ਪੜਚੋਲ ਕਰੋ

Punjab News : ਢੀਂਡਸਾ ਨੇ ਸਿੱਖ ਪੰਥ ਅਤੇ ਪੰਜਾਬ ਦੀਆਂ ਚਿਰੋਕਣੀਆਂ ਮੰਗਾਂ ਲਈ PM ਮੋਦੀ ਨੂੰ ਲਿਖਿਆ ਪੱਤਰ

Punjab News : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ 18 ਜੁਲਾਈ ਨੂੰ ਹੋਈ ਐਨ.ਡੀ.ਏ ਦੀ ਮੀਟਿੰਗ ਵਿਚ ਸੱਦਾ ਦੇਣ ਲਈ ਧੰਨਵਾਦ ਪ੍ਰਗਟ ਕਰਦਿਆਂ

Punjab News : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ 18 ਜੁਲਾਈ ਨੂੰ ਹੋਈ ਐਨ.ਡੀ.ਏ ਦੀ ਮੀਟਿੰਗ ਵਿਚ ਸੱਦਾ ਦੇਣ ਲਈ ਧੰਨਵਾਦ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਕੇ ਉਨ੍ਹਾਂ ਵੱਲੋਂ ਮੀਟਿੰਗ ਵਿਚ ਸਿੱਖ ਪੰਥ ਅਤੇ ਪੰਜਾਬ ਦੇ ਜ਼ੋਰਦਾਰ ਢੰਗ ਨਾਲ ਉਠਾਏ ਗਏ ਹੱਕੀ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਮੰਗ ਕੀਤੀ ਹੈ। ਇਸ ਮੀਟਿੰਗ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਸਟਿਸ ਨਿਰਮਲ ਸਿੰਘ (ਸੇਵਾਮੁਕਤ) ਵੀ ਮੌਜੂਦ ਸਨ।

ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੂਬੇ ਦੇ ਹਰੇਕ ਭਾਈਚਾਰੇ ਦੀ ਨੁਮਾਂਇਦਗੀ ਕਰਦੀ ਹੈ। ਜਿਸ ਵਿਚ ਸਿੱਖ ਕੌਮ ਵਿਸ਼ੇਸ਼ ਤੌਰ `ਤੇ ਸ਼ਾਮਿਲ ਹੈ। ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ ਸਿੱਖ ਪੰਥ ਅਤੇ ਪੰਜਾਬ ਦੇ ਹੱਕੀ ਮਸਲੇ ਹੱਲ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ। ਪੱਤਰ ਵਿਚ ਢੀਂਡਸਾ ਨੇ ਪ੍ਰਧਾਨ ਮੰਤਰੀ ਨੂੰ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਦੋਸ਼ੀਆਂ ਵਿਰੁੱਧ ਕਾਰਵਾਈ,ਐੱਸ.ਜੀ.ਪੀ.ਸੀ ਦੀਆਂ ਚੋਣਾਂ ਛੇਤੀ ਕਰਵਾਉਣ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਮੁੱਦਾ, ਕਿਸਾਨਾਂ ਅਤੇ ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਮੁਆਫ਼ੀ, ਵਪਾਰ ਲਈ ਵਾਹਗਾ ਬਾਰਡਰ ਖੋਲ੍ਹਣ ਆਦਿ ਤੋਂ ਇਲਾਵਾ ਉਚੇਚੇ ਤੌਰ 'ਤੇ ਸੂਬੇ ਵਿਚ ਆਏ ਹੜ੍ਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਵਿਸ਼ੇਸ਼ ਆਰਥਕ ਪੈਕਜ ਦੇਣ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀ ਕਰ ਚੁੱਕੇ ਹਨ। ਕੇਂਦਰ ਨੂੰ ਤੁਰੰਤ ਬੰਦੀ ਸਿੰਘਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਵਿਚ ਸੂਬਾ ਸਰਕਾਰ ਸਿੱਖ ਕੌਮ ਨੂੰ ਅਜੇ ਤੱਕ ਇਨਸਾਫ਼ ਨਹੀ ਦੇ ਸਕੀ ਹੈ। ਜਿਸ ਕਾਰਨ ਸਿੱਖ ਕੌਮ ਦੇ ਮੰਨਾਂ ਅੰਦਰ ਬੇਹੱਦ ਨਿਰਾਸ਼ਾ ਹੈ। ਢੀਂਡਸਾ ਨੇ ਕੇਂਦਰ ਨੂੰ ਇਨ੍ਹਾਂ ਘਟਨਾਵਾਂ ਵਿਚ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਪਿਛਲੇ 11 ਸਾਲ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀ ਹੋਈਆਂ ਹਨ। ਸ਼੍ਰੋਮਣੀ ਕਮੇਟੀ `ਤੇ ਪਿਛਲੇ ਲੰਬੇ ਸਮੇਂ ਤੋਂ ਸ੍ਰੋਮਣੀ ਅਕਾਲੀ ਦਲ (ਬਾਦਲ) ਦਾ ਕਬਜਾ ਹੈ। ਜਿਸ ਕਾਰਨ ਸ਼੍ਰੋਮਣੀ ਕਮੇਟੀ ਵਿਚ ਭ੍ਰਿਸ਼ਟਾਚਾਰ ਵੱਧਦਾ ਜਾ ਰਿਹਾ ਹੈ। ਕੇਂਦਰ ਨੂੰ ਜਲਦ ਸ਼੍ਰੋਮਣੀ ਕਮੇਟੀ ਦੀ ਚੋਣਾਂ ਕਰਵਾਉਣੀਆਂ ਚਾਹੀਦਆਂ ਹਨ।

ਪੰਜਾਬ ਵਿਚ ਆਏ ਹੜ੍ਹ ਕਾਰਨ ਕਾਫ਼ੀ ਤਬਾਹੀ ਹੋਈ ਹੈ। ਜਿਸ ਦੇ ਲਈ ਕੇਂਦਰ ਨੂੰ ਤੁਰੰਤ ਸੂਬੇ ਨੂੰ ਵਿਸ਼ੇਸ਼ ਆਰਥਕ ਪੈਕਜ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਪਾਰ ਕਿਸੇ ਦੀ ਦੇਸ਼ ਅਤੇ ਸੂਬੇ ਲਈ ਰੀੜ ਦੀ ਹੱਡੀ ਹੁੰਦਾ ਹੈ। ਇਸ ਲਈ ਵਾਹਗਾ ਬਾਰਡਰ ਖੋਲ੍ਹਕੇ ਵਪਾਰ ਸ਼ੁਰੂ ਕਰਨਾ ਚਾਹੀਦਾ ਹੈ। ਢੀਂਡਸਾ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਮੁੱਦਾ ਵੀ ਪ੍ਰਧਾਨ ਮੰਤਰੀ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ ਪਿੰਡਾ ਨੂੰ ਉਜਾੜਕੇ ਵਸਾਇਆ ਗਿਆ ਹੈ। ਇਸ ਕਰਕੇ ਚੰਡੀਗੜ੍ਹ `ਤੇ ਪੰਜਾਬ ਦਾ ਪੂਰਾ ਹੱਕ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਚੰਡੀਗੜ੍ਹ ਵਿਚ ਹਰਿਆਣਾ ਨੂੰ ਵਿਧਾਨ ਸਭਾ ਲਈ ਜਗ੍ਹਾਂ ਅਲਾਟ ਕੀਤੀ ਗਈ ਹੈ ਜੋ ਕਿ ਪੰਜਾਬ ਨਾਲ ਸਰਾਸਰ ਧੱਕਾ ਹੈ। 
 
