"ਕਾਂਗਰਸ 'ਤੇ ਬੜੀ ਤੇਜ਼ੀ ਨਾਲ ਕਾਰਵਾਈ ਕੀਤੀ ਪਰ ਆਪਣੇ ਮੰਤਰੀ ਦੀ ਵੀਡੀਓ ਆਉਣ ਤੋਂ ਬਾਅਦ ਵੀ..."
ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਸਨਸਨੀਖੇਜ਼ ਵੀਡੀਓ ਸਬੂਤ ਅਤੇ ਪੀੜਤ ਦੇ ਬਿਆਨ ਦੇ ਬਾਵਜੂਦ ਮੰਤਰੀ ਕਟਾਰੂਚੱਕ ਦੇ ਘਿਨਾਉਣੇ ਅਪਰਾਧ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
Punjab News: ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ ਮੁੜ ਤੋਂ ਪੰਜਾਬ ਸਰਕਾਰ ਤੇ ਖ਼ਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਖਹਿਰਾ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਸਨਸਨੀਖੇਜ਼ ਵੀਡੀਓ ਸਬੂਤ ਅਤੇ ਪੀੜਤ ਦੇ ਬਿਆਨ ਦੇ ਬਾਵਜੂਦ ਮੰਤਰੀ ਕਟਾਰੂਚੱਕ ਦੇ ਘਿਨਾਉਣੇ ਅਪਰਾਧ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
ਸੁਖਪਾਲ ਖਹਿਰਾ ਨੇ ਕੀਤਾ ਟਵੀਟ
ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ, ਕੀ ਅਜੀਬ ਮਾਨਸਿਕਤਾ ਹੈ ਸਾਡੇ ਸੀਐਮ ਭਗਵੰਤ ਮਾਨ ਦੀ? ਉਨ੍ਹਾਂ ਦੀ ਪੁਲਿਸ ਨੇ ਬੜੀ ਤੇਜ਼ੀ ਨਾਲ ਕਾਂਗਰਸ ਦੇ ਵਿਧਾਇਕ 'ਤੇ ਐਫਆਈਆਰ ਦਰਜ ਕੀਤੀ ਹੈ ਪਰ ਸਨਸਨੀਖੇਜ਼ ਵੀਡੀਓ ਸਬੂਤ ਅਤੇ ਪੀੜਤ ਦੇ ਬਿਆਨ ਦੇ ਬਾਵਜੂਦ ਮੰਤਰੀ ਕਟਾਰੁਚਕ ਦੁਆਰਾ ਜਿਨਸੀ ਸ਼ੋਸ਼ਣ ਦੇ ਘਿਨਾਉਣੇ ਅਪਰਾਧ ਨੂੰ ਨਜ਼ਰਅੰਦਾਜ਼ ਕੀਤਾ ਹੈ! ਮੈਂ ਦੁਖੀ ਹਾਂ ਕਿ ਵੋਟਰਾਂ ਨੇ ਬਾਦਲਵ ਮੰਤਰੀ ਦੇ ਅਜਿਹੇ ਅਪਮਾਨਜਨਕ ਕੰਮ ਨੂੰ ਨਜ਼ਰਅੰਦਾਜ਼ ਕੀਤਾ?
What a strange mindset our Cm @BhagwantMann has? His police registers random Fir’s on @INCIndia Mla’s at the drop of the hat but ignores heinous crime of sexual assault by Minister Kataruchak despite sensational video evidence and statement by victim! I’m saddened electorate… https://t.co/2NTXnnRlxK
— Sukhpal Singh Khaira (@SukhpalKhaira) May 14, 2023
ਕੀ ਹੈ ਪੂਰਾ ਮਾਮਲਾ
ਜ਼ਿਕਰ ਕਰ ਦਈਏ ਕਿ ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਦੌਰਾਨ ਪਿੰਡ ਰੂਪੇਵਾਲ ਵਿਖੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਸ਼ਾਹਕੋਟ ਹਲਕੇ ਦੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ 13 ਵਿਅਕਤੀਆਂ ਖ਼ਿਲਾਫ ਸ਼ਾਹਕੋਟ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਡਰਾਈਵਰ ਗਗਨਦੀਪ ਅਰੋੜਾ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਹੈ।
ਪੂਰੇ ਵਿਵਾਦ ਦੀ ਸਾਹਮਣੇ ਆਈ ਸੀ ਵੀਡੀਓ
ਇਸ ਪੂਰੇ ਮਾਮਲੇ ਇੱਕ ਵੀਡੀਓ ਵੀ ਸਾਹਮਣੇ ਆਈ ਸੀ। ਜਿਸ ਵਿੱਚ ‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਆਪਣੇ ਸਮਰਥਕਾਂ ਸਮੇਤ ਘੇਰ ਲਿਆ। ਕਾਂਗਰਸੀ ਵਿਧਾਇਕ ਨੇ ਦੋਸ਼ ਲਾਇਆ ਸੀ ਕਿ ਜਲੰਧਰ ਜ਼ਿਮਨੀ ਚੋਣ ਦੌਰਾਨ ਵਿਧਾਇਕ ਬਾਹਰੋਂ ਕਿਉਂ ਆਏ ਹਨ। ਉਨ੍ਹਾਂ ਕਿਹਾ ਕਿ ਬਾਹਰੋਂ ਆਏ ਇਹ ਵਿਧਾਇਕ ਕਿਤੇ ਨਾ ਕਿਤੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ।