Punjab News: ਅੰਮ੍ਰਿਤਪਾਲ ਦੀ ਨਵੀਂ ਪਾਰਟੀ 'ਤੇ ਭੜਕੇ ਸੁਖਬੀਰ, ਕਿਹਾ-ਇਹ ਨਵੀਂ ਦੁਕਾਨ ਖੋਲ੍ਹਕੇ ਮੁੰਡੇ ਮਰਵਾਉਣੇ ਆਏ, ਏਜੰਸੀਆਂ ਸਾਹਮਣੇ ਸਿਰ ਝੁਕਾਉਂਦੇ ਨੇ ਇਹ ਕੌਮ ਦੇ ਗ਼ੱਦਾਰ
ਬਾਦਲ ਨੇ ਕਿਹਾ ਕਿ ਹੁਣ ਆਪਾਂ ਨੂੰ ਇਹੋ ਜਿਹੇ ਲੋਕਾਂ ਨੂੰ ਪਛਾਨਣ ਦੀ ਲੋੜ ਹੈ, ਕੀ ਆਪਾਂ ਉਦੋਂ ਉੱਠਾਂਗੇ ਜਦੋਂ ਆਪਾ ਖ਼ਤਮ ਹੋ ਜਾਵਾਂਗੇ, ਉਦੋਂ ਇਹ ਤਾਕਤਾਂ ਆਪਣੇ ਉੱਤੇ ਹੱਸਣਗੀਆਂ ਬਾਦਲ ਨੇ ਕਿਹਾ ਕਿ ਇਨ੍ਹਾਂ ਨੇ ਤਾਂ ਆਪਣਾ ਵੱਖਰਾ ਜਥੇਦਾਰ ਰੱਖਿਆ ਹੋਇਆ ਹੈ ਇਹ ਤਾਂ ਮੰਡ ਨੂੰ ਆਪਣਾ ਜਥੇਦਾਰ ਕਹਿੰਦੇ ਹਨ
Punjab News: ਪੰਜਾਬ ਦੀ ਪੰਥਕ ਸਿਆਸਤ ਕਰਵਟ ਲੈਣ ਲੱਗੀ ਹੈ। ਇਸ ਦਾ ਆਗਾਜ਼ ਅੱਜ ਖਾਲਿਸਤਾਨ ਪੱਖੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਨਵੀਂ ਪਾਰਟੀ ਦੇ ਐਲਾਨ ਨਾਲ ਹੋ ਗਿਆ ਹੈ। ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਨਾਮ 'ਅਕਾਲੀ ਦਲ ਵਾਰਿਸ ਪੰਜਾਬ ਦੇ' ਰੱਖਿਆ ਗਿਆ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਮਾਘੀ ਮੇਲੇ ਦੀ ਕਾਨਫ਼ਰੰਸ ਦੌਰਨ ਵੱਡੇ ਸਿਆਸੀ ਹਮਲੇ ਕੀਤੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜੇ ਫੇਸਬੁੱਕ ਉੱਤੇ ਆਪਣੇ ਆਪ ਨੂੰ ਸਿੱਖ ਕਹਿੰਦੇ ਹਨ ਇਹ ਸਿੱਖ ਨਹੀਂ ਅਸਲ ਵਿੱਚ ਕੌਮ ਦੇ ਗ਼ੱਦਾਰ ਹਨ। ਸਾਡਾ ਸਿਰ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਝੁਕਦਾ ਹੈ ਪਰ ਇਨ੍ਹਾਂ ਦਾ ਸਿਰ ਕੇਂਦਰ ਦੀਆਂ ਏਜੰਸੀਆਂ ਦੇ ਸਾਹਮਣੇ ਝੁਕਦਾ ਹੈ ਪਰ ਆਪਾਂ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਹਾਂ, ਬਾਦਲ ਨੇ ਕਿਹਾ ਕਿ ਕਈ ਤਾਕਤਾਂ ਲੱਗੀਆਂ ਹੋਈਆਂ ਹਨ ਕਿ ਪੰਜਾਬ ਵਿੱਚ ਕਬਜ਼ਾ ਕੀਤਾ ਜਾਵੇ ਪਰ ਇਹ ਤਾਂ ਹੀ ਸਕਦਾ ਜੇ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਖ਼ਤਮ ਕੀਤਾ ਜਾਵੇ ਜਿਸ ਕੰਮ ਵਿੱਚ ਏਜੰਸੀਆਂ ਲੱਗੀਆਂ ਹੋਈਆਂ ਹਨ।