ਇਸ ਲਈ ਕੇਂਦਰ ਸਰਕਾਰ ਨੂੰ ਚੰਡੀਗੜ੍ਹ ਦੇ ਪ੍ਰਸਾਸਕ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਹੈ।  ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਮੁੱਖ ਮਨੋਰਥ ਪੰਜਾਬ ਦੇ ਰੋਸ਼ਨ ਭਵਿੱਖ ਲਈ ਨਿੱਜੀ ਹਿੱਤਾਂ ਨੂੰ ਲਾਂਭੇ ਕਰਕੇ ਪੰਥ ਅਤੇ ਪੰਜਾਬ ਦੇ ਹੱਕੀ ਮਸਲੇ ਹੱਲ ਕਰਵਾਉਣਾ ਹੈ। ਉਪਰੋਕਤ ਮੰਗਾਂ ਸਬੰਧੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਮੰਗਾਂ ਕਈਂ ਦਹਾਕਿਆਂ ਤੋਂ ਲਟਕਦੀਆਂ ਆ ਰਹੀਆਂ ਹਨ। ਢੀਂਡਸਾ ਨੇ ਉਮੀਦ ਜ਼ਾਹਿਰ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਅਤੇ ਸਿੱਖਾਂ ਦੀਆਂ ਚਿਰੋਕਣੀਆਂ ਮੰਗਾਂ ਜਰੂਰ ਮੰਨਣਗੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 49 ਦਿਨ, ਸੁੰਗੜਨ ਲੱਗ ਪਈਆਂ ਹੱਡੀਆਂ, ਸਥਿਤੀ ਹੋਈ ਖ਼ਰਾਬ
ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 49 ਦਿਨ, ਸੁੰਗੜਨ ਲੱਗ ਪਈਆਂ ਹੱਡੀਆਂ, ਸਥਿਤੀ ਹੋਈ ਖ਼ਰਾਬ
ਦੁਨੀਆ ਦਾ ਸਭ ਤੋਂ ਵੱਡਾ ਮਹਾਕੁੰਭ ਦਾ ਮੇਲਾ ਅੱਜ ਤੋਂ ਸ਼ੁਰੂ, ਲੱਖਾਂ ਲੋਕ ਸੰਗਮ 'ਚ ਲਾਉਣਗੇ ਆਸਥਾ ਦੀ ਡੁਬਕੀ
ਦੁਨੀਆ ਦਾ ਸਭ ਤੋਂ ਵੱਡਾ ਮਹਾਕੁੰਭ ਦਾ ਮੇਲਾ ਅੱਜ ਤੋਂ ਸ਼ੁਰੂ, ਲੱਖਾਂ ਲੋਕ ਸੰਗਮ 'ਚ ਲਾਉਣਗੇ ਆਸਥਾ ਦੀ ਡੁਬਕੀ
India-China Relations: ਚੀਨ ਨੇ ਫਿਰ ਚੱਲੀ ਚਾਲ, LAC ਕੋਲ ਕੀਤੀ ਮਿਲਟ੍ਰੀ ਡ੍ਰਿਲ, ਭਾਰਤ ਨੂੰ ਰਹਿਣਾ ਹੋਵੇਗਾ ਅਲਰਟ
India-China Relations: ਚੀਨ ਨੇ ਫਿਰ ਚੱਲੀ ਚਾਲ, LAC ਕੋਲ ਕੀਤੀ ਮਿਲਟ੍ਰੀ ਡ੍ਰਿਲ, ਭਾਰਤ ਨੂੰ ਰਹਿਣਾ ਹੋਵੇਗਾ ਅਲਰਟ
ਕਮਲਾ ਹੋ ਗਈ ਲਾਰੈਨ ਪਾਵੇਲ, Steve Jobs ਦੀ ਪਤਨੀ ਨੂੰ ਸੰਤਾਂ ਨੇ ਦਿੱਤਾ ਨਵਾਂ ਗੌਤ, ਮਹਾਂਕੁੰਭ ਲਈ ਆਈ ਭਾਰਤ
ਕਮਲਾ ਹੋ ਗਈ ਲਾਰੈਨ ਪਾਵੇਲ, Steve Jobs ਦੀ ਪਤਨੀ ਨੂੰ ਸੰਤਾਂ ਨੇ ਦਿੱਤਾ ਨਵਾਂ ਗੌਤ, ਮਹਾਂਕੁੰਭ ਲਈ ਆਈ ਭਾਰਤ
Advertisement
ABP Premium

