Punjab News: ਕਿੰਨੇ ਸ਼ਰਮ ਵਾਲੀ ਗੱਲ! 'ਆਪ' ਵਿਧਾਇਕ ਤੇ ਲੀਡਰ ਸ਼ਰ੍ਹੇਆਮ ਸਰਕਾਰੀ ਦਫਤਰਾਂ 'ਚ ਡਾਕੇ ਮਾਰ ਰਹੇ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਇਲਜ਼ਾਮ ਕਈ ਵਿਧਾਇਕਾਂ ਉਪਰ ਇਲਜ਼ਾਮ ਲਾਏ ਹਨ।
Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਇਲਜ਼ਾਮ ਕਈ ਵਿਧਾਇਕਾਂ ਉਪਰ ਇਲਜ਼ਾਮ ਲਾਏ ਹਨ। ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਅਕਾਉਂਟ ਉੱਪ ਲਿਖਿਆ ਹੈ ਕਿ.....
ਕਿੰਨੇ ਸ਼ਰਮ ਵਾਲੀ ਗੱਲ ਹੈ!
ਸਰਕਾਰ ਦੀ ਸੱਜੀ ਬਾਂਹ-ਮਾਲ ਅਫਸਰ-ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸ਼ਰ੍ਹੇਆਮ ਬੇਨਕਾਬ ਕਰ ਰਹੇ ਹਨ ਕਿਉਂਕਿ ਇਸ ਦੇ ਵਿਧਾਇਕ ਤੇ ਆਗੂ ਮਾਲ ਅਫਸਰਾਂ ਦੇ ਦਫਤਰਾਂ ਵਿੱਚੋਂ ਜਾਇਦਾਦਾਂ ਦੇ ਦਸਤਾਵੇਜ਼ ਗੈਰ ਕਾਨੂੰਨੀ ਤੌਰ ’ਤੇ ਚੁੱਕ ਕੇ ਅਫਸਰਾਂ ਤੇ ਲੋਕਾਂ ਦੋਹਾਂ ਦਾ ਖੂਨ ਚੂਸ ਰਹੇ ਹਨ। (ਪੱਤਰ ਦੀ ਕਾਪੀ ਨੱਥੀ ਹੈ)
ਕੋਈ ਵਿਸ਼ਵਾਸ ਕਰ ਸਕਦਾ ਹੈ ਕਿ ਇਹ ਵੀਆਈਪੀ ਭ੍ਰਿਸ਼ਟ ਦਿੱਲੀ ਗਰੋਹ ਦੇ ਨਾਲ-ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਸ਼ਤ ਪਨਾਹੀ ਹੇਠ ਸ਼ਰ੍ਹੇਆਮ ਸਰਕਾਰੀ ਦਫਤਰਾਂ ਵਿਚ ਡਾਕੇ ਮਾਰ ਰਹੇ ਹਨ, ਪ੍ਰਾਪਰਟੀਆਂ ਦੀਆਂ ਰਜਿਸਟਰੀਆਂ ਸਮੇਤ ਸੰਵੇਦਨਸ਼ੀਲ ਮਾਲ ਰਿਕਾਰਡ ਚੋਰੀ ਕਰ ਰਹੇ ਹਨ ਤੇ ਇਹਨਾਂ ਦੀ ਦੁਰਵਰਤੋਂ ਦੂਜਿਆਂ ਨੂੰ ਬਲੈਕਮੇਲ ਕਰਕੇ ਦੌਲਤ ਇਕੱਤਰ ਕਰਨ ਵਾਸਤੇ ਕਰ ਰਹੇ ਹਨ।
ਭਗਵੰਤ ਮਾਨ ਇਹਨਾਂ ਦਿਨ ਦਿਹਾੜੇ ਦੇ ਇਹਨਾਂ ਡਾਕਿਆਂ ਦੀ ਪ੍ਰਧਾਨਗੀ ਕਰ ਰਹੇ ਹਨ। ਉਨ੍ਹਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਆਪਣੇ ਵਿਧਾਇਕਾਂ ਵੱਲੋਂ ਉਗਰਾਹੇ ਜਾ ਰਹੇ ਪੈਸੇ ਵਿਚੋਂ ਹਿੱਸਾ ਵਸੂਲ ਰਹੇ ਹਨ ਜਾਂ ਫਿਰ ਦਿੱਲੀ ਵਿਚ ਆਪਣੇ ਆਕਾਵਾਂ ਨੂੰ ਭੇਜ ਰਹੇ ਹਨ। ਪੰਜਾਬ ’ਚ ਆਪ ਵਿਧਾਇਕਾਂ ਤੇ ਆਗੂਆਂ ਵੱਲੋਂ ਵਿਆਪਕ ਲੁੱਟ, ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਸਿਖ਼ਰਾਂ ’ਤੇ ਹੈ। ਇਮਾਨਦਾਰ ਮਾਲ ਅਫਸਰ ਚਿੰਤਾ 'ਚ ਹਨ ਕਿਉਂਕਿ ਪਹਿਲਾਂ ਉਹਨਾਂ ਨੂੰ ਇਹ ਜਾਇਦਾਦਾਂ ਦੀ ਲੁੱਟ ਤੇ ਭ੍ਰਿਸ਼ਟਾਚਾਰ ਵਾਸਤੇ ਗੈਰ ਕਾਨੂੰਨੀ ਹੁਕਮ ਮੰਨਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ।
ਆਪ ਆਗੂਆਂ ਤੇ ਵਿਧਾਇਕਾਂ ਵਾਸਤੇ "ਇਤਰਾਜ਼ ਨਹੀਂ ਸਰਟੀਫਿਕੇਟ" (ਐਨਓਸੀ) ਸੋਨੇ ਦੀਆਂ ਖਾਨਾਂ ਬਣ ਗਏ ਹਨ। ਅਫਸਰ ਜੋ ਇਸ ਵਿਆਪਕ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦਾ ਵਿਰੋਧ ਕਰਦੇ ਹਨ, ਨੂੰ ਵਿਜੀਲੈਂਸ ਬਿਊਰੋ ਤੋਂ ਝੂਠੇ ਕੇਸ ਪੁਆਉਣ ਦੀ ਧਮਕੀ ਦਿੱਤੀ ਜਾਂਦੀ ਹੈ। ਮੈਂ ਭਗਵੰਤ ਮਾਨ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮਾਲ ਅਫਸਰਾਂ ਦੀ ਚੁਣੌਤੀ ਪ੍ਰਵਾਨ ਕਰਨ ਅਤੇ ਸਾਰਾ ਮਾਲ ਵਿਭਾਗ ਦਾ ਕੰਮ ਆਪਣੇ ਵਿਜੀਲੈਂਸ ਬਿਊਰੋ ਨੂੰ ਹੀ ਸੌਂਪ ਕੇ ਕਰਵਾ ਲੈਣ।
ਮੈਂ ਭਗਵੰਤ ਮਾਨ ਨੂੰ ਇਹ ਵੀ ਚੁਣੌਤੀ ਦਿੰਦਾ ਹਾਂ ਕਿ ਉਹ ਆਪ ਵਿਧਾਇਕਾਂ ਸ਼ੀਤਲ ਅੰਗੂਰਾਲ, ਜੀਵਨ ਸਿੰਘ ਸੰਗੋਵਾਲ, ਦਿਨੇਸ਼ ਚੱਢਾ ਤੇ ਨੀਨਾ ਮਿੱਤਲ ਅਤੇ ਆਪ ਦੇ ਦਾਖਾ ਹਲਕੇ ਦੇ ਇੰਚਾਰਜ ਖਿਲਾਫ ਨਿਰਪੱਖ ਤੇ ਨਿਸ਼ਚਿਤ ਸਮੇਂ ਅੰਦਰ ਜਾਂਚ ਮੁਕੰਮਲ ਕਰਨ ਦੇ ਹੁਕਮ ਦੇ ਕੇ ਵਿਖਾਉਣ ਕਿਉਂਕਿ ਪੰਜਾਬ ਸਰਕਾਰ ਦੇ ਅਫਸਰਾਂ ਨੇ ਇਹ ਦੋਸ਼ ਲਾਇਆ ਹੈ ਕਿ ਮਾਲ ਵਿਭਾਗ ਦੇ ਸਟਾਫ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਤੇ ਤਹਿਸੀਲਦਾਰਾਂ, ਪਟਵਾਰੀਆਂ, ਕਾਨੂੰਗੋ ਤੇ ਹੋਰਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਦਸਤਾਵੇਜ਼ ਮੁਕੰਮਲ ਹੋਏ ਬਗੈਰ ਵੀ ਭ੍ਰਿਸ਼ਟ ਪ੍ਰਾਪਰਟੀ ਸੌਦੇ ਕਰਵਾਉਣ ਤੇ ਉਨ੍ਹਾਂ ਦੇ ’ਚਹੇਤਿਆਂ’ ਦੇ ਨਾਂ ’ਤੇ ਰਜਿਸਟਰੀਆਂ ਕੀਤੀਆਂ ਜਾਣ।
ਆਪ ਵਿਧਾਇਕ ਫਿਰ ਇਨ੍ਹਾਂ ਅਫਸਰਾਂ ਨੂੰ ਧਮਕੀਆਂ ਦਿੰਦੇ ਹਨ ਕਿ ਉਨ੍ਹਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕੀਤੇ ਜਾਣਗੇ ਜਾਂ ਫਿਰ ਦੂਰ ਦੁਰਾਡੇ ਇਹਨਾਂ ਦੀਆਂ ਬਦਲੀਆਂ ਕਰ ਦਿੱਤੀਆਂ ਜਾਣਗੀਆਂ।