(Source: ECI/ABP News)
Sidhu Supporters in Ludhiana: ਲੁਧਿਆਣਾ 'ਚ ਲੱਗੇ ਸਿੱਧੂ ਦੇ ਸਮਰਥਨ ‘ਚ ਪੋਸਟਰ, ਲਿਖਿਆ ਬੱਬਰ ਸ਼ੇਰ ਇੱਕੋ ਹੀ ਹੁੰਦਾ ਹੈ
ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਉਣ ਦੀ ਅਟਕਲਾਂ ਦੀਆਂ ਖ਼ਬਰਾਂ ਵਿਚਾਲੇ ਸਿੱਧੂ ਦੇ ਸਮਰਥਨ 'ਚ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ।

ਲੁਧਿਆਣਾ: ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਉਣ ਦੀ ਅਟਕਲਾਂ ਦੀਆਂ ਖ਼ਬਰਾਂ ਵਿਚਾਲੇ ਸਿੱਧੂ ਦੇ ਸਮਰਥਨ 'ਚ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ। ਦੱਸ ਦਈਏ ਕਿ ਲੁਧਿਆਣਾ ਦੇ ਦੁੱਗਰੀ ਇਲਾਕੇ ਦੇ ਵਿੱਚ ਜਸਰਾਜ ਸਿੰਘ ਨਾਂ ਦੇ ਇੱਕ ਨੌਜਵਾਨ ਵੱਲੋਂ ਸਿੱਧੂ ਦੇ ਹੱਕ ਵਿੱਚ ਪੋਸਟਰ ਲਗਾਇਆ ਹੈ। ਇਸ ਪੋਸਟਰ 'ਤੇ ਲਿਖਿਆ ਹੈ ਕਿ ਬੱਬਰ ਸ਼ੇਰ ਇੱਕੋ ਹੀ ਹੁੰਦਾ ਹੈ।
ਇਸ ਪੋਸਟਰ 'ਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਦੀ ਵੀ ਤਸਵੀਰ ਲਗਾਈ ਗਈ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਲੁਧਿਆਣਾ ਤੋਂ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ ਜੇਕਰ ਕੋਈ ਵੀ ਹਾਈਕਮਾਨ ਫੈਸਲਾ ਲੈਂਦੀ ਹੈ ਤਾਂ ਉਹ ਸਾਰੇ ਕਾਂਗਰਸੀ ਆਗੂਆਂ ਵਰਕਰਾਂ ਨੂੰ ਸਿਰ ਮੱਥੇ ਹੋਵੇਗਾ।
ਨਵਜੋਤ ਸਿੰਘ ਸਿੱਧੂ ਦਾ ਪੋਸਟਰ ਲਗਾਉਣ ਵਾਲੇ ਜਸਕਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਡਾ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਸੂਬੇ ਵਿੱਚ ਕਾਫੀ ਸੁਧਾਰ ਹੋਵੇਗਾ ਅਤੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੋਂ ਸੂਬੇ ਦੇ ਖਾਸ ਕਰਕੇ ਨੌਜਵਾਨਾਂ ਨੂੰ ਕਾਫ਼ੀ ਉਮੀਦਾਂ ਹਨ ਅਤੇ ਜੇਕਰ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਇਸ ਨਾਲ ਸਭ ਦਾ ਭਲਾ ਹੋਵੇਗਾ।
ਉਧਰ ਦੂਜੇ ਪਾਸੇ ਲੁਧਿਆਣਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਜੇਕਰ ਹਾਈਕਮਾਨ ਕੋਈ ਵੀ ਜ਼ਿੰਮੇਵਾਰੀ ਦਿੰਦੀ ਹੈ ਤਾਂ ਉਹ ਸਾਰਿਆਂ ਨੂੰ ਸਿਰ ਮੱਥੇ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੀ ਪਾਰਟੀ ਉਨ੍ਹਾਂ ਦਾ ਸਾਥ ਦੇਵੇਗੀ। ਪਰ ਨਾਲ ਹੀ ਇਹ ਵੀ ਕਿਹਾ ਕਿ ਟੀਮ ਦੇ ਵਿਚ ਕੈਪਟਨ ਤਾਂ ਇੱਕੋ ਹੀ ਹੁੰਦਾ ਹੈ ਅਤੇ ਦੂਜਾ ਵਾਈਸ ਕਪਤਾਨ ਜ਼ਰੂਰ ਹੋ ਸਕਦਾ ਹੈ।
ਇਹ ਵੀ ਪੜ੍ਹੋ: Fire in Factory: ਫੈਕਟਰੀ ਵਿਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
