ਬਲੱਡ ਸ਼ੂਗਰ ਕਾਬੂ ਕਰਨ ਲਈ ਖਾਓ ਇਹ ਮਸ਼ਰੂਮ, ਨਵੇਂ ਅਧਿਐਨ 'ਚ ਆਇਆ ਆਸਾਨ ਤਰੀਕਾ
ਨਵੀਂ ਖੋਜ ਵਿੱਚ ਪਾਇਆ ਗਿਆ ਹੈ ਕਿ ਡਾਇਬੀਟੀਜ਼ ਜਾਂ ਉੱਚ ਬਲੱਡ ਸ਼ੂਗਰ ਵਾਲੇ ਮਰੀਜ਼ਾਂ ਲਈ ਇੱਕ ਖਾਸ ਕਿਸਮ ਦਾ ਮਸ਼ਰੂਮ ਖਾਣ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਨਵੀਂ ਖੋਜ ਵਿੱਚ ਪਾਇਆ ਗਿਆ ਹੈ ਕਿ ਡਾਇਬੀਟੀਜ਼ ਜਾਂ ਉੱਚ ਬਲੱਡ ਸ਼ੂਗਰ ਵਾਲੇ ਮਰੀਜ਼ਾਂ ਲਈ ਇੱਕ ਖਾਸ ਕਿਸਮ ਦਾ ਮਸ਼ਰੂਮ ਖਾਣ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ। ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਹੋਈ ਇਸ ਅਧਿਐਨ ਦੇ ਮੁਤਾਬਿਕ, ਨਿਯਮਤ ਤੌਰ ‘ਤੇ ਮਿਲਕੀ ਮਸ਼ਰੂਮ ਖਾਣ ਨਾਲ ਇਨਸੁਲਿਨ ਸੰਵੇਦਨਸ਼ੀਲਤਾ ਵਧਦੀ ਹੈ ਅਤੇ ਖੂਨ ਵਿੱਚ ਗਲੂਕੋਜ਼ ਦਾ ਪੱਧਰ ਕੁਦਰਤੀ ਤਰੀਕੇ ਨਾਲ ਸੰਤੁਲਿਤ ਰਹਿੰਦਾ ਹੈ। ਡਾਇਬੀਟੀਜ਼ ਇੱਕ ਜੀਵਨਸ਼ੈਲੀ ਰੋਗ ਹੈ, ਜੋ ਖਰਾਬ ਖਾਣ-ਪੀਣ ਅਤੇ ਖਰਾਬ ਜੀਵਨਸ਼ੈਲੀ ਕਾਰਨ ਹੁੰਦੀ ਹੈ। ਨੌਜਵਾਨਾਂ ਵਿੱਚ ਇਸ ਦੇ ਹੋਣ ਦੀ ਸੰਭਾਵਨਾ ਇਨ੍ਹਾਂ ਕਾਰਨਾਂ ਕਾਰਨ ਵੱਧ ਗਈ ਹੈ। ਆਓ ਜਾਣੀਏ ਇਸ ਮਸ਼ਰੂਮ ਬਾਰੇ ਕਿ ਇਹ ਖਾਸ ਕਿਉਂ ਹੈ।
ਖੋਜ ਕੀ ਕਹਿੰਦੀ
ਖੋਜ ਵਿੱਚ ਸਾਬਤ ਹੋਇਆ ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਖੁੰਬ ਖੋਜ ਨਿਰਦੇਸ਼ਾਲੇ ਵੱਲੋਂ ਖੁੰਬ ਦੀ ਇੱਕ ਨਵੀਂ ਕਿਸਮ ਲੱਭੀ ਗਈ ਹੈ, ਜਿਸ ਨੂੰ ਮਿਲਕੀ ਮਸ਼ਰੂਮ ਕਿਹਾ ਜਾਂਦਾ ਹੈ। ਇਹ ਖੁੰਬ ਦੁੱਧ ਵਰਗਾ ਸਫੈਦ ਹੋਇਆ ਹੈ ਅਤੇ ਇਸ ਉੱਤੇ ਬਟਨ ਮਸ਼ਰੂਮ ਵਰਗਾ ਕੋਈ ਧੱਬਾ ਨਹੀਂ ਹੁੰਦਾ। ਇਸ ਦਾ ਉਤਪਾਦਨ ਵੀ ਘੱਟ ਪੈਸਿਆਂ ਵਿੱਚ ਵੱਧ ਮਾਤਰਾ ਵਿੱਚ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਇਹ ਕਿਸਾਨਾਂ ਲਈ ਵੀ ਲਾਭਕਾਰੀ ਸਾਬਤ ਹੋਵੇਗਾ।
ਖੋਜ ਸੈਂਟਰ ਵਿੱਚ ਟੀਮ ਨੇ 32 ਵੱਖ-ਵੱਖ ਪ੍ਰਯੋਗਸ਼ਾਲਾਵਾਂ ਬਣਾਈਆਂ, ਜਿਨ੍ਹਾਂ ਵਿੱਚ ਲਗਭਗ 321 ਕਿਸਮਾਂ ਦੀਆਂ ਮਸ਼ਰੂਮਾਂ 'ਤੇ ਪਰਖ ਕੀਤੀ ਗਈ। ਟੈਸਟਿੰਗ ਪੂਰੇ 3 ਸਾਲਾਂ ਤੱਕ ਚੱਲੀ। ਹਾਲਾਂਕਿ, ਹੋਰ ਮਸ਼ਰੂਮ ਵੀ ਸਿਹਤ ਲਈ ਲਾਭਦਾਇਕ ਸਨ, ਪਰ ਮਿਲਕੀ ਮਸ਼ਰੂਮ ਖਾਸ ਕਰਕੇ ਡਾਇਬੀਟੀਜ਼ ਮਰੀਜ਼ਾਂ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਪਾਈ ਗਈ।
ਡਾਇਬੀਟੀਜ਼ ਮਰੀਜ਼ਾਂ ਲਈ ਰਾਹਤ ਦੀ ਖ਼ਬਰ
ਡਾਇਬੀਟੀਜ਼ ਵਾਲੇ ਮਰੀਜ਼ਾਂ ਲਈ ਇਹ ਖ਼ਬਰ ਬਹੁਤ ਰਾਹਤ ਵਾਲੀ ਹੈ, ਖਾਸ ਕਰਕੇ ਉਹ ਲੋਕ ਜੋ ਦਵਾਈਆਂ ਦੇ ਸਾਈਡ ਇਫੈਕਟ ਤੋਂ ਬਚਣਾ ਚਾਹੁੰਦੇ ਹਨ ਜਾਂ ਸ਼ੂਗਰ ਨੂੰ ਕੰਟਰੋਲ ਕਰਨ ਲਈ ਕੁਦਰਤੀ ਤਰੀਕੇ ਲੱਭ ਰਹੇ ਹਨ। ਇਸ ਅਧਿਐਨ ਵਿੱਚ ਖੋਜਕਾਰਾਂ ਨੇ ਦੱਸਿਆ ਕਿ ਮਸ਼ਰੂਮ ਵਿੱਚ ਮੌਜੂਦ ਐਂਟੀਓਕਸਿਡੈਂਟ ਅਤੇ ਬਾਇਓਐਕਟਿਵ ਕੰਪਾਊਂਡ ਬਲੱਡ ਸ਼ੂਗਰ ਨੂੰ ਸਥਿਰ ਰੱਖਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।
ਵਿਟਾਮਿਨ-ਸੀ ਨਾਲ ਭਰਪੂਰ ਮਸ਼ਰੂਮ
ਖੋਜ ਵਿੱਚ ਸ਼ਾਮਲ ਮਾਹਿਰ ਸੀ.ਐਸ. ਵੈਦਿਆ ਅਤੇ ਐਮ.ਐਲ. ਸ਼ਰਮਾ ਦੱਸਦੇ ਹਨ ਕਿ ਇਹ ਮਸ਼ਰੂਮ ਵਿਟਾਮਿਨ-ਸੀ ਨਾਲ ਭਰਪੂਰ ਹੈ। 100 ਗ੍ਰਾਮ ਮਿਲਕੀ ਮਸ਼ਰੂਮ ਵਿੱਚ 8.60 ਗ੍ਰਾਮ ਵਿਟਾਮਿਨ-ਸੀ ਹੁੰਦਾ ਹੈ। ਇਸ ਤੋਂ ਇਲਾਵਾ, ਇਸ ਵਿੱਚ ਵਿਟਾਮਿਨ-ਬੀ3 ਅਤੇ ਨਿਆਸਿਨ ਵੀ ਪਾਇਆ ਜਾਂਦਾ ਹੈ। ਨਿਆਸਿਨ ਅਜਿਹਾ ਤੱਤ ਹੈ, ਜੋ ਸਰੀਰ ਵਿੱਚ ਭੋਜਨ ਨੂੰ ਊਰਜਾ ਵਿੱਚ ਬਦਲਣ ਦਾ ਕੰਮ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਾਪਾਨ ਅਤੇ ਚੀਨ ਤੋਂ ਬਾਅਦ ਭਾਰਤ ਵਿੱਚ ਇਸ ਮਸ਼ਰੂਮ ਦੀ ਖੇਤੀ ਸਭ ਤੋਂ ਵੱਧ ਹੈ ਅਤੇ ਅਗਲੇ 2 ਸਾਲਾਂ ਵਿੱਚ ਭਾਰਤ ਜਾਪਾਨ ਨੂੰ ਪਿੱਛੇ ਛੱਡ ਸਕਦਾ ਹੈ। ਇਹ ਮਸ਼ਰੂਮ ਫਾਈਬਰ ਨਾਲ ਭਰਪੂਰ ਹੈ, ਜੋ ਬਲੱਡ ਸ਼ੂਗਰ ਨੂੰ ਨਿਯੰਤਰਿਤ ਰੱਖਦਾ ਹੈ।
ਟਾਈਪ-2 ਡਾਇਬੀਟੀਜ਼ ਦੇ 5 ਸ਼ੁਰੂਆਤੀ ਲੱਛਣ
ਵਾਰ-ਵਾਰ ਪਿਸ਼ਾਬ ਆਉਣਾ।
ਬਹੁਤ ਜ਼ਿਆਦਾ ਪਿਆਸ ਲੱਗਣਾ।
ਅਚਾਨਕ ਵਜ਼ਨ ਵੱਧਣਾ ਜਾਂ ਘੱਟਣਾ।
ਧੁੰਦਲਾ ਦੇਖਾਈ ਦੇਣਾ।
ਜ਼ਖ਼ਮਾਂ ਦਾ ਤੇਜ਼ੀ ਨਾਲ ਨਾ ਭਰਨਾ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















