ਪੜਚੋਲ ਕਰੋ

ਸੁਖਬੀਰ ਬਾਦਲ ਦੀ ਗ੍ਰਿਫਤਾਰੀ ਹੋਣੀ ਚਾਹੀਦੀ, ਸਾਲਾਂ ਬਾਅਦ ਵੀ ਸੰਮਨ ਭੇਜੇ ਜਾ ਰਹੇ: ਕੁੰਵਰ ਵਿਜੈ ਪ੍ਰਤਾਪ 

ਕੁੰਵਰ ਵਿਜੈ ਪ੍ਰਤਾਪ ਨੇ ਅੱਜ ਫਿਰ ਪੁਲਿਸ ਦੀ ਕਾਰਗੁਜਾਰੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੌਣ ਕਰੇਗਾ।

ਅੰਮ੍ਰਿਤਸਰ: ਵਿਸ਼ੇਸ਼ ਜਾਂਚ ਟੀਮ ਸਿੱਟ ਵੱਲੋਂ ਸੁਖਬੀਰ ਬਾਦਲ ਨੂੰ ਸੰਮਨਾਂ ਭੇਜੇ ਜਾਣ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਸੱਤ ਸਾਲਾਂ ਬਾਅਦ ਹਾਲੇ ਵੀ ਸੰਮਨ ਭੇਜੇ ਜਾ ਰਹੇ। ਉਨ੍ਹਾਂ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਕੇਸ 'ਚ ਜਿੰਨੇ ਵੀ ਮੁਲਜ਼ਮ ਹਨ, ਉਨ੍ਹਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ।

ਕੁੰਵਰ ਵਿਜੈ ਪ੍ਰਤਾਪ ਨੇ ਅੱਜ ਫਿਰ ਪੁਲਿਸ ਦੀ ਕਾਰਗੁਜਾਰੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੌਣ ਕਰੇਗਾ। ਇਸ ਦੌਰਾਨ ਬਿਕਰਮ ਮਜੀਠੀਆ ਦਾ ਨਾਂ ਲਏ ਬਗੈਰ ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਪੁਲਿਸ ਦੇ ਉਹ ਅਧਿਕਾਰੀ ਕੀ ਗ੍ਰਿਫਤਾਰ ਕਰਨਗੇ, ਜਿਨਾਂ ਨੇ ਡਰੱਗ ਕੇਸ 'ਚ ਡਰੱਗ ਦੇ ਕਿੰਗਪਿੰਨ ਦਾ ਰਿਮਾਂਡ ਨਹੀਂ ਹੀ ਨਹੀਂ ਲਿਆ।

ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਸਰਕਟ ਹਾਊਸ ਦੀ ਜ਼ਮੀਨ ਨੂੰ ਲੀਜ 'ਤੇ ਦੇਣ ਦਾ ਮਸਲਾ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਇੱਕ ਵਾਰ ਫਿਰ ਉਠਾਇਆ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਜਗ੍ਹਾ ਨੂੰ ਲੀਜ 'ਤੇ ਦੇਣ ਦਾ ਫੈਸਲਾ ਸਰਾਸਰ ਗਲਤ ਹੈ ਤੇ ਗਲਤ ਢੰਗ ਨਾਲ ਜ਼ਮੀਨ ਲੀਜ 'ਤੇ ਦਿੱਤੀ ਗਈ ਹੈ।

ਕੋਟਕਪੂਰਾ ਗੋਲੀਕਾਂਡ: ਕੁੰਵਰ ਵਿਜੈ ਪ੍ਰਤਾਪ ਨੇ SIT ਦੇ ਸੰਮਨਾਂ 'ਤੇ ਜਤਾਇਆ ਇਤਰਾਜ, ਬੋਲੇ ਸੁਖਬੀਰ ਬਾਦਲ ਸਣੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲੈਣਾ ਚਾਹੀਦਾ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਆਈਪੀਐਸ ਅਧਿਕਾਰੀ ਤੇ ਅੰਮ੍ਰਿਤਸਰ ਉਤਰੀ ਹਲਕੇ ਤੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅੱਜ ਕੋਟਕਪੂਰਾ ਗੋਲੀਕਾਂਡ 'ਚ ਐਸਆਈਟੀ ਵੱਲੋਂ ਪੰਜਾਬ ਦੇ ਤਤਕਾਲੀਨ ਡਿਪਟੀ ਸੀਐਮ ਸੁਖਬੀਰ ਬਾਦਲ ਨੂੰ 30 ਅਗਸਤ ਨੂੰ ਕੀਤੇ ਗਏ ਸੰਮਨਾਂ 'ਤੇ ਇਤਰਾਜ ਜਤਾਉਂਦਿਆਂ ਕਹਿ ਦਿੱਤਾ ਕਿ ਸੱਤ ਸਾਲ ਬੀਤ ਜਾਣ ਦੇ ਬਾਅਦ ਹਾਲੇ ਵੀ ਸੰਮਨ ਭੇਜੇ ਜਾ ਰਹੇ ਹਨ।ਜਦਕਿ ਇਸ ਮਾਮਲੇ 'ਚ ਤਾਂ ਹੁਣ ਸੁਖਬੀਰ ਬਾਦਲ ਨੂੰ ਗ੍ਰਿਫ਼ਤਾਰ ਕਰ ਲੈਣਾ ਚਾਹੀਦਾ ਹੈ।

ਵਿਜੈ ਪ੍ਰਤਾਪ ਨੇ ਕਿਹਾ ਕਿ ਜਿੰਨੇ ਵੀ ਇਸ ਮਾਮਲੇ 'ਚ ਮੁਲਜਮ ਹਨ, ਉਨਾਂ ਨੂੰ ਬਿਨਾਂ ਦੇਰੀ ਕੀਤੇ ਗ੍ਰਿਫਤਾਰ ਕਰਨਾ ਚਾਹੀਦਾ ਹੈ। ਕੁੰਵਰ ਵਿਜੈ ਪ੍ਰਤਾਪ ਅੱਜ ਅੰਮ੍ਰਿਤਸਰ 'ਚ ਸਰਕਟ ਹਾਊਸ ਦੀ ਜਮੀਨ ਲੀਜ 'ਤੇ ਦਿੱਤੇ ਜਾਣ ਦੇ ਮਾਮਲੇ ਦੀ ਜਾਂਚ ਵਿਧਾਨ ਸਭਾ ਦੀ ਕਮੇਟੀ ਰਾਹੀਂ ਕਰਨ ਲਈ ਅੰਮ੍ਰਿਤਸਰ ਦੇ ਸਰਕਟ ਹਾਊਸ ਪੁੱਜੇ ਸਨ।

ਕੁੰਵਰ ਨੇ ਪੁਲਿਸ ਦੀ ਹੀ ਕਾਰਗੁਜਾਰੀ 'ਤੇ ਸਵਾਲ ਚੁੱਕਦਿਆਂ ਕਹਿ ਦਿੱਤਾ ਕਿ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਨੂੰ ਗ੍ਰਿਫ਼ਤਾਰ ਕੌਣ ਕਰੇਗਾ। ਉਹ ਪੁਲਿਸ ਜਿਸ ਨੇ ਡਰੱਗ ਮਾਮਲੇ 'ਚ ਡਰੱਗ ਮਾਫੀਆ ਦਾ ਪੁਲਿਸ ਰਿਮਾਂਡ ਲੈਣ ਦੀ ਹਿੰਮਤ ਨਹੀਂ ਦਿਖਾਈ।

ਕੁੰਵਰ ਵਿਜੈ ਪ੍ਰਤਾਪ, ਜਿਨਾਂ ਬੇਅਦਬੀ ਮਾਮਲਿਆਂ ਦੀ ਜਾਂਚ 'ਚ ਪਿਛਲੇ ਸਮੇਂ ਅਹਿਮ ਭੂਮਿਕਾ ਨਿਭਾਈ ਸੀ,  ਤੇ ਪਿਛਲੇ ਵਰ੍ਹੇ ਉਨਾਂ ਦੀ ਜਾਂਚ ਨੂੰ ਸਰਕਾਰ ਵੱਲੋਂ ਸਮਰਥਨ ਨਾ ਮਿਲਣ ਦੇ ਰੋਸ ਵਜੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਆਪ ਵੱਲੋਂ ਚੋਣ ਲੜ ਕੇ ਵਿਧਾਇਕ ਬਣੇ ਸਨ।ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੀ ਉਹ ਬੇਅਦਬੀ ਮਾਮਲਿਆਂ 'ਚ ਸਹੀ ਜਾਂਚ ਨਾ ਹੋਣ 'ਤੇ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕਦੇ ਰਹੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Advertisement
ABP Premium

ਵੀਡੀਓਜ਼

Bikram Majithia | ਸ਼ੀਤਲ ਦਾ CM ਮਾਨ ਨੂੰ ਚੈਲੇਂਜ - ਮਜੀਠੀਆ ਦਾ ਤੰਜ਼Sheetal angural | '5 ਜੁਲਾਈ ਨੂੰ ਸ਼ੀਤਲ ਅੰਗੂਰਾਲ ਖੋਲ੍ਹੇਗਾ ਇਮਾਨਦਾਰਾਂ ਦੀ ਪੋਲ'Mukerian ਹਾਈਡਲ ਨਹਿਰ ਵਿੱਚ ਨੌਜਵਾਨ ਲੜਕੇ-ਲੜਕੀ ਨੇ ਮਾਰੀ ਛਾਲਫਾਜ਼ਿਲਕਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Cricketer Retirement: ਖਿਡਾਰੀਆਂ ਦੇ ਸੰਨਿਆਸ ਦਾ ਸਿਲਸਿਲਾ ਜਾਰੀ, ਹੁਣ ਇਸ ਦਿੱਗਜ ਨੇ ਤਿੰਨਾਂ ਫਾਰਮੈਟਾਂ ਨੂੰ ਕਿਹਾ ਅਲਵਿਦਾ
ਖਿਡਾਰੀਆਂ ਦੇ ਸੰਨਿਆਸ ਦਾ ਸਿਲਸਿਲਾ ਜਾਰੀ, ਹੁਣ ਇਸ ਦਿੱਗਜ ਨੇ ਤਿੰਨਾਂ ਫਾਰਮੈਟਾਂ ਨੂੰ ਕਿਹਾ ਅਲਵਿਦਾ
Exam Tips: ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਦਵਾਉਂਦਾ ਇਹ ਵਾਲਾ ਗ੍ਰਹਿ, ਜੇਕਰ ਖਰਾਬ ਹੋਣ ਤਾਂ ਕਰਨਾ ਪੈਂਦਾ ਸੰਘਰਸ਼
Exam Tips: ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਦਵਾਉਂਦਾ ਇਹ ਵਾਲਾ ਗ੍ਰਹਿ, ਜੇਕਰ ਖਰਾਬ ਹੋਣ ਤਾਂ ਕਰਨਾ ਪੈਂਦਾ ਸੰਘਰਸ਼
Asia Cup 2025: ਏਸ਼ੀਆ ਕੱਪ 2025 ਦੇ ਸ਼ਡਿਊਲ ਦਾ ਐਲਾਨ, 8 ਵੱਡੀਆਂ ਟੀਮਾਂ ਹੋਣਗੀਆਂ ਹਿੱਸਾ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ ?
ਏਸ਼ੀਆ ਕੱਪ 2025 ਦੇ ਸ਼ਡਿਊਲ ਦਾ ਐਲਾਨ, 8 ਵੱਡੀਆਂ ਟੀਮਾਂ ਹੋਣਗੀਆਂ ਹਿੱਸਾ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ ?
Arvind Kejriwal: 'ਮੇਰੀ ਗ੍ਰਿਫਤਾਰੀ ਗਲਤ'; ਕੇਜਰੀਵਾਲ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਸੀਬੀਆਈ ਤੋਂ ਮੰਗਿਆ ਜਵਾਬ
Arvind Kejriwal: 'ਮੇਰੀ ਗ੍ਰਿਫਤਾਰੀ ਗਲਤ'; ਕੇਜਰੀਵਾਲ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਸੀਬੀਆਈ ਤੋਂ ਮੰਗਿਆ ਜਵਾਬ
Embed widget