ਹੁਣ ਸੁਖਪਾਲ ਖਹਿਰਾ ਨੇ ਈਡੀ ਖਿਲਾਫ ਕੀਤੀ ਸ਼ਿਕਾਇਤ, ਐਫਆਈਆਰ ਕਰਨ ਦੀ ਮੰਗ
ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਖ਼ਿਲਾਫ਼ ਕੋਵਿਡ-19 ਦੇ ਨਿਯਮਾਂ ਦਾ ਉਲੰਘਣ ਕਰਨ ਦੀ ਸ਼ਿਕਾਇਤ ਕੀਤੀ ਹੈ। ਦੱਸ ਦਈਏ ਕਿ ਬੀਤੇ ਦਿਨੀਂ ਈਡੀ ਨੇ ਖਹਿਰਾ ਦੀ ਰਹਾਇਸ਼ 'ਤੇ ਛਾਪੇਮਾਰੀ ਕੀਤੀ ਸੀ।
ਚੰਡੀਗੜ੍ਹ: ਭੁਲੱਥ ਤੋਂ ‘ਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਪਿਛਲੇ ਹਫ਼ਤੇ ਉਸਦੀ ਰਿਹਾਇਸ਼ ’ਤੇ ਛਾਪਾ ਮਾਰਨ ਵਾਲੀ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਖ਼ਿਲਾਫ਼ ਐਫਆਈਆਰ ਦਰਜ ਕਰਦਿਆਂ ਚੰਡੀਗੜ੍ਹ ਦੇ ਐਸਐਸਪੀ ਅਤੇ ਕਪੂਰਥਲਾ ਦੇ ਐਸਐਸਪੀ ਨੂੰ ਸ਼ਿਕਾਇਤ ਦਰਜ ਕਰਵਾਈ ਹੈ।
ਉਨ੍ਹਾਂ ਨੇ ਇਸ ਸ਼ਿਕਾਇਤ 'ਚ ਕਿਹਾ ਕਿ ਉਸ ਦਾ ਇੱਕ ਪੀਐਸਓ ਕੋਵਿਡ ਪੌਜ਼ੇਟਿਵ ਹੋ ਗਿਆ, ਖਹਿਰਾ ਨੇ ਈਡੀ ਦੀ ਟੀਮ 'ਤੇ ਉਸਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਦਾ ਦੋਸ਼ ਲਗਾਇਆ ਅਤੇ ਸਾਰੀ ਟੀਮ ਖਿਲਾਫ ਐਫਆਈਆਰ ਦੀ ਮੰਗ ਕੀਤੀ।
ਖਹਿਰਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ 9 ਮਾਰਚ ਨੂੰ ਈਡੀ ਦੀ ਡਿਪਟੀ ਡਾਇਰੈਕਟਰ ਨੇਹਾ ਯਾਦਵ ਦੀ ਅਗਵਾਈ ਵਿਚ ਟੀਮ ਨੇ ਉਸ ਦੇ ਚੰਡੀਗੜ੍ਹ ਸੈਕਟਰ -5 ਨਿਵਾਸ, ਜ਼ਿਲ੍ਹਾ ਕਪੂਰਥਲਾ ਦੇ ਪਿੰਡ ਰਾਮਗੜ੍ਹ ਦਾ ਜੱਦੀ ਪਿੰਡ ਅਤੇ ਦਿੱਲੀ ਵਿਚ ਉਸ ਦੇ ਬੇਟੇ ਦੇ ਸਹੁਰੇ ਰਿਹਾਇਸ਼ ਸਵੇਰੇ 8 ਵਜੇ ਰੇਡ ਕੀਤੀ। ਤਕਰੀਬਨ 25-30 ਪੁਲਿਸ ਮੁਲਾਜ਼ਮਾਂ ਦੀ ਟੀਮ ਨੇ ਉਸ ਦੇ ਘਰ ਦੀਆਂ ਸੈਂਕੜੇ ਚੀਜ਼ਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿਚ ਅਲਮਾਰੀ, ਦਰਾਜ਼, ਸੂਟਕੇਸ ਆਦਿ ਸ਼ਾਮਲ ਹਨ।
ਖਹਿਰਾ ਨੇ ਸ਼ਿਕਾਇਤ ਵਿਚ ਅੱਗੇ ਦੱਸਿਆ ਕਿ ਉਸਦੀ ਚਿੰਤਾ ਉਸ ਵੇਲੇ ਵਧ ਗਈ ਜਦੋਂ ਉਸ ਦੇ ਪੀਐਸਓ ਏਐਸਆਈ ਓਂਕਾਰ ਸਿੰਘ ਦੀ ਕੋਰਨਾ ਟੈਸਟ ਰਿਪੋਰਟ 12 ਮਾਰਚ ਨੂੰ ਪਿੰਡ ਰਾਮਗੜ੍ਹ ਵਿਚ ਉਸ ਦੇ ਜੱਦੀ ਘਰ ਵਿਖੇ ਈਡੀ ਦੇ ਛਾਪੇ ਤੋਂ ਬਾਅਦ ਪੌਜ਼ੇਟਿਵ ਆਈ। ਓਂਕਾਰ ਸਿੰਘ ਉਕਤ ਛਾਪੇਮਾਰੀ ਦੀ ਕਾਰਵਾਈ ਦਾ ਹਿੱਸਾ ਸੀ ਅਤੇ ਉਸ 'ਤੇ ਈਡੀ ਟੀਮ ਨੂੰ ਭੋਜਨ ਪਰੋਸਣ ਦਾ ਕੰਮ ਸੀ।
ਉਨ੍ਹਾਂ ਨੇ ਇਹ ਵੀ ਲਿਖਿਆ ਕਿ ਈਡੀ ਟੀਮ ਵਿੱਚ ਅਧਿਕਾਰੀ ਅਤੇ ਕਰਮਚਾਰੀ ਕੋਵਿਡ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਨਾ ਤਾਂ ਉਨ੍ਹਾਂ ਨੇ ਮਾਸਕ ਪਾਏ ਅਤੇ ਨਾ ਹੀ ਗਲਵਜ਼ ਪਾਏ। ਨਾਲ ਹੀ ਸ਼ਿਕਾਇਤ 'ਚ ਕਿਹਾ ਗਿਆ ਕਿ ਈਡੀ ਦੀ ਟੀਮ ਨੇ ਸਮਾਜਿਕ ਦੂਰੀ ਦੇ ਨਿਯਮ ਦੀ ਵੀ ਉਲੰਘਣ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਈਡੀ ਅਧਿਕਾਰੀਆਂ ਨੇ ਉਸਦੇ ਪਰਿਵਾਰ ਅਤੇ ਕਰਮਚਾਰੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ।
ਇਹ ਵੀ ਪੜ੍ਹੋ: Bank strike: ਨਿੱਜੀਕਰਨ ਖਿਲਾਫ 10 ਲੱਖ ਬੈਂਕ ਕਰਮਚਾਰੀ ਹੜਤਾਲ ਤੇ, ਮਜ਼ਦੂਰ ਜੱਥੇਬੰਦੀਆਂ ਅਤੇ ਕਿਸਾਨ ਦਾ ਵੀ ਪ੍ਰਦਰਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin