ਹੜ੍ਹ ਅਲਰਟ 'ਚ ਜਾਰੀ ਹੋਏ ਸਖ਼ਤ ਹੁਕਮ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਏਗੀ ਕਾਰਵਾਈ
ਕੁਝ ਲੋਕ ਖਾਣ-ਪੀਣ ਦੇ ਸਮਾਨ, ਪੈਟਰੋਲ, ਡੀਜ਼ਲ, ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਜਮਾਖੋਰੀ ਕਰ ਰਹੇ ਹਨ। ਇਹ ਗਲਤ ਪ੍ਰਥਾ ਕਾਰਨ ਕੀਮਤਾਂ ਵਿੱਚ ਵਾਧਾ, ਕਾਲਾਬਾਜ਼ਾਰੀ ਅਤੇ ਸਪਲਾਈ ਦੀ ਘਾਟ ਪੈਦਾ..

ਫਿਰੋਜ਼ਪੁਰ ਤੋਂ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ। ਐਡੀਸ਼ਨਲ ਡਿਪਟੀ ਕਮਿਸ਼ਨਰ (ਏ.ਡੀ.ਐਮ.) ਫਿਰੋਜ਼ਪੁਰ ਦਮਨਜੀਤ ਸਿੰਘ ਮਾਨ ਨੇ ਜ਼ਰੂਰੀ ਵਸਤੂ ਐਕਟ 1955 ਦੀ ਧਾਰਾ 163 ਅਤੇ ਬੀ.ਐੱਨ.ਐੱਨ.ਐੱਸ. ਐਕਟ 2023 ਅਧੀਨ ਮਿਲੀਆਂ ਸ਼ਕਤੀਆਂ ਦਾ ਪ੍ਰਯੋਗ ਕਰਦਿਆਂ ਖਾਣ-ਪੀਣ ਦੇ ਸਮਾਨ, ਦੁੱਧ ਤੇ ਡੇਅਰੀ ਉਤਪਾਦ, ਪੈਟਰੋਲ/ਡੀਜ਼ਲ, ਚਾਰਾ ਅਤੇ ਹੋਰ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਦੀ ਜਮਾਖੋਰੀ ‘ਤੇ ਪਾਬੰਦੀ ਲਾ ਦਿੱਤੀ ਹੈ।
ਜਮਾਖੋਰੀ ‘ਤੇ ਸਖ਼ਤ ਪਾਬੰਦੀ
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਲੋਕ ਖਾਣ-ਪੀਣ ਦੇ ਸਮਾਨ, ਪੈਟਰੋਲ, ਡੀਜ਼ਲ, ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਜਮਾਖੋਰੀ ਕਰ ਰਹੇ ਹਨ। ਇਹ ਗਲਤ ਪ੍ਰਥਾ ਕਾਰਨ ਕੀਮਤਾਂ ਵਿੱਚ ਵਾਧਾ, ਕਾਲਾਬਾਜ਼ਾਰੀ ਅਤੇ ਸਪਲਾਈ ਦੀ ਘਾਟ ਪੈਦਾ ਹੋ ਰਹੀ ਹੈ, ਜਿਸ ਦਾ ਆਮ ਜਨਤਾ, ਖ਼ਾਸ ਕਰਕੇ ਕਮਜ਼ੋਰ ਵਰਗਾਂ ‘ਤੇ ਬੁਰਾ ਅਸਰ ਪੈ ਰਿਹਾ ਹੈ। ਲੋਕਾਂ ਦੇ ਹਿੱਤ ਵਿੱਚ ਇਹ ਯਕੀਨੀ ਬਣਾਉਣ ਲਈ ਕਿ ਜ਼ਰੂਰੀ ਵਸਤਾਂ ਆਸਾਨੀ ਨਾਲ ਉਪਲਬਧ ਹੋਣ, ਕਿਸੇ ਵੀ ਵਿਅਕਤੀ, ਵਪਾਰੀ ਜਾਂ ਸੰਸਥਾ ਨੂੰ ਜਮਾਖੋਰੀ ਕਰਨ ਦੀ ਇਜਾਜ਼ਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਨਾਗਰਿਕ ਜੇ ਜਮਾਖੋਰੀ, ਕਾਲਾਬਾਜ਼ਾਰੀ ਜਾਂ ਕੀਮਤਾਂ ‘ਚ ਹੇਰਫੇਰ ਦਾ ਕੋਈ ਵੀ ਮਾਮਲਾ ਵੇਖਣ ਤਾਂ ਉਹ ਇਸ ਦੀ ਜਾਣਕਾਰੀ ਸੰਬੰਧਤ ਅਧਿਕਾਰੀਆਂ ਨੂੰ ਦੇਣ। ਜ਼ਿਲ੍ਹਾ ਖਾਦ ਤੇ ਸਪਲਾਈ ਕੰਟਰੋਲਰ (ਜ਼ਰੂਰੀ ਵਸਤਾਂ/ਪੈਟਰੋਲ-ਡੀਜ਼ਲ ਆਦਿ ਲਈ) ਹਿਮਾਂਸ਼ੂ ਕੁਕਰ, ਡੀ.ਐੱਫ.ਐੱਸ.ਸੀ. ਫਿਰੋਜ਼ਪੁਰ (ਨੰਬਰ: 95010-77477), ਪਸ਼ੂ ਪਾਲਣ ਵਿਭਾਗ (ਪਸ਼ੂ ਪਾਲਣ ਸੇਵਾਵਾਂ ਲਈ) ਹਿਮਾਂਸ਼ੂ ਸਿਆਲ, ਡੀ.ਡੀ.ਏ.ਐਚ. ਫਿਰੋਜ਼ਪੁਰ (ਨੰਬਰ: 98772-36765), ਮੰਡੀ ਬੋਰਡ (ਮੰਡੀ ਨਾਲ ਸੰਬੰਧਿਤ ਸਬਜ਼ੀਆਂ ਆਦਿ ਲਈ) ਜਸਮੀਤ ਸਿੰਘ, ਡੀ.ਐੱਮ.ਓ. ਫਿਰੋਜ਼ਪੁਰ (ਨੰਬਰ: 97795-80063), ਮਾਰਕਫੈਡ ਅਤੇ ਮਿਲਕਫੈਡ (ਪਸ਼ੂ ਆਹਾਰ ਲਈ) ਦਰਸ਼ਨ ਸਿੰਘ, ਡੀ.ਐੱਮ. ਮਾਰਕਫੈਡ ਫਿਰੋਜ਼ਪੁਰ (ਨੰਬਰ: 98550-63330) ਨੂੰ ਦੇ ਸਕਦੇ ਹਨ।
ਕਾਨੂੰਨ ਦੇ ਪ੍ਰਬੰਧਾਂ ਅਨੁਸਾਰ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਰੂਰੀ ਵਸਤਾਂ ਦੀ ਸੁਚਾਰੂ ਸਪਲਾਈ ਅਤੇ ਸਹੀ ਵੰਡ ਯਕੀਨੀ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