ਬਾਦਲ ਨੇ ਕਿਹਾ ਕਿ ਹੁਣ ਆਪਾਂ ਨੂੰ ਇਹੋ ਜਿਹੇ ਲੋਕਾਂ ਨੂੰ ਪਛਾਨਣ ਦੀ ਲੋੜ ਹੈ, ਕੀ ਆਪਾਂ ਉਦੋਂ ਉੱਠਾਂਗੇ ਜਦੋਂ ਆਪਾ ਖ਼ਤਮ ਹੋ ਜਾਵਾਂਗੇ, ਉਦੋਂ ਇਹ ਤਾਕਤਾਂ ਆਪਣੇ ਉੱਤੇ ਹੱਸਣਗੀਆਂ ਬਾਦਲ ਨੇ ਕਿਹਾ ਕਿ ਇਨ੍ਹਾਂ ਨੇ ਤਾਂ ਆਪਣਾ ਵੱਖਰਾ ਜਥੇਦਾਰ ਰੱਖਿਆ ਹੋਇਆ ਹੈ ਇਹ ਤਾਂ ਮੰਡ ਨੂੰ ਆਪਣਾ ਜਥੇਦਾਰ ਕਹਿੰਦੇ ਹਨ, ਹੁਣ ਇਹ ਨਵੀਂ ਦੁਕਾਨ ਖੋਲ੍ਹਣ ਲੱਗੇ ਹਨ, ਪਹਿਲਾਂ ਇਹ ਕਹਿੰਦੇ ਸੀ ਕਿ ਆਪਾਂ ਨਸ਼ਾ ਛੁਡਵਾਉਣਾ ਹੈ ਪਰ ਇਨ੍ਹਾਂ ਦੇ ਪਰਿਵਾਰ ਵਿੱਚੋਂ ਹੀ ਕੀ ਨਿਕਲਿਆ ਆਪਾਂ ਜਾਣਦੇ ਹਾਂ, ਇਸ ਮੌਕੇ ਬਾਦਲ ਨੇ ਹਰੀਨੌਂ ਦੇ ਕਤਲ ਦਾ ਵੀ ਜ਼ਿਕਰ ਕੀਤਾ ਹੈ।
ਬਾਦਲ ਨੇ ਅਖ਼ੀਰ ਵਿੱਚ ਕਿਹਾ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਮਰਵਾਉਣਾ ਨਹੀਂ, ਇਹ ਮਰਵਾਉਣ ਵਾਲੇ ਇਕੱਠੇ ਹਨ, ਆਹ ਆਪਣਾ ਘਰ ਹੈ, ਆਪਣੀ ਕੌਮ ਇੱਥੋਂ ਪੈਦਾ ਹੋਈ ਹੈ, ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ।
ਜ਼ਿਕਰ ਕਰ ਦਈਏ ਕਿ ਪੰਜਾਬ ਦੀ ਪੰਥਕ ਸਿਆਸਤ ਕਰਵਟ ਲੈਣ ਲੱਗੀ ਹੈ। ਇਸ ਦਾ ਆਗਾਜ਼ ਅੱਜ ਖਾਲਿਸਤਾਨ ਪੱਖੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਨਵੀਂ ਪਾਰਟੀ ਦੇ ਐਲਾਨ ਨਾਲ ਹੋ ਗਿਆ ਹੈ। ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਨਾਮ 'ਅਕਾਲੀ ਦਲ ਵਾਰਿਸ ਪੰਜਾਬ ਦੇ' ਰੱਖਿਆ ਗਿਆ ਹੈ। ਪਾਰਟੀ ਦਾ ਐਲਾਨ ਮੰਗਲਵਾਰ ਨੂੰ ਮੁਕਤਸਰ ਦੇ ਮਾਘੀ ਮੇਲੇ ਵਿੱਚ ਵਿਸ਼ਾਲ ਸਿਆਸੀ ਕਾਨਫਰੰਸ ਰਾਹੀਂ ਕੀਤਾ ਗਿਆ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਫਰੀਦਕੋਟ ਤੋਂ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਵੀ ਮੌਜੂਦ ਰਹੇ। ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਅੰਮ੍ਰਿਤਪਾਲ ਸਿੰਘ 'ਤੇ ਦੇਸ਼ਧ੍ਰੋਹ ਦੇ ਦੋਸ਼ਾਂ ਤਹਿਤ NSA ਲਾਇਆ ਗਿਆ ਹੈ। ਪਾਰਟੀ ਪ੍ਰਧਾਨ ਅੰਮ੍ਰਿਤਪਾਲ ਸਿੰਘ ਇਸ ਸਮੇਂ ਜੇਲ੍ਹ ਵਿੱਚ ਹਨ, ਇਸ ਲਈ ਪਾਰਟੀ ਨੂੰ ਚਲਾਉਣ ਲਈ ਇੱਕ ਕਮੇਟੀ ਬਣਾਈ ਗਈ ਹੈ।