿੱਤੀਆਂ ਗਈਆਂ ਸਨ। ਧਰਮਪ੍ਰੀਤ ਸਿੰਘ ਨੇ ਕਿਹਾ ਕਿ ਉਹ ਪਿੰਡ ਵਿੱਚ ਦੁੱਧ ਲੈਣ ਲਈ ਗਿਆ ਸੀ, ਜਿੱਥੇ ਉਸ ਨੂੰ ਕੁੱਤੇ ਪੈ ਗਏ, ਜਿਨ੍ਹਾਂ ਨੂੰ ਮਾਰਨ ਲਈ ਉਸ ਨੇ ਘਰੋਂ ਕਿਰਪਾਨ ਲਿਆ ਕੇ ਕੁੱਤਿਆਂ ਤੋਂ ਆਪਣਾ ਬਚਾਅ ਕੀਤਾ।

ਕੁੱਤਿਆਂ ਦੇ ਮਾਲਕਾਂ ਨੇ ਮੌਕੇ ’ਤੇ ਪੁਲਿਸ ਨੂੰ ਬੁਲਾ ਕੇ ਉਸ ਦੀ ਕੁੱਟਮਾਰ ਕਰਵਾਈ। ਪੁਲਿਸ ਉਸ ਨੂੰ ਗੋਇੰਦਵਾਲ ਸਾਹਿਬ ਥਾਣਾ ਲੈ ਗਈ, ਜਿੱਥੇ ਉਸ ਦੇ ਪਿਤਾ ਤੇ ਹੋਰ ਰਿਸ਼ਤੇਦਾਰਾਂ ਨੇ ਉਸ ਨੂੰ ਵਾਪਸ ਘਰ ਲਿਆਂਦਾ। ਪੈਟਰੋਲਿੰਗ ਵਾਹਨ ਦੇ ਇੰਚਾਰਜ ਏਐਸਆਈ ਗੁਰਭੇਜ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਦਰਖ਼ਾਸਤ ਦੇ ਆਧਾਰ ’ਤੇ ਮੌਕੇ ’ਤੇ ਪੁੱਜੀ ਤਾਂ ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ ਵੱਲੋਂ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ ਗਿਆ। ਇਲਾਕੇ ਦੇ ਸਮਾਜਸੇਵੀ ਕਸ਼ਮੀਰ ਸਿੰਘ ਸੰਘਾ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਅਕਾਲ ਤਖ਼ਤ ਦੇ ਜਥੇਦਾਰ ਤੱਕ ਲੈ ਕੇ ਜਾਣਗੇ।

ਉਧਰ, ਐਸਪੀ (ਇਨਵੈਸਟੀਗੇਸ਼ਨ) ਅਜੈਰਾਜ ਸਿੰਘ ਨੇ ਕਿਹਾ ਕਿ ਧਰਮਪ੍ਰੀਤ ਸਿੰਘ ਖ਼ਿਲਾਫ਼ ਪਿੰਡ ਦੇ ਲੋਕਾਂ ਨੇ 112 ਨੰਬਰ ’ਤੇ ਸ਼ਿਕਾਇਤ ਕਰਕੇ ਉਨ੍ਹਾਂ ਦੇ ਘਰਾਂ ’ਤੇ ਇੱਟਾਂ ਵੱਟੇ ਮਾਰਨ ਦਾ ਦੋਸ਼ ਲਗਾਇਆ ਸੀ। ਇਸ ਸ਼ਿਕਾਇਤ ’ਤੇ ਕਾਰਵਾਈ ਕਰਨ ਲਈ ਜਿਵੇਂ ਹੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਸ ਨੇ ਇੱਕ ਪੁਲਿਸ ਵਾਲੇ ਦੀ ਪੱਗ ਉਤਾਰ ਦਿੱਤੀ ਜਿਸ ’ਤੇ ਪੁਲਿਸ ਵਾਲਿਆਂ ਉਸ ਦੀ ਕੁੱਟਮਾਰ ਕੀਤੀ। ਐਸਪੀ ਨੇ ਕਿਹਾ ਕਿ ਜ਼ਿਲ੍ਹਾ ਪੁਲੀਸ ਨੇ ‘ਮੁੱਖ ਮੰਤਰੀ’ ਦੀ ਕੁੱਟਮਾਰ ਕਰਨ ਵਾਲੇ ਏਐਸਆਈ ਪੱਧਰ ਦੇ ਦੋ ਮੁਲਾਜ਼ਮਾਂ ਗੁਰਭੇਜ ਸਿੰਘ ਤੇ ਸੁਖਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gangster Lawrence Bishnoi: ਲਾਰੈਂਸ ਬਿਸ਼ਨੋਈ ਦਾ ਅਜੇ ਤੱਕ ਕਿਉਂ ਨਹੀਂ ਹੋਇਆ ਐਨਕਾਉਂਟਰ? ਗੈਂਗਸਟਰ ਨੂੰ 5 ਵਾਰ ਗ੍ਰਿਫਤਾਰ ਕਰਨ ਵਾਲੇ ਸਾਬਕਾ ਇੰਸਪੈਕਟਰ ਦਾ ਵੱਡਾ ਖੁਲਾਸਾ