ਵੀਡੀਓਜ਼

Punjab Weather: ਪੰਜਾਬੀਓ ਸਾਵਧਾਨ, ਮੋਸਮ ਵਿਭਾਗ ਨੇ ਦਿੱਤੀ ਚੇਤਾਵਨੀਅਕਾਲ ਤਖ਼ਤ ਸਾਹਿਬ ਜਾ ਕੇ ਬੋਲਿਆ ਝੂਠ!  ਚੰਦੂ ਮਾਜਰਾ ਤੇ ਬੀਬੀ ਜਗੀਰ ਕੌਰ 'ਤੇ ਵੱਡੇ ਇਲਜ਼ਾਮMLA ਗੋਗੀ ਦੀਆਂ ਅਸਥੀਆਂ ਚੁਗਣ ਸਮੇਂ  ਭਾਵੁਕ ਹੋਵੇ ਸਪੀਕਰ ਕੁਲਤਾਰ ਸੰਧਵਾਂ!Muktsar Sahib Encounter | ਲਾਰੈਂਸ ਦੇ ਗੁਰਗਿਆਂ ਨੂੰ ਫੜਨ ਲਈ ਪੁਲਿਸ ਨੇ ਵਿਛਾਇਆ ਜਾਲ| Lawrance Bisnoi

