ਪੜਚੋਲ ਕਰੋ

ਖਹਿਰਾ ਵੱਲੋਂ ਪ੍ਰਧਾਨ ਮੰਤਰੀ ਉਮੀਦਵਾਰ ਲਈ ਮਾਇਆਵਤੀ ਦੇ ਹੱਕ 'ਚ ਨਾਅਰਾ

ਚੰਡੀਗੜ੍ਹ: ਪੰਜਾਬ ਡੈਮੋਕ੍ਰੈਟਿਕ ਫਰੰਟ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿੱਚ ਐਨਡੀਏ ਖ਼ਿਲਾਫ਼ ਬਣ ਰਹੇ ਮਹਾਂਗਠਜੋੜ ਤੋਂ ਬਹੁਜਨ ਸਮਾਜ ਪਾਰਟੀ ਸੁਪਰੀਮੋ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਹੋਣਾ ਚਾਹੀਦਾ ਹੈ। ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਐਲਾਨਿਆ। ਪੀਡੀਏ ਨੇ ‘ਆਪ’ ਤੋਂ ਅਸਤੀਫ਼ਾ ਦੇ ਚੁੱਕੇ ਗਾਇਕ ਜੱਸੀ ਜਸਰਾਜ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ‘ਆਪ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਖ਼ਿਲਾਫ਼ ਉਮੀਦਵਾਰ ਵਜੋਂ ਉਤਾਰਨ ਦਾ ਫ਼ੈਸਲਾ ਕੀਤਾ ਹੈ। ਪੀਡੀਏ ਵਿਚਲੀਆਂ 7 ਧਿਰਾਂ ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਖਹਿਰਾ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਬਸਪਾ ਪੰਜਾਬ ਦੇ ਪ੍ਰਧਾਨ ਰਛਪਾਲ ਸਿੰਘ ਰਾਜੂ, ਨਵਾਂ ਪੰਜਾਬ ਪਾਰਟੀ ਦੇ ਮੀਤ ਪ੍ਰਧਾਨ ਡਾ. ਜਗਜੀਤ ਸਿੰਘ ਚੀਮਾ, ਸੀਪੀਆਈ ਦੇ ਸਕੱਤਰ ਬੰਤ ਬਰਾੜ, ਹਰਦੇਵ ਅਰਸ਼ੀ ਤੇ ਨਿਰਮਲ ਧਾਲੀਵਾਲ, ਆਰਐਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਅਤੇ ਐਮਸੀਪੀਆਈ (ਯੂ) ਦੇ ਸਕੱਤਰ ਕਿਰਨਜੀਤ ਸੇਖੋਂ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਕੇ ਗੱਠਜੋੜ ਦਾ ਘੱਟੋ-ਘੱਟ ਸਾਂਝਾ ਪ੍ਰੋਗਰਾਮ ਰਿਲੀਜ਼ ਕੀਤਾ। ਇਸ ਮੌਕੇ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਆਵਾਜ਼ ਉਠਾਉਣ ਸਮੇਤ ਪੰਜਾਬ ਦੇ ਕਿਸਾਨਾਂ, ਡਰੱਗ ਸਮੱਸਿਆ, ਧਾਰਮਿਕ ਬੇਅਦਬੀਆਂ, ਪਾਣੀ ਦੇ ਮਸਲੇ, ਦਲਿਤਾਂ ਦੇ ਮੁੱਦੇ ਉਠਾਉਣ ਦਾ ਫ਼ੈਸਲਾ ਵੀ ਕੀਤਾ ਗਿਆ। ਸੀਪੀਆਈ ਦੇ ਸਕੱਤਰ ਬੰਤ ਬਰਾੜ ਅਤੇ ਆਰਐਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਮੌਕੇ ’ਤੇ ਹੀ ਮਾਇਆਵਤੀ ਨੂੰ ਪੀਡੀਏ ਵੱਲੋਂ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਮੰਨਣ ਦੇ ਫ਼ੈਸਲੇ ਤੋਂ ਆਪਣੇ-ਆਪ ਨੂੰ ਵੱਖ ਕਰਦਿਆਂ ਕਿਹਾ ਕਿ ਭਾਵੇਂ ਉਹ ਉਨ੍ਹਾਂ ਦਾ ਸਨਮਾਨ ਕਰਦੇ ਹਨ ਪਰ ਚੋਣਾਂ ਹੋਣ ਤੋਂ ਪਹਿਲਾਂ ਕਿਸੇ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਮੰਨਣਾ ਉਨ੍ਹਾਂ ਲਈ ਸੰਭਵ ਨਹੀਂ। ਉਨ੍ਹਾਂ ਤਰਕ ਦਿੱਤਾ ਕਿ ਉਹ ਕੌਮੀ ਪਾਰਟੀਆਂ ਨਾਲ ਸਬੰਧਤ ਹਨ ਅਤੇ ਅਜਿਹੇ ਫ਼ੈਸਲੇ ਇਸ ਮੌਕੇ ਨਹੀਂ ਲਏ ਜਾ ਸਕਦੇ।

ਟਾਪ ਹੈਡਲਾਈਨ

Harbhajan Singh ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸੁਰੱਖਿਆ ਬਹਾਲੀ ਦੀ ਅਰਜ਼ੀ ਖਾਰਜ
Harbhajan Singh ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸੁਰੱਖਿਆ ਬਹਾਲੀ ਦੀ ਅਰਜ਼ੀ ਖਾਰਜ
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
Tarn Taran 'ਚ 2 ਸਕੇ ਭਰਾਵਾਂ ਦੀ ਮੌਤ, ਖਾਣਾ ਖਾਣ ਤੋਂ ਬਾਅਦ ਵਿਗੜੀ ਤਬੀਅਤ, ਇਲਾਜ ਦੌਰਾਨ ਤੋੜਿਆ ਦਮ
Tarn Taran 'ਚ 2 ਸਕੇ ਭਰਾਵਾਂ ਦੀ ਮੌਤ, ਖਾਣਾ ਖਾਣ ਤੋਂ ਬਾਅਦ ਵਿਗੜੀ ਤਬੀਅਤ, ਇਲਾਜ ਦੌਰਾਨ ਤੋੜਿਆ ਦਮ
PM ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ- ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਈ ਬਿਲਡਿੰਗ; ਮੱਚਿਆ ਹੜਕੰਪ
PM ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ- ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਈ ਬਿਲਡਿੰਗ; ਮੱਚਿਆ ਹੜਕੰਪ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
PF Balance : 50% ਕਰਮਚਾਰੀ ਸਿਰਫ਼ 10 ਤੋਂ 20 ਹਜ਼ਾਰ ਰੁਪਏ ਨਾਲ ਹੀ ਹੋ ਰਹੇ ਰਿਟਾਇਰ, EPFO ਨੇ ਦੱਸਿਆ PF ਖਾਤਿਆਂ ਦਾ ਸੱਚ
PF Balance : 50% ਕਰਮਚਾਰੀ ਸਿਰਫ਼ 10 ਤੋਂ 20 ਹਜ਼ਾਰ ਰੁਪਏ ਨਾਲ ਹੀ ਹੋ ਰਹੇ ਰਿਟਾਇਰ, EPFO ਨੇ ਦੱਸਿਆ PF ਖਾਤਿਆਂ ਦਾ ਸੱਚ
Sonam Wangchuk Hunger Strike: ਸੋਨਮ ਵਾਂਗਚੁਕ ਸੰਸਦ ਮੈਂਬਰ ਨਹੀਂ ਹੈ, ਤਾਂ ਉਹ ਸਿੱਖਿਆ ਮੰਤਰੀ ਕਿਵੇਂ ਬਣ ਸਕਦੀ ਹੈ? ਕੇਜਰੀਵਾਲ ਦੀ ਅਪੀਲ ਕਿੰਨੀ ਮਜ਼ਬੂਤ ​​ਹੈ?
Sonam Wangchuk Hunger Strike: ਸੋਨਮ ਵਾਂਗਚੁਕ ਸੰਸਦ ਮੈਂਬਰ ਨਹੀਂ ਹੈ, ਤਾਂ ਉਹ ਸਿੱਖਿਆ ਮੰਤਰੀ ਕਿਵੇਂ ਬਣ ਸਕਦੀ ਹੈ? ਕੇਜਰੀਵਾਲ ਦੀ ਅਪੀਲ ਕਿੰਨੀ ਮਜ਼ਬੂਤ ​​ਹੈ?
Elderly Care Tips: ਕੀ ਤੁਸੀਂ ਆਪਣੇ ਮਾਪਿਆਂ ਲਈ ਦੇਖਭਾਲ ਕਰਨ ਵਾਲਾ ਚੁਣ ਰਹੇ ਹੋ? ਇਹਨਾਂ ਮਹੱਤਵਪੂਰਨ ਗੱਲਾਂ ਨੂੰ ਕਦੇ ਨਾ ਭੁੱਲੋ।
Elderly Care Tips: ਕੀ ਤੁਸੀਂ ਆਪਣੇ ਮਾਪਿਆਂ ਲਈ ਦੇਖਭਾਲ ਕਰਨ ਵਾਲਾ ਚੁਣ ਰਹੇ ਹੋ? ਇਹਨਾਂ ਮਹੱਤਵਪੂਰਨ ਗੱਲਾਂ ਨੂੰ ਕਦੇ ਨਾ ਭੁੱਲੋ।
Harbhajan Singh ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸੁਰੱਖਿਆ ਬਹਾਲੀ ਦੀ ਅਰਜ਼ੀ ਖਾਰਜ
Harbhajan Singh ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਸੁਰੱਖਿਆ ਬਹਾਲੀ ਦੀ ਅਰਜ਼ੀ ਖਾਰਜ
Hot Tea in Summer: ਗਰਮੀਆਂ ਦੇ ਮੌਸਮ ਵਿੱਚ ਗਰਮ ਚਾਹ ਪਿਆਸ ਕਿਵੇਂ ਬੁਝਾਉਂਦੀ ਹੈ, ਇਸ ਪਿੱਛੇ ਕੀ ਵਿਗਿਆਨ ਹੈ?
Hot Tea in Summer: ਗਰਮੀਆਂ ਦੇ ਮੌਸਮ ਵਿੱਚ ਗਰਮ ਚਾਹ ਪਿਆਸ ਕਿਵੇਂ ਬੁਝਾਉਂਦੀ ਹੈ, ਇਸ ਪਿੱਛੇ ਕੀ ਵਿਗਿਆਨ ਹੈ?
Meta ਦੀ ਨਵੀਂ ਸੁਰੱਖਿਆ ਯੋਜਨਾ: ਜੇਕਰ ਬੱਚੇ ਚੈਟ ਵਿੱਚ ਜੋਖਮ ਵਿੱਚ ਹਨ ਤਾਂ AI ਮਾਪਿਆਂ ਨੂੰ ਸੁਚੇਤ ਕਰੇਗਾ।
Meta ਦੀ ਨਵੀਂ ਸੁਰੱਖਿਆ ਯੋਜਨਾ: ਜੇਕਰ ਬੱਚੇ ਚੈਟ ਵਿੱਚ ਜੋਖਮ ਵਿੱਚ ਹਨ ਤਾਂ AI ਮਾਪਿਆਂ ਨੂੰ ਸੁਚੇਤ ਕਰੇਗਾ।
IndiGo Flight Bomb Threat : ਬੈਂਗਲੁਰੂ ਤੋਂ ਅਹਿਮਦਾਬਾਦ ਜਾਣ ਵਾਲੀ ਇੰਡੀਗੋ ਦੀ ਫਲਾਈਟ ’ਚ ਮਿਲਿਆ ਧਮਕੀ ਭਰਿਆ ਨੋਟ 
IndiGo Flight Bomb Threat : ਬੈਂਗਲੁਰੂ ਤੋਂ ਅਹਿਮਦਾਬਾਦ ਜਾਣ ਵਾਲੀ ਇੰਡੀਗੋ ਦੀ ਫਲਾਈਟ ’ਚ ਮਿਲਿਆ ਧਮਕੀ ਭਰਿਆ ਨੋਟ 
Embed widget