Indian Airports: ਹਵਾਈ ਅੱਡਿਆਂ 'ਤੇ ਪੱਸਰਿਆ ਸੰਨਾਟਾ , 19 ਹਵਾਈ ਅੱਡਿਆਂ 'ਤੇ ਕਈ ਮਹੀਨਿਆਂ ਤੋਂ ਇੱਕ ਵੀ ਯਾਤਰੀ ਨਹੀਂ ਆਇਆ
Indian Airports: ਹਵਾਈ ਅੱਡਿਆਂ 'ਤੇ ਪੱਸਰਿਆ ਸੰਨਾਟਾ , 19 ਹਵਾਈ ਅੱਡਿਆਂ 'ਤੇ ਕਈ ਮਹੀਨਿਆਂ ਤੋਂ ਇੱਕ ਵੀ ਯਾਤਰੀ ਨਹੀਂ ਆਇਆ
Punjab News: ‘ਮੁੱਖ ਮੰਤਰੀ’ ਦਾ ਕੁਟਾਪਾ ਚਾੜ੍ਹਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਐਕਸ਼ਨ, ਵੀਡੀਓ ਵਾਇਰਲ ਹੋਣ ਮਗਰੋਂ ਕੀਤੇ ਸਸਪੈਂਡ
‘ਮੁੱਖ ਮੰਤਰੀ’ ਦਾ ਕੁਟਾਪਾ ਚਾੜ੍ਹਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਐਕਸ਼ਨ, ਵੀਡੀਓ ਵਾਇਰਲ ਹੋਣ ਮਗਰੋਂ ਕੀਤੇ ਸਸਪੈਂਡ
Crime News: ਪੰਜਾਬ ਨਹੀਂ ਸਗੋਂ ਇਹ ਸਟੇਟ ਬਣੀ ਗੈਂਗਲੈਂਡ! ਅਮੀਰਾਂ ਤੇ ਕਾਰੋਬਾਰੀਆਂ ਦੀ ਉੱਡੀ ਰਾਤਾਂ ਦੀ ਨੀਂਦ
Crime News: ਪੰਜਾਬ ਨਹੀਂ ਸਗੋਂ ਇਹ ਸਟੇਟ ਬਣੀ ਗੈਂਗਲੈਂਡ! ਅਮੀਰਾਂ ਤੇ ਕਾਰੋਬਾਰੀਆਂ ਦੀ ਉੱਡੀ ਰਾਤਾਂ ਦੀ ਨੀਂਦ
Advertisement
ABP Premium

ਵੀਡੀਓਜ਼

ਸਲਮਾਨ ਖਾਨ ਦੀ Security ਲਈ , ਬਣ ਗਈ ਨਵੀਂ Schemeਪਹਿਲਾਂ ਗੱਜੇ ਦਿਲਜੀਤ ਦੋਸਾਂਝ ਹੁਣ ਬੋਲੇ ਲੋਕ .. ਵੇਖੋ ਕੀ ਬੋਲੇਸਤਿੰਦਰ ਸਰਤਾਜ ਨੇ ਕਪੂਰਥਲਾ 'ਚ ਆਹ ਕੀ ਕੀਤਾ , ਵੇਖੋ ਲੋਕਾਂ ਦਾ ਹਾਲਸਵੈਗ ਨਾਲ ਆਏ ਦਿਲਜੀਤ ਦੋਸਾਂਝ , Abu Dhabi ਚ ਹਜੇ ਵੀ ਗੂੰਜ ਰਹੇ ਦਿਲਜੀਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gangster Lawrence Bishnoi: ਲਾਰੈਂਸ ਬਿਸ਼ਨੋਈ ਦਾ ਅਜੇ ਤੱਕ ਕਿਉਂ ਨਹੀਂ ਹੋਇਆ ਐਨਕਾਉਂਟਰ? ਗੈਂਗਸਟਰ ਨੂੰ 5 ਵਾਰ ਗ੍ਰਿਫਤਾਰ ਕਰਨ ਵਾਲੇ ਸਾਬਕਾ ਇੰਸਪੈਕਟਰ ਦਾ ਵੱਡਾ ਖੁਲਾਸਾ
Gangster Lawrence Bishnoi: ਲਾਰੈਂਸ ਬਿਸ਼ਨੋਈ ਦਾ ਅਜੇ ਤੱਕ ਕਿਉਂ ਨਹੀਂ ਹੋਇਆ ਐਨਕਾਉਂਟਰ? ਗੈਂਗਸਟਰ ਨੂੰ 5 ਵਾਰ ਗ੍ਰਿਫਤਾਰ ਕਰਨ ਵਾਲੇ ਸਾਬਕਾ ਇੰਸਪੈਕਟਰ ਦਾ ਵੱਡਾ ਖੁਲਾਸਾ
Indian Airports: ਹਵਾਈ ਅੱਡਿਆਂ 'ਤੇ ਪੱਸਰਿਆ ਸੰਨਾਟਾ , 19 ਹਵਾਈ ਅੱਡਿਆਂ 'ਤੇ ਕਈ ਮਹੀਨਿਆਂ ਤੋਂ ਇੱਕ ਵੀ ਯਾਤਰੀ ਨਹੀਂ ਆਇਆ
Indian Airports: ਹਵਾਈ ਅੱਡਿਆਂ 'ਤੇ ਪੱਸਰਿਆ ਸੰਨਾਟਾ , 19 ਹਵਾਈ ਅੱਡਿਆਂ 'ਤੇ ਕਈ ਮਹੀਨਿਆਂ ਤੋਂ ਇੱਕ ਵੀ ਯਾਤਰੀ ਨਹੀਂ ਆਇਆ
Punjab News: ‘ਮੁੱਖ ਮੰਤਰੀ’ ਦਾ ਕੁਟਾਪਾ ਚਾੜ੍ਹਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਐਕਸ਼ਨ, ਵੀਡੀਓ ਵਾਇਰਲ ਹੋਣ ਮਗਰੋਂ ਕੀਤੇ ਸਸਪੈਂਡ
‘ਮੁੱਖ ਮੰਤਰੀ’ ਦਾ ਕੁਟਾਪਾ ਚਾੜ੍ਹਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਐਕਸ਼ਨ, ਵੀਡੀਓ ਵਾਇਰਲ ਹੋਣ ਮਗਰੋਂ ਕੀਤੇ ਸਸਪੈਂਡ
Crime News: ਪੰਜਾਬ ਨਹੀਂ ਸਗੋਂ ਇਹ ਸਟੇਟ ਬਣੀ ਗੈਂਗਲੈਂਡ! ਅਮੀਰਾਂ ਤੇ ਕਾਰੋਬਾਰੀਆਂ ਦੀ ਉੱਡੀ ਰਾਤਾਂ ਦੀ ਨੀਂਦ
Crime News: ਪੰਜਾਬ ਨਹੀਂ ਸਗੋਂ ਇਹ ਸਟੇਟ ਬਣੀ ਗੈਂਗਲੈਂਡ! ਅਮੀਰਾਂ ਤੇ ਕਾਰੋਬਾਰੀਆਂ ਦੀ ਉੱਡੀ ਰਾਤਾਂ ਦੀ ਨੀਂਦ
Ludhiana News: ਠੰਡੇ Momos ਨੂੰ ਲੈ ਕੇ ਪਿਆ ਕ*ਲੇਸ਼! ਗੁੱਸੇ 'ਚ ਆਏ ਗਾਹਕ ਨੇ ਪਲਟ ਦਿੱਤੀ ਰੇਹੜੀ,  10 ਮਹੀਨੇ ਦੇ ਬੱਚੇ 'ਤੇ ਡਿੱਗਿਆ ਗਰਮ ਤੇਲ, ਬੁਰੀ ਤਰ੍ਹਾਂ ਸ*ੜਿਆ

Supreme Court: ਬੁਲਡੋਜ਼ਰ ਐਕਸ਼ਨ 'ਤੇ SC ਦੀ ਕਾਰਵਾਈ, ਕਿਹਾ- 'ਮੁਲਜ਼ਮ ਹੋਵੇ ਤਾਂ ਨਹੀਂ ਢਾਹਿਆ ਜਾ ਸਕਦਾ ਘਰ, ਪ੍ਰਸ਼ਾਸਨ ਨਾ ਬਣੇ ਜੱਜ';
ਬੁਲਡੋਜ਼ਰ ਐਕਸ਼ਨ 'ਤੇ SC ਦੀ ਕਾਰਵਾਈ, ਕਿਹਾ- 'ਮੁਲਜ਼ਮ ਹੋਵੇ ਤਾਂ ਨਹੀਂ ਢਾਹਿਆ ਜਾ ਸਕਦਾ ਘਰ, ਪ੍ਰਸ਼ਾਸਨ ਨਾ ਬਣੇ ਜੱਜ';
ਪੰਜਾਬ 'ਚ 19 ਨਵੰਬਰ ਨੂੰ ਨਵੇਂ ਪੰਚ ਚੁਕਣਗੇ ਸਹੁੰ, ਇਨ੍ਹਾਂ 4 ਥਾਵਾਂ 'ਤੇ ਬਾਅਦ 'ਚ ਹੋਵੇਗਾ ਪ੍ਰੋਗਰਾਮ

ਤੇਲੰਗਾਨਾ 'ਚ ਭਿਆਨਕ ਰੇਲ ਹਾਦਸਾ, ਪਟੜੀ ਤੋਂ ਉੱਤਰੇ ਮਾਲ ਗੱਡੀ ਦੇ 11 ਡੱਬੇ, 20 ਪੈਸੇਂਜਰ ਟਰੇਨਾਂ ਰੱਦ

Embed widget