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 49 ਦਿਨ, ਸੁੰਗੜਨ ਲੱਗ ਪਈਆਂ ਹੱਡੀਆਂ, ਸਥਿਤੀ ਹੋਈ ਖ਼ਰਾਬ
ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 49 ਦਿਨ, ਸੁੰਗੜਨ ਲੱਗ ਪਈਆਂ ਹੱਡੀਆਂ, ਸਥਿਤੀ ਹੋਈ ਖ਼ਰਾਬ
ਦੁਨੀਆ ਦਾ ਸਭ ਤੋਂ ਵੱਡਾ ਮਹਾਕੁੰਭ ਦਾ ਮੇਲਾ ਅੱਜ ਤੋਂ ਸ਼ੁਰੂ, ਲੱਖਾਂ ਲੋਕ ਸੰਗਮ 'ਚ ਲਾਉਣਗੇ ਆਸਥਾ ਦੀ ਡੁਬਕੀ
ਦੁਨੀਆ ਦਾ ਸਭ ਤੋਂ ਵੱਡਾ ਮਹਾਕੁੰਭ ਦਾ ਮੇਲਾ ਅੱਜ ਤੋਂ ਸ਼ੁਰੂ, ਲੱਖਾਂ ਲੋਕ ਸੰਗਮ 'ਚ ਲਾਉਣਗੇ ਆਸਥਾ ਦੀ ਡੁਬਕੀ
India-China Relations: ਚੀਨ ਨੇ ਫਿਰ ਚੱਲੀ ਚਾਲ, LAC ਕੋਲ ਕੀਤੀ ਮਿਲਟ੍ਰੀ ਡ੍ਰਿਲ, ਭਾਰਤ ਨੂੰ ਰਹਿਣਾ ਹੋਵੇਗਾ ਅਲਰਟ
India-China Relations: ਚੀਨ ਨੇ ਫਿਰ ਚੱਲੀ ਚਾਲ, LAC ਕੋਲ ਕੀਤੀ ਮਿਲਟ੍ਰੀ ਡ੍ਰਿਲ, ਭਾਰਤ ਨੂੰ ਰਹਿਣਾ ਹੋਵੇਗਾ ਅਲਰਟ
ਕਮਲਾ ਹੋ ਗਈ ਲਾਰੈਨ ਪਾਵੇਲ, Steve Jobs ਦੀ ਪਤਨੀ ਨੂੰ ਸੰਤਾਂ ਨੇ ਦਿੱਤਾ ਨਵਾਂ ਗੌਤ, ਮਹਾਂਕੁੰਭ ਲਈ ਆਈ ਭਾਰਤ
ਕਮਲਾ ਹੋ ਗਈ ਲਾਰੈਨ ਪਾਵੇਲ, Steve Jobs ਦੀ ਪਤਨੀ ਨੂੰ ਸੰਤਾਂ ਨੇ ਦਿੱਤਾ ਨਵਾਂ ਗੌਤ, ਮਹਾਂਕੁੰਭ ਲਈ ਆਈ ਭਾਰਤ
Good News: ਲੋਹੜੀ ਮੌਕੇ ਫਲਿੱਪਕਾਰਟ-ਐਮਾਜ਼ਾਨ 'ਤੇ ਲੱਗੀ ਸੇਲ, iPhone 16 Pro Max 'ਤੇ ਬੱਚਤ ਦਾ ਮੌਕਾ, ਵੇਖੋ ਡਿਟੇਲ...
ਲੋਹੜੀ ਮੌਕੇ ਫਲਿੱਪਕਾਰਟ-ਐਮਾਜ਼ਾਨ 'ਤੇ ਲੱਗੀ ਸੇਲ, iPhone 16 Pro Max 'ਤੇ ਬੱਚਤ ਦਾ ਮੌਕਾ, ਵੇਖੋ ਡਿਟੇਲ...
Auto News: ਸਿਰਫ 66900 ਰੁਪਏ 'ਚ ਘਰ ਲਿਆਓ ਇਹ ਹੌਂਡਾ ਬਾਈਕ, ਪੂਰੇ ਟੈਂਕ 'ਚ 585km ਨਾਲ ਫੜ੍ਹਦੀ ਰਫਤਾਰ...
Auto News: ਸਿਰਫ 66900 ਰੁਪਏ 'ਚ ਘਰ ਲਿਆਓ ਇਹ ਹੌਂਡਾ ਬਾਈਕ, ਪੂਰੇ ਟੈਂਕ 'ਚ 585km ਨਾਲ ਫੜ੍ਹਦੀ ਰਫਤਾਰ...
Karan Johar: ਕਰਨ ਜੌਹਰ ਦੇ ਸਮਲਿੰਗੀ ਸਬੰਧਾਂ ਨੂੰ ਲੈ ਫਿਰ ਛਿੜੀ ਚਰਚਾ, ਨਿਰਦੇਸ਼ਕ ਨੇ ਲਵ ਲਾਈਫ ਦਾ ਕੀਤਾ ਖੁਲਾਸਾ...
Karan Johar: ਕਰਨ ਜੌਹਰ ਦੇ ਸਮਲਿੰਗੀ ਸਬੰਧਾਂ ਨੂੰ ਲੈ ਫਿਰ ਛਿੜੀ ਚਰਚਾ, ਨਿਰਦੇਸ਼ਕ ਨੇ ਲਵ ਲਾਈਫ ਦਾ ਕੀਤਾ ਖੁਲਾਸਾ...
Punjab News: ਪੰਜਾਬ 'ਚ ਇੱਥੇ ਸਸਤੇ ਰੇਟਾਂ 'ਤੇ ਮਿਲ ਰਿਹਾ ਰਾਸ਼ਨ, ਲੋਹੜੀ ਦੇ ਤਿਉਹਾਰ 'ਤੇ ਚੁੱਕੋ ਮੌਕੇ ਦਾ ਫਾਇਦਾ...
ਪੰਜਾਬ 'ਚ ਇੱਥੇ ਸਸਤੇ ਰੇਟਾਂ 'ਤੇ ਮਿਲ ਰਿਹਾ ਰਾਸ਼ਨ, ਲੋਹੜੀ ਦੇ ਤਿਉਹਾਰ 'ਤੇ ਚੁੱਕੋ ਮੌਕੇ ਦਾ ਫਾਇਦਾ...
Embed